-
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
20 ਯਸਾਯਾਹ ਨੇ ਆਪਣੇ ਇਸ ਅਗੰਮ ਵਾਕ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤਾ: “ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦ ਖੂੰਧ ਨਾ ਛੱਡਦਾ, ਤਾਂ ਅਸੀਂ ਸਦੂਮ ਵਰਗੇ ਹੁੰਦੇ, ਅਮੂਰਾਹ ਜੇਹੇ ਹੋ ਜਾਂਦੇ।” (ਯਸਾਯਾਹ 1:9)c ਅੰਤ ਵਿਚ ਯਹੋਵਾਹ, ਅੱਸ਼ੂਰ ਦੀ ਤਾਕਤ ਦੇ ਵਿਰੁੱਧ, ਯਹੂਦਾਹ ਦੀ ਸਹਾਇਤਾ ਕਰਨ ਆਇਆ। ਸਦੂਮ ਅਤੇ ਅਮੂਰਾਹ ਦੇ ਵਾਂਗ, ਯਹੂਦਾਹ ਮਿਟਿਆ ਨਹੀਂ ਪਰ ਬਚ ਗਿਆ।
21. ਬਾਬਲ ਦੁਆਰਾ ਯਰੂਸ਼ਲਮ ਦਾ ਨਾਸ਼ ਕਰਨ ਤੋਂ ਬਾਅਦ, ਯਹੋਵਾਹ ਨੇ ਕੁਝ ਰਹਿੰਦ ਖੂੰਧ ਕਿਉਂ ਛੱਡੀ?
21 ਤਕਰੀਬਨ 100 ਸਾਲ ਬਾਅਦ, ਯਹੂਦਾਹ ਨੂੰ ਫਿਰ ਧਮਕੀ ਦਿੱਤੀ ਗਈ ਸੀ। ਉਸ ਦੇ ਲੋਕਾਂ ਨੇ ਅੱਸ਼ੂਰ ਦੇਸ਼ ਤੋਂ ਮਿਲੀ ਸਜ਼ਾ ਤੋਂ ਸਬਕ ਨਹੀਂ ਸਿੱਖਿਆ ਸੀ। “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ।” ਨਤੀਜੇ ਵਜੋਂ “ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।” (2 ਇਤਹਾਸ 36:16) ਬਾਬਲ ਦੇ ਬਾਦਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਤੇ ਹਮਲਾ ਕਰ ਕੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਵਾਰ, “ਅੰਗੂਰੀ ਬਾਗ ਦੇ ਛੱਪਰ” ਵਰਗੀ ਕੋਈ ਚੀਜ਼ ਨਹੀਂ ਛੱਡੀ ਗਈ। ਯਰੂਸ਼ਲਮ ਦਾ ਵੀ ਨਾਸ਼ ਕੀਤਾ ਗਿਆ। (2 ਇਤਹਾਸ 36:17-21) ਫਿਰ ਵੀ, ਯਹੋਵਾਹ ਨੇ ‘ਕੁਝ ਰਹਿੰਦ ਖੂੰਧ ਛੱਡੀ।’ ਭਾਵੇਂ ਕਿ ਯਹੂਦਾਹ ਨੇ ਗ਼ੁਲਾਮੀ ਵਿਚ 70 ਸਾਲ ਝੱਲੇ, ਯਹੋਵਾਹ ਨੇ ਨਿਸ਼ਚਿਤ ਕੀਤਾ ਕਿ ਉਸ ਕੌਮ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਖ਼ਾਸ ਕਰਕੇ ਦਾਊਦ ਦੀ ਵੰਸ਼ਾਵਲੀ ਨੂੰ, ਜਿਸ ਤੋਂ ਵਾਅਦਾ ਕੀਤੇ ਹੋਏ ਮਸੀਹਾ ਨੇ ਆਉਣਾ ਸੀ।
22, 23. ਪਹਿਲੀ ਸਦੀ ਵਿਚ, ਯਹੋਵਾਹ ਨੇ ਕੁਝ ਰਹਿੰਦ ਖੂੰਧ ਕਿਉਂ ਛੱਡੀ ਸੀ?
22 ਪਹਿਲੀ ਸਦੀ ਵਿਚ, ਇਸਰਾਏਲ ਨੇ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਵਜੋਂ ਆਪਣੇ ਆਖ਼ਰੀ ਸੰਕਟ ਦਾ ਸਾਮ੍ਹਣਾ ਕੀਤਾ ਸੀ। ਜਦੋਂ ਯਿਸੂ ਨੇ ਆਪਣੇ ਆਪ ਨੂੰ ਵਾਅਦਾ ਕੀਤੇ ਗਏ ਮਸੀਹਾ ਵਜੋਂ ਪੇਸ਼ ਕੀਤਾ, ਤਾਂ ਉਸ ਕੌਮ ਨੇ ਉਸ ਨੂੰ ਰੱਦ ਕਰ ਦਿੱਤਾ। ਸਿੱਟੇ ਵਜੋਂ, ਯਹੋਵਾਹ ਨੇ ਉਨ੍ਹਾਂ ਨੂੰ ਵੀ ਰੱਦ ਕਰ ਦਿੱਤਾ। (ਮੱਤੀ 21:43; 23:37-39; ਯੂਹੰਨਾ 1:11) ਕੀ ਇਸ ਦਾ ਮਤਲਬ ਇਹ ਸੀ ਕਿ ਧਰਤੀ ਉੱਤੇ ਉਸ ਵੇਲੇ ਯਹੋਵਾਹ ਦੀ ਕੋਈ ਖ਼ਾਸ ਕੌਮ ਨਹੀਂ ਰਹੀ ਸੀ? ਨਹੀਂ। ਪੌਲੁਸ ਰਸੂਲ ਨੇ ਦਿਖਾਇਆ ਕਿ ਯਸਾਯਾਹ 1:9 ਦੀ ਅਜੇ ਇਕ ਹੋਰ ਵੀ ਪੂਰਤੀ ਹੋਣੀ ਸੀ। ਸੈਪਟੁਜਿੰਟ ਤਰਜਮੇ ਤੋਂ ਹਵਾਲਾ ਦਿੰਦੇ ਹੋਏ, ਉਸ ਨੇ ਲਿਖਿਆ: “ਜਿਵੇਂ ਯਸਾਯਾਹ ਨੇ ਅੱਗੇ ਭੀ ਕਿਹਾ ਹੈ—ਜੇ ਸੈਨਾਂ ਦੇ ਪ੍ਰਭੁ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ।”—ਰੋਮੀਆਂ 9:29.
23 ਇਸ ਵਾਰ ਬਚ ਨਿਕਲਣ ਵਾਲੇ ਮਸਹ ਕੀਤੇ ਹੋਏ ਮਸੀਹੀ ਸਨ, ਜਿਨ੍ਹਾਂ ਨੇ ਯਿਸੂ ਮਸੀਹ ਵਿਚ ਨਿਹਚਾ ਕੀਤੀ ਸੀ। ਸਭ ਤੋਂ ਪਹਿਲਾਂ, ਇਹ ਯਹੂਦੀ ਮਸੀਹੀ ਸਨ। ਬਾਅਦ ਵਿਚ ਗ਼ੈਰ-ਯਹੂਦੀ ਵੀ ਮਸੀਹੀ ਬਣ ਕੇ ਉਨ੍ਹਾਂ ਨਾਲ ਮਿਲ ਗਏ। ਇਕੱਠੇ ਇਹ ਨਵਾਂ ਇਸਰਾਏਲ ਬਣੇ, ਯਾਨੀ ‘ਪਰਮੇਸ਼ੁਰ ਦਾ ਇਸਰਾਏਲ।’ (ਗਲਾਤੀਆਂ 6:16; ਰੋਮੀਆਂ 2:29) ਇਹ “ਅੰਸ” 70 ਸਾ.ਯੁ. ਵਿਚ ਯਹੂਦੀ ਰੀਤੀ-ਵਿਵਸਥਾ ਦੇ ਨਾਸ਼ ਤੋਂ ਬਚ ਗਈ। ਅਸਲ ਵਿਚ, ‘ਪਰਮੇਸ਼ੁਰ ਦਾ ਇਸਰਾਏਲ’ ਅੱਜ ਵੀ ਸਾਡੇ ਨਾਲ ਹੈ। ਸਾਰੀਆਂ ਕੌਮਾਂ ਵਿੱਚੋਂ ਲੱਖਾਂ ਹੀ ਵਿਅਕਤੀ ਮਸੀਹੀ ਬਣ ਕੇ ਇਸ ਨਾਲ ਮਿਲ ਗਏ ਹਨ। ਇਹ ਲੋਕ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਬਣਦੇ ਹਨ “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।”—ਪਰਕਾਸ਼ ਦੀ ਪੋਥੀ 7:9.
24. ਜੇਕਰ ਲੋਕ ਮਨੁੱਖਜਾਤੀ ਦੀ ਸਭ ਤੋਂ ਵੱਡੀ ਬਿਪਤਾ ਵਿੱਚੋਂ ਬਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਿਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ?
24 ਬਹੁਤ ਜਲਦੀ ਇਹ ਸੰਸਾਰ ਆਰਮਾਗੇਡਨ ਦੀ ਲੜਾਈ ਦਾ ਸਾਮ੍ਹਣਾ ਕਰੇਗਾ। (ਪਰਕਾਸ਼ ਦੀ ਪੋਥੀ 16:14, 16) ਭਾਵੇਂ ਕਿ ਇਹ ਬਿਪਤਾ ਯਹੂਦਾਹ ਉੱਤੇ ਅੱਸ਼ੂਰ ਜਾਂ ਬਾਬਲ ਦੇ ਹਮਲੇ ਨਾਲੋਂ ਵੱਡੀ ਹੋਵੇਗੀ ਅਤੇ 70 ਸਾ.ਯੁ. ਵਿਚ ਯਹੂਦਿਯਾ ਉੱਤੇ ਰੋਮੀ ਤਬਾਹੀ ਤੋਂ ਵੀ ਵੱਡੀ ਹੋਵੇਗੀ, ਫਿਰ ਵੀ ਕੁਝ ਲੋਕ ਬਚ ਜਾਣਗੇ। (ਪਰਕਾਸ਼ ਦੀ ਪੋਥੀ 7:14) ਤਾਂ ਫਿਰ, ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਾਰੇ ਯਸਾਯਾਹ ਦੇ ਉਨ੍ਹਾਂ ਸ਼ਬਦਾਂ ਉੱਤੇ ਚੰਗੀ ਤਰ੍ਹਾਂ ਗੌਰ ਕਰੀਏ ਜੋ ਉਸ ਨੇ ਯਹੂਦਾਹ ਨੂੰ ਕਹੇ ਸਨ! ਇਨ੍ਹਾਂ ਦਾ ਅਰਥ ਉਸ ਸਮੇਂ ਦੇ ਵਫ਼ਾਦਾਰ ਲੋਕਾਂ ਲਈ ਬਚਾਅ ਸੀ। ਅਤੇ ਅੱਜ ਇਨ੍ਹਾਂ ਦਾ ਅਰਥ ਵਿਸ਼ਵਾਸ ਕਰਨ ਵਾਲਿਆਂ ਲਈ ਬਚਾਅ ਹੋ ਸਕਦਾ ਹੈ।
-
-
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
c ਕੀਲ ਅਤੇ ਡੇਲਿਟਸ ਦੁਆਰਾ ਲਿਖੀ ਗਈ ਬਾਈਬਲ ਉੱਤੇ ਟਿੱਪਣੀ ਕਹਿੰਦੀ ਹੈ: “ਨਬੀ ਦੀ ਗੱਲਬਾਤ ਇੱਥੇ ਹੀ ਖ਼ਤਮ ਹੁੰਦੀ ਹੈ। ਇੱਥੇ ਲਿਖਾਈ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ। ਇਸ ਦਾ ਸੰਕੇਤ ਪੁਰਾਣੀਆਂ ਲਿਖਤਾਂ ਤੋਂ ਮਿਲਦਾ ਹੈ ਜਿਨ੍ਹਾਂ ਵਿਚ ਨੌਵੀਂ ਅਤੇ ਦੱਸਵੀਂ ਆਇਤ ਦੇ ਵਿਚਕਾਰ ਖਾਲੀ ਜਗ੍ਹਾ ਛੱਡੀ ਗਈ ਹੈ। ਖਾਲੀ ਜਗ੍ਹਾ ਛੱਡ ਕੇ ਜਾਂ ਨਵੀਂ ਲਾਈਨ ਤੋਂ ਲਿਖ ਕੇ ਲਿਖਾਈ ਨੂੰ ਹਿੱਸਿਆਂ ਵਿਚ ਵੰਡਣਾ, ਸ੍ਵਰ-ਅੱਖਰ ਦੇ ਚਿੰਨ੍ਹ ਅਤੇ ਨਿਸ਼ਾਨ ਲਾਉਣ ਨਾਲੋਂ ਪੁਰਾਣਾ ਹੈ। ਇਹ ਸਭ ਤੋਂ ਪ੍ਰਾਚੀਨ ਰਿਵਾਜਾਂ ਤੇ ਆਧਾਰਿਤ ਹੈ।”
-