ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 29. ਯਹੋਵਾਹ ਦੇ ਇਸਰਾਏਲੀ ਅੰਗੂਰੀ ਬਾਗ਼ ਦੇ ਬਿਪਤਾ-ਭਰੇ ਅੰਤ ਬਾਰੇ ਕੀ ਦੱਸਿਆ ਗਿਆ ਸੀ?

      29 ਯਸਾਯਾਹ ਨੇ ‘ਯਹੋਵਾਹ ਦੀ ਬਿਵਸਥਾ ਨੂੰ ਰੱਦਣ’ ਵਾਲਿਆਂ ਅਤੇ ਧਰਮੀ ਫਲ ਨਾ ਪੈਦਾ ਕਰਨ ਵਾਲਿਆਂ ਲਈ ਇਕ ਬਿਪਤਾ-ਭਰੇ ਅੰਤ ਬਾਰੇ ਦੱਸ ਕੇ ਇਸ ਭਵਿੱਖਬਾਣੀ ਨੂੰ ਸਮਾਪਤ ਕੀਤਾ। (ਯਸਾਯਾਹ 5:24, 25; ਹੋਸ਼ੇਆ 9:16; ਮਲਾਕੀ 4:1) ਉਸ ਨੇ ਕਿਹਾ: “[ਯਹੋਵਾਹ] ਦੂਰ ਤੋਂ ਕੌਮਾਂ ਲਈ ਝੰਡਾ ਖੜਾ ਕਰੇਗਾ, ਅਤੇ ਇੱਕ ਲਈ ਧਰਤੀ ਦੀਆਂ ਹੱਦਾਂ ਤੋਂ ਫੂਕ ਮਾਰੇਗਾ, ਤਾਂ ਵੇਖੋ, ਉਹ ਤੁਰਤ ਫੁਰਤ ਆਉਂਦੀ ਹੈ।”—ਯਸਾਯਾਹ 5:26; ਬਿਵਸਥਾ ਸਾਰ 28:49; ਯਿਰਮਿਯਾਹ 5:15.

      30. ਯਹੋਵਾਹ ਦੇ ਲੋਕਾਂ ਵਿਰੁੱਧ ਇਕ ‘ਕੌਮ’ ਨੂੰ ਕਿਸ ਨੇ ਉਕਸਾਇਆ, ਅਤੇ ਇਸ ਦਾ ਨਤੀਜਾ ਕੀ ਹੋਇਆ?

      30 ਪੁਰਾਣੇ ਜ਼ਮਾਨਿਆਂ ਵਿਚ ਕਿਸੇ ਉੱਚੀ ਜਗ੍ਹਾ ਤੇ ਇਕ ਖੰਭਾ, ਜਾਂ “ਝੰਡਾ,” ਲੋਕਾਂ ਜਾਂ ਫ਼ੌਜਾਂ ਨੂੰ ਇਕੱਠੇ ਕਰਨ ਲਈ ਵਰਤਿਆ ਜਾ ਸਕਦਾ ਸੀ। (ਯਸਾਯਾਹ 18:3; ਯਿਰਮਿਯਾਹ 51:27 ਦੀ ਤੁਲਨਾ ਕਰੋ।) ਯਹੋਵਾਹ ਨੇ ਖ਼ੁਦ ਇਕ ਗੁਮਨਾਮ ‘ਕੌਮ’ ਨੂੰ ਉਕਸਾਇਆ ਅਤੇ ਇਹ ਕੌਮ ਉਸ ਵੱਲੋਂ ਸਜ਼ਾ ਲਿਆਈ।b ਯਹੋਵਾਹ ਨੇ ‘ਫੂਕ ਮਾਰੀ’, ਯਾਨੀ ਸੀਟੀ ਮਾਰ ਕੇ ਆਪਣੇ ਜ਼ਿੱਦੀ ਲੋਕਾਂ ਵੱਲ ਉਸ ਕੌਮ ਦਾ ਧਿਆਨ ਖਿੱਚਿਆ ਤਾਂਕਿ ਉਹ ਉਨ੍ਹਾਂ ਉੱਤੇ ਜਿੱਤ ਪਾ ਸਕਣ। ਨਬੀ ਨੇ ਅੱਗੇ ਇਨ੍ਹਾਂ ਸ਼ੇਰਾਂ ਵਰਗੇ ਵਿਜੇਤਿਆਂ ਦੇ ਤੇਜ਼ ਅਤੇ ਡਰਾਉਣੇ ਹਮਲਿਆਂ ਬਾਰੇ ਦੱਸਿਆ। ਉਹ ‘ਸ਼ਿਕਾਰ ਫੜਨਗੇ, ਫੇਰ ਸੁਖਾਲਾ ਹੀ ਲੈ ਜਾਣਗੇ,’ ਯਾਨੀ ਉਹ ਪਰਮੇਸ਼ੁਰ ਦੀ ਕੌਮ ਨੂੰ ਫੜ ਕੇ ਗ਼ੁਲਾਮੀ ਵਿਚ ਲੈ ਜਾਣਗੇ। (ਯਸਾਯਾਹ 5:27-30ੳ ਪੜ੍ਹੋ।) ਯਹੋਵਾਹ ਦੇ ਲੋਕਾਂ ਦੇ ਦੇਸ਼ ਲਈ ਕਿੰਨਾ ਭੈੜਾ ਨਤੀਜਾ! “ਜੇ ਕੋਈ ਦੇਸ ਵੱਲ ਤੱਕੇ, ਤਾਂ ਵੇਖੋ, ਅਨ੍ਹੇਰ ਤੇ ਦੁਖ, ਅਤੇ ਚਾਨਣ ਉਹ ਦੇ ਬੱਦਲਾਂ ਨਾਲ ਅਨ੍ਹੇਰ ਹੋ ਜਾਂਦਾ ਹੈ।”—ਯਸਾਯਾਹ 5:30ਅ.

  • ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • b ਹੋਰ ਭਵਿੱਖਬਾਣੀਆਂ ਵਿਚ, ਯਸਾਯਾਹ ਨੇ ਦੱਸਿਆ ਕਿ ਬਾਬਲ ਉਹ ਕੌਮ ਸੀ ਜਿਸ ਨੇ ਯਹੋਵਾਹ ਵੱਲੋਂ ਤਬਾਹੀ ਦੀ ਸਜ਼ਾ ਲਿਆਂਦੀ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ