-
‘ਇਕ ਮਨ ਭਾਉਂਦਾ ਸਮਾਂ’ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
22. ਯਹੋਵਾਹ ਨੇ ਇਸ ਗੱਲ ਉੱਤੇ ਕਿਵੇਂ ਜ਼ੋਰ ਦਿੱਤਾ ਕਿ ਉਹ ਆਪਣੇ ਲੋਕਾਂ ਨੂੰ ਕਦੇ ਭੁੱਲੇਗਾ ਨਹੀਂ?
22 ਯਸਾਯਾਹ ਨੇ ਅੱਗੇ ਯਹੋਵਾਹ ਦੇ ਐਲਾਨ ਦੱਸੇ। ਉਸ ਨੇ ਭਵਿੱਖਬਾਣੀ ਕੀਤੀ ਕਿ ਗ਼ੁਲਾਮ ਯਹੂਦੀ ਥੱਕ ਜਾਣਗੇ ਅਤੇ ਉਮੀਦ ਖੋਹ ਦੇਣਗੇ। ਯਸਾਯਾਹ ਨੇ ਕਿਹਾ: “ਸੀਯੋਨ ਨੇ ਆਖਿਆ, ਯਹੋਵਾਹ ਨੇ ਮੈਨੂੰ ਛੱਡ ਦਿੱਤਾ, ਅਤੇ ਪ੍ਰਭੁ ਨੇ ਮੈਨੂੰ ਭੁਲਾ ਦਿੱਤਾ।” (ਯਸਾਯਾਹ 49:14) ਕੀ ਇਹ ਸੱਚ ਸੀ? ਕੀ ਯਹੋਵਾਹ ਆਪਣੇ ਲੋਕਾਂ ਨੂੰ ਛੱਡ ਕੇ ਭੁੱਲ ਗਿਆ ਸੀ? ਯਹੋਵਾਹ ਲਈ ਗੱਲ ਕਰਦੇ ਹੋਏ ਯਸਾਯਾਹ ਨੇ ਅੱਗੇ ਕਿਹਾ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” (ਯਸਾਯਾਹ 49:15) ਯਹੋਵਾਹ ਨੇ ਕਿੰਨਾ ਪਿਆਰ ਦਿਖਾਇਆ! ਪਰਮੇਸ਼ੁਰ ਦਾ ਆਪਣੇ ਲੋਕਾਂ ਲਈ ਪਿਆਰ ਇਕ ਮਾਂ ਦੀ ਮਮਤਾ ਨਾਲੋਂ ਜ਼ਿਆਦਾ ਸੀ। ਉਹ ਹਮੇਸ਼ਾ ਆਪਣੇ ਵਫ਼ਾਦਾਰ ਲੋਕਾਂ ਬਾਰੇ ਸੋਚਦਾ ਰਹਿੰਦਾ ਹੈ। ਉਹ ਸਾਰਿਆਂ ਨੂੰ ਇਵੇਂ ਯਾਦ ਰੱਖਦਾ ਹੈ ਜਿਵੇਂ ਕਿ ਉਨ੍ਹਾਂ ਦੇ ਨਾਂ ਉਸ ਦੇ ਹੱਥਾਂ ਉੱਤੇ ਲਿਖੇ ਗਏ ਹੋਣ: “ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।”—ਯਸਾਯਾਹ 49:16.
23. ਪੌਲੁਸ ਨੇ ਮਸੀਹੀਆਂ ਨੂੰ ਕਿਵੇਂ ਉਤਸ਼ਾਹਿਤ ਕੀਤਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਭੁੱਲੇਗਾ ਨਹੀਂ?
23 ਪੌਲੁਸ ਰਸੂਲ ਨੇ ਗਲਾਤੀ ਮਸੀਹੀਆਂ ਨੂੰ ਆਪਣੀ ਪੱਤਰੀ ਵਿਚ ਇਹ ਸਲਾਹ ਦਿੱਤੀ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” (ਗਲਾਤੀਆਂ 6:9) ਇਬਰਾਨੀਆਂ ਨੂੰ ਉਸ ਨੇ ਇਹ ਉਤਸ਼ਾਹ-ਭਰੇ ਸ਼ਬਦ ਲਿਖੇ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਸਾਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਭੁੱਲ ਗਿਆ ਹੈ। ਪ੍ਰਾਚੀਨ ਸੀਯੋਨ ਦੀ ਤਰ੍ਹਾਂ ਮਸੀਹੀਆਂ ਕੋਲ ਖ਼ੁਸ਼ੀ ਮਨਾਉਣ ਅਤੇ ਧੀਰਜ ਨਾਲ ਯਹੋਵਾਹ ਦੀ ਉਡੀਕ ਕਰਨ ਦਾ ਚੰਗਾ ਕਾਰਨ ਹੈ। ਉਹ ਆਪਣੇ ਨੇਮ ਦਾ ਪੱਕਾ ਰਹਿੰਦਾ ਹੈ ਅਤੇ ਆਪਣੇ ਵਾਅਦੇ ਹਮੇਸ਼ਾ ਪੂਰੇ ਕਰਦਾ ਹੈ।
-
-
‘ਇਕ ਮਨ ਭਾਉਂਦਾ ਸਮਾਂ’ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
25. ਸਾਡੇ ਜ਼ਮਾਨੇ ਵਿਚ ਰੂਹਾਨੀ ਇਸਰਾਏਲ ਕਿਸ ਤਰ੍ਹਾਂ ਬਹਾਲ ਕੀਤਾ ਗਿਆ ਸੀ?
25 ਇਨ੍ਹਾਂ ਸ਼ਬਦਾਂ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਵੀ ਹੁੰਦੀ ਹੈ। ਪਹਿਲੇ ਵਿਸ਼ਵ ਯੁੱਧ ਦੇ ਔਖੇ ਸਮੇਂ ਦੌਰਾਨ, ਰੂਹਾਨੀ ਇਸਰਾਏਲ ਨੇ ਵਿਰਾਨੀ ਅਤੇ ਗ਼ੁਲਾਮੀ ਦਾ ਸਮਾਂ ਕੱਟਿਆ ਸੀ। ਪਰ ਉਸ ਨੂੰ ਬਹਾਲ ਕੀਤਾ ਗਿਆ ਅਤੇ ਉਹ ਰੂਹਾਨੀ ਫਿਰਦੌਸ ਵਿਚ ਆਇਆ। (ਯਸਾਯਾਹ 35:1-10) ਉਹ ਪਹਿਲਾਂ ਉਸ ਬਰਬਾਦ ਸ਼ਹਿਰ ਵਰਗਾ ਸੀ ਜਿਸ ਬਾਰੇ ਯਸਾਯਾਹ ਨੇ ਗੱਲ ਕੀਤੀ ਸੀ, ਪਰ ਬਾਅਦ ਵਿਚ ਉਹ ਖ਼ੁਸ਼ ਹੋਇਆ ਕਿ ਉਸ ਵਿਚ ਯਹੋਵਾਹ ਦੇ ਇੰਨੇ ਖ਼ੁਸ਼ ਸੇਵਕ ਸਨ।
-