ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਖੁਲ੍ਹ ਕੇ ਇਕੱਠੇ ਜੈਕਾਰੇ ਗਜਾਓ”!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 21. (ੳ) ‘ਯਹੋਵਾਹ ਦੇ ਭਾਂਡੇ ਚੁੱਕਣ’ ਵਾਲਿਆਂ ਤੋਂ ਕੀ ਮੰਗਿਆ ਗਿਆ ਸੀ? (ਅ) ਬਾਬਲ ਵਿੱਚੋਂ ਨਿਕਲਣ ਵਾਲੇ ਯਹੂਦੀਆਂ ਨੂੰ ਡਰਨ ਦੀ ਲੋੜ ਕਿਉਂ ਨਹੀਂ ਸੀ?

      21 ਬਾਬਲ ਵਿੱਚੋਂ ਨਿਕਲ ਕੇ ਯਰੂਸ਼ਲਮ ਨੂੰ ਮੁੜਨ ਵਾਲਿਆਂ ਲਈ ਇਕ ਜ਼ਰੂਰੀ ਮੰਗ ਸੀ। ਯਸਾਯਾਹ ਨੇ ਲਿਖਿਆ: “ਤੁਰਦੇ ਹੋਵੋ, ਤੁਰਦੇ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ, ਉਹ ਦੇ ਵਿਚਕਾਰੋਂ ਨਿੱਕਲ ਜਾਓ! ਆਪ ਨੂੰ ਸਾਫ਼ ਕਰੋ, ਤੁਸੀਂ ਜੋ ਯਹੋਵਾਹ ਦੇ ਭਾਂਡੇ ਚੁੱਕਦੇ ਹੋ। ਨਾ ਤਾਂ ਤੁਸੀਂ ਕਾਹਲੀ ਨਾਲ ਨਿੱਕਲ ਜਾਓਗੇ, ਨਾ ਨੱਠ ਕੇ ਚੱਲੇ ਜਾਓਗੇ, ਯਹੋਵਾਹ ਜੋ ਤੁਹਾਡੇ ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਤੁਹਾਡੀ ਰਾਖੀ ਕਰੇਗਾ।” (ਯਸਾਯਾਹ 52:11, 12) ਵਾਪਸ ਜਾ ਰਹੇ ਇਸਰਾਏਲੀਆਂ ਨੂੰ ਬਾਬਲ ਵਿਚ ਉਸ ਦੇਸ਼ ਦੀ ਝੂਠੀ ਪੂਜਾ ਦਾ ਹਰ ਨਾਮੋ-ਨਿਸ਼ਾਨ ਪਿੱਛੇ ਛੱਡਣਾ ਪੈਣਾ ਸੀ। ਉਹ ਯਰੂਸ਼ਲਮ ਦੀ ਹੈਕਲ ਤੋਂ ਲਏ ਗਏ ਯਹੋਵਾਹ ਦੇ ਭਾਂਡੇ ਚੁੱਕ ਰਹੇ ਸਨ, ਇਸ ਲਈ ਉਨ੍ਹਾਂ ਨੂੰ ਬਾਹਰੋਂ ਹੀ ਸਾਫ਼ ਨਹੀਂ, ਬਲਕਿ ਅੰਦਰੋਂ ਵੀ ਸਾਫ਼ ਹੋਣ ਦੀ ਲੋੜ ਸੀ, ਯਾਨੀ ਉਨ੍ਹਾਂ ਦੇ ਦਿਲ ਸਾਫ਼ ਹੋਣੇ ਚਾਹੀਦੇ ਸਨ। (2 ਰਾਜਿਆਂ 24:11-13; ਅਜ਼ਰਾ 1:7) ਇਸ ਤੋਂ ਇਲਾਵਾ ਯਹੋਵਾਹ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਡਰਨ ਜਾਂ ਕਾਹਲੀ ਕਰਨ ਦੀ ਲੋੜ ਨਹੀਂ ਸੀ ਜਿਵੇਂ ਕਿਤੇ ਡਾਕੂ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਉਨ੍ਹਾਂ ਦੀ ਰਾਖੀ ਕਰ ਰਿਹਾ ਸੀ।​—ਅਜ਼ਰਾ 8:21-23.

  • “ਖੁਲ੍ਹ ਕੇ ਇਕੱਠੇ ਜੈਕਾਰੇ ਗਜਾਓ”!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 24. (ੳ) ਸਾਡੇ ਜ਼ਮਾਨੇ ਵਿਚ “ਯਹੋਵਾਹ ਦੇ ਭਾਂਡੇ” ਕੀ ਹਨ? (ਅ) ਅੱਜ ਮਸੀਹੀ ਭਰੋਸਾ ਕਿਉਂ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਅੱਗੇ ਚੱਲੇਗਾ ਅਤੇ ਪਿੱਛੋਂ ਉਨ੍ਹਾਂ ਦੀ ਰਾਖੀ ਕਰੇਗਾ?

      24 ਮਸਹ ਕੀਤੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਦੀ ਵੱਡੀ ਭੀੜ ਦਾ ਪੱਕਾ ਇਰਾਦਾ ਹੈ ਕਿ ਉਹ ਕਿਸੇ ਵੀ ਚੀਜ਼ ਨੂੰ, ਜੋ ਰੂਹਾਨੀ ਤੌਰ ਤੇ ਅਸ਼ੁੱਧ ਹੈ, ਹੱਥ ਨਾ ਲਾਉਣ। ਉਨ੍ਹਾਂ ਦੀ ਪਵਿੱਤਰ ਅਤੇ ਸ਼ੁੱਧ ਹਾਲਤ ਕਰਕੇ ਹੀ ਉਹ “ਯਹੋਵਾਹ ਦੇ ਭਾਂਡੇ” ਚੁੱਕਣ ਦੇ ਯੋਗ ਬਣਦੇ ਹਨ। ਇਹ ਭਾਂਡੇ ਪਵਿੱਤਰ ਸੇਵਾ ਕਰਨ ਲਈ ਪਰਮੇਸ਼ੁਰ ਦੇ ਮਹੱਤਵਪੂਰਣ ਪ੍ਰਬੰਧ ਹਨ ਜਿਨ੍ਹਾਂ ਵਿਚ ਘਰ-ਘਰ ਪ੍ਰਚਾਰ ਕਰਨਾ, ਬਾਈਬਲ ਸਟੱਡੀ ਕਰਾਉਣੀ, ਅਤੇ ਹੋਰ ਮਸੀਹੀ ਕੰਮਾਂ ਵਿਚ ਹਿੱਸਾ ਲੈਣਾ ਸ਼ਾਮਲ ਹੈ। ਸ਼ੁੱਧ ਰਹਿਣ ਨਾਲ ਅੱਜ ਪਰਮੇਸ਼ੁਰ ਦੇ ਲੋਕ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਅੱਗੇ ਚੱਲੇਗਾ ਅਤੇ ਪਿੱਛੋਂ ਉਨ੍ਹਾਂ ਦੀ ਰਾਖੀ ਕਰੇਗਾ। ਪਰਮੇਸ਼ੁਰ ਦੇ ਸ਼ੁੱਧ ਲੋਕਾਂ ਵਜੋਂ ਉਨ੍ਹਾਂ ਕੋਲ ‘ਖੁਲ੍ਹ ਕੇ ਇਕੱਠੇ ਜੈਕਾਰੇ ਗਜਾਉਣ’ ਦੇ ਬਹੁਤ ਸਾਰੇ ਕਾਰਨ ਹਨ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ