ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 21, 22. (ੳ) ਮਸੀਹਾ ਨੇ ਦੂਸਰਿਆਂ ਦੀ ਖ਼ਾਤਰ ਕੀ-ਕੀ ਕੀਤਾ ਸੀ? (ਅ) ਕਈਆਂ ਲੋਕਾਂ ਨੇ ਮਸੀਹਾ ਬਾਰੇ ਕੀ ਸੋਚਿਆ ਸੀ, ਅਤੇ ਉਸ ਨੂੰ ਅਖ਼ੀਰ ਵਿਚ ਕਿਹੜੇ ਦੁੱਖ ਸਹਿਣੇ ਪਏ ਸਨ?

      21 ਮਸੀਹਾ ਨੂੰ ਦੁੱਖ ਝੱਲਣੇ ਅਤੇ ਮਰਨਾ ਕਿਉਂ ਪਿਆ ਸੀ? ਯਸਾਯਾਹ ਨੇ ਸਮਝਾਇਆ: “ਸੱਚ ਮੁੱਚ ਉਸ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਙੁ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ।”​—ਯਸਾਯਾਹ 53:4-6.

      22 ਬੀਮਾਰੀ ਅਤੇ ਦੁੱਖ ਮਨੁੱਖਜਾਤੀ ਦੀ ਪਾਪੀ ਹਾਲਤ ਦੇ ਨਤੀਜੇ ਹਨ। ਜਦੋਂ ਮਸੀਹਾ ਨੇ ਦੂਸਰਿਆਂ ਦੇ ਰੋਗ ਚੁੱਕੇ ਅਤੇ ਦੁੱਖ ਉਠਾਏ ਇਸ ਦਾ ਮਤਲਬ ਸੀ ਕਿ ਉਸ ਨੇ ਦੂਸਰਿਆਂ ਦੇ ਪਾਪ ਚੁੱਕੇ ਸਨ। ਉਸ ਨੇ ਮਾਨੋ ਉਨ੍ਹਾਂ ਦੇ ਬੋਝ ਆਪਣੇ ਕੰਧਿਆਂ ਉੱਤੇ ਚੁੱਕੇ ਸਨ। ਕਈਆਂ ਲੋਕਾਂ ਨੇ ਉਸ ਦੇ ਦੁੱਖ ਝੱਲਣ ਦਾ ਕਾਰਨ ਨਹੀਂ ਸਮਝਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਕੋਈ ਘਿਣਾਉਣਾ ਰੋਗ ਲਗਾ ਕੇ ਉਸ ਨੂੰ ਸਜ਼ਾ ਦੇ ਰਿਹਾ ਸੀ।c ਮਸੀਹਾ ਦੇ ਦੁੱਖਾਂ ਵਿਚ ਉਸ ਦਾ ਘਾਇਲ ਹੋਣਾ, ਕੁਚਲਿਆ ਜਾਣਾ, ਅਤੇ ਮਾਰਿਆ ਜਾਣਾ ਸ਼ਾਮਲ ਸੀ। ਜੀ ਹਾਂ, ਉਸ ਦੀ ਮੌਤ ਬਹੁਤ ਹਿੰਸਕ ਅਤੇ ਤਕਲੀਫ਼ਾਂ ਭਰੀ ਸੀ। ਪਰ ਉਸ ਦੀ ਮੌਤ ਸਾਡਾ ਪ੍ਰਾਸਚਿਤ ਕਰ ਸਕਦੀ ਹੈ; ਇਹ ਮੌਤ ਬਦੀ ਅਤੇ ਪਾਪ ਵਿਚ ਭੁੱਲੇ ਫਿਰਨ ਵਾਲਿਆਂ ਨੂੰ ਸਹੀ ਰਸਤੇ ਤੇ ਪਾਉਂਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਸ਼ਾਂਤੀ ਮਿਲਦੀ ਹੈ।

  • ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 24. (ੳ) ਕਈਆਂ ਲੋਕਾਂ ਨੂੰ ਇਸ ਤਰ੍ਹਾਂ ਕਿਉਂ ਲੱਗਦਾ ਸੀ ਕਿ ਯਿਸੂ ਪਰਮੇਸ਼ੁਰ ਦਾ “ਮਾਰਿਆ ਹੋਇਆ” ਸੀ? (ਅ) ਯਿਸੂ ਨੇ ਦੁੱਖ ਕਿਉਂ ਝੱਲੇ ਸਨ ਅਤੇ ਉਸ ਨੂੰ ਮਰਨਾ ਕਿਉਂ ਪਿਆ ਸੀ?

      24 ਫਿਰ ਵੀ ਕਈਆਂ ਨੂੰ ਲੱਗਦਾ ਸੀ ਕਿ ਯਿਸੂ ਪਰਮੇਸ਼ੁਰ ਦਾ “ਮਾਰਿਆ ਹੋਇਆ” ਸੀ। ਆਖ਼ਰਕਾਰ ਉਸ ਨੇ ਇਹ ਦੁੱਖ ਉਨ੍ਹਾਂ ਧਾਰਮਿਕ ਆਗੂਆਂ ਦੇ ਹੱਥੋਂ ਝੱਲੇ ਸਨ ਜਿਨ੍ਹਾਂ ਦਾ ਲੋਕ ਆਦਰ ਕਰਦੇ ਸਨ। ਪਰ ਯਾਦ ਰੱਖੋ ਕਿ ਉਸ ਨੇ ਖ਼ੁਦ ਕੋਈ ਪਾਪ ਨਹੀਂ ਸੀ ਕੀਤਾ ਜਿਸ ਕਾਰਨ ਉਸ ਨੂੰ ਦੁੱਖ ਝੱਲਣ ਦੀ ਲੋੜ ਸੀ। ਪਤਰਸ ਨੇ ਕਿਹਾ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿੱਕਲੀ। ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ।” (1 ਪਤਰਸ 2:21, 22, 24) ਅਜਿਹਾ ਇਕ ਸਮਾਂ ਸੀ ਜਦੋਂ ਅਸੀਂ ਸਾਰੇ ਜਣੇ “ਭੇਡਾਂ ਵਾਂਙੁ” ਪਾਪ ਵਿਚ “ਭਟਕਦੇ ਫਿਰਦੇ” ਸਨ। (1 ਪਤਰਸ 2:25) ਪਰ ਯਹੋਵਾਹ ਨੇ ਯਿਸੂ ਰਾਹੀਂ ਸਾਨੂੰ ਸਾਡੀ ਪਾਪੀ ਹਾਲਤ ਤੋਂ ਰਿਹਾ ਕਰਨ ਦਾ ਪ੍ਰਬੰਧ ਕੀਤਾ। ਉਸ ਨੇ ਸਾਡੀ ਬਦੀ ਯਿਸੂ “ਉੱਤੇ ਲੱਦੀ।” ਯਿਸੂ ਪਾਪੀ ਨਹੀਂ ਸੀ ਪਰ ਉਸ ਨੇ ਆਪਣੀ ਮਰਜ਼ੀ ਨਾਲ ਸਾਡੇ ਪਾਪਾਂ ਦੀ ਸਜ਼ਾ ਭੋਗੀ। ਸੂਲੀ ਉੱਤੇ ਇਕ ਸ਼ਰਮਨਾਕ ਮੌਤ ਦਾ ਦੁੱਖ ਉਠਾ ਕੇ ਉਸ ਨੇ ਸਾਡੇ ਲਈ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦਾ ਰਾਹ ਖੋਲ੍ਹਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ