-
ਉਦਾਸ ਗ਼ੁਲਾਮਾਂ ਲਈ ਉਮੀਦਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
‘ਉੱਮਤਾਂ ਲਈ ਹਾਕਮ’
13. ਯਿਸੂ ਆਪਣੀ ਸੇਵਕਾਈ ਦੌਰਾਨ ਅਤੇ ਸਵਰਗ ਨੂੰ ਵਾਪਸ ਜਾ ਕੇ “ਉੱਮਤਾਂ ਲਈ ਗਵਾਹ” ਕਿਵੇਂ ਸੀ?
13 ਇਸ ਰਾਜੇ ਨੇ ਕੀ-ਕੀ ਕਰਨਾ ਸੀ? ਯਹੋਵਾਹ ਨੇ ਕਿਹਾ: “ਵੇਖ, ਮੈਂ ਉਹ ਨੂੰ ਉੱਮਤਾਂ ਲਈ ਗਵਾਹ ਠਹਿਰਾਇਆ ਹੈ, ਉੱਮਤਾਂ ਲਈ ਪਰਧਾਨ ਅਤੇ ਹਾਕਮ।” (ਯਸਾਯਾਹ 55:4) ਯਿਸੂ ਧਰਤੀ ਉੱਤੇ ਵੱਡਾ ਹੋ ਕੇ ਕੌਮਾਂ ਲਈ ਯਹੋਵਾਹ ਪਰਮੇਸ਼ੁਰ ਦਾ ਗਵਾਹ ਬਣਿਆ। ਇਨਸਾਨੀ ਜ਼ਿੰਦਗੀ ਦੌਰਾਨ ਉਸ ਦੀ ਸੇਵਕਾਈ “ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਲਈ ਸੀ। ਪਰ ਸਵਰਗ ਨੂੰ ਵਾਪਸ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 10:5, 6; 15:24; 28:19, 20) ਇਸ ਤਰ੍ਹਾਂ ਸਮੇਂ ਦੇ ਬੀਤਣ ਨਾਲ ਰਾਜ ਦਾ ਸੁਨੇਹਾ ਪਰਾਈਆਂ ਕੌਮਾਂ ਨੂੰ ਵੀ ਸੁਣਾਇਆ ਗਿਆ ਅਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਦਾਊਦ ਨਾਲ ਬੰਨ੍ਹੇ ਗਏ ਨੇਮ ਦੀ ਪੂਰਤੀ ਵਿਚ ਵੀ ਹਿੱਸਾ ਲਿਆ ਸੀ। (ਰਸੂਲਾਂ ਦੇ ਕਰਤੱਬ 13:46) ਇਸ ਤਰ੍ਹਾਂ ਯਿਸੂ ਦੇ ਮਰਨ, ਜੀ ਉੱਠਣ, ਅਤੇ ਸਵਰਗ ਨੂੰ ਵਾਪਸ ਜਾਣ ਤੋਂ ਬਾਅਦ ਵੀ ਉਹ ‘ਉੱਮਤਾਂ ਲਈ ਯਹੋਵਾਹ ਦਾ ਗਵਾਹ’ ਸੀ।
14, 15. (ੳ) ਯਿਸੂ ਨੇ ਕਿਵੇਂ ਸਾਬਤ ਕੀਤਾ ਕਿ ਉਹ ਇਕ “ਪਰਧਾਨ ਅਤੇ ਹਾਕਮ” ਸੀ? (ਅ) ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਕਿਹੜੀ ਉਮੀਦ ਰੱਖਦੇ ਸਨ?
14 ਯਿਸੂ ਨੇ ਇਕ “ਪਰਧਾਨ ਅਤੇ ਹਾਕਮ” ਵੀ ਬਣਨਾ ਸੀ। ਇਸ ਭਵਿੱਖਬਾਣੀ ਦੀ ਪੂਰਤੀ ਵਿਚ ਜਦੋਂ ਯਿਸੂ ਧਰਤੀ ਉੱਤੇ ਸੀ ਉਸ ਨੇ ਆਪਣੀ ਸਰਦਾਰੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ ਅਤੇ ਹਰ ਕੰਮ ਵਿਚ ਅਗਵਾਈ ਕੀਤੀ ਸੀ। ਮਿਸਾਲ ਲਈ, ਉਸ ਨੇ ਵੱਡੀਆਂ ਭੀੜਾਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਸੱਚਾਈ ਸਿਖਾਈ, ਅਤੇ ਉਨ੍ਹਾਂ ਨੂੰ ਉਨ੍ਹਾਂ ਬਰਕਤਾਂ ਬਾਰੇ ਦੱਸਿਆ ਜੋ ਉਸ ਦੀ ਅਗਵਾਈ ਅਨੁਸਾਰ ਚੱਲਣ ਵਾਲਿਆਂ ਨੂੰ ਮਿਲਣੀਆਂ ਸਨ। (ਮੱਤੀ 4:24; 7:28, 29; 11:5) ਉਸ ਨੇ ਆਪਣੇ ਚੇਲਿਆਂ ਨੂੰ ਚੰਗੀ ਤਰ੍ਹਾਂ ਸਿਖਾਇਆ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਪ੍ਰਚਾਰ ਦੇ ਕੰਮ ਲਈ ਤਿਆਰ ਕੀਤਾ। (ਲੂਕਾ 10:1-12; ਰਸੂਲਾਂ ਦੇ ਕਰਤੱਬ 1:8; ਕੁਲੁੱਸੀਆਂ 1:23) ਸਿਰਫ਼ ਸਾਢੇ ਤਿੰਨ ਸਾਲਾਂ ਵਿਚ ਯਿਸੂ ਨੇ ਇਕ ਅੰਤਰਰਾਸ਼ਟਰੀ ਕਲੀਸਿਯਾ ਦੀ ਨੀਂਹ ਰੱਖੀ ਜਿਸ ਵਿਚ ਏਕਤਾ ਨਾਲ ਕੰਮ ਕਰ ਰਹੇ ਕਈਆਂ ਜਾਤਾਂ ਤੋਂ ਹਜ਼ਾਰਾਂ ਹੀ ਲੋਕ ਸਨ! ਸਿਰਫ਼ ਇਕ ਸੱਚਾ “ਪਰਧਾਨ ਅਤੇ ਹਾਕਮ” ਹੀ ਅਜਿਹਾ ਵੱਡਾ ਕੰਮ ਪੂਰਾ ਕਰ ਸਕਦਾ ਸੀ।b
15 ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਇਕੱਠੇ ਕੀਤੇ ਗਏ ਲੋਕ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਸਨ ਅਤੇ ਉਹ ਯਿਸੂ ਦੇ ਸਵਰਗੀ ਰਾਜ ਵਿਚ ਉਸ ਨਾਲ ਸੰਗੀ ਰਾਜੇ ਬਣਨ ਦੀ ਉਮੀਦ ਰੱਖਦੇ ਸਨ। (ਪਰਕਾਸ਼ ਦੀ ਪੋਥੀ 14:1) ਪਰ ਯਸਾਯਾਹ ਦੀ ਭਵਿੱਖਬਾਣੀ ਮੁਢਲੀ ਮਸੀਹੀਅਤ ਬਾਰੇ ਹੀ ਨਹੀਂ ਸੀ। ਸਬੂਤ ਦਿਖਾਉਂਦਾ ਹੈ ਕਿ ਯਿਸੂ ਮਸੀਹ 1914 ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਹਾਲਤ ਕਈਆਂ ਤਰੀਕਿਆਂ ਵਿਚ ਛੇਵੀਂ ਸਦੀ ਸਾ.ਯੁ.ਪੂ. ਦੇ ਗ਼ੁਲਾਮ ਯਹੂਦੀਆਂ ਦੀ ਹਾਲਤ ਨਾਲ ਮੇਲ ਖਾਂਦੀ ਸੀ। ਦਰਅਸਲ ਉਨ੍ਹਾਂ ਮਸੀਹੀਆਂ ਨਾਲ ਜੋ ਹੋਇਆ ਸੀ ਇਹ ਯਸਾਯਾਹ ਦੀ ਭਵਿੱਖਬਾਣੀ ਦੀ ਵੱਡੀ ਪੂਰਤੀ ਸੀ।
ਸਾਡੇ ਜ਼ਮਾਨੇ ਵਿਚ ਗ਼ੁਲਾਮੀ ਅਤੇ ਛੁਟਕਾਰਾ
16. ਸੰਨ 1914 ਵਿਚ ਯਿਸੂ ਦੇ ਰਾਜਾ ਬਣਨ ਦੇ ਸਮੇਂ ਤੇ ਦੁਨੀਆਂ ਦੀ ਕੀ ਹਾਲਤ ਹੋਈ?
16 ਜਦੋਂ 1914 ਵਿਚ ਯਿਸੂ ਰਾਜਾ ਬਣਿਆ ਸੀ ਤਾਂ ਦੁਨੀਆਂ ਦੀ ਅਜਿਹੀ ਭੈੜੀ ਹਾਲਤ ਸੀ ਜੋ ਪਹਿਲਾਂ ਕਦੀ ਵੀ ਨਹੀਂ ਦੇਖੀ ਗਈ ਸੀ। ਇਸ ਤਰ੍ਹਾਂ ਕਿਉਂ ਹੋਇਆ ਸੀ? ਕਿਉਂਕਿ ਰਾਜਾ ਬਣਨ ਤੇ ਯਿਸੂ ਨੇ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਸੀ। ਸ਼ਤਾਨ ਨੇ ਧਰਤੀ ਉੱਤੇ ਆ ਕੇ ਮਸਹ ਕੀਤੇ ਹੋਏ ਮਸੀਹੀਆਂ ਦੇ ਬਕੀਏ ਨਾਲ ਲੜਾਈ ਸ਼ੁਰੂ ਕੀਤੀ। (ਪਰਕਾਸ਼ ਦੀ ਪੋਥੀ 12:7-12, 17) ਇਹ ਲੜਾਈ ਸਿਖਰ ਤੇ ਉਦੋਂ ਪਹੁੰਚੀ ਜਦੋਂ 1918 ਵਿਚ ਪ੍ਰਚਾਰ ਦਾ ਕੰਮ ਰੋਕਿਆ ਗਿਆ ਸੀ ਅਤੇ ਵਾਚ ਟਾਵਰ ਸੋਸਾਇਟੀ ਦੇ ਮੁੱਖ ਮੈਂਬਰ ਦੇਸ਼ਧਰੋਹ ਦੇ ਝੂਠੇ ਇਲਜ਼ਾਮ ਲਈ ਕੈਦ ਕੀਤੇ ਗਏ ਸਨ। ਇਸ ਤਰ੍ਹਾਂ ਯਹੂਦੀਆਂ ਦੀ ਗ਼ੁਲਾਮੀ ਵਾਂਗ ਯਹੋਵਾਹ ਦੇ ਇਹ ਸੇਵਕ ਰੂਹਾਨੀ ਗ਼ੁਲਾਮੀ ਵਿਚ ਗਏ। ਉਨ੍ਹਾਂ ਦੀ ਵੱਡੀ ਬਦਨਾਮੀ ਹੋਈ।
17. ਸੰਨ 1919 ਵਿਚ ਮਸਹ ਕੀਤੇ ਹੋਇਆਂ ਦੀ ਹਾਲਤ ਕਿਵੇਂ ਬਦਲੀ ਅਤੇ ਉਹ ਕਿਸ ਤਰ੍ਹਾਂ ਮਜ਼ਬੂਤ ਕੀਤੇ ਗਏ ਸਨ?
17 ਪਰ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਦੀ ਗ਼ੁਲਾਮੀ ਬਹੁਤਾ ਚਿਰ ਨਹੀਂ ਰਹੀ। ਕੈਦ ਕੀਤੇ ਗਏ ਭਰਾ 26 ਮਾਰਚ, 1919 ਨੂੰ ਰਿਹਾ ਕੀਤੇ ਗਏ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕੀਤਾ ਗਿਆ ਸੀ। ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਨਾਲ ਆਪਣੇ ਆਜ਼ਾਦ ਲੋਕਾਂ ਨੂੰ ਉਸ ਕੰਮ ਲਈ ਤਿਆਰ ਕੀਤਾ ਜੋ ਉਨ੍ਹਾਂ ਦੇ ਅੱਗੇ ਸੀ। ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੇ ‘ਅੰਮ੍ਰਿਤ ਜਲ ਮੁਖਤ ਲੈਣ’ ਦਾ ਸੱਦਾ ਸਵੀਕਾਰ ਕੀਤਾ। (ਪਰਕਾਸ਼ ਦੀ ਪੋਥੀ 22:17) ਇਸ ਮਸਹ ਕੀਤੇ ਹੋਏ ਬਕੀਏ ਨੇ “ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ” ਲਏ ਅਤੇ ਉਹ ਰੂਹਾਨੀ ਤੌਰ ਤੇ ਅਜਿਹੇ ਵੱਡੇ ਵਾਧੇ ਲਈ ਮਜ਼ਬੂਤ ਹੋਇਆ ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਇਕ ਵੱਡੀ ਭੀੜ ਪਰਮੇਸ਼ੁਰ ਦੇ ਮਸਹ ਕੀਤੇ ਹੋਇਆਂ ਨੂੰ ਸਜਾਉਂਦੀ ਹੈ
18. ਯਿਸੂ ਮਸੀਹ ਦੇ ਚੇਲਿਆਂ ਦੇ ਕਿਹੜੇ ਦੋ ਸਮੂਹ ਹਨ, ਅਤੇ ਅੱਜ ਉਹ ਇਕੱਠੇ ਕੀ ਬਣਦੇ ਹਨ?
18 ਯਿਸੂ ਦੇ ਚੇਲਿਆਂ ਦੀਆਂ ਦੋ ਵੱਖਰੀਆਂ ਉਮੀਦਾਂ ਹਨ, ਸਵਰਗ ਨੂੰ ਜਾਣ ਦੀ ਜਾਂ ਧਰਤੀ ਉੱਤੇ ਰਹਿਣ ਦੀ। ਪਹਿਲਾਂ 1,44,000 ਲੋਕਾਂ ਦਾ ‘ਛੋਟਾ ਝੁੰਡ’ ਇਕੱਠਾ ਕੀਤਾ ਗਿਆ ਸੀ ਜੋ ਯਿਸੂ ਦੇ ਸਵਰਗੀ ਰਾਜ ਵਿਚ ਰਾਜ ਕਰਨ ਦੀ ਉਮੀਦ ਰੱਖਦਾ ਹੈ। ਇਹ ਮਸਹ ਕੀਤੇ ਹੋਏ ਮਸੀਹੀ ਯਹੂਦੀ ਅਤੇ ਗ਼ੈਰ-ਯਹੂਦੀ ਵੀ ਹਨ ਅਤੇ ਇਨ੍ਹਾਂ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਸੱਦਿਆ ਜਾਂਦਾ ਹੈ। (ਲੂਕਾ 12:32; ਗਲਾਤੀਆਂ 6:16; ਪਰਕਾਸ਼ ਦੀ ਪੋਥੀ 14:1) ਫਿਰ ਇਨ੍ਹਾਂ ਆਖ਼ਰੀ ਦਿਨਾਂ ਵਿਚ ‘ਹੋਰ ਭੇਡਾਂ’ ਦੀ “ਇੱਕ ਵੱਡੀ ਭੀੜ” ਇਕੱਠੀ ਕੀਤੀ ਗਈ। ਇਹ ਲੋਕ ਇਕ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਨ। ਵੱਡੀ ਬਿਪਤਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਭੀੜ, ਜਿਸ ਦੀ ਗਿਣਤੀ ਦੱਸੀ ਨਹੀਂ ਗਈ, ਛੋਟੇ ਝੁੰਡ ਦੇ ਨਾਲ-ਨਾਲ ਸੇਵਾ ਕਰਦੀ ਹੈ। ਦੋਨੋਂ ਸਮੂਹ “ਇੱਕੋ ਇੱਜੜ” ਵਿਚ ਹਨ ਜੋ “ਇੱਕੋ ਅਯਾਲੀ” ਦੇ ਅਧੀਨ ਹੈ।—ਪਰਕਾਸ਼ ਦੀ ਪੋਥੀ 7:9, 10; ਯੂਹੰਨਾ 10:16.
-
-
ਉਦਾਸ ਗ਼ੁਲਾਮਾਂ ਲਈ ਉਮੀਦਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
b ਯਿਸੂ ਹੁਣ ਵੀ ਚੇਲੇ ਬਣਾਉਣ ਦੇ ਕੰਮ ਦੀ ਪ੍ਰਧਾਨਗੀ ਕਰਦਾ ਹੈ। (ਪਰਕਾਸ਼ ਦੀ ਪੋਥੀ 14:14-16) ਅੱਜ ਸਾਰੇ ਮਸੀਹੀ ਯਿਸੂ ਨੂੰ ਕਲੀਸਿਯਾ ਦਾ ਸਿਰ ਮੰਨਦੇ ਹਨ। (1 ਕੁਰਿੰਥੀਆਂ 11:3) ਅਤੇ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਵਿਚ, ਯਿਸੂ ਇਕ ਹੋਰ ਤਰੀਕੇ ਵਿਚ “ਪਰਧਾਨ ਅਤੇ ਹਾਕਮ” ਸਾਬਤ ਹੋਵੇਗਾ ਜਦੋਂ ਉਹ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਆਰਮਾਗੇਡਨ ਦੀ ਵੱਡੀ ਲੜਾਈ ਵਿਚ ਅਗਵਾਈ ਕਰੇਗਾ।—ਪਰਕਾਸ਼ ਦੀ ਪੋਥੀ 19:19-21.
-
-
ਉਦਾਸ ਗ਼ੁਲਾਮਾਂ ਲਈ ਉਮੀਦਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
[ਸਫ਼ਾ 239 ਉੱਤੇ ਤਸਵੀਰ]
ਯਿਸੂ ਨੇ ਸਾਬਤ ਕੀਤਾ ਕਿ ਉਹ ਉੱਮਤਾਂ ਲਈ “ਪਰਧਾਨ ਅਤੇ ਹਾਕਮ” ਸੀ
-