ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਨੇ ਨਿਮਰ ਲੋਕਾਂ ਨੂੰ ਜੋਸ਼ੀਲੇ ਬਣਾਇਆ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 22. ਯਹੋਵਾਹ ਨੇ ਤੋਬਾ ਕਰਨ ਵਾਲਿਆਂ ਅਤੇ ਬੁਰੇ ਲੋਕਾਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

      22 ਤੋਬਾ ਕਰਨ ਵਾਲਿਆਂ ਅਤੇ ਬੁਰੇ ਰਾਹਾਂ ਵਿਚ ਲੱਗੇ ਰਹਿਣ ਵਾਲਿਆਂ ਦੇ ਭਵਿੱਖ ਬਾਰੇ ਫ਼ਰਕ ਦੱਸਦੇ ਹੋਏ ਯਹੋਵਾਹ ਨੇ ਕਿਹਾ: “ਮੈਂ ਬੁੱਲ੍ਹਾਂ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਰ ਨੇੜੇ ਵਾਲੇ ਲਈ ਸ਼ਾਂਤੀ, ਸ਼ਾਂਤੀ! . . . ਅਤੇ ਮੈਂ ਉਹ ਨੂੰ ਚੰਗਾ ਕਰਾਂਗਾ। ਦੁਸ਼ਟ ਉੱਛਲਦੇ ਸਮੁੰਦਰ ਵਾਂਙੁ ਹਨ, ਕਿਉਂ ਜੋ ਉਹ ਚੈਨ ਨਹੀਂ ਕਰ ਸੱਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ। . . . ਦੁਸ਼ਟਾਂ ਲਈ ਸ਼ਾਂਤੀ ਨਹੀਂ।”​—ਯਸਾਯਾਹ 57:19-21.

  • ਯਹੋਵਾਹ ਨੇ ਨਿਮਰ ਲੋਕਾਂ ਨੂੰ ਜੋਸ਼ੀਲੇ ਬਣਾਇਆ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 24. (ੳ) ਪਰਮੇਸ਼ੁਰ ਵੱਲੋਂ ਸ਼ਾਂਤੀ ਕਿਨ੍ਹਾਂ ਨੂੰ ਮਿਲੀ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ? (ਅ) ਸ਼ਾਂਤੀ ਕਿਨ੍ਹਾਂ ਨੂੰ ਨਹੀਂ ਮਿਲੀ ਅਤੇ ਉਨ੍ਹਾਂ ਲਈ ਇਸ ਦਾ ਨਤੀਜਾ ਕੀ ਨਿਕਲਿਆ ਸੀ?

      24 ਜਦੋਂ ਯਹੂਦੀ ਲੋਕ ਯਹੋਵਾਹ ਦੀ ਉਸਤਤ ਕਰਦੇ ਹੋਏ ਆਪਣੇ ਵਤਨ ਵਾਪਸ ਜਾ ਰਹੇ ਸਨ, ਤਾਂ ਉਨ੍ਹਾਂ ਦੇ ਬੁੱਲ੍ਹਾਂ ਦਾ ਫਲ ਕਿੰਨਾ ਵਧੀਆ ਸੀ! ਪਰਮੇਸ਼ੁਰ ਵੱਲੋਂ ਸ਼ਾਂਤੀ ਹਾਸਲ ਕਰ ਕੇ ਉਹ ਕਿੰਨੇ ਖ਼ੁਸ਼ ਸਨ, ਚਾਹੇ ਉਹ ਅਜੇ ਯਹੂਦਾਹ ਤੋਂ “ਦੂਰ” ਸਨ ਜਾਂ ਉਸ ਦੇ “ਨੇੜੇ,” ਯਾਨੀ ਬਾਬਲ ਵਿਚ ਜਾਂ ਆਪਣੇ ਵਤਨ ਵਿਚ। ਇਸ ਦੇ ਬਿਲਕੁਲ ਉਲਟ ਦੁਸ਼ਟ ਲੋਕਾਂ ਦੀ ਹਾਲਤ ਕਿੰਨੀ ਮਾੜੀ ਸੀ! ਜਿਨ੍ਹਾਂ ਦੁਸ਼ਟ ਲੋਕਾਂ ਨੇ ਯਹੋਵਾਹ ਦੀ ਸਜ਼ਾ ਤੋਂ ਸਬਕ ਨਹੀਂ ਸਿੱਖਿਆ ਉਹ ਭਾਵੇਂ ਜਿੱਥੇ ਮਰਜ਼ੀ ਸਨ ਉਨ੍ਹਾਂ ਕੋਲ ਕੋਈ ਸ਼ਾਂਤੀ ਨਹੀਂ ਸੀ। ਉਨ੍ਹਾਂ ਨੇ ਬੁੱਲ੍ਹਾਂ ਦੇ ਫਲ ਦੀ ਬਜਾਇ ਉੱਛਲਦੇ ਸਮੁੰਦਰ ਵਾਂਗ “ਚਿੱਕੜ ਅਤੇ ਗੰਦ” ਉੱਛਲਿਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ