-
ਸ਼ਾਂਤੀ ਤੇ ਏਕਤਾ ਬਣਾਈ ਰੱਖੋਪਹਿਰਾਬੁਰਜ—2015 | ਜੁਲਾਈ 15
-
-
1, 2. ਇਬਰਾਨੀ ਲਿਖਤਾਂ ਵਿਚ “ਚੌਂਕੀ” ਸ਼ਬਦ ਕਿਹੜੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ?
ਯਹੋਵਾਹ ਨੇ ਕਿਹਾ: “ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।” (ਯਸਾ. 66:1) ਆਪਣੀ “ਚੌਂਕੀ” ਬਾਰੇ ਗੱਲ ਕਰਦਿਆਂ ਉਸ ਨੇ ਇਹ ਵੀ ਕਿਹਾ ਸੀ ਕਿ ਉਹ ‘ਆਪਣੇ ਪੈਰਾਂ ਦੇ ਅਸਥਾਨ ਨੂੰ ਸ਼ਾਨਦਾਰ ਬਣਾਵੇਗਾ।’ (ਯਸਾ. 60:13) ਉਹ ਆਪਣੇ “ਪੈਰ ਰੱਖਣ ਦੀ ਚੌਂਕੀ” ਨੂੰ ਕਿਵੇਂ ਸ਼ਾਨਦਾਰ ਬਣਾਉਂਦਾ ਹੈ? ਧਰਤੀ ਉੱਤੇ ਰਹਿਣ ਵਾਲਿਆਂ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?
2 ਇਬਰਾਨੀ ਲਿਖਤਾਂ ਵਿਚ “ਚੌਂਕੀ” ਸ਼ਬਦ ਇਜ਼ਰਾਈਲ ਵਿਚ ਪ੍ਰਾਚੀਨ ਮੰਦਰ ਨੂੰ ਦਰਸਾਉਣ ਲਈ ਵੀ ਵਰਤਿਆ ਜਾਂਦਾ ਸੀ। (1 ਇਤ. 28:2; ਜ਼ਬੂ. 132:7) ਉਹ ਮੰਦਰ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਹਿਮ ਸੀ ਕਿਉਂਕਿ ਸਿਰਫ਼ ਉੱਥੇ ਹੀ ਸੱਚੀ ਭਗਤੀ ਕੀਤੀ ਜਾਂਦੀ ਸੀ ਅਤੇ ਉੱਥੇ ਉਸ ਦੀ ਮਹਿਮਾ ਹੁੰਦੀ ਸੀ।
3. ਪਰਮੇਸ਼ੁਰ ਦਾ ਮਹਾਨ ਮੰਦਰ ਕੀ ਹੈ ਅਤੇ ਇਹ ਇੰਤਜ਼ਾਮ ਕਦੋਂ ਸ਼ੁਰੂ ਹੋਇਆ?
3 ਪਰ ਅੱਜ ਸੱਚੀ ਭਗਤੀ ਕਰਨ ਲਈ ਧਰਤੀ ʼਤੇ ਕੋਈ ਮੰਦਰ ਨਹੀਂ ਹੈ, ਬਲਕਿ ਯਹੋਵਾਹ ਦੀ ਭਗਤੀ ਉਸ ਦੇ ਮਹਾਨ ਮੰਦਰ ਵਿਚ ਕੀਤੀ ਜਾਂਦੀ ਹੈ। ਇਹ ਮਹਾਨ ਮੰਦਰ ਕੀ ਹੈ? ਇਹ ਯਹੋਵਾਹ ਵੱਲੋਂ ਕੀਤਾ ਇਕ ਖ਼ਾਸ ਇੰਤਜ਼ਾਮ ਹੈ ਜਿਸ ਦੁਆਰਾ ਅਸੀਂ ਉਸ ਦੇ ਦੋਸਤ ਬਣ ਸਕਦੇ ਹਾਂ ਤੇ ਉਸ ਦੀ ਭਗਤੀ ਕਰ ਸਕਦੇ ਹਾਂ। ਇਹ ਇੰਤਜ਼ਾਮ ਸਿਰਫ਼ ਯਿਸੂ ਦੀ ਕੁਰਬਾਨੀ ਕਰਕੇ ਹੀ ਸੰਭਵ ਹੋ ਸਕਿਆ। ਇਹ ਇੰਤਜ਼ਾਮ 29 ਈਸਵੀ ਵਿਚ ਸ਼ੁਰੂ ਹੋਇਆ ਜਦੋਂ ਯਿਸੂ ਦਾ ਬਪਤਿਸਮਾ ਹੋਇਆ ਤੇ ਉਸ ਨੂੰ ਯਹੋਵਾਹ ਦੇ ਮਹਾਨ ਮੰਦਰ ਦੇ ਮਹਾਂ ਪੁਜਾਰੀ ਦੇ ਤੌਰ ਤੇ ਚੁਣਿਆ ਗਿਆ ਸੀ।—ਇਬ. 9:11, 12.
4, 5. (ੳ) ਜ਼ਬੂਰ 99 ਦੇ ਮੁਤਾਬਕ ਯਹੋਵਾਹ ਦੇ ਸੱਚੇ ਲੋਕ ਕੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ? (ਅ) ਅਸੀਂ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ?
4 ਅਸੀਂ ਯਹੋਵਾਹ ਵੱਲੋਂ ਕੀਤੇ ਸੱਚੀ ਭਗਤੀ ਦੇ ਇੰਤਜ਼ਾਮ ਲਈ ਬਹੁਤ ਅਹਿਸਾਨਮੰਦ ਹਾਂ। ਜਦੋਂ ਅਸੀਂ ਲੋਕਾਂ ਨੂੰ ਯਹੋਵਾਹ ਦੇ ਨਾਂ ਅਤੇ ਉਸ ਦੇ ਪੁੱਤਰ ਦੀ ਕੁਰਬਾਨੀ ਬਾਰੇ ਦੱਸਦੇ ਹਾਂ, ਤਾਂ ਅਸੀਂ ਯਹੋਵਾਹ ਦੇ ਇਸ ਇੰਤਜ਼ਾਮ ਲਈ ਕਦਰਦਾਨੀ ਦਿਖਾਉਂਦੇ ਹਾਂ। ਸਾਨੂੰ ਇਸ ਗੱਲ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅੱਜ 80 ਲੱਖ ਤੋਂ ਵੀ ਜ਼ਿਆਦਾ ਸੱਚੇ ਮਸੀਹੀ ਹਰ ਰੋਜ਼ ਯਹੋਵਾਹ ਦੇ ਗੁਣਗਾਨ ਕਰਦੇ ਹਨ। ਬਹੁਤ ਸਾਰੇ ਧਰਮਾਂ ਦੇ ਲੋਕਾਂ ਵਿਚ ਇਹ ਗ਼ਲਤਫ਼ਹਿਮੀ ਹੈ ਕਿ ਉਹ ਮਰਨ ਤੋਂ ਬਾਅਦ ਹੀ ਸਵਰਗ ਵਿਚ ਪਰਮੇਸ਼ੁਰ ਦੀ ਭਗਤੀ ਕਰਨਗੇ। ਪਰ ਯਹੋਵਾਹ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਲਈ ਅੱਜ ਧਰਤੀ ਉੱਤੇ ਯਹੋਵਾਹ ਦੀ ਭਗਤੀ ਕਰਨੀ ਜ਼ਰੂਰੀ ਹੈ।
5 ਜਦੋਂ ਅਸੀਂ ਯਹੋਵਾਹ ਦੀ ਵਡਿਆਈ ਕਰਦੇ ਹਾਂ, ਤਾਂ ਅਸੀਂ ਵੀ ਜ਼ਬੂਰਾਂ ਦੀ ਪੋਥੀ 99:1-3, 5-7 (ਪੜ੍ਹੋ।) ਵਿਚ ਦੱਸੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਰੀਸ ਕਰਦੇ ਹਾਂ। ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਸਮਿਆਂ ਵਿਚ ਮੂਸਾ, ਹਾਰੂਨ ਅਤੇ ਸਮੂਏਲ ਵਰਗੇ ਵਫ਼ਾਦਾਰ ਸੇਵਕਾਂ ਨੇ ਪ੍ਰਾਚੀਨ ਸਮੇਂ ਦੇ ਅਸਲੀ ਮੰਦਰ ਵਿਚ ਯਹੋਵਾਹ ਦੀ ਸੱਚੀ ਭਗਤੀ ਕੀਤੀ ਸੀ। ਅੱਜ ਧਰਤੀ ʼਤੇ ਜਿਹੜੇ ਬਾਕੀ ਚੁਣੇ ਹੋਏ ਮਸੀਹੀ ਹਨ, ਉਹ ਯਿਸੂ ਨਾਲ ਸਵਰਗ ਵਿਚ ਪੁਜਾਰੀਆਂ ਵਜੋਂ ਸੇਵਾ ਕਰਨ ਤੋਂ ਪਹਿਲਾਂ ਧਰਤੀ ʼਤੇ ਸੇਵਾ ਕਰਦੇ ਹਨ। ਲੱਖਾਂ ਹੀ “ਹੋਰ ਭੇਡਾਂ” ਵੀ ਉਨ੍ਹਾਂ ਦਾ ਸਾਥ ਦਿੰਦੀਆਂ ਹਨ। (ਯੂਹੰ. 10:16) ਭਾਵੇਂ ਕਿ ਦੋਵਾਂ ਦੀਆਂ ਉਮੀਦਾਂ ਵੱਖੋ-ਵੱਖਰੀਆਂ ਹਨ, ਫਿਰ ਵੀ ਉਹ ਇਕੱਠੇ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ। ਪਰ ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਯਹੋਵਾਹ ਦੇ ਮਹਾਨ ਮੰਦਰ ਯਾਨੀ ਸੱਚੀ ਭਗਤੀ ਦੇ ਇੰਤਜ਼ਾਮ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ?’
-
-
ਸ਼ਾਂਤੀ ਤੇ ਏਕਤਾ ਬਣਾਈ ਰੱਖੋਪਹਿਰਾਬੁਰਜ—2015 | ਜੁਲਾਈ 15
-
-
7 ਸਾਲ 1919 ਤਕ ਸਾਫ਼ ਪਤਾ ਲੱਗ ਗਿਆ ਕਿ ਕਿਹੜੇ ਲੋਕਾਂ ਦੀ ਭਗਤੀ ਨੂੰ ਪਰਮੇਸ਼ੁਰ ਮਨਜ਼ੂਰ ਕਰ ਰਿਹਾ ਸੀ। ਉਨ੍ਹਾਂ ਨੇ ਤਬਦੀਲੀਆਂ ਕੀਤੀਆਂ ਤਾਂਕਿ ਯਹੋਵਾਹ ਉਨ੍ਹਾਂ ਦੀ ਭਗਤੀ ਤੋਂ ਹੋਰ ਜ਼ਿਆਦਾ ਖ਼ੁਸ਼ ਹੋ ਸਕੇ। (ਯਸਾ. 4:2, 3; ਮਲਾ. 3:1-4) ਸੋ ਪੌਲੁਸ ਰਸੂਲ ਨੇ 1,800 ਤੋਂ ਜ਼ਿਆਦਾ ਸਾਲ ਪਹਿਲਾਂ ਜਿਹੜਾ ਦਰਸ਼ਣ ਦੇਖਿਆ ਸੀ, ਉਹ ਹੁਣ ਪੂਰਾ ਹੋਣ ਲੱਗ ਪਿਆ।
8, 9. ਪੌਲੁਸ ਦੇ ਦਰਸ਼ਣ ਵਿਚ “ਸੋਹਣੀ ਜਗ੍ਹਾ” ਕਿਨ੍ਹਾਂ ਤਿੰਨ ਗੱਲਾਂ ਨੂੰ ਦਰਸਾਉਂਦੀ ਹੈ?
8 ਪੌਲੁਸ ਨੇ 2 ਕੁਰਿੰਥੀਆਂ 12:1-4 (ਪੜ੍ਹੋ।) ਵਿਚ ਆਪਣੇ ਦਰਸ਼ਣ ਬਾਰੇ ਲਿਖਿਆ। ਉਸ ਦਰਸ਼ਣ ਵਿਚ ਯਹੋਵਾਹ ਨੇ ਪੌਲੁਸ ਨੂੰ ਭਵਿੱਖ ਦੀ ਝਲਕ ਦਿਖਾਈ ਸੀ। ਉਸ ਨੇ ਜਿਹੜੀ “ਸੋਹਣੀ ਜਗ੍ਹਾ” ਦੇਖੀ ਸੀ, ਉਹ ਕਿਨ੍ਹਾਂ ਗੱਲਾਂ ਨੂੰ ਦਰਸਾਉਂਦੀ ਹੈ? ਪਹਿਲੀ, ਇਹ ਧਰਤੀ ʼਤੇ ਬਣਨ ਵਾਲੇ ਜ਼ਿੰਦਗੀ ਦੇ ਬਾਗ਼ ਨੂੰ ਦਰਸਾਉਂਦੀ ਹੈ। (ਲੂਕਾ 23:43) ਦੂਜੀ, ਇਹ ਨਵੀਂ ਦੁਨੀਆਂ ਵਿਚ ਯਹੋਵਾਹ ਦੇ ਮੁਕੰਮਲ ਲੋਕਾਂ ਵਿਚ ਸ਼ਾਂਤੀ ਭਰੇ ਮਾਹੌਲ ਨੂੰ ਦਰਸਾਉਂਦੀ ਹੈ। ਤੀਜੀ, ਇਹ ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਵਧੀਆ ਹਾਲਾਤਾਂ ਨੂੰ ਦਰਸਾਉਂਦੀ ਹੈ।—ਪ੍ਰਕਾ. 2:7.
9 ਪਰ ਪੌਲੁਸ ਨੇ ਇਹ ਕਿਉਂ ਕਿਹਾ ਸੀ ਕਿ ਉਸ ਨੇ “ਅਜਿਹੇ ਸ਼ਬਦ ਸੁਣੇ ਜਿਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਜਾਂ ਜਿਨ੍ਹਾਂ ਨੂੰ ਦੱਸਣ ਦੀ ਇਨਸਾਨ ਨੂੰ ਇਜਾਜ਼ਤ ਨਹੀਂ ਹੈ”? ਕਿਉਂਕਿ ਉਸ ਨੇ ਦਰਸ਼ਣ ਵਿਚ ਜੋ ਵਧੀਆ ਚੀਜ਼ਾਂ ਦੇਖੀਆਂ ਸਨ, ਹਾਲੇ ਉਨ੍ਹਾਂ ਗੱਲਾਂ ਨੂੰ ਸਮਝਾਉਣ ਦਾ ਸਮਾਂ ਨਹੀਂ ਸੀ। ਪਰ ਯਹੋਵਾਹ ਦੇ ਲੋਕ ਅੱਜ ਜੋ ਬਰਕਤਾਂ ਦਾ ਆਨੰਦ ਮਾਣ ਰਹੇ ਹਨ, ਅਸੀਂ ਉਨ੍ਹਾਂ ਬਾਰੇ ਦੂਜਿਆਂ ਨੂੰ ਦੱਸ ਸਕਦੇ ਹਾਂ।
10. ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਮਾਹੌਲ ਵਿਚ ਰਹਿੰਦੇ ਹਨ?
10 ਸਾਡੇ ਪ੍ਰਕਾਸ਼ਨਾਂ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਇੱਦਾਂ ਲੱਗਦਾ ਹੈ ਜਿਵੇਂ ਪਰਮੇਸ਼ੁਰ ਦੇ ਲੋਕ ਨਵੀਂ ਦੁਨੀਆਂ ਵਿਚ ਅੱਜ ਹੀ ਰਹਿ ਰਹੇ ਹੋਣ। ਇਸ ਤਰ੍ਹਾਂ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਯਹੋਵਾਹ ਅੱਜ ਆਪਣੇ ਲੋਕਾਂ ਨੂੰ ਉਹ ਸ਼ਾਂਤੀ ਬਖ਼ਸ਼ਦਾ ਹੈ ਜੋ ਨਵੀਂ ਦੁਨੀਆਂ ਵਿਚ ਹਰ ਪਾਸੇ ਫੈਲੀ ਹੋਵੇਗੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਿਰਫ਼ ਯਹੋਵਾਹ ਦੇ ਲੋਕ ਉਸ ਦੇ ਮਹਾਨ ਮੰਦਰ ਵਿਚ ਆ ਕੇ ਉਸ ਦੀ ਸੱਚੀ ਭਗਤੀ ਕਰਦੇ ਹਨ। ਇਹ ਮੰਦਰ ਕੀ ਹੈ? ਇਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਖ਼ਾਸ ਇੰਤਜ਼ਾਮ ਹੈ ਜੋ ਯਿਸੂ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਕੀਤਾ ਗਿਆ ਹੈ।—ਮਲਾ. 3:18.
11. ਅੱਜ ਸਾਡੇ ਕੋਲ ਕਿਹੜਾ ਸਨਮਾਨ ਹੈ?
11 ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ 1919 ਤੋਂ ਯਹੋਵਾਹ ਨੇ ਇਨਸਾਨਾਂ ਨੂੰ ਆਪਣੀ ਸ਼ਾਂਤੀ ਬਖ਼ਸ਼ੀ ਹੈ ਜਿਸ ਨਾਲ ਉਨ੍ਹਾਂ ਵਿਚ ਏਕਤਾ ਅਤੇ ਪਿਆਰ ਦਾ ਖ਼ਾਸ ਮਾਹੌਲ ਪੈਦਾ ਹੋਇਆ ਹੈ। ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਹੋਰਨਾਂ ਲੋਕਾਂ ਨੂੰ ਇਕੱਠਾ ਕਰ ਕੇ ਆਪਣੇ ਭਾਈਚਾਰੇ ਨੂੰ ਹੋਰ ਵਧਾਈਏ! ਕੀ ਤੁਸੀਂ ਇਸ ਵਧੀਆ ਕੰਮ ਵਿਚ ਹਿੱਸਾ ਲੈ ਰਹੇ ਹੋ? ਕੀ ਤੁਸੀਂ ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਦੀ ਕਦਰ ਕਰਦੇ ਹੋ ਜਿਸ ਨਾਲ ਉਸ ਦੀ ਮਹਿਮਾ ਹੁੰਦੀ ਹੈ?
-