ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸੱਚੀ ਭਗਤੀ ਦੁਨੀਆਂ ਭਰ ਫੈਲ ਰਹੀ ਹੈ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • ਯਹੋਵਾਹ ਦੀ ਪ੍ਰਵਾਨਗੀ ਦਾ ਚਾਨਣ

      27. ਯਹੋਵਾਹ ਦੀ ਤੀਵੀਂ ਉੱਤੇ ਕਿਹੜਾ ਚਾਨਣ ਚਮਕਦਾ ਰਹਿੰਦਾ ਹੈ?

      27 ਯਹੋਵਾਹ ਦੇ ਅਗਲੇ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਰੂਸ਼ਲਮ ਉੱਤੇ ਕਿੰਨਾ ਕੁ ਚਾਨਣ ਚਮਕਦਾ ਸੀ: “ਸੂਰਜ ਤੇਰੇ ਲਈ ਫੇਰ ਦਿਨੇ ਚਾਨਣ ਲਈ ਨਾ ਹੋਵੇਗਾ, ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ, ਪਰ ਯਹੋਵਾਹ ਤੇਰਾ ਸਦੀਪਕ ਚਾਨਣ ਹੋਵੇਗਾ, ਅਤੇ ਤੇਰਾ ਪਰਮੇਸ਼ੁਰ ਤੇਰੀ ਸਜਾਵਟ ਹੋਵੇਗਾ। ਤੇਰਾ ਸੂਰਜ ਫਿਰ ਨਹੀਂ ਲੱਥੇਗਾ, ਨਾ ਤੇਰਾ ਚੰਦ ਮਿਟ ਜਾਵੇਗਾ, ਯਹੋਵਾਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ, ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।” (ਯਸਾਯਾਹ 60:19, 20) ਯਹੋਵਾਹ ਹਮੇਸ਼ਾ ਆਪਣੀ ਤੀਵੀਂ ਲਈ “ਸਦੀਪਕ ਚਾਨਣ” ਹੋਵੇਗਾ। ਉਹ ਸੂਰਜ ਵਾਂਗ “ਲੱਥੇਗਾ” ਨਹੀਂ ਜਾਂ ਚੰਦ ਵਾਂਗ “ਮਿਟ” ਨਹੀਂ ਜਾਵੇਗਾ।d ਉਸ ਦੀ ਪ੍ਰਵਾਨਗੀ ਦਾ ਚਾਨਣ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਹਮੇਸ਼ਾ ਚਮਕਦਾ ਰਹੇਗਾ, ਜੋ ਧਰਤੀ ਉੱਤੇ ਪਰਮੇਸ਼ੁਰ ਦੀ ਤੀਵੀਂ ਦੇ ਪ੍ਰਤਿਨਿਧ ਹਨ। ਵੱਡੀ ਭੀੜ ਦੇ ਨਾਲ-ਨਾਲ ਉਹ ਅਜਿਹੇ ਤੇਜ਼ ਰੂਹਾਨੀ ਚਾਨਣ ਦਾ ਆਨੰਦ ਮਾਣਦੇ ਹਨ ਜਿਸ ਨੂੰ ਦੁਨੀਆਂ ਦਾ ਰਾਜਨੀਤਿਕ ਜਾਂ ਆਰਥਿਕ ਹਨੇਰਾ ਮਿਟਾ ਨਹੀਂ ਸਕਦਾ। ਉਨ੍ਹਾਂ ਨੂੰ ਉਸ ਸ਼ਾਨਦਾਰ ਭਵਿੱਖ ਉੱਤੇ ਭਰੋਸਾ ਹੈ ਜਿਸ ਦਾ ਯਹੋਵਾਹ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ।​—ਰੋਮੀਆਂ 2:7; ਪਰਕਾਸ਼ ਦੀ ਪੋਥੀ 21:3-5.

  • ਸੱਚੀ ਭਗਤੀ ਦੁਨੀਆਂ ਭਰ ਫੈਲ ਰਹੀ ਹੈ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • d ਯੂਹੰਨਾ ਰਸੂਲ ਨੇ “ਨਵੀਂ ਯਰੂਸ਼ਲਮ,” ਯਾਨੀ ਸਵਰਗੀ ਤੇਜ ਵਿਚ 1,44,000 ਬਾਰੇ ਗੱਲ ਕਰਦੇ ਹੋਏ ਵੀ ਅਜਿਹਾ ਕੁਝ ਕਿਹਾ ਸੀ। (ਪਰਕਾਸ਼ ਦੀ ਪੋਥੀ 3:12; 21:10, 22-26) ਇਹ ਢੁਕਵਾਂ ਹੈ ਕਿਉਂਕਿ “ਨਵੀਂ ਯਰੂਸ਼ਲਮ” ਪਰਮੇਸ਼ੁਰ ਦੇ ਇਸਰਾਏਲ ਦੇ ਉਨ੍ਹਾਂ ਸਾਰਿਆਂ ਮੈਂਬਰਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਆਪਣਾ ਸਵਰਗੀ ਇਨਾਮ ਮਿਲ ਚੁੱਕਾ ਹੈ। ਉਸ ਸਮੇਂ ਉਹ ਯਿਸੂ ਮਸੀਹ ਨਾਲ ਪਰਮੇਸ਼ੁਰ ਦੀ ਤੀਵੀਂ ਯਾਨੀ ‘ਉਤਾਹਾਂ ਦੇ ਯਰੂਸ਼ਲਮ’ ਦਾ ਮੁੱਖ ਹਿੱਸਾ ਬਣਨਗੇ।​—ਗਲਾਤੀਆਂ 4:26.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ