-
ਖ਼ੁਸ਼ ਖ਼ਬਰੀ ਦੀਆਂ ਬਰਕਤਾਂਪਹਿਰਾਬੁਰਜ—2002 | ਜਨਵਰੀ 1
-
-
ਖ਼ੁਸ਼ ਖ਼ਬਰੀ ਦੀਆਂ ਬਰਕਤਾਂ
“ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ [“ਹਲੀਮਾਂ,” “ਨਿ ਵ”] ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, . . . ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ।”—ਯਸਾਯਾਹ 61:1, 2.
1, 2. (ੳ) ਯਿਸੂ ਨੇ ਆਪਣੇ ਬਾਰੇ ਕੀ ਦੱਸਿਆ ਤੇ ਕਿਵੇਂ? (ਅ) ਯਿਸੂ ਦੁਆਰਾ ਸੁਣਾਈ ਗਈ ਖ਼ੁਸ਼ ਖ਼ਬਰੀ ਤੋਂ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਆਪਣੀ ਸੇਵਕਾਈ ਦੇ ਸ਼ੁਰੂਆਤੀ ਦਿਨਾਂ ਦੌਰਾਨ ਸਬਤ ਦੇ ਇਕ ਦਿਨ ਯਿਸੂ ਨਾਸਰਤ ਦੇ ਯਹੂਦੀ ਸਭਾ-ਘਰ ਵਿਚ ਗਿਆ। ਬਾਈਬਲ ਦੱਸਦੀ ਹੈ ਕਿ “ਯਸਾਯਾਹ ਨਬੀ ਦੀ ਪੋਥੀ ਉਹ ਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ।” ਯਿਸੂ ਨੇ ਯਸਾਯਾਹ ਦੀ ਉਸ ਭਵਿੱਖਬਾਣੀ ਨੂੰ ਪੜ੍ਹਿਆ। ਫਿਰ ਉਹ ਬੈਠ ਗਿਆ ਤੇ ਕਿਹਾ: “ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ।”—ਲੂਕਾ 4:16-21.
2 ਇਸ ਤਰ੍ਹਾਂ ਯਿਸੂ ਨੇ ਦੱਸਿਆ ਕਿ ਭਵਿੱਖਬਾਣੀ ਵਿਚ ਜਿਸ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਤੇ ਦਿਲਾਸਾ ਦੇਣ ਵਾਲੇ ਦਾ ਜ਼ਿਕਰ ਕੀਤਾ ਗਿਆ ਸੀ, ਉਹ ਵਿਅਕਤੀ ਯਿਸੂ ਆਪ ਹੀ ਸੀ। (ਮੱਤੀ 4:23) ਤੇ ਯਿਸੂ ਨੇ ਜਿਸ ਗੱਲ ਦਾ ਪ੍ਰਚਾਰ ਕੀਤਾ ਸੀ ਉਹ ਸੱਚ-ਮੁੱਚ ਇਕ ਖ਼ੁਸ਼ੀ ਦੀ ਖ਼ਬਰ ਸੀ। ਉਸ ਨੇ ਲੋਕਾਂ ਨੂੰ ਦੱਸਿਆ: “ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।” (ਯੂਹੰਨਾ 8:12) ਉਸ ਨੇ ਇਹ ਵੀ ਦੱਸਿਆ: “ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:31, 32) ਜੀ ਹਾਂ, ਯਿਸੂ ਕੋਲ “ਸਦੀਪਕ ਜੀਉਣ ਦੀਆਂ ਗੱਲਾਂ” ਸਨ। (ਯੂਹੰਨਾ 6:68, 69) ਚਾਨਣ, ਜ਼ਿੰਦਗੀ ਤੇ ਆਜ਼ਾਦੀ—ਇਹ ਤਿੰਨੇ ਚੀਜ਼ਾਂ ਕਿੰਨੀਆਂ ਅਨਮੋਲ ਹਨ!
3. ਯਿਸੂ ਦੇ ਚੇਲਿਆਂ ਨੇ ਕਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ?
3 ਪੰਤੇਕੁਸਤ 33 ਸਾ.ਯੁ. ਤੋਂ ਬਾਅਦ ਯਿਸੂ ਦੇ ਚੇਲਿਆਂ ਨੇ ਉਸ ਦੇ ਪ੍ਰਚਾਰ ਦੇ ਕੰਮ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ’ ਇਸਰਾਏਲੀਆਂ ਤੇ ਦੂਸਰੀਆਂ ਕੌਮਾਂ ਦੇ ਲੋਕਾਂ ਨੂੰ ਕੀਤਾ। (ਮੱਤੀ 24:14; ਰਸੂਲਾਂ ਦੇ ਕਰਤੱਬ 15:7; ਰੋਮੀਆਂ 1:16) ਜਿਨ੍ਹਾਂ ਨੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ, ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਜਾਣਿਆ। ਉਹ ਧਾਰਮਿਕ ਆਗੂਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ ਅਤੇ ਨਵੀਂ ਅਧਿਆਤਮਿਕ ਕੌਮ, “ਪਰਮੇਸ਼ੁਰ ਦੇ ਇਸਰਾਏਲ” ਦਾ ਹਿੱਸਾ ਬਣ ਗਏ ਜਿਸ ਦੇ ਮੈਂਬਰ ਆਪਣੇ ਪ੍ਰਭੂ ਯਿਸੂ ਮਸੀਹ ਨਾਲ ਸਵਰਗ ਵਿਚ ਹਮੇਸ਼ਾ-ਹਮੇਸ਼ਾ ਲਈ ਰਾਜ ਕਰਨ ਦੀ ਆਸ ਰੱਖਦੇ ਹਨ। (ਗਲਾਤੀਆਂ 5:1; 6:16; ਅਫ਼ਸੀਆਂ 3:5-7; ਕੁਲੁੱਸੀਆਂ 1:4, 5; ਪਰਕਾਸ਼ ਦੀ ਪੋਥੀ 22:5) ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਨ ਵਾਲਿਆਂ ਨੂੰ ਸੱਚ-ਮੁੱਚ ਭਰਪੂਰ ਬਰਕਤਾਂ ਮਿਲੀਆਂ!
ਅੱਜ ਖ਼ੁਸ਼ ਖ਼ਬਰੀ ਦਾ ਪ੍ਰਚਾਰ
4. ਅੱਜ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਕਿੱਦਾਂ ਹੋ ਰਿਹਾ ਹੈ?
4 ਅੱਜ ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਉਹੋ ਕੰਮ ਕਰ ਰਹੇ ਹਨ ਜੋ ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਮੁੱਖ ਤੌਰ ਤੇ ਯਿਸੂ ਨੂੰ ਦਿੱਤਾ ਗਿਆ ਸੀ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਸਿੱਟੇ ਵਜੋਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਇੰਨੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਜਿੰਨਾ ਪਹਿਲਾਂ ਕਦੀ ਨਹੀਂ ਕੀਤਾ ਗਿਆ। ਯਹੋਵਾਹ ਦੇ ਗਵਾਹ 235 ਦੇਸ਼ਾਂ ਤੇ ਇਲਾਕਿਆਂ ਵਿਚ ‘ਹਲੀਮਾਂ ਨੂੰ ਖੁਸ਼ ਖਬਰੀ ਸੁਣਾਉਣ, ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਣ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਨ, ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਨ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦੇਣ’ ਲਈ ਲੋਕਾਂ ਕੋਲ ਜਾਂਦੇ ਹਨ। (ਯਸਾਯਾਹ 61:1, 2) ਇਸ ਲਈ, ਮਸੀਹੀਆਂ ਦੇ ਪ੍ਰਚਾਰ ਕੰਮ ਤੋਂ ਬਹੁਤ ਸਾਰੇ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ ਅਤੇ “ਹਰ ਬਿਪਤਾ ਵਿੱਚ” ਪਏ ਲੋਕਾਂ ਦੇ ਦਿਲਾਂ ਨੂੰ ਸੱਚਾ ਦਿਲਾਸਾ ਮਿਲਦਾ ਹੈ।—2 ਕੁਰਿੰਥੀਆਂ 1:3, 4.
-
-
ਖ਼ੁਸ਼ ਖ਼ਬਰੀ ਦੀਆਂ ਬਰਕਤਾਂਪਹਿਰਾਬੁਰਜ—2002 | ਜਨਵਰੀ 1
-
-
6. ਅੱਜ ਕਿਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ?
6 ਯਹੋਵਾਹ ਦੇ ਗਵਾਹ ਸਭ ਤੋਂ ਚੰਗੀ ਖ਼ਬਰ ਦਾ ਪ੍ਰਚਾਰ ਕਰਦੇ ਹਨ। ਜਿਹੜੇ ਉਨ੍ਹਾਂ ਦੀ ਗੱਲ ਸੁਣਦੇ ਹਨ, ਉਨ੍ਹਾਂ ਨੂੰ ਉਹ ਬਾਈਬਲ ਵਿੱਚੋਂ ਦੱਸਦੇ ਹਨ ਕਿ ਯਿਸੂ ਨੇ ਸਾਰੀ ਮਨੁੱਖਜਾਤੀ ਲਈ ਆਪਣੀ ਕੁਰਬਾਨੀ ਦਿੱਤੀ ਹੈ ਜਿਸ ਦੁਆਰਾ ਇਨਸਾਨ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰ ਸਕਦੇ ਹਨ। ਇਸ ਕੁਰਬਾਨੀ ਦੇ ਆਧਾਰ ਤੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਅਤੇ ਸਦੀਪਕ ਜ਼ਿੰਦਗੀ ਦੀ ਆਸ਼ਾ ਮਿਲਦੀ ਹੈ। (ਯੂਹੰਨਾ 3:16; 2 ਕੁਰਿੰਥੀਆਂ 5:18, 19) ਉਹ ਐਲਾਨ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ ਤੇ ਯਿਸੂ ਮਸੀਹ ਉਸ ਦਾ ਮਸਹ ਕੀਤਾ ਹੋਇਆ ਰਾਜਾ ਹੈ ਅਤੇ ਇਹ ਰਾਜ ਜਲਦੀ ਹੀ ਧਰਤੀ ਤੋਂ ਸਾਰੀ ਬੁਰਾਈ ਨੂੰ ਖ਼ਤਮ ਕਰ ਕੇ ਧਰਤੀ ਨੂੰ ਫਿਰਦੌਸ ਬਣਾਵੇਗਾ। (ਪਰਕਾਸ਼ ਦੀ ਪੋਥੀ 11:15; 21:3, 4) ਯਸਾਯਾਹ ਦੀ ਭਵਿੱਖਬਾਣੀ ਨੂੰ ਪੂਰਾ ਕਰਦੇ ਹੋਏ ਉਹ ਆਪਣੇ ਗੁਆਂਢੀਆਂ ਨੂੰ ਦੱਸਦੇ ਹਨ ਕਿ ਹੁਣ ‘ਯਹੋਵਾਹ ਦਾ ਮਨ ਭਾਉਂਦਾ ਵਰ੍ਹਾ’ ਹੈ ਜਿਸ ਦੌਰਾਨ ਲੋਕ ਅਜੇ ਵੀ ਖ਼ੁਸ਼ ਖ਼ਬਰੀ ਪ੍ਰਤੀ ਚੰਗਾ ਹੁੰਗਾਰਾ ਭਰ ਸਕਦੇ ਹਨ। ਪਰ ਉਹ ਚੇਤਾਵਨੀ ਵੀ ਦਿੰਦੇ ਹਨ ਕਿ ਜਲਦੀ ਹੀ ‘ਪਰਮੇਸ਼ੁਰ ਦਾ ਬਦਲਾ ਲੈਣ ਦਾ ਦਿਨ’ ਆਵੇਗਾ ਤੇ ਯਹੋਵਾਹ ਤੋਬਾ ਨਾ ਕਰਨ ਵਾਲੇ ਸਾਰੇ ਪਾਪੀਆਂ ਨੂੰ ਖ਼ਤਮ ਕਰ ਦੇਵੇਗਾ।—ਜ਼ਬੂਰ 37:9-11.
-