ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸੀਯੋਨ ਵਿਚ ਧਾਰਮਿਕਤਾ ਫੁੱਟੀ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 16. ਮਸਹ ਕੀਤੇ ਹੋਏ ਮਸੀਹੀਆਂ ਦੀ ਕੌਣ ਮਦਦ ਕਰਦੇ ਹਨ, ਅਤੇ ਉਨ੍ਹਾਂ ਨੂੰ ਕਿਹੜੇ ਕੰਮ ਸੌਂਪੇ ਗਏ ਹਨ?

      16 ਗਵਾਈ ਦੇਣ ਦਾ ਇਹ ਕੰਮ ਬਹੁਤ ਵੱਡਾ ਸੀ। ਪਰਮੇਸ਼ੁਰ ਦੇ ਇਸਰਾਏਲ ਦੇ ਥੋੜ੍ਹੇ ਜਿਹੇ ਮੈਂਬਰ ਇਹ ਕੰਮ ਕਿਵੇਂ ਕਰ ਸਕਦੇ ਸਨ? ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ।” (ਯਸਾਯਾਹ 61:5) ਇਹ ਪਰਦੇਸੀ ਅਤੇ ਓਪਰੇ ਯਿਸੂ ਦੀਆਂ ‘ਹੋਰ ਭੇਡਾਂ’ ਦੀ “ਵੱਡੀ ਭੀੜ” ਸਾਬਤ ਹੋਏ ਹਨ।a (ਯੂਹੰਨਾ 10:11, 16; ਪਰਕਾਸ਼ ਦੀ ਪੋਥੀ 7:9) ਇਹ ਲੋਕ ਸਵਰਗ ਨੂੰ ਜਾਣ ਲਈ ਪਵਿੱਤਰ ਆਤਮਾ ਨਾਲ ਮਸਹ ਨਹੀਂ ਕੀਤੇ ਗਏ ਹਨ। ਸਗੋਂ ਇਹ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਰੱਖਦੇ ਹਨ। (ਪਰਕਾਸ਼ ਦੀ ਪੋਥੀ 21:3, 4) ਫਿਰ ਵੀ ਇਹ ਯਹੋਵਾਹ ਨੂੰ ਪ੍ਰੇਮ ਕਰਦੇ ਹਨ ਅਤੇ ਇਨ੍ਹਾਂ ਨੂੰ ਭੇਡਾਂ ਚਾਰਨ, ਖੇਤੀ-ਬਾੜੀ ਕਰਨ, ਅਤੇ ਅੰਗੂਰਾਂ ਦੇ ਬਾਗ਼ ਦੇ ਮਾਲੀ ਹੋਣ ਦੇ ਰੂਹਾਨੀ ਕੰਮ ਸੌਂਪੇ ਗਏ ਹਨ। ਅਜਿਹੇ ਕੰਮ ਛੋਟੇ-ਮੋਟੇ ਕੰਮ ਨਹੀਂ ਹਨ। ਪਰਮੇਸ਼ੁਰ ਦੇ ਇਸਰਾਏਲ ਦੀ ਅਗਵਾਈ ਅਧੀਨ ਇਹ ਕਾਮੇ ਲੋਕਾਂ ਦੀ ਦੇਖ-ਭਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਇਕੱਠਾ ਕਰਦੇ ਹਨ।​—ਲੂਕਾ 10:2; ਰਸੂਲਾਂ ਦੇ ਕਰਤੱਬ 20:28; 1 ਪਤਰਸ 5:2; ਪਰਕਾਸ਼ ਦੀ ਪੋਥੀ 14:15, 16.

  • ਸੀਯੋਨ ਵਿਚ ਧਾਰਮਿਕਤਾ ਫੁੱਟੀ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • a ਹੋ ਸਕਦਾ ਹੈ ਕਿ ਯਸਾਯਾਹ 61:5 ਦੀ ਪੂਰਤੀ ਪੁਰਾਣੇ ਜ਼ਮਾਨੇ ਵਿਚ ਵੀ ਹੋਈ ਸੀ ਕਿਉਂਕਿ ਗ਼ੈਰ-ਯਹੂਦੀ ਲੋਕ ਯਹੂਦੀਆਂ ਨਾਲ ਯਰੂਸ਼ਲਮ ਨੂੰ ਆਏ ਸਨ ਅਤੇ ਉਨ੍ਹਾਂ ਨੇ ਸ਼ਾਇਦ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ ਹੋਵੇ। (ਅਜ਼ਰਾ 2:43-58) ਪਰ ਇਸ ਤਰ੍ਹਾਂ ਲੱਗਦਾ ਹੈ ਕਿ 6ਵੀਂ ਆਇਤ ਤੋਂ ਇਹ ਭਵਿੱਖਬਾਣੀ ਸਿਰਫ਼ ਪਰਮੇਸ਼ੁਰ ਦੇ ਇਸਰਾਏਲ ਉੱਤੇ ਲਾਗੂ ਹੁੰਦੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ