-
“ਆਓ, ਅਸੀਂ ਸਲਾਹ ਕਰੀਏ”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
5. ਯਹੂਦੀ ਲੋਕ ਉਪਾਸਨਾ ਦੇ ਕਿਹੜੇ ਕੁਝ ਕੰਮ ਕਰਦੇ ਸਨ, ਅਤੇ ਇਹ ਯਹੋਵਾਹ ਲਈ “ਖੇਚਲ” ਕਿਉਂ ਬਣ ਗਏ ਸਨ?
5 ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਹੋਵਾਹ ਨੇ ਹੁਣ ਸਖ਼ਤ ਸ਼ਬਦ ਕਹੇ! “ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਧੂਪ, ਉਹ ਮੇਰੇ ਲਈ ਘਿਣਾਉਣੀ ਹੈ, ਅਮੱਸਿਆਂ ਅਤੇ ਸਬਤ, ਸੰਗਤਾਂ ਦਾ ਜੋੜ ਮੇਲਾ ਵੀ—ਮੈਂ ਬਦੀ ਅਤੇ ਧਰਮ ਸਭਾ ਝੱਲ ਨਹੀਂ ਸੱਕਦਾ। ਤੁਹਾਡੀਆਂ ਅਮੱਸਿਆਂ ਅਤੇ ਤੁਹਾਡੇ ਮਿਥੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਸੂਗ ਆਉਂਦੀ ਹੈ, ਓਹ ਮੇਰੇ ਲਈ ਖੇਚਲ ਹਨ, ਚੁੱਕਦੇ ਚੁੱਕਦੇ ਮੈਂ ਥੱਕ ਗਿਆ!” (ਯਸਾਯਾਹ 1:13, 14) ਚੜ੍ਹਾਵੇ, ਧੂਪ, ਸਬਤ, ਅਤੇ ਧਰਮ ਸਭਾਵਾਂ ਇਸਰਾਏਲ ਲਈ ਪਰਮੇਸ਼ੁਰ ਦੀ ਬਿਵਸਥਾ ਦਾ ਹਿੱਸਾ ਸਨ। “ਅਮੱਸਿਆਂ” ਬਾਰੇ ਬਿਵਸਥਾ ਸਿਰਫ਼ ਇਹੀ ਕਹਿੰਦੀ ਸੀ ਕਿ ਇਹ ਤਿਉਹਾਰ ਮਨਾਏ ਜਾਣੇ ਚਾਹੀਦੇ ਸਨ, ਪਰ ਇਸ ਦੇ ਮਨਾਉਣ ਨਾਲ ਹੋਰ ਚੰਗੀਆਂ ਰੀਤਾਂ ਵੀ ਸਥਾਪਿਤ ਕੀਤੀਆਂ ਗਈਆਂ ਸਨ। (ਗਿਣਤੀ 10:10; 28:11) ਸਬਤ ਵਾਂਗ ਅਮੱਸਿਆ ਜਾਂ ਨਵੇਂ ਚੰਦ ਦਾ ਤਿਉਹਾਰ ਹਰ ਮਹੀਨੇ ਮਨਾਇਆ ਜਾਂਦਾ ਸੀ, ਜਦੋਂ ਲੋਕ ਕੰਮ ਨਹੀਂ ਕਰਦੇ ਸਨ ਅਤੇ ਨਬੀਆਂ ਅਤੇ ਜਾਜਕਾਂ ਤੋਂ ਸਿੱਖਿਆ ਲੈਣ ਲਈ ਇਕੱਠੇ ਹੁੰਦੇ ਸਨ। (2 ਰਾਜਿਆਂ 4:23; ਹਿਜ਼ਕੀਏਲ 46:3; ਆਮੋਸ 8:5) ਅਜਿਹੀਆਂ ਰੀਤਾਂ ਗ਼ਲਤ ਨਹੀਂ ਸਨ। ਗ਼ਲਤੀ ਇਹ ਸੀ ਕਿ ਇਹ ਸਿਰਫ਼ ਦਿਖਾਵੇ ਲਈ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਬਿਵਸਥਾ ਦੀ ਰਸਮੀ ਪਾਲਣਾ ਦੇ ਨਾਲ-ਨਾਲ, ਯਹੂਦੀ ਲੋਕ “ਬਦੀ” ਜਾਂ ਜਾਦੂ-ਟੂਣੇ ਵੀ ਕਰ ਰਹੇ ਸਨ।b ਇਸ ਤਰ੍ਹਾਂ, ਯਹੋਵਾਹ ਦੀ ਉਪਾਸਨਾ ਵਿਚ ਉਨ੍ਹਾਂ ਦੇ ਇਹ ਕੰਮ ਉਸ ਲਈ “ਖੇਚਲ” ਸਨ।
-
-
“ਆਓ, ਅਸੀਂ ਸਲਾਹ ਕਰੀਏ”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਯਹੂਦੀਆਂ ਦੀ ਪ੍ਰਾਚੀਨ ਰੀਤ ਦੇ ਅਨੁਸਾਰ, ਭੈੜੇ ਰਾਜੇ ਮਨੱਸ਼ਹ ਦੇ ਹੁਕਮ ਤੇ ਯਸਾਯਾਹ ਨੂੰ ਚੀਰ ਕੇ ਮਾਰ ਦਿੱਤਾ ਗਿਆ ਸੀ। (ਇਬਰਾਨੀਆਂ 11:37 ਦੀ ਤੁਲਨਾ ਕਰੋ।) ਇਕ ਲਿਖਤ ਕਹਿੰਦੀ ਹੈ ਕਿ ਯਸਾਯਾਹ ਨੂੰ ਮੌਤ ਦੀ ਸਜ਼ਾ ਦਿਲਾਉਣ ਲਈ, ਇਕ ਝੂਠੇ ਨਬੀ ਨੇ ਉਸ ਉੱਤੇ ਇਹ ਇਲਜ਼ਾਮ ਲਾਇਆ ਸੀ ਕਿ “ਉਸ ਨੇ ਯਰੂਸ਼ਲਮ ਨੂੰ ਸਦੂਮ ਸੱਦਿਆ ਹੈ ਅਤੇ ਇਹ ਕਿਹਾ ਹੈ ਕਿ ਯਹੂਦਾਹ ਅਤੇ ਯਰੂਸ਼ਲਮ ਦੇ ਸਰਦਾਰ, ਅਮੂਰਾਹ ਦੇ ਲੋਕ ਹਨ।”
-