-
ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?ਪਹਿਰਾਬੁਰਜ—2000 | ਅਪ੍ਰੈਲ 15
-
-
14, 15. ਯਸਾਯਾਹ 65:21, 22 ਅਨੁਸਾਰ ਅਸੀਂ ਕਿਨ੍ਹਾਂ ਲਾਭਦਾਇਕ ਕੰਮਾਂ ਵਿਚ ਹਿੱਸਾ ਲੈ ਸਕਾਂਗੇ?
14 ਯਸਾਯਾਹ ਸਾਨੂੰ ਇਹ ਨਹੀਂ ਦੱਸਦਾ ਕਿ ਜਾਣ-ਬੁੱਝ ਕੇ ਪਾਪ ਕਰਨ ਵਾਲੇ ਨੂੰ ਕਿਸ ਤਰ੍ਹਾਂ ਖ਼ਤਮ ਕੀਤਾ ਜਾਵੇਗਾ, ਪਰ ਉਹ ਨਵੇਂ ਸੰਸਾਰ ਦੀ ਰਹਿਣੀ-ਬਹਿਣੀ ਬਾਰੇ ਦੱਸਦਾ ਹੈ। ਕਲਪਨਾ ਕਰੋ ਕਿ ਤੁਸੀਂ ਉਸ ਨਵੇਂ ਸੰਸਾਰ ਵਿਚ ਹੋ। ਤੁਸੀਂ ਸ਼ਾਇਦ ਆਪਣੇ ਮਨ ਵਿਚ ਉਹ ਚੀਜ਼ਾਂ ਪਹਿਲਾ ਦੇਖੋਗੇ ਜਿਨ੍ਹਾਂ ਵਿਚ ਤੁਹਾਨੂੰ ਦਿਲਚਸਪੀ ਹੈ। ਯਸਾਯਾਹ ਇਨ੍ਹਾਂ ਬਾਰੇ 21ਵੀਂ ਅਤੇ 22ਵੀਂ ਆਇਤ ਵਿਚ ਗੱਲ ਕਰਦਾ ਹੈ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”
-
-
ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?ਪਹਿਰਾਬੁਰਜ—2000 | ਅਪ੍ਰੈਲ 15
-
-
16. ਅਸੀਂ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਨਵੇਂ ਸੰਸਾਰ ਵਿਚ ਸਾਨੂੰ ਹਮੇਸ਼ਾ ਸੰਤੁਸ਼ਟੀ ਮਿਲੇਗੀ?
16 ਇਨ੍ਹਾਂ ਛੋਟੀਆਂ-ਮੋਟੀਆਂ ਗੱਲਾਂ ਨੂੰ ਜਾਣਨ ਨਾਲੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਡਾ ਆਪਣਾ ਇਕ ਘਰ ਹੋਵੇਗਾ। ਅੱਜ ਕੋਈ ਜਿੰਨੀ ਮਰਜ਼ੀ ਮਿਹਨਤ ਕਰ ਕੇ ਇਕ ਘਰ ਬਣਾਵੇ ਉਸ ਦਾ ਫ਼ਾਇਦਾ ਅਕਸਰ ਕਿਸੇ ਹੋਰ ਨੂੰ ਹੁੰਦਾ ਹੈ। ਪਰ ਭਵਿੱਖ ਵਿਚ ਇਸ ਤਰ੍ਹਾਂ ਨਹੀਂ ਹੋਵੇਗਾ, ਜੋ ਘਰ ਤੁਸੀਂ ਬਣਾਵੋਗੇ ਉਹ ਤੁਹਾਡਾ ਆਪਣਾ ਹੋਵੇਗਾ। ਯਸਾਯਾਹ 65:21 ਇਹ ਵੀ ਕਹਿੰਦਾ ਹੈ ਕਿ ਤੁਸੀਂ ਬਾਗ਼ ਲਾ ਕੇ ਉਨ੍ਹਾਂ ਦਾ ਫਲ ਖਾਵੋਗੇ। ਜੀ ਹਾਂ ਤੁਸੀਂ ਆਪਣਿਆਂ ਕੰਮਾਂ ਵਿਚ ਬਹੁਤ ਸੰਤੁਸ਼ਟੀ ਪਾਓਗੇ ਅਤੇ ਆਪਣੀ ਸੇਵਾ ਦਾ ਮੇਵਾ ਪਾਓਗੇ। ਤੁਹਾਡੀ ਬਹੁਤ ਲੰਮੀ ਜ਼ਿੰਦਗੀ ਹੋਵੇਗੀ। ਹਾਂ ਤੁਹਾਡੀ ਜ਼ਿੰਦਗੀ ‘ਰੁੱਖ ਦੇ ਦਿਨਾਂ ਵਰਗੀ’ ਹੋਵੇਗੀ। ਸੱਚ-ਮੁੱਚ ਉਸ ਵੇਲੇ “ਸਭ ਕੁਝ ਨਵਾਂ” ਹੋਵੇਗਾ!—ਜ਼ਬੂਰ 92:12-14.
-