-
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
4, 5. ਮਸੀਹਾ ਦੇ ਆਉਣ ਬਾਰੇ ਯਸਾਯਾਹ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ, ਅਤੇ ਜ਼ਾਹਰਾ ਤੌਰ ਤੇ ਮੱਤੀ ਨੇ ਯਸਾਯਾਹ ਦੇ ਸ਼ਬਦਾਂ ਨੂੰ ਕਿਵੇਂ ਲਾਗੂ ਕੀਤਾ ਸੀ?
4 ਯਸਾਯਾਹ ਦੇ ਜ਼ਮਾਨੇ ਤੋਂ ਕਈ ਸਦੀਆਂ ਪਹਿਲਾਂ, ਬਾਈਬਲ ਦੇ ਹੋਰ ਇਬਰਾਨੀ ਲਿਖਾਰੀਆਂ ਨੇ ਵੀ ਮਸੀਹਾ ਦੇ ਆਉਣ ਬਾਰੇ ਦੱਸਿਆ ਸੀ, ਯਾਨੀ ਉਹ ਅਸਲੀ ਹਾਕਮ ਜਿਸ ਨੂੰ ਯਹੋਵਾਹ ਇਸਰਾਏਲ ਵਿਚ ਭੇਜੇਗਾ। (ਉਤਪਤ 49:10; ਬਿਵਸਥਾ ਸਾਰ 18:18; ਜ਼ਬੂਰ 118:22, 26) ਹੁਣ ਯਸਾਯਾਹ ਰਾਹੀਂ ਯਹੋਵਾਹ ਨੇ ਹੋਰ ਗੱਲਾਂ ਵੀ ਦੱਸੀਆਂ। ਯਸਾਯਾਹ ਨੇ ਲਿਖਿਆ: “ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।” (ਯਸਾਯਾਹ 11:1. ਜ਼ਬੂਰ 132:11 ਦੀ ਤੁਲਨਾ ਕਰੋ।) “ਲਗਰ” ਅਤੇ “ਟਹਿਣਾ” ਦੋਵੇਂ ਸੰਕੇਤ ਕਰਦੇ ਹਨ ਕਿ ਮਸੀਹਾ ਦਾਊਦ ਰਾਹੀਂ ਯੱਸੀ ਦੀ ਸੰਤਾਨ ਵਿੱਚੋਂ ਹੋਵੇਗਾ। ਦਾਊਦ ਇਸਰਾਏਲ ਦੇ ਰਾਜੇ ਵਜੋਂ ਤੇਲ ਨਾਲ ਮਸਹ ਕੀਤਾ ਗਿਆ ਸੀ। (1 ਸਮੂਏਲ 16:13; ਯਿਰਮਿਯਾਹ 23:5; ਪਰਕਾਸ਼ ਦੀ ਪੋਥੀ 22:16) ਜਦੋਂ ਸੱਚਾ ਮਸੀਹਾ ਆਵੇਗਾ, ਦਾਊਦ ਦੇ ਘਰਾਣੇ ਵਿੱਚੋਂ ਇਹ “ਟਹਿਣਾ” ਚੰਗਾ ਫਲ ਉਤਪੰਨ ਕਰੇਗਾ।
5 ਯਿਸੂ ਵਾਅਦਾ ਕੀਤਾ ਗਿਆ ਮਸੀਹਾ ਹੈ। ਇੰਜੀਲ ਦੇ ਲਿਖਾਰੀ ਮੱਤੀ ਨੇ ਯਸਾਯਾਹ 11:1 ਦੇ ਸ਼ਬਦਾਂ ਵੱਲ ਸੰਕੇਤ ਕੀਤਾ ਸੀ ਜਦੋਂ ਉਸ ਨੇ ਕਿਹਾ ਕਿ ਯਿਸੂ ਦੇ “ਨਾਸਰੀ” ਸੱਦੇ ਜਾਣ ਨੇ ਨਬੀਆਂ ਦੇ ਬਚਨ ਨੂੰ ਪੂਰਾ ਕੀਤਾ। ਯਿਸੂ ਨਾਸਰਤ ਦੇ ਨਗਰ ਵਿਚ ਪਲਿਆ ਸੀ, ਇਸ ਲਈ ਉਸ ਨੂੰ ਇਕ ਨਾਸਰੀ ਸੱਦਿਆ ਗਿਆ। ਜ਼ਾਹਰਾ ਤੌਰ ਤੇ ਇਹ ਨਾਂ ਯਸਾਯਾਹ 11:1 ਵਿਚ ‘ਟਹਿਣੇ’ ਲਈ ਵਰਤੇ ਗਏ ਇਬਰਾਨੀ ਸ਼ਬਦ ਨਾਲ ਮਿਲਦਾ-ਜੁਲਦਾ ਹੈ।b—ਮੱਤੀ 2:23; ਲੂਕਾ 2:39, 40.
-
-
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
b ‘ਟਹਿਣੇ’ ਲਈ ਵਰਤਿਆ ਗਿਆ ਇਬਰਾਨੀ ਸ਼ਬਦ ਨੇਟਸਰ ਹੈ, ਅਤੇ “ਨਾਸਰੀ” ਲਈ ਸ਼ਬਦ ਨੋਟਸਰੀ ਹੈ।
-