-
ਭਵਿੱਖਬਾਣੀ ਦੀ ਪੁਸਤਕਤਮਾਮ ਲੋਕਾਂ ਲਈ ਪੁਸਤਕ
-
-
ਪ੍ਰਾਚੀਨ ਬਾਬਲ “ਪਾਤਸ਼ਾਹੀਆਂ ਦੀ ਸਜਾਵਟ” ਬਣ ਗਿਆ। (ਯਸਾਯਾਹ 13:19) ਇਹ ਵਿਸ਼ਾਲ ਸ਼ਹਿਰ, ਫ਼ਾਰਸੀ ਖਾੜੀ ਤੋਂ ਭੂਮੱਧ ਸਾਗਰ ਤਕ ਦੇ ਵਪਾਰ ਮਾਰਗ ਉੱਤੇ ਇਕ ਅਹਿਮ ਥਾਂ ਤੇ ਸਥਿਤ ਸੀ, ਜੋ ਕਿ ਪੂਰਬ ਅਤੇ ਪੱਛਮ ਵਿਚਕਾਰ ਥਲ ਅਤੇ ਜਲ ਮਾਰਗਾਂ ਦੋਹਾਂ ਰਾਹੀਂ ਵਪਾਰ ਲਈ ਇਕ ਵਣਜੀ ਡਿਪੂ ਵਜੋਂ ਕੰਮ ਕਰਦਾ ਸੀ।
ਸੱਤਵੀਂ ਸਦੀ ਸਾ.ਯੁ.ਪੂ. ਤਕ, ਬਾਬਲ, ਬਾਬਲੀ ਸਾਮਰਾਜ ਦੀ ਜ਼ਾਹਰਾ ਤੌਰ ਤੇ ਅਜਿੱਤ ਰਾਜਧਾਨੀ ਸੀ। ਸ਼ਹਿਰ ਫਰਾਤ ਦਰਿਆ ਉੱਤੇ ਪਸਰਿਆ ਹੋਇਆ ਸੀ, ਅਤੇ ਦਰਿਆ ਦਾ ਪਾਣੀ ਇਕ ਚੌੜੀ, ਡੂੰਘੀ ਖਾਈ ਅਤੇ ਨਹਿਰਾਂ ਦਾ ਜਾਲ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ, ਸ਼ਹਿਰ ਦੂਹਰੀਆਂ ਕੰਧਾਂ ਦੀ ਇਕ ਵਿਸ਼ਾਲ ਵਿਵਸਥਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ, ਅਤੇ ਕੰਧਾਂ ਅਨੇਕ ਬਚਾਉ ਬੁਰਜਾਂ ਨਾਲ ਮਜ਼ਬੂਤ ਕੀਤੀਆਂ ਗਈਆਂ ਸਨ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਦੇ ਵਾਸੀ ਸੁਰੱਖਿਅਤ ਮਹਿਸੂਸ ਕਰਦੇ ਸਨ।
ਫਿਰ ਵੀ, ਅੱਠਵੀਂ ਸਦੀ ਸਾ.ਯੁ.ਪੂ. ਵਿਚ, ਬਾਬਲ ਦੇ ਆਪਣੀ ਚੜ੍ਹਦੀ ਕਲਾ ਵਿਚ ਪਹੁੰਚਣ ਤੋਂ ਪਹਿਲਾਂ, ਯਸਾਯਾਹ ਨਬੀ ਨੇ ਪੂਰਵ-ਸੂਚਿਤ ਕੀਤਾ ਕਿ ਬਾਬਲ ‘ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਿਆ’ ਜਾਵੇਗਾ। (ਯਸਾਯਾਹ 13:19; 14:22, 23) ਯਸਾਯਾਹ ਨੇ ਐਨ ਉਸ ਢੰਗ ਦਾ ਵੀ ਵਰਣਨ ਕੀਤਾ ਜਿਸ ਨਾਲ ਬਾਬਲ ਦਾ ਪਤਨ ਹੁੰਦਾ। ਹਮਲਾਵਰ ਫ਼ੌਜਾਂ ਉਸ ਦੇ ਦਰਿਆਵਾਂ—ਉਸ ਦੀ ਖਾਈ-ਸਮਾਨ ਕਿਲਾਬੰਦੀ ਦਾ ਸ੍ਰੋਤ—ਨੂੰ ‘ਸੁਕਾ ਦੇਣਗੀਆਂ,’ ਜਿਸ ਨਾਲ ਸ਼ਹਿਰ ਅਸੁਰੱਖਿਅਤ ਹੋ ਜਾਂਦਾ। ਯਸਾਯਾਹ ਨੇ ਵਿਜੇਤਾ ਦਾ ਨਾਂ ਵੀ ਦੱਸਿਆ—“ਖੋਰੁਸ,” ਇਕ ਮਹਾਨ ਫ਼ਾਰਸੀ ਰਾਜਾ, “ਜਿਸ ਦੇ ਸਾਮ੍ਹਣੇ ਫਾਟਕ ਖੋਲ੍ਹੇ ਜਾਣਗੇ ਅਤੇ ਕੋਈ ਦਰਵਾਜ਼ਾ ਬੰਦ ਨਹੀਂ ਹੋਵੇਗਾ।”—ਯਸਾਯਾਹ 44:27–45:2, ਦ ਨਿਊ ਇੰਗਲਿਸ਼ ਬਾਈਬਲ।
-
-
ਭਵਿੱਖਬਾਣੀ ਦੀ ਪੁਸਤਕਤਮਾਮ ਲੋਕਾਂ ਲਈ ਪੁਸਤਕ
-
-
“ਉਹ ਫੇਰ ਕਦੀ ਨਾ ਵਸਾਇਆ ਜਾਵੇਗਾ”
ਬਾਬਲ ਦੇ ਪਤਨ ਤੋਂ ਬਾਅਦ ਉਸ ਦਾ ਕੀ ਹੁੰਦਾ? ਯਸਾਯਾਹ ਨੇ ਪੂਰਵ-ਸੂਚਿਤ ਕੀਤਾ: “ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ।” (ਯਸਾਯਾਹ 13:20) ਇਕ ਅਜਿਹੇ ਅਨੁਕੂਲ ਥਾਂ ਤੇ ਸਥਿਤ ਸ਼ਹਿਰ ਦੇ ਹਮੇਸ਼ਾ ਲਈ ਬੇਆਬਾਦ ਹੋਣ ਦੀ ਪੇਸ਼ੀਨਗੋਈ ਬਹੁਤ ਹੀ ਅਜੀਬ ਜਾਪੀ ਹੋਵੇਗੀ। ਕੀ ਯਸਾਯਾਹ ਦੇ ਸ਼ਬਦ ਇਕ ਵਿਰਾਨ ਹੋਏ ਬਾਬਲ ਨੂੰ ਦੇਖਣ ਤੋਂ ਬਾਅਦ ਲਿਖੇ ਜਾ ਸਕਦੇ ਸਨ?
ਖੋਰੁਸ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ, ਇਕ ਵਸਿਆ ਹੋਇਆ ਬਾਬਲ—ਭਾਵੇਂ ਪਹਿਲਾਂ ਨਾਲੋਂ ਮਾਮੂਲੀ—ਸਦੀਆਂ ਤਕ ਰਿਹਾ। ਯਾਦ ਕਰੋ ਕਿ ਮ੍ਰਿਤ ਸਾਗਰ ਪੋਥੀਆਂ ਵਿਚ ਯਸਾਯਾਹ ਦੀ ਪੂਰੀ ਪੋਥੀ ਸ਼ਾਮਲ ਹੈ ਜੋ ਦੂਜੀ ਸਦੀ ਸਾ.ਯੁ.ਪੂ. ਦੀ ਹੈ। ਉਸ ਸਮੇਂ ਦੇ ਕਰੀਬ ਜਦੋਂ ਉਸ ਪੋਥੀ ਦੀਆਂ ਨਕਲਾਂ ਬਣਾਈਆਂ ਜਾ ਰਹੀਆਂ ਸਨ, ਪਾਰਥੀਆਂ ਨੇ ਬਾਬਲ ਉੱਤੇ ਕਬਜ਼ਾ ਕਰ ਲਿਆ ਸੀ। ਪਹਿਲੀ ਸਦੀ ਸਾ.ਯੁ. ਵਿਚ, ਬਾਬਲ ਵਿਚ ਯਹੂਦੀਆਂ ਦੀ ਇਕ ਬਸਤੀ ਵਸਦੀ ਸੀ, ਅਤੇ ਬਾਈਬਲ ਲਿਖਾਰੀ ਪਤਰਸ ਨੇ ਉੱਥੇ ਦੌਰਾ ਕੀਤਾ ਸੀ। (1 ਪਤਰਸ 5:13) ਉਸ ਸਮੇਂ ਤਕ, ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ਤਕਰੀਬਨ ਦੋ ਸਦੀਆਂ ਤੋਂ ਹੋਂਦ ਵਿਚ ਸੀ। ਤਾਂ ਫਿਰ, ਪਹਿਲੀ ਸਦੀ ਸਾ.ਯੁ. ਤਕ, ਬਾਬਲ ਹਾਲੇ ਵੀ ਪੂਰਣ ਰੂਪ ਵਿਚ ਵਿਰਾਨ ਨਹੀਂ ਹੋਇਆ ਸੀ, ਪਰੰਤੂ ਯਸਾਯਾਹ ਦੀ ਪੋਥੀ ਇਸ ਤੋਂ ਬਹੁਤ ਸਮਾਂ ਪਹਿਲਾਂ ਸਮਾਪਤ ਕੀਤੀ ਜਾ ਚੁੱਕੀ ਸੀ।a
ਜਿਵੇਂ ਪੂਰਵ-ਸੂਚਿਤ ਕੀਤਾ ਗਿਆ ਸੀ, ਬਾਬਲ ਆਖ਼ਰਕਾਰ “ਥੇਹ” ਹੋ ਗਿਆ। (ਯਿਰਮਿਯਾਹ 51:37) ਇਬਰਾਨੀ ਵਿਦਵਾਨ ਜਰੋਮ (ਚੌਥੀ ਸਦੀ ਸਾ.ਯੁ.) ਦੇ ਅਨੁਸਾਰ, ਉਸ ਦੇ ਸਮੇਂ ਤਕ ਬਾਬਲ ਇਕ ਸ਼ਿਕਾਰ ਕਰਨ ਵਾਲਾ ਮੈਦਾਨ ਸੀ ਜਿੱਥੇ “ਹਰ ਪ੍ਰਕਾਰ ਦੇ ਪਸ਼ੂ” ਫਿਰਦੇ ਹੁੰਦੇ ਸਨ।9 ਬਾਬਲ ਅੱਜ ਤਕ ਵਿਰਾਨ ਪਿਆ ਹੈ।
ਯਸਾਯਾਹ ਬਾਬਲ ਨੂੰ ਬੇਆਬਾਦ ਹੁੰਦਿਆਂ ਦੇਖਣ ਤਕ ਜੀਉਂਦਾ ਨਹੀਂ ਰਿਹਾ। ਪਰੰਤੂ ਆਧੁਨਿਕ ਇਰਾਕ ਵਿਚ, ਬਗ਼ਦਾਦ ਦੇ ਲਗਭਗ 80 ਕਿਲੋਮੀਟਰ ਦੱਖਣ ਵਿਚ, ਇਕ ਸਮੇਂ ਦੇ ਸ਼ਕਤੀਸ਼ਾਲੀ ਸ਼ਹਿਰ ਦੇ ਖੰਡਰਾਤ ਯਸਾਯਾਹ ਦੇ ਸ਼ਬਦਾਂ ਦੀ ਪੂਰਤੀ ਨੂੰ ਚੁੱਪਚਾਪ ਗਵਾਹੀ ਦਿੰਦੇ ਹਨ: “ਉਹ ਫੇਰ ਕਦੀ ਨਾ ਵਸਾਇਆ ਜਾਵੇਗਾ।” ਬਾਬਲ ਦੀ ਸੈਲਾਨੀ ਆਕਰਸ਼ਣ ਵਜੋਂ ਕੋਈ ਵੀ ਮੁੜ-ਬਹਾਲੀ, ਸ਼ਾਇਦ ਸੈਲਾਨੀਆਂ ਨੂੰ ਲੁਭਾਵੇ, ਪਰੰਤੂ ਬਾਬਲ ਦੇ “ਪੁੱਤ੍ਰ ਪੋਤ੍ਰੇ” ਸਦਾ ਲਈ ਖ਼ਤਮ ਹੋ ਚੁੱਕੇ ਹਨ।—ਯਸਾਯਾਹ 13:20; 14:22, 23.
ਇੰਜ ਯਸਾਯਾਹ ਨਬੀ ਨੇ ਅਸਪੱਸ਼ਟ ਪੇਸ਼ੀਨਗੋਈਆਂ ਨਹੀਂ ਕੀਤੀਆਂ ਸਨ ਜੋ ਕਿਸੇ ਵੀ ਭਵਿੱਖਤ ਘਟਨਾ ਉੱਤੇ ਲਾਗੂ ਕੀਤੀਆਂ ਜਾ ਸਕਦੀਆਂ ਸਨ। ਨਾ ਹੀ ਉਸ ਨੇ ਇਤਿਹਾਸ ਨੂੰ ਭਵਿੱਖਬਾਣੀ ਦੇ ਤੌਰ ਦੇ ਪ੍ਰਗਟ ਕਰਨ ਲਈ ਇਸ ਨੂੰ ਮੁੜ ਲਿਖਿਆ ਸੀ। ਇਸ ਗੱਲ ਉੱਤੇ ਵਿਚਾਰ ਕਰੋ: ਇਕ ਢੌਂਗੀ ਉਸ ਬਾਰੇ “ਭਵਿੱਖਬਾਣੀ ਕਰਨ” ਦਾ ਖ਼ਤਰਾ ਕਿਉਂ ਸਹੇੜਦਾ ਜਿਸ ਉੱਪਰ ਉਸ ਦਾ ਬਿਲਕੁਲ ਕੋਈ ਵਸ ਨਹੀਂ ਹੁੰਦਾ—ਅਰਥਾਤ, ਸ਼ਕਤੀਸ਼ਾਲੀ ਬਾਬਲ ਫਿਰ ਕਦੇ ਵੀ ਵਸਾਇਆ ਨਹੀਂ ਜਾਵੇਗਾ?
-