-
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
ਡੰਗਰ ਜ਼ਿਆਦਾ ਜਾਣਦੇ ਸਨ
5. ਇਸਰਾਏਲ ਦੇ ਉਲਟ, ਬਲਦ ਅਤੇ ਖੋਤੇ ਨੇ ਵਫ਼ਾਦਾਰੀ ਕਿਵੇਂ ਦਿਖਾਈ?
5 ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਬਲਦ ਆਪਣੇ ਮਾਲਕ ਨੂੰ, ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਸੋਚਦੀ।” (ਯਸਾਯਾਹ 1:3)a ਬਲਦ ਅਤੇ ਖੋਤਾ ਭਾਰਾ ਕੰਮ ਕਰਨ ਵਾਲੇ ਡੰਗਰ ਹਨ। ਮੱਧ ਪੂਰਬੀ ਲੋਕ ਇਨ੍ਹਾਂ ਡੰਗਰਾਂ ਨੂੰ ਖੇਤੀ-ਬਾੜੀ ਦੇ ਕੰਮ-ਕਾਰਾਂ ਵਿਚ ਅੱਜ ਵੀ ਵਰਤਦੇ ਹਨ। ਵਾਕਈ, ਯਹੂਦਾਹ ਦੇ ਲੋਕਾਂ ਨੇ ਇਸ ਗੱਲ ਦਾ ਇਨਕਾਰ ਨਹੀਂ ਕੀਤਾ ਕਿ ਇਹ ਡੰਗਰ ਵੀ ਵਫ਼ਾਦਾਰੀ ਦਿਖਾਉਂਦੇ ਸਨ। ਉਹ ਆਪਣੇ ਮਾਲਕ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸ ਸੰਬੰਧ ਵਿਚ ਬਾਈਬਲ ਦੇ ਇਕ ਖੋਜਕਾਰ ਦੀ ਟਿੱਪਣੀ ਉੱਤੇ ਗੌਰ ਕਰੋ ਕਿ ਇਕ ਸ਼ਾਮ ਉਸ ਨੇ ਇਕ ਮੱਧ ਪੂਰਬੀ ਸ਼ਹਿਰ ਵਿਚ ਕੀ ਦੇਖਿਆ ਸੀ: “ਜਿਉਂ ਹੀ ਪਸ਼ੂ ਸ਼ਹਿਰ ਦੇ ਅੰਦਰ ਆਏ ਉਹ ਖਿੰਡਣ ਲੱਗ ਪਏ। ਹਰ ਬਲਦ ਆਪਣੇ ਮਾਲਕ ਅਤੇ ਉਸ ਦੇ ਘਰ ਦੇ ਰਸਤੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਇਕ ਪਲ ਵੀ ਭੀੜੀਆਂ ਅਤੇ ਟੇਢੀਆਂ ਗਲੀਆਂ ਵਿਚ ਗੁਆਚਾ ਫਿਰਦਾ ਨਹੀਂ ਦੇਖਿਆ ਗਿਆ। ਤਾਂ ਖੋਤਾ ਵੀ ਸਿੱਧਾ ਦਰਵਾਜ਼ੇ ਤੇ ਅਤੇ ‘ਆਪਣੇ ਮਾਲਕ ਦੀ ਖੁਰਲੀ’ ਤੇ ਪਹੁੰਚਿਆ।”
6. ਯਹੂਦਾਹ ਦੇ ਲੋਕਾਂ ਨੇ ਬੇਸਮਝੀ ਕਿਵੇਂ ਦਿਖਾਈ ਸੀ?
6 ਯਸਾਯਾਹ ਦੇ ਜ਼ਮਾਨੇ ਵਿਚ ਅਜਿਹੇ ਨਜ਼ਾਰੇ ਆਮ ਸਨ ਜਿਸ ਕਰਕੇ, ਯਹੋਵਾਹ ਦਾ ਸੁਨੇਹਾ ਬਿਲਕੁਲ ਸਪੱਸ਼ਟ ਸੀ: ਜੇਕਰ ਡੰਗਰ ਆਪਣੇ ਮਾਲਕ ਨੂੰ ਅਤੇ ਆਪਣੀ ਖੁਰਲੀ ਨੂੰ ਪਛਾਣਦਾ ਸੀ, ਤਾਂ ਯਹੂਦਾਹ ਦੇ ਲੋਕਾਂ ਕੋਲ ਯਹੋਵਾਹ ਨੂੰ ਛੱਡ ਦੇਣ ਦਾ ਕਿਹੜਾ ਬਹਾਨਾ ਹੋ ਸਕਦਾ ਸੀ? ਸੱਚ-ਮੁੱਚ ਉਨ੍ਹਾਂ ਨੇ ‘ਸੋਚਿਆ ਹੀ ਨਹੀਂ।’ ਇਹ ਇਸ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਯਹੋਵਾਹ ਦੇ ਹੱਥਾਂ ਵਿਚ ਸਨ। ਦਰਅਸਲ ਇਹ ਯਹੋਵਾਹ ਦੇ ਰਹਿਮ ਦਾ ਸਬੂਤ ਹੈ ਕਿ ਇਸ ਦੇ ਬਾਵਜੂਦ ਵੀ ਉਸ ਨੇ ਯਹੂਦਾਹ ਦੇ ਲੋਕਾਂ ਨੂੰ “ਮੇਰੀ ਪਰਜਾ” ਸੱਦਿਆ!
7. ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰਨ ਦੇ ਕਿਹੜੇ ਕੁਝ ਤਰੀਕੇ ਹਨ?
7 ਯਹੋਵਾਹ ਨੇ ਜੋ ਕੁਝ ਸਾਡੇ ਲਈ ਕੀਤਾ ਹੈ ਉਸ ਨੂੰ ਠੁਕਰਾ ਕੇ ਸਾਨੂੰ ਕਦੀ ਵੀ ਬੇਸਮਝੀ ਨਹੀਂ ਦਿਖਾਉਣੀ ਚਾਹੀਦੀ! ਸਗੋਂ, ਸਾਨੂੰ ਜ਼ਬੂਰਾਂ ਦੇ ਲਿਖਾਰੀ ਦਾਊਦ ਦੀ ਰੀਸ ਕਰਨੀ ਚਾਹੀਦੀ ਹੈ, ਜਿਸ ਨੇ ਕਿਹਾ: “ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ, ਮੈਂ ਤੇਰੇ ਸਾਰੇ ਅਚਰਜ ਕੰਮਾਂ ਦਾ ਵਰਨਣ ਕਰਾਂਗਾ।” (ਜ਼ਬੂਰ 9:1) ਇਸ ਤਰ੍ਹਾਂ ਕਰਨ ਵਿਚ ਯਹੋਵਾਹ ਬਾਰੇ ਲਗਾਤਾਰ ਗਿਆਨ ਲੈ ਕੇ ਸਾਨੂੰ ਹੌਸਲਾ ਮਿਲੇਗਾ, ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।” (ਕਹਾਉਤਾਂ 9:10) ਅਸੀਂ ਹਰ ਰੋਜ਼ ਯਹੋਵਾਹ ਦੀਆਂ ਬਰਕਤਾਂ ਉੱਤੇ ਮਨਨ ਕਰ ਕੇ ਆਪਣੇ ਸਵਰਗੀ ਪਿਤਾ ਦੀ ਪੂਰੀ ਕਦਰ ਕਰਾਂਗੇ ਅਤੇ ਉਸ ਦੇ ਧੰਨਵਾਦੀ ਹੋਵਾਂਗੇ। (ਕੁਲੁੱਸੀਆਂ 3:15) ਯਹੋਵਾਹ ਕਹਿੰਦਾ ਹੈ ਕਿ “ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ।”—ਜ਼ਬੂਰ 50:23.
-
-
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਇੱਥੇ “ਇਸਰਾਏਲ” ਨਾਂ ਦੋ-ਗੋਤੀ ਰਾਜ ਯਹੂਦਾਹ ਨੂੰ ਸੰਕੇਤ ਕਰਦਾ ਹੈ।
-