-
“ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ”ਪਹਿਰਾਬੁਰਜ—2014 | ਨਵੰਬਰ 15
-
-
17, 18. (ੳ) ਜਦੋਂ ਗੋਗ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰੇਗਾ, ਤਾਂ ਉਨ੍ਹਾਂ ਨੂੰ ਕਿਹੜੀਆਂ ਹਿਦਾਇਤਾਂ ਮਿਲਣਗੀਆਂ? (ਅ) ਜੇ ਅਸੀਂ ਯਹੋਵਾਹ ਤੋਂ ਸੁਰੱਖਿਆ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
17 ਜਦੋਂ ਗੋਗ ਹਮਲਾ ਕਰਨਾ ਸ਼ੁਰੂ ਕਰੇਗਾ, ਉਦੋਂ ਯਹੋਵਾਹ ਆਪਣੇ ਸੇਵਕਾਂ ਨੂੰ ਕਹੇਗਾ: “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ।” (ਯਸਾ. 26:20) ਉਸ ਨਾਜ਼ੁਕ ਸਮੇਂ ਤੇ ਯਹੋਵਾਹ ਸਾਨੂੰ ਬਚਣ ਲਈ ਹਿਦਾਇਤਾਂ ਦੇਵੇਗਾ ਅਤੇ “ਕੋਠੜੀਆਂ” ਸ਼ਾਇਦ ਸਾਡੀਆਂ ਮੰਡਲੀਆਂ ਹੋ ਸਕਦੀਆਂ ਹਨ।
18 ਇਸ ਲਈ ਜੇ ਅਸੀਂ ਮਹਾਂਕਸ਼ਟ ਦੌਰਾਨ ਯਹੋਵਾਹ ਤੋਂ ਸੁਰੱਖਿਆ ਚਾਹੁੰਦੇ ਹਾਂ, ਤਾਂ ਸਾਨੂੰ ਮੰਨਣਾ ਪੈਣਾ ਹੈ ਕਿ ਧਰਤੀ ਉੱਤੇ ਯਹੋਵਾਹ ਦੇ ਲੋਕ ਹਨ ਜੋ ਮੰਡਲੀਆਂ ਵਿਚ ਇਕੱਠੇ ਹੁੰਦੇ ਹਨ। ਸਾਨੂੰ ਉਨ੍ਹਾਂ ਦਾ ਪੱਖ ਲੈਣਾ ਚਾਹੀਦਾ ਹੈ ਤੇ ਆਪਣੀ ਮੰਡਲੀ ਵਿਚ ਉਨ੍ਹਾਂ ਨਾਲ ਮਿਲ ਕੇ ਭਗਤੀ ਕਰਨੀ ਚਾਹੀਦੀ ਹੈ। ਆਓ ਆਪਾਂ ਦਿਲੋਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹੀਏ: “ਬਚਾਓ ਯਹੋਵਾਹ ਵੱਲੋਂ ਹੈ, ਤੇਰੀ ਬਰਕਤ ਤੇਰੀ ਪਰਜਾ ਦੇ ਉੱਤੇ ਹੋਵੇ।”—ਜ਼ਬੂ. 3:8.
-