-
ਯਹੋਵਾਹ ਦੀ ਉਡੀਕ ਕਰਦੇ ਰਹੋਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
21. ਆਉਣ ਵਾਲੀਆਂ ਬਰਕਤਾਂ ਬਾਰੇ ਦੱਸੋ।
21 “ਹਰੇਕ ਬੁਲੰਦ ਪਹਾੜ ਉੱਤੇ ਅਰ ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ।” (ਯਸਾਯਾਹ 30:25ੳ)c ਯਸਾਯਾਹ ਨੇ ਯਹੋਵਾਹ ਦੀਆਂ ਬਰਕਤਾਂ ਨੂੰ ਦਰਸਾਉਣ ਲਈ ਕਿੰਨੀ ਢੁਕਵੀਂ ਗੱਲ ਦੱਸੀ ਕਿ ਪਾਣੀ ਦੀ ਕੋਈ ਥੁੜ ਨਹੀਂ ਹੋਵੇਗੀ ਜੋ ਜੀਉਣ ਲਈ ਜ਼ਰੂਰੀ ਹੈ। ਇਹ ਸਿਰਫ਼ ਨੀਵੀਂ ਧਰਤੀ ਉੱਤੇ ਹੀ ਨਹੀਂ, ਸਗੋਂ ਹਰ ਪਹਾੜ ਉੱਤੇ, ਇੱਥੋਂ ਤਕ ਕਿ “ਹਰੇਕ ਬੁਲੰਦ ਪਹਾੜ ਉੱਤੇ ਅਰ ਹਰੇਕ ਉੱਚੇ ਟਿੱਬੇ ਉੱਤੇ” ਵੀ ਵਗੇਗਾ। ਜੀ ਹਾਂ, ਉਸ ਸਮੇਂ ਕੋਈ ਭੁੱਖਾ-ਪਿਆਸਾ ਨਹੀਂ ਰਹੇਗਾ। (ਜ਼ਬੂਰ 72:16) ਅੱਗੇ ਨਬੀ ਦਾ ਧਿਆਨ ਪਹਾੜਾਂ ਤੋਂ ਵੀ ਉੱਚੀਆਂ ਗੱਲਾਂ ਤੇ ਗਿਆ। ਉਸ ਨੇ ਕਿਹਾ ਕਿ “ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ, ਅਤੇ ਸੂਰਜ ਦਾ ਚਾਨਣ ਸੱਤ ਗੁਣਾ, ਸੱਤਾਂ ਦਿਨਾਂ ਦੇ ਚਾਨਣ ਦੇ ਬਰੱਬਰ ਹੋਵੇਗਾ, ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ ਬੰਨ੍ਹੇਗਾ, ਅਤੇ ਆਪਣੀ ਲਾਈ ਹੋਈ ਸੱਟ ਦਾ ਘਾਉ ਚੰਗਾ ਕਰੇਗਾ।” (ਯਸਾਯਾਹ 30:26) ਇਸ ਵਧੀਆ ਭਵਿੱਖਬਾਣੀ ਦੇ ਅੰਤ ਵਿਚ ਸਾਨੂੰ ਕਿੰਨੇ ਖ਼ੁਸ਼ੀ-ਭਰੇ ਸਮੇਂ ਬਾਰੇ ਦੱਸਿਆ ਗਿਆ ਹੈ! ਯਹੋਵਾਹ ਦਾ ਪ੍ਰਤਾਪ ਪੂਰੀ ਤਰ੍ਹਾਂ ਦੇਖਿਆ ਜਾਵੇਗਾ। ਪਰਮੇਸ਼ੁਰ ਦੇ ਵਫ਼ਾਦਾਰ ਉਪਾਸਕਾਂ ਲਈ ਆਉਣ ਵਾਲੀਆਂ ਬਰਕਤਾਂ ਹੁਣ ਦੀਆਂ ਬਰਕਤਾਂ ਤੋਂ ਸੱਤ ਗੁਣਾ, ਯਾਨੀ ਕਿਤੇ ਵੱਧ ਹੋਣਗੀਆਂ।
-
-
ਯਹੋਵਾਹ ਦੀ ਉਡੀਕ ਕਰਦੇ ਰਹੋਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
c ਯਸਾਯਾਹ 30:25 ਦਾ ਦੂਜਾ ਹਿੱਸਾ ਕਹਿੰਦਾ ਹੈ ਕਿ ‘ਵੱਡੇ ਵਢਾਂਗੇ ਦੇ ਦਿਨ ਬੁਰਜ ਡਿੱਗ ਪੈਣਗੇ।’ ਇਸ ਦੀ ਪਹਿਲੀ ਪੂਰਤੀ ਸ਼ਾਇਦ ਬਾਬਲ ਦੇ ਡਿੱਗਣ ਸਮੇਂ ਹੋਈ ਸੀ। ਇਸ ਦੇ ਡਿੱਗਣ ਕਰਕੇ ਇਸਰਾਏਲ ਉਨ੍ਹਾਂ ਬਰਕਤਾਂ ਦਾ ਆਨੰਦ ਮਾਣ ਸਕਿਆ ਜੋ ਯਸਾਯਾਹ 30:18-26 ਵਿਚ ਦੱਸੀਆਂ ਗਈਆਂ ਸਨ। (ਉੱਨੀਵਾਂ ਪੈਰਾ ਦੇਖੋ।) ਇਹ ਗੱਲ ਸ਼ਾਇਦ ਆਰਮਾਗੇਡਨ ਦੇ ਵਿਨਾਸ਼ ਬਾਰੇ ਵੀ ਹੋਵੇ, ਜਿਸ ਤੋਂ ਬਾਅਦ ਨਵੇਂ ਸੰਸਾਰ ਵਿਚ ਇਨ੍ਹਾਂ ਬਰਕਤਾਂ ਦੀ ਸਭ ਤੋਂ ਮਹਾਨ ਪੂਰਤੀ ਹੋਵੇਗੀ।
-
-
ਯਹੋਵਾਹ ਦੀ ਉਡੀਕ ਕਰਦੇ ਰਹੋਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
[ਸਫ਼ਾ 311 ਉੱਤੇ ਤਸਵੀਰ]
“ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ”
-