ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਫਿਰਦੌਸ ਦੀ ਉਮੀਦ!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 20. ਪਹਿਲੀ ਸਦੀ ਵਿਚ ਕਿਹੜਾ ਨਵਾਂ ਇਸਰਾਏਲ ਹੋਂਦ ਵਿਚ ਆਇਆ?

      20 ਯਹੋਵਾਹ ਸਮੇਂ ਸਿਰ ਇਕ ਹੋਰ ਇਸਰਾਏਲ, ਯਾਨੀ ਰੂਹਾਨੀ ਇਸਰਾਏਲ ਨੂੰ ਹੋਂਦ ਵਿਚ ਲਿਆਇਆ। (ਗਲਾਤੀਆਂ 6:16) ਧਰਤੀ ਉੱਤੇ ਯਿਸੂ ਨੇ ਆਪਣੀ ਸੇਵਕਾਈ ਦੌਰਾਨ ਇਸ ਨਵੇਂ ਇਸਰਾਏਲ ਦੇ ਜਨਮ ਲਈ ਰਾਹ ਤਿਆਰ ਕੀਤਾ ਸੀ। ਉਸ ਨੇ ਸ਼ੁੱਧ ਉਪਾਸਨਾ ਦੁਬਾਰਾ ਸ਼ੁਰੂ ਕੀਤੀ ਜਿਸ ਦੀਆਂ ਸਿੱਖਿਆਵਾਂ ਰਾਹੀਂ ਸੱਚਾਈ ਦਾ ਪਾਣੀ ਫਿਰ ਤੋਂ ਵਗਣ ਲੱਗਾ। ਉਸ ਨੇ ਸਰੀਰਕ ਅਤੇ ਰੂਹਾਨੀ ਤੌਰ ਤੇ ਬੀਮਾਰਾਂ ਨੂੰ ਠੀਕ ਕੀਤਾ। ਜੈਕਾਰਾ ਗਜਾਇਆ ਗਿਆ ਜਦੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ ਗਈ। ਉਸ ਦੇ ਮਰਨ ਅਤੇ ਜੀ ਉਠਾਏ ਜਾਣ ਤੋਂ ਸੱਤ ਹਫ਼ਤੇ ਬਾਅਦ ਮਹਿਮਾਵਾਨ ਯਿਸੂ ਮਸੀਹ ਨੇ ਮਸੀਹੀ ਕਲੀਸਿਯਾ ਨੂੰ ਸਥਾਪਿਤ ਕੀਤਾ। ਇਹ ਕਲੀਸਿਯਾ ਰੂਹਾਨੀ ਇਸਰਾਏਲ ਸੀ। ਇਸ ਦੇ ਮੈਂਬਰ ਯਹੂਦੀ ਅਤੇ ਹੋਰਨਾਂ ਕੌਮਾਂ ਦੇ ਲੋਕ ਸਨ ਜਿਨ੍ਹਾਂ ਨੂੰ ਯਿਸੂ ਦੇ ਵਹਾਏ ਗਏ ਖ਼ੂਨ ਰਾਹੀਂ ਮੌਤ ਤੇ ਪਾਪ ਤੋਂ ਰਿਹਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਪਰਮੇਸ਼ੁਰ ਦੇ ਪੁੱਤਰਾਂ ਅਤੇ ਯਿਸੂ ਦੇ ਭਰਾਵਾਂ ਵਜੋਂ ਆਤਮਾ ਤੋਂ ਜਨਮ ਲੈ ਕੇ ਮਸਹ ਕੀਤੇ ਗਏ ਸਨ।—ਰਸੂਲਾਂ ਦੇ ਕਰਤੱਬ 2:1-4; ਰੋਮੀਆਂ 8:16, 17; 1 ਪਤਰਸ 1:18, 19.

      21. ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਕਿਹੜੀਆਂ ਘਟਨਾਵਾਂ ਨੂੰ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸਮਝਿਆ ਜਾ ਸਕਦਾ ਹੈ?

      21 ਰੂਹਾਨੀ ਇਸਰਾਏਲ ਦੇ ਮੈਂਬਰਾਂ ਨੂੰ ਲਿਖਦੇ ਸਮੇਂ, ਪੌਲੁਸ ਰਸੂਲ ਨੇ ਯਸਾਯਾਹ 35:3 ਦੇ ਸ਼ਬਦਾਂ ਬਾਰੇ ਗੱਲ ਕੀਤੀ ਜਦੋਂ ਉਸ ਨੇ ਕਿਹਾ ਕਿ “ਢਿੱਲਿਆਂ ਹੱਥਾਂ ਅਤੇ ਭਿੜਦਿਆਂ ਗੋਡਿਆਂ ਨੂੰ ਸਿੱਧਿਆਂ ਕਰੋ।” (ਇਬਰਾਨੀਆਂ 12:12) ਤਾਂ ਫਿਰ, ਪਹਿਲੀ ਸਦੀ ਵਿਚ ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਦੀ ਹੋਰ ਪੂਰਤੀ ਹੋਈ ਸੀ। ਯਿਸੂ ਅਤੇ ਉਸ ਦੇ ਚੇਲਿਆਂ ਨੇ ਚਮਤਕਾਰ ਕਰ ਕੇ ਅੰਨ੍ਹਿਆਂ ਨੂੰ ਨਿਗਾਹ ਦਿੱਤੀ ਅਤੇ ਬੋਲ਼ਿਆਂ ਨੂੰ ਸੁਣਨ ਦੀ ਸ਼ਕਤੀ ਦਿੱਤੀ। ਉਨ੍ਹਾਂ ਨੇ ‘ਲੰਙਿਆਂ’ ਨੂੰ ਠੀਕ ਕੀਤਾ ਅਤੇ ਗੁੰਗਿਆਂ ਦੀ ਜ਼ਬਾਨ ਖੋਲ੍ਹੀ। (ਮੱਤੀ 9:32; 11:5; ਲੂਕਾ 10:9) ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਸੀ ਕਿ ਨੇਕਦਿਲ ਲੋਕ ਝੂਠੇ ਧਰਮ ਤੋਂ ਬਚ ਨਿਕਲੇ ਅਤੇ ਉਨ੍ਹਾਂ ਨੇ ਮਸੀਹੀ ਕਲੀਸਿਯਾ ਵਿਚ ਰੂਹਾਨੀ ਫਿਰਦੌਸ ਦਾ ਆਨੰਦ ਮਾਣਿਆ। (ਯਸਾਯਾਹ 52:11; 2 ਕੁਰਿੰਥੀਆਂ 6:17) ਬਾਬਲ ਤੋਂ ਮੁੜ ਰਹੇ ਯਹੂਦੀਆਂ ਦੀ ਤਰ੍ਹਾਂ ਇਨ੍ਹਾਂ ਬਚਣ ਵਾਲਿਆਂ ਨੂੰ ਵੀ ਹਿੰਮਤ ਅਤੇ ਜੋਸ਼ ਦੀ ਜ਼ਰੂਰਤ ਸੀ।—ਰੋਮੀਆਂ 12:11.

  • ਫਿਰਦੌਸ ਦੀ ਉਮੀਦ!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 23, 24. ਸੰਨ 1919 ਤੋਂ ਲੈ ਕੇ ਯਹੋਵਾਹ ਦੇ ਲੋਕਾਂ ਵਿਚਕਾਰ ਯਸਾਯਾਹ ਦੇ ਸ਼ਬਦਾਂ ਦੀ ਪੂਰਤੀ ਕਿਵੇਂ ਹੋਈ ਹੈ?

      23 ਲੇਕਿਨ, 1919 ਵਿਚ ਉਨ੍ਹਾਂ ਦੀ ਹਾਲਤ ਬਦਲ ਗਈ। ਯਹੋਵਾਹ ਨੇ ਆਪਣੇ ਲੋਕਾਂ ਨੂੰ ਗ਼ੁਲਾਮੀ ਵਿੱਚੋਂ ਕੱਢਿਆ। ਉਨ੍ਹਾਂ ਨੇ ਝੂਠੀਆਂ ਸਿੱਖਿਆਵਾਂ ਨੂੰ ਰੱਦ ਕੀਤਾ ਜੋ ਪਹਿਲਾਂ ਉਨ੍ਹਾਂ ਦੀ ਉਪਾਸਨਾ ਨੂੰ ਭ੍ਰਿਸ਼ਟ ਕਰਦੀਆਂ ਸਨ। ਨਤੀਜੇ ਵਜੋਂ, ਉਹ ਰੂਹਾਨੀ ਤੌਰ ਤੇ ਠੀਕ ਕੀਤੇ ਗਏ। ਉਹ ਇਕ ਰੂਹਾਨੀ ਫਿਰਦੌਸ ਵਿਚ ਆਏ ਜੋ ਅੱਜ ਵੀ ਸਾਰੀ ਧਰਤੀ ਉੱਤੇ ਫੈਲ ਰਿਹਾ ਹੈ। ਰੂਹਾਨੀ ਤੌਰ ਤੇ, ਅੰਨ੍ਹੇ ਦੇਖ ਰਹੇ ਹਨ ਅਤੇ ਬੋਲ਼ੇ ਸੁਣ ਰਹੇ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਕੰਮ ਬਾਰੇ ਜਾਣਦੇ ਹਨ ਅਤੇ ਯਹੋਵਾਹ ਦੇ ਨਜ਼ਦੀਕ ਰਹਿਣ ਦੀ ਜ਼ਰੂਰਤ ਪ੍ਰਤੀ ਸਚੇਤ ਹਨ। (1 ਥੱਸਲੁਨੀਕੀਆਂ 5:6; 2 ਤਿਮੋਥਿਉਸ 4:5) ਸੱਚੇ ਮਸੀਹੀ ਹੁਣ ਗੁੰਗੇ ਨਹੀਂ ਹਨ ਅਤੇ ਉਹ ਹੋਰਨਾਂ ਨੂੰ ਬਾਈਬਲ ਤੋਂ ਸੱਚਾਈ ਬਾਰੇ ਦੱਸ ਕੇ ‘ਜੈਕਾਰਾ ਗਜਾਉਣਾ’ ਚਾਹੁੰਦੇ ਹਨ। (ਰੋਮੀਆਂ 1:15) ਜਿਹੜੇ ਲੋਕ ਰੂਹਾਨੀ ਤੌਰ ਤੇ ਕਮਜ਼ੋਰ ਜਾਂ ‘ਲੰਙੇ’ ਸਨ ਉਹ ਹੁਣ ਜੋਸ਼ ਅਤੇ ਖ਼ੁਸ਼ੀ ਨਾਲ ਕੰਮ ਕਰਦੇ ਹਨ, ਮਾਨੋ ਉਹ ‘ਹਿਰਨ ਵਾਂਙੁ ਚੌਂਕੜੀਆਂ ਭਰ’ ਰਹੇ ਹਨ।

  • ਫਿਰਦੌਸ ਦੀ ਉਮੀਦ!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 25. ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਦੀ ਅਸਲੀ ਪੂਰਤੀ ਕਿਵੇਂ ਹੋਵੇਗੀ?

      25 ਕੀ ਭਵਿੱਖ ਵਿਚ ਯਸਾਯਾਹ ਦੀ ਭਵਿੱਖਬਾਣੀ ਦੀ ਸਰੀਰਕ ਤੌਰ ਤੇ ਵੀ ਪੂਰਤੀ ਹੋਵੇਗੀ? ਜੀ ਹਾਂ। ਪਹਿਲੀ ਸਦੀ ਵਿਚ ਯਿਸੂ ਅਤੇ ਉਸ ਦੇ ਰਸੂਲਾਂ ਨੇ ਚਮਤਕਾਰੀ ਤਰੀਕੇ ਨਾਲ ਲੋਕਾਂ ਦਾ ਇਲਾਜ ਕੀਤਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਭਵਿੱਖ ਵਿਚ ਅਜਿਹਾ ਇਲਾਜ ਵੱਡੇ ਪੈਮਾਨੇ ਤੇ ਕਰਨਾ ਚਾਹੁੰਦਾ ਹੈ। ਜ਼ਬੂਰਾਂ ਦੀ ਪੋਥੀ ਵਿਚ ਧਰਤੀ ਉੱਤੇ ਸ਼ਾਂਤੀ ਨਾਲ ਹਮੇਸ਼ਾ ਲਈ ਰਹਿਣ ਦੀ ਗੱਲ ਕੀਤੀ ਗਈ ਹੈ। (ਜ਼ਬੂਰ 37:9, 11, 29) ਯਿਸੂ ਨੇ ਵੀ ਫਿਰਦੌਸ ਵਿਚ ਰਹਿਣ ਦਾ ਵਾਅਦਾ ਕੀਤਾ ਸੀ। (ਲੂਕਾ 23:43, ਨਿ ਵ) ਬਾਈਬਲ ਵਿਚ ਸ਼ੁਰੂ ਤੋਂ ਲੈ ਕੇ ਆਖ਼ਰੀ ਪੁਸਤਕ ਤਕ ਅਸਲੀ ਫਿਰਦੌਸ ਦੀ ਉਮੀਦ ਦਿੱਤੀ ਜਾਂਦੀ ਹੈ। ਉਸ ਸਮੇਂ ਅੰਨ੍ਹਿਆਂ, ਬੋਲ਼ਿਆਂ, ਲੰਗੜਿਆਂ, ਅਤੇ ਗੁੰਗਿਆਂ ਨੂੰ ਹਮੇਸ਼ਾ ਲਈ ਠੀਕ ਕੀਤਾ ਜਾਵੇਗਾ। ਸੋਗ ਨਹੀਂ ਕੀਤਾ ਜਾਵੇਗਾ ਅਤੇ ਹਉਕੇ ਨਹੀਂ ਭਰੇ ਜਾਣਗੇ। ਅਤੇ ਖ਼ੁਸ਼ੀ ਸਦਾ ਲਈ ਮਨਾਈ ਜਾਵੇਗੀ।—ਪਰਕਾਸ਼ ਦੀ ਪੋਥੀ 7:9, 16, 17; 21:3, 4.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ