ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਮੇਰੀ ਪਰਜਾ ਨੂੰ ਦਿਲਾਸਾ ਦਿਓ”
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 12, 13. (ੳ) ਵਾਪਸ ਮੁੜਨ ਦੇ ਵਾਅਦੇ ਉੱਤੇ ਭਰੋਸਾ ਰੱਖਣ ਦਾ ਦੂਜਾ ਕਾਰਨ ਕੀ ਸੀ? (ਅ) ਯਹੂਦੀ ਗ਼ੁਲਾਮਾਂ ਲਈ ਕਿਹੜੀ ਖ਼ੁਸ਼ ਖ਼ਬਰੀ ਸੀ, ਅਤੇ ਉਹ ਉਸ ਉੱਤੇ ਭਰੋਸਾ ਕਿਉਂ ਰੱਖ ਸਕਦੇ ਸਨ?

      12 ਯਸਾਯਾਹ ਨੇ ਵਾਪਸ ਮੁੜਨ ਦੇ ਵਾਅਦੇ ਉੱਤੇ ਭਰੋਸਾ ਰੱਖਣ ਦਾ ਦੂਜਾ ਕਾਰਨ ਦਿੱਤਾ। ਵਾਅਦਾ ਕਰਨ ਵਾਲਾ ਇਕ ਬਲਵਾਨ ਪਰਮੇਸ਼ੁਰ ਹੈ ਜੋ ਕੋਮਲਤਾ ਨਾਲ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। ਯਸਾਯਾਹ ਨੇ ਅੱਗੇ ਕਿਹਾ: “ਹੇ ਸੀਯੋਨ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾਹ! ਹੇ ਯਰੂਸ਼ਲਮ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਵੇਖੋ, ਤੁਹਾਡਾ ਪਰਮੇਸ਼ੁਰ! ਵੇਖੋ, ਪ੍ਰਭੁ ਯਹੋਵਾਹ ਤਕੜਾਈ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਅਜਰ ਉਹ ਦੇ ਨਾਲ ਹੈ, ਅਤੇ ਉਹ ਦਾ ਵਟਾਂਦਰਾ ਉਹ ਦੇ ਸਨਮੁਖ ਹੈ। ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।”—ਯਸਾਯਾਹ 40:9-11.

      13 ਬਾਈਬਲ ਦੇ ਜ਼ਮਾਨੇ ਵਿਚ ਇਕ ਰਿਵਾਜ ਹੁੰਦਾ ਸੀ ਕਿ ਲੜਾਈਆਂ ਜਿੱਤਣ ਦੇ ਸਮੇਂ ਔਰਤਾਂ ਖ਼ੁਸ਼ੀ ਦੇ ਗੀਤ ਗੁਉਂਦੀਆਂ ਹੁੰਦੀਆਂ ਸਨ। ਉਹ ਜਿੱਤੀਆਂ ਗਈਆਂ ਲੜਾਈਆਂ ਜਾਂ ਆਉਣ ਵਾਲੀ ਰਾਹਤ ਦੀ ਖ਼ੁਸ਼ ਖ਼ਬਰੀ ਉੱਚੀ ਆਵਾਜ਼ ਵਿਚ ਦੱਸਦੀਆਂ ਹੁੰਦੀਆਂ ਸਨ। (1 ਸਮੂਏਲ 18:6, 7; ਜ਼ਬੂਰ 68:11) ਯਸਾਯਾਹ ਦੀ ਭਵਿੱਖਬਾਣੀ ਨੇ ਸੰਕੇਤ ਕੀਤਾ ਕਿ ਯਹੂਦੀ ਗ਼ੁਲਾਮਾਂ ਲਈ ਖ਼ੁਸ਼ ਖ਼ਬਰੀ ਸੀ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਿਆਰੇ ਯਰੂਸ਼ਲਮ ਨੂੰ ਵਾਪਸ ਲੈ ਜਾਣਾ ਸੀ! ਇਹ ਖ਼ੁਸ਼ ਖ਼ਬਰੀ ਨਿਡਰਤਾ ਨਾਲ ਪਹਾੜਾਂ ਦੀਆਂ ਟੀਸੀਆਂ ਤੋਂ ਵੀ ਦੱਸੀ ਜਾ ਸਕਦੀ ਸੀ। ਉਹ ਭਰੋਸਾ ਰੱਖ ਸਕਦੇ ਸਨ ਕਿ ਯਹੋਵਾਹ “ਤਕੜਾਈ ਨਾਲ” ਆਵੇਗਾ। ਯਹੋਵਾਹ ਨੂੰ ਆਪਣਾ ਵਾਅਦਾ ਪੂਰਾ ਕਰਨ ਤੋਂ ਕੁਝ ਵੀ ਨਹੀਂ ਰੋਕ ਸਕਦਾ ਸੀ।

  • “ਮੇਰੀ ਪਰਜਾ ਨੂੰ ਦਿਲਾਸਾ ਦਿਓ”
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 15. (ੳ) ਯਹੋਵਾਹ “ਤਕੜਾਈ ਨਾਲ” ਕਦੋਂ ਆਇਆ ਸੀ ਅਤੇ “ਉਹ ਦੀ ਭੁਜਾ” ਕੌਣ ਹੈ ਜੋ ਉਹ ਦੇ ਲਈ ਰਾਜ ਕਰਦੀ ਹੈ? (ਅ) ਕਿਹੜੀ ਖ਼ੁਸ਼ ਖ਼ਬਰੀ ਨਿਡਰਤਾ ਨਾਲ ਦੱਸੀ ਜਾਣੀ ਚਾਹੀਦੀ ਹੈ?

      15 ਯਸਾਯਾਹ ਦੇ ਸ਼ਬਦ ਸਾਡੇ ਜ਼ਮਾਨੇ ਲਈ ਵੀ ਕਾਫ਼ੀ ਅਰਥ ਰੱਖਦੇ ਹਨ। ਸੰਨ 1914 ਵਿਚ ਯਹੋਵਾਹ ਨੇ “ਤਕੜਾਈ ਨਾਲ” ਆ ਕੇ ਸਵਰਗ ਵਿਚ ਆਪਣਾ ਰਾਜ ਸਥਾਪਿਤ ਕੀਤਾ। ਉਸ ਦਾ ਪੁੱਤਰ ਯਿਸੂ ਮਸੀਹ ‘ਉਹ ਦੀ ਭੁਜਾ ਹੈ ਜੋ ਉਹ ਦੇ ਲਈ ਰਾਜ ਕਰਦੀ ਹੈ’ ਜਿਸ ਨੂੰ ਯਹੋਵਾਹ ਨੇ ਸਵਰਗੀ ਸਿੰਘਾਸਣ ਉੱਤੇ ਬਿਠਾਇਆ ਹੈ। ਸੰਨ 1919 ਵਿਚ ਯਹੋਵਾਹ ਨੇ ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਵੱਡੀ ਬਾਬੁਲ ਦੀ ਕੈਦ ਤੋਂ ਛੁਡਾਇਆ ਅਤੇ ਇਸ ਤਰ੍ਹਾਂ ਜੀਉਂਦੇ ਅਤੇ ਸੱਚੇ ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਪੂਰੀ ਤਰ੍ਹਾਂ ਦੁਬਾਰਾ ਸਥਾਪਿਤ ਹੋਣੀ ਸ਼ੁਰੂ ਹੋਈ। ਇਸ ਖ਼ੁਸ਼ ਖ਼ਬਰੀ ਬਾਰੇ ਨਿਡਰਤਾ ਨਾਲ ਦੱਸਿਆ ਜਾਣਾ ਚਾਹੀਦਾ ਹੈ, ਪਹਾੜਾਂ ਦੀਆਂ ਟੀਸੀਆਂ ਤੋਂ ਉੱਚੀ ਆਵਾਜ਼ ਨਾਲ ਪੁਕਾਰਿਆ ਜਾਣਾ ਚਾਹੀਦਾ ਹੈ ਤਾਂਕਿ ਇਹ ਸਾਰੇ ਪਾਸੀਂ ਸੁਣਾਈ ਦੇਵੇ। ਤਾਂ ਫਿਰ, ਆਓ ਆਪਾਂ ਆਪਣੀਆਂ ਆਵਾਜ਼ਾਂ ਉੱਚੀਆਂ ਕਰੀਏ ਅਤੇ ਹੋਰਨਾਂ ਨੂੰ ਦੱਸੀਏ ਕਿ ਯਹੋਵਾਹ ਪਰਮੇਸ਼ੁਰ ਧਰਤੀ ਉੱਤੇ ਸ਼ੁੱਧ ਉਪਾਸਨਾ ਸਥਾਪਿਤ ਕਰ ਚੁੱਕਾ ਹੈ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ