ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਲਾਗੂ ਕਰ ਕੇ ਲਾਭ ਪਾਇਆ ਹੈ? ਆਪਣੀ ਯਾਦ ਨੂੰ ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
◻ ਕਿਨ੍ਹਾਂ ਦੋ ਸਵਾਲਾਂ ਨੇ ਕਈਆਂ ਮਸੀਹੀਆਂ ਨੂੰ ਨੌਕਰੀ ਦੇ ਫ਼ੈਸਲਿਆਂ ਦੇ ਸੰਬੰਧ ਵਿਚ ਨਿੱਜੀ ਫ਼ੈਸਲੇ ਕਰਨ ਵਿਚ ਮਦਦ ਦਿੱਤੀ ਹੈ?
ਪਹਿਲਾ ਮੁੱਖ ਸਵਾਲ ਇਹ ਹੈ: ਕੀ ਇਹ ਨੌਕਰੀ ਜਾਂ ਕੰਮ ਬਾਈਬਲ ਵਿਚ ਮਨ੍ਹਾ ਕੀਤਾ ਗਿਆ ਹੈ? ਦੂਜਾ ਸਵਾਲ ਇਹ ਹੈ: ਕੀ ਇਹ ਨੌਕਰੀ ਕਰਨ ਨਾਲ ਇਕ ਵਿਅਕਤੀ ਮਨ੍ਹਾ ਕੀਤੇ ਗਏ ਕੰਮ ਦਾ ਹਿੱਸੇਦਾਰ ਬਣੇਗਾ?—4/15, ਸਫ਼ਾ 28.
◻ “ਸਰਿਸ਼ਟੀ” ਕਿਸ ਤਰੀਕੇ ਵਿਚ “ਅਨਰਥ ਦੇ ਅਧੀਨ ਕੀਤੀ ਗਈ” ਸੀ? (ਰੋਮੀਆਂ 8:20)
ਅਸੀਂ ਆਪਣੇ ਪਹਿਲੇ ਮਾਤਾ-ਪਿਤਾ, ਆਦਮ ਅਤੇ ਹੱਵਾਹ, ਦੇ ਕੰਮਾਂ ਕਰਕੇ “ਅਨਰਥ ਦੇ ਅਧੀਨ” ਕੀਤੇ ਗਏ ਸੀ। ਇਹ ਸਾਡੀ “ਆਪਣੀ ਇੱਛਿਆ ਨਾਲ ਨਹੀਂ” ਅਤੇ ਨਾ ਹੀ ਸਾਡੀ ਨਿੱਜੀ ਚੋਣ ਕਰਕੇ ਹੋਇਆ ਸੀ। ਸਾਨੂੰ ਇਹ ਹਾਲਤ ਵਿਰਸੇ ਵਿਚ ਮਿਲੀ ਹੈ। ਭਾਵੇਂ ਸਾਡੇ ਪਹਿਲੇ ਮਾਪੇ ਸਾਨੂੰ ਸਿਰਫ਼ ਅਪੂਰਣਤਾ, ਪਾਪ ਅਤੇ ਮੌਤ ਹੀ ਦੇ ਸਕਦੇ ਸਨ, ਪਰ ਯਹੋਵਾਹ ਨੇ ਦਇਆ ਦਿਖਾਉਂਦੇ ਹੋਏ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ। ਮੌਤ ਸਭਨਾਂ ਮਨੁੱਖਾਂ ਵਿਚ ਫੈਲਰ ਗਈ, ਇਸ ਭਾਵ ਵਿਚ ਪਰਮੇਸ਼ੁਰ ਨੇ “ਸਰਿਸ਼ਟੀ ਅਨਰਥ ਦੇ ਅਧੀਨ ਕੀਤੀ।”—5/1, ਸਫ਼ਾ 5.
◻ ਇਹ ਕਹਿਣਾ ਤਰਕਸੰਗਤ ਕਿਉਂ ਹੈ ਕਿ “ਘਿਣਾਉਣੀ ਚੀਜ਼” ਨੇ ਅਜੇ ਭਵਿੱਖ ਵਿਚ ਵੀ ‘ਪਵਿੱਤ੍ਰ ਥਾਂ ਵਿਚ ਖੜੀ’ ਹੋਣਾ ਹੈ? (ਮੱਤੀ 24:15)
ਪਹਿਲੀ ਸਦੀ ਵਿਚ, ‘ਪਵਿੱਤ੍ਰ ਥਾਂ ਵਿਚ ਖੜੀ ਘਿਣਾਉਣੀ ਚੀਜ਼,’ 66 ਸਾ.ਯੁ. ਵਿਚ ਜਨਰਲ ਗੈਲਸ ਦੀ ਅਗਵਾਈ ਹੇਠ ਕੀਤੇ ਗਏ ਰੋਮੀ ਹਮਲੇ ਨਾਲ ਸੰਬੰਧਿਤ ਸੀ। ਉਸ ਦੇ ਬਰਾਬਰ ਦਾ ਆਧੁਨਿਕ ਦਿਨ ਵਾਲਾ ਹਮਲਾ—‘ਵੱਡੇ ਕਸ਼ਟ’ ਦੀ ਸ਼ੁਰੂਆਤ—ਅਜੇ ਭਵਿੱਖ ਵਿਚ ਹੈ। (ਮੱਤੀ 24:21) ਇਸ ਲਈ “ਉਜਾੜਨ ਵਾਲੀ ਘਿਣਾਉਣੀ ਚੀਜ਼” ਨੇ ਅਜੇ ਪਵਿੱਤਰ ਥਾਂ ਵਿਚ ਖੜ੍ਹੀ ਹੋਣਾ ਹੈ।—5/1, ਸਫ਼ੇ 16, 17.
◻ ਨੌਕਰੀ ਕਰਨ ਵਾਲੇ ਪਿਤਾ ਜਾਂ ਮਾਤਾ ਆਪਣਿਆਂ ਬੱਚਿਆਂ ਲਈ ਸਮਾਂ ਕਿਵੇਂ ਕੱਢ ਸਕਦੇ ਹਨ?
ਨੌਕਰੀ ਕਰਨ ਵਾਲੀ ਮਾਂ ਜੋ ਕੰਮ ਤੇ ਦਿਹਾੜੀ ਲਾ ਕੇ ਥੱਕੀ ਹੁੰਦੀ ਹੈ, ਆਪਣੇ ਬੱਚਿਆਂ ਨੂੰ ਰੋਟੀ ਤਿਆਰ ਕਰਨ ਵਿਚ ਆਪਣੀ ਮਦਦ ਕਰਨ ਲਈ ਕਹਿ ਸਕਦੀ ਹੈ। ਇਕ ਪਿਤਾ ਜਿਸ ਕੋਲ ਹਫ਼ਤੇ ਦੇ ਅੰਤ ਤੇ ਕਈ ਕੰਮ ਕਰਨ ਵਾਲੇ ਹੋਣ ਇਨ੍ਹਾਂ ਵਿੱਚੋਂ ਕੋਈ ਕੰਮ ਆਪਣੇ ਬੱਚਿਆਂ ਨਾਲ ਕਰ ਸਕਦਾ ਹੈ।—5/15, ਸਫ਼ਾ 6.
◻ ‘ਯਹੋਵਾਹ ਦੇ ਰਾਹ ਉੱਤੇ ਚੱਲਣ’ ਵਾਲਿਆਂ ਨੂੰ ਕੀ ਕਰਨ ਦੀ ਲੋੜ ਹੈ? (ਯਿਰਮਿਯਾਹ 7:23)
ਯਹੋਵਾਹ ਦੇ ਰਾਹ ਉੱਤੇ ਚੱਲਣਾ ਵਫ਼ਾਦਾਰੀ ਲੋੜਦਾ ਹੈ—ਉਸ ਇਕੱਲੇ ਦੀ ਸੇਵਾ ਕਰਨ ਦਾ ਪੱਕਾ ਇਰਾਦਾ। ਇਹ ਭਰੋਸਾ ਲੋੜਦਾ ਹੈ—ਪੂਰੀ ਨਿਹਚਾ ਕਿ ਯਹੋਵਾਹ ਦੇ ਵਾਅਦੇ ਭਰੋਸੇਯੋਗ ਹਨ ਅਤੇ ਕਿ ਇਹ ਜ਼ਰੂਰ ਪੂਰੇ ਹੋਣਗੇ। ਯਹੋਵਾਹ ਦੇ ਰਾਹ ਉੱਤੇ ਚੱਲਣਾ ਆਗਿਆਕਾਰੀ ਵੀ ਲੋੜਦਾ ਹੈ—ਕੁਰਾਹੇ ਪੈਣ ਤੋਂ ਬਗੈਰ ਉਸ ਦਿਆਂ ਨਿਯਮਾਂ ਅਨੁਸਾਰ ਚੱਲਣਾ ਅਤੇ ਉਸ ਦੇ ਉੱਚੇ ਮਿਆਰ ਕਾਇਮ ਰੱਖਣੇ। (ਜ਼ਬੂਰ 11:7)—5/15, ਸਫ਼ਾ 14.
◻ “ਮਨੁੱਖਾਂ ਵਿਚ ਦਾਨ” ਕਿਹੜੀਆਂ ਚਾਰ ਮਹੱਤਵਪੂਰਣ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਹਨ? (ਅਫ਼ਸੀਆਂ 4:8, ਨਿ ਵ)
ਉਹ ਸਾਨੂੰ ਨਰਮਾਈ ਨਾਲ ਸੁਧਾਰ ਸਕਦੇ ਹਨ, ਪ੍ਰੇਮ ਦੇ ਨਾਲ ਸਾਨੂੰ ਮਜ਼ਬੂਤ ਕਰ ਸਕਦੇ ਹਨ, ਕਲੀਸਿਯਾ ਨਾਲ ਸਾਡੀ ਏਕਤਾ ਨੂੰ ਬਣਾਈ ਰੱਖਣ ਵਿਚ ਸਹਾਇਤਾ ਦੇ ਸਕਦੇ ਹਨ ਅਤੇ ਦਲੇਰੀ ਨਾਲ ਸਾਡੀ ਰਾਖੀ ਕਰ ਸਕਦੇ ਹਨ। (ਅਫ਼ਸੀਆਂ 4:12-14)—6/1, ਸਫ਼ਾ 14.
◻ ਅਸੀਂ ਪੌਲੁਸ ਦੇ ਕੁਝ ਇਕ ਸੌ ਵਿਅਕਤੀਆਂ ਨਾਲ ਮੇਲ-ਜੋਲ ਬਾਰੇ ਕੀ ਸਿੱਖ ਸਕਦੇ ਹਾਂ, ਜਿਨ੍ਹਾਂ ਦਾ ਰਸੂਲਾਂ ਦੇ ਕਰਤੱਬ ਅਤੇ ਪੌਲੁਸ ਦੀਆਂ ਪੱਤਰੀਆਂ ਵਿਚ ਜ਼ਿਕਰ ਕੀਤਾ ਗਿਆ ਹੈ?
ਸਾਨੂੰ ਹਮੇਸ਼ਾ ਪਰਮੇਸ਼ੁਰ ਦੇ ਸੰਗਠਨ ਨਾਲ, ਆਪਣੀ ਸਥਾਨਕ ਕਲੀਸਿਯਾ ਨਾਲ ਅਤੇ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਕੰਮ ਕਰਨਾ ਚਾਹੀਦਾ ਹੈ। ਸਾਨੂੰ ਚੰਗੇ ਸਮਿਆਂ ਵਿਚ ਅਤੇ ਮੁਸ਼ਕਲ-ਭਰੇ ਸਮਿਆਂ ਵਿਚ ਉਨ੍ਹਾਂ ਤੋਂ ਮਦਦ, ਸਮਰਥਨ ਅਤੇ ਦਿਲਾਸੇ ਦੀ ਲੋੜ ਹੈ।—6/1, ਸਫ਼ਾ 31.
◻ ਸਿਰਜਣਹਾਰ ਬਾਰੇ ਸੋਚਣ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਤਰਕ ਦੀਆਂ ਕਿਹੜੀਆਂ ਤਿੰਨ ਲੜੀਆਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ?
ਵਿਸ਼ਾਲ ਬ੍ਰਹਿਮੰਡ ਵਿਚ ਹਰੇਕ ਚੀਜ਼ ਦੀ ਸਹੀ ਤਰ੍ਹਾਂ ਚੱਲਣ ਦੀ ਯੋਗਤਾ, ਧਰਤੀ ਉੱਤੇ ਜੀਵਨ ਦੀ ਸ਼ੁਰੂਆਤ, ਅਤੇ ਇਨਸਾਨ ਦੇ ਦਿਮਾਗ਼ ਦਾ ਅਨੋਖਾਪਣ, ਜਿਸ ਦੀਆਂ ਵੱਖੋ-ਵੱਖਰੀਆਂ ਯੋਗਤਾਵਾਂ ਹਨ।—6/15, ਸਫ਼ਾ 18.
◻ ਸਿਰਜਣਹਾਰ ਦੇ ਨਿੱਜੀ ਨਾਂ ਦਾ ਅਰਥ ਸਮਝਣਾ ਕਿਉਂ ਇੰਨਾ ਮਹੱਤਵਪੂਰਣ ਹੈ?
ਪਰਮੇਸ਼ੁਰ ਦੇ ਨਾਂ ਦਾ ਅਰਥ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ” ਅਤੇ ਇਹ ਇਨ੍ਹਾਂ ਦੋਹਾਂ ਗੱਲਾਂ ਉੱਤੇ ਜ਼ੋਰ ਦਿੰਦਾ ਹੈ ਕਿ ਉਹ ਇਰਾਦਾ ਕਰਦਾ ਹੈ ਅਤੇ ਉਸ ਦੇ ਅਨੁਸਾਰ ਕੰਮ ਕਰਦਾ ਹੈ। ਉਸ ਦੇ ਨਾਂ ਨੂੰ ਜਾਣ ਕੇ ਅਤੇ ਇਸਤੇਮਾਲ ਕਰ ਕੇ, ਅਸੀਂ ਬਿਹਤਰ ਸਮਝ ਸਕਦੇ ਹਾਂ ਕਿ ਉਹ ਵਾਅਦੇ ਨਿਭਾਉਂਦਾ ਹੈ ਅਤੇ ਆਪਣਿਆਂ ਮਕਸਦਾਂ ਨੂੰ ਪੂਰਾ ਕਰਦਾ ਹੈ।—6/15, ਸਫ਼ਾ 21.
◻ ਬੱਚਿਆਂ ਨੂੰ ਪਰਿਵਾਰਕ ਅਧਿਐਨ ਵਿਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ?
ਜੇ ਸੰਭਵ ਹੋਵੇ, ਤਾਂ ਹਰ ਬੱਚੇ ਕੋਲ ਆਪਣੀ ਬਾਈਬਲ ਅਤੇ ਅਧਿਐਨ ਕੀਤਾ ਜਾ ਰਿਹਾ ਪ੍ਰਕਾਸ਼ਨ ਹੋਣਾ ਚਾਹੀਦਾ ਹੈ। ਛੋਟੇ ਬੱਚੇ ਨੂੰ ਅਧਿਐਨ ਸਾਮੱਗਰੀ ਵਿਚ ਦਿੱਤੀ ਗਈ ਕਿਸੇ ਤਸਵੀਰ ਨੂੰ ਸਮਝਾਉਣ ਲਈ ਕਿਹਾ ਜਾ ਸਕਦਾ ਹੈ ਅਤੇ ਛੋਟੇ ਬੱਚੇ ਨੂੰ ਕੋਈ ਆਇਤ ਪੜ੍ਹਨ ਲਈ ਪਹਿਲਾਂ ਤੋਂ ਹੀ ਕਿਹਾ ਜਾ ਸਕਦਾ ਹੈ। ਵੱਡੇ ਬੱਚਿਆਂ ਨੂੰ ਅਧਿਐਨ ਸਾਮੱਗਰੀ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੇ ਮੌਕਿਆਂ ਬਾਰੇ ਦੱਸਣ ਲਈ ਪਹਿਲਾਂ ਤੋਂ ਹੀ ਕਿਹਾ ਜਾ ਸਕਦਾ ਹੈ।—7/1, ਸਫ਼ਾ 15.
◻ ਕਲੀਸਿਯਾ ਦੀਆਂ ਸਭਾਵਾਂ ਦੀ ਤਿਆਰੀ ਕਰਨ ਵਿਚ ਇਕ ਪਰਿਵਾਰ ਕਿਹੜੇ ਕੁਝ ਟੀਚੇ ਰੱਖ ਸਕਦਾ ਹੈ?
(1) ਪਰਿਵਾਰ ਵਿਚ ਹਰ ਮੈਂਬਰ ਦਾ ਸਭਾਵਾਂ ਵਿਚ ਟਿੱਪਣੀਆਂ ਦੇਣ ਲਈ ਤਿਆਰ ਰਹਿਣਾ; (2) ਹਰੇਕ ਮੈਂਬਰ ਦਾ ਆਪਣੇ ਸ਼ਬਦਾਂ ਵਿਚ ਟਿੱਪਣੀਆਂ ਦੇਣ ਲਈ ਮਿਹਨਤ ਕਰਨਾ; (3) ਟਿੱਪਣੀਆਂ ਦਿੰਦੇ ਸਮੇਂ ਸ਼ਾਸਤਰਵਚਨਾਂ ਦਾ ਪ੍ਰਯੋਗ ਕਰਨਾ; ਅਤੇ (4) ਸਾਮੱਗਰੀ ਦਾ ਆਪਣੇ ਤੇ ਲਾਗੂ ਕਰਨ ਦੇ ਵਿਚਾਰ ਨਾਲ ਅਧਿਐਨ ਕਰਨਾ।—7/1, ਸਫ਼ਾ 20.
◻ ਸਫ਼ਲ ਵਿਆਹੁਤਾ ਜੀਵਨ ਦੀ ਕੁੰਜੀ ਕੀ ਹੈ?
ਚੰਗੇ ਵਿਆਹੁਤਾ ਜੀਵਨ ਦਾ ਰਾਜ਼ ਖੋਲ੍ਹਣ ਵਾਸਤੇ ਅਤੇ ਉਸ ਦੀਆਂ ਖ਼ੁਸ਼ੀਆਂ ਅਨੁਭਵ ਕਰਨ ਲਈ ਆਪਸ ਵਿਚ ਚੰਗਾ ਬੋਲਚਾਲ ਬਹੁਤ ਹੀ ਜ਼ਰੂਰੀ ਹੈ। ਇਸ ਵਿਚ ਜਜ਼ਬਾਤ ਅਤੇ ਖ਼ਿਆਲ ਸਾਂਝੇ ਕੀਤੇ ਜਾਂਦੇ ਹਨ। ਚੰਗੇ ਬੋਲਚਾਲ ਵਿਚ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਹੋਰਨਾਂ ਦੀ ਉੱਨਤੀ ਕਰਦੀਆਂ, ਉਨ੍ਹਾਂ ਨੂੰ ਉਤੇਜਿਤ ਕਰਦੀਆਂ ਅਤੇ ਦਿਲਾਸਾ ਦਿੰਦੀਆਂ, ਅਤੇ ਜੋ ਨੇਕ ਤੇ ਪ੍ਰਸ਼ੰਸਾਯੋਗ ਹੁੰਦੀਆਂ ਹਨ। (ਅਫ਼ਸੀਆਂ 4:29-32; ਫ਼ਿਲਿੱਪੀਆਂ 4:8)—7/15, ਸਫ਼ਾ 21.
◻ ‘ਯਹੋਵਾਹ ਦਾ ਰਾਹ’ ਕੀ ਹੈ? (ਜ਼ਬੂਰ 25:8, 9, 12)
ਇਹ ਰਾਹ ਪ੍ਰੇਮ ਦਾ ਰਾਹ ਹੈ। ਇਹ ਪਰਮੇਸ਼ੁਰ ਦਿਆਂ ਮਿਆਰਾਂ ਦੇ ਅਨੁਸਾਰ ਸਹੀ ਕੰਮ ਕਰਨ ਉੱਤੇ ਆਧਾਰਿਤ ਹੈ। ਬਾਈਬਲ ਦੇ ਅਨੁਸਾਰ ਅਸੂਲੀ ਪ੍ਰੇਮ ਨੂੰ ਇਸ ਤਰ੍ਹਾਂ ਲਾਗੂ ਕਰਨਾ ਇਕ “ਬਹੁਤ ਹੀ ਸਰੇਸ਼ਟ ਮਾਰਗ” ਹੈ। (1 ਕੁਰਿੰਥੀਆਂ 12:31)—8/1, ਸਫ਼ਾ 12.