-
“ਮੈਨੂੰ ਪਰਮੇਸ਼ੁਰ ਵੱਲੋਂ ਦਰਸ਼ਣ ਮਿਲਣੇ ਸ਼ੁਰੂ ਹੋਏ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
15. ਹਿਜ਼ਕੀਏਲ ਨੇ ਪਹੀਆਂ ਦੀ ਬਣਾਵਟ ਅਤੇ ਆਕਾਰ ਬਾਰੇ ਕੀ ਦੇਖਿਆ?
15 ਪਹੀਆਂ ਦਾ ਆਕਾਰ ਦੇਖ ਕੇ ਹਿਜ਼ਕੀਏਲ ਦਾ ਮੂੰਹ ਅੱਡਿਆ ਰਹਿ ਗਿਆ। ਉਸ ਨੇ ਲਿਖਿਆ: “ਪਹੀਏ ਇੰਨੇ ਉੱਚੇ ਸਨ ਕਿ ਦੇਖਣ ਵਾਲਾ ਦੰਗ ਰਹਿ ਜਾਵੇ।” ਕਲਪਨਾ ਕਰੋ ਕਿ ਆਸਮਾਨ ਨੂੰ ਛੂਹ ਰਹੇ ਉਨ੍ਹਾਂ ਚਮਕਦੇ ਪਹੀਆਂ ਨੂੰ ਦੇਖਣ ਲਈ ਉਸ ਨੂੰ ਪਿੱਛੇ ਨੂੰ ਕਿੰਨਾ ਝੁਕਣਾ ਪਿਆ ਹੋਣਾ। ਫਿਰ ਉਹ ਉਨ੍ਹਾਂ ਪਹੀਆਂ ਬਾਰੇ ਇਕ ਹੋਰ ਦਿਲਚਸਪ ਗੱਲ ਦੱਸਦਾ ਹੈ ਕਿ ਉਨ੍ਹਾਂ ਦੇ ਬਾਹਰਲੇ ਪਾਸੇ “ਅੱਖਾਂ ਹੀ ਅੱਖਾਂ ਸਨ।” ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਪਹੀਆਂ ਦੀ ਬਣਾਵਟ। ਉਸ ਨੇ ਦੱਸਿਆ: “ਉਨ੍ਹਾਂ ਦੀ ਬਣਾਵਟ ਦੇਖਣ ਨੂੰ ਇਸ ਤਰ੍ਹਾਂ ਦੀ ਲੱਗਦੀ ਸੀ ਜਿਵੇਂ ਪਹੀਏ ਦੇ ਅੰਦਰ ਪਹੀਆ ਹੋਵੇ।” ਇਸ ਦਾ ਕੀ ਮਤਲਬ ਸੀ?
-
-
“ਮੈਨੂੰ ਪਰਮੇਸ਼ੁਰ ਵੱਲੋਂ ਦਰਸ਼ਣ ਮਿਲਣੇ ਸ਼ੁਰੂ ਹੋਏ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
17 ਇਹ ਪਹੀਏ ਇੰਨੇ ਉੱਚੇ ਸਨ ਕਿ ਇਕ ਵਾਰ ਘੁੰਮਣ ਨਾਲ ਹੀ ਇਹ ਲੰਬੀ ਦੂਰੀ ਤੈਅ ਕਰ ਸਕਦੇ ਸਨ। ਦਰਸ਼ਣ ਵਿਚ ਇਹ ਵੀ ਦਿਖਾਇਆ ਗਿਆ ਕਿ ਇਹ ਪਹੀਏ ਬਿਜਲੀ ਦੀ ਰਫ਼ਤਾਰ ਨਾਲ ਚੱਲਦੇ ਸਨ। (ਹਿਜ਼. 1:14) ਇਸ ਦੇ ਨਾਲ-ਨਾਲ, ਇਹ ਰਥ ਬਿਨਾਂ ਰਫ਼ਤਾਰ ਘਟਾਏ ਜਾਂ ਬਿਨਾਂ ਮੁੜੇ ਕਿਸੇ ਵੀ ਦਿਸ਼ਾ ਵੱਲ ਜਾ ਸਕਦਾ ਸੀ। ਇੱਦਾਂ ਦੇ ਪਹੀਏ ਬਣਾਉਣ ਬਾਰੇ ਕੋਈ ਇਨਸਾਨ ਸੋਚ ਵੀ ਨਹੀਂ ਸਕਦਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਦਾ ਇਹ ਰਥ ਅੰਨ੍ਹੇਵਾਹ ਕਿਸੇ ਵੀ ਪਾਸੇ ਨੂੰ ਮੁੜ ਜਾਂਦਾ ਹੈ। ਪਹੀਆਂ ਉੱਤੇ ਅੱਖਾਂ ਹੀ ਅੱਖਾਂ ਹੋਣ ਦਾ ਮਤਲਬ ਹੈ ਕਿ ਇਸ ਰਥ ਨੂੰ ਪਤਾ ਹੈ ਕਿ ਇਸ ਦੇ ਚਾਰੇ ਪਾਸੇ ਕੀ ਹੋ ਰਿਹਾ ਹੈ।
ਪਹੀਏ ਬਹੁਤ ਉੱਚੇ ਤੇ ਵੱਡੇ ਸਨ ਅਤੇ ਬਿਜਲੀ ਦੀ ਰਫ਼ਤਾਰ ਨਾਲ ਚੱਲਦੇ ਸਨ (ਪੈਰਾ 17 ਦੇਖੋ)
-