-
‘ਹੇ ਗੋਗ, ਮੈਂ ਤੇਰੇ ਖ਼ਿਲਾਫ਼ ਹਾਂ’ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
19. ਕਿਹੜੀ ਗੱਲ ਗੋਗ ਨੂੰ ਸਾਡੀ ਧਨ-ਦੌਲਤ ਲੁੱਟਣ ਲਈ ਪ੍ਰੇਰੇਗੀ?
19 ਗੋਗ ਦੇ ਬੁਰੇ ਇਰਾਦੇ। ਕੌਮਾਂ ‘ਬੁਰਾ ਕਰਨ ਦੀ ਸਾਜ਼ਸ਼ ਘੜਨਗੀਆਂ।’ ਉਹ ਲੰਬੇ ਸਮੇਂ ਤੋਂ ਪਰਮੇਸ਼ੁਰ ਦੇ ਲੋਕਾਂ ਨਾਲ ਨਫ਼ਰਤ ਕਰਦੀਆਂ ਆਈਆਂ ਹਨ, ਇਸ ਲਈ ਉਹ ਉਨ੍ਹਾਂ ʼਤੇ ਆਪਣੀ ਭੜਾਸ ਕੱਢਣਗੀਆਂ। ਉਨ੍ਹਾਂ ਨੂੰ ਲੱਗੇਗਾ ਕਿ ਯਹੋਵਾਹ ਦੇ ਲੋਕ ਲਾਚਾਰ ਹਨ ਜਿਵੇਂ ਕਿ ਉਹ ਅਜਿਹੇ “ਪੇਂਡੂ ਇਲਾਕਿਆਂ ਵਿਚ ਰਹਿੰਦੇ ਹਨ ਜਿਨ੍ਹਾਂ ਦੀ ਸੁਰੱਖਿਆ ਲਈ ਕੋਈ ਕੰਧ, ਕੁੰਡਾ ਜਾਂ ਦਰਵਾਜ਼ਾ ਨਹੀਂ ਹੈ।” ਨਾਲੇ ਕੌਮਾਂ ਉਨ੍ਹਾਂ ਕੋਲੋਂ “ਲੁੱਟ ਦਾ ਬਹੁਤ ਸਾਰਾ ਮਾਲ” ਲੁੱਟਣ ਲਈ ਉਤਾਵਲੀਆਂ ਹੋਣਗੀਆਂ ‘ਜਿਹੜੇ ਧਨ-ਦੌਲਤ ਜਮ੍ਹਾ ਕਰ ਰਹੇ ਹਨ।’ (ਹਿਜ਼. 38:10-12) ਉਹ “ਧਨ-ਦੌਲਤ” ਕੀ ਹੈ? ਅਸੀਂ ਸਿਰਫ਼ ਯਹੋਵਾਹ ਦੀ ਸ਼ੁੱਧ ਭਗਤੀ ਕਰਦੇ ਹਾਂ ਤੇ ਇਹੀ ਸਾਡੀ ਸਭ ਤੋਂ ਅਨਮੋਲ ਧਨ-ਦੌਲਤ ਹੈ। ਕੌਮਾਂ ਸਾਡੀ ਇਹ ਧਨ-ਦੌਲਤ ਲੁੱਟਣ ਦੀ ਕੋਸ਼ਿਸ਼ ਕਰਨਗੀਆਂ ਕਿਉਂਕਿ ਉਨ੍ਹਾਂ ਨੂੰ ਸ਼ੁੱਧ ਭਗਤੀ ਅਤੇ ਇਸ ਦਾ ਸਮਰਥਨ ਕਰਨ ਵਾਲਿਆਂ ਤੋਂ ਸਖ਼ਤ ਨਫ਼ਰਤ ਹੈ।
ਸ਼ੁੱਧ ਭਗਤੀ ਨੂੰ ਮਿਟਾਉਣ ਲਈ ਗੋਗ ‘ਸਾਜ਼ਸ਼ ਘੜੇਗਾ,’ ਪਰ ਉਹ ਨਾਕਾਮ ਹੋ ਜਾਵੇਗਾ (ਪੈਰਾ 19 ਦੇਖੋ)
-