ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਚਾਰ ਮੂੰਹਾਂ ਵਾਲੇ ਜੀਉਂਦੇ ਪ੍ਰਾਣੀ’ ਕੌਣ ਹਨ?
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
    • 15. ਪਹਿਲੇ ਦਰਸ਼ਣ ਤੋਂ ਹਿਜ਼ਕੀਏਲ ਨੂੰ ਕਿਹੜੀ ਹੌਸਲਾ ਦੇਣ ਵਾਲੀ ਗੱਲ ਪਤਾ ਲੱਗੀ?

      15 ਹਿਜ਼ਕੀਏਲ ਨੂੰ ਪਹਿਲੇ ਦਰਸ਼ਣ ਤੋਂ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਇਕ ਅਹਿਮ ਸੱਚਾਈ ਪਤਾ ਲੱਗੀ ਜਿਸ ਤੋਂ ਉਸ ਨੂੰ ਹੌਸਲਾ ਮਿਲਿਆ। ਇਹ ਸੱਚਾਈ ਹਿਜ਼ਕੀਏਲ ਦੀ ਕਿਤਾਬ ਦੇ ਸ਼ੁਰੂਆਤੀ ਸ਼ਬਦਾਂ ਤੋਂ ਪਤਾ ਲੱਗਦੀ ਹੈ। ਇਹ ਕਹਿਣ ਤੋਂ ਬਾਅਦ ਕਿ ਉਹ “ਕਸਦੀਆਂ ਦੇ ਦੇਸ਼ ਵਿਚ” ਸੀ, ਉਸ ਨੇ ਦੱਸਿਆ: “ਉੱਥੇ ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ।” (ਹਿਜ਼. 1:3) ਗੌਰ ਕਰੋ ਕਿ ਹਿਜ਼ਕੀਏਲ ਨੇ ਦੱਸਿਆ ਕਿ ਉਸ ਨੇ ਇਹ ਦਰਸ਼ਣ ਉੱਥੇ ਯਾਨੀ ਬਾਬਲ ਵਿਚ ਦੇਖਿਆ, ਨਾ ਕਿ ਯਰੂਸ਼ਲਮ ਵਿਚ।c ਇਸ ਤੋਂ ਹਿਜ਼ਕੀਏਲ ਨੂੰ ਕੀ ਪਤਾ ਲੱਗਾ? ਉਸ ਨੂੰ ਪਤਾ ਲੱਗਾ ਕਿ ਚਾਹੇ ਉਹ ਯਰੂਸ਼ਲਮ ਅਤੇ ਇਸ ਦੇ ਮੰਦਰ ਤੋਂ ਬਹੁਤ ਦੂਰ ਗ਼ੁਲਾਮੀ ਵਿਚ ਸੀ, ਪਰ ਉਹ ਯਹੋਵਾਹ ਤੋਂ ਦੂਰ ਨਹੀਂ ਸੀ ਅਤੇ ਉਹ ਉਸ ਦੀ ਭਗਤੀ ਕਰ ਸਕਦਾ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਬਾਬਲ ਵਿਚ ਆਪਣਾ ਦਰਸ਼ਣ ਦਿਖਾ ਕੇ ਇਹ ਗੱਲ ਜ਼ਾਹਰ ਕੀਤੀ ਕਿ ਸ਼ੁੱਧ ਭਗਤੀ ਕਰਨ ਲਈ ਹਿਜ਼ਕੀਏਲ ਨੂੰ ਕਿਸੇ ਖ਼ਾਸ ਜਗ੍ਹਾ ʼਤੇ ਹੋਣ ਦੀ ਲੋੜ ਨਹੀਂ ਸੀ ਤੇ ਨਾ ਹੀ ਇਹ ਗੱਲ ਮਾਅਨੇ ਰੱਖਦੀ ਸੀ ਕਿ ਉਹ ਗ਼ੁਲਾਮੀ ਵਿਚ ਸੀ। ਇਸ ਦੀ ਬਜਾਇ, ਸ਼ੁੱਧ ਭਗਤੀ ਕਰਨ ਲਈ ਜ਼ਰੂਰੀ ਸੀ ਕਿ ਉਸ ਦਾ ਦਿਲ ਚੰਗਾ ਹੋਵੇ ਅਤੇ ਉਸ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਦੀ ਇੱਛਾ ਹੋਵੇ।

  • ‘ਚਾਰ ਮੂੰਹਾਂ ਵਾਲੇ ਜੀਉਂਦੇ ਪ੍ਰਾਣੀ’ ਕੌਣ ਹਨ?
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
    • c ਬਾਈਬਲ ਦੇ ਇਕ ਵਿਦਵਾਨ ਦੇ ਮੁਤਾਬਕ ‘ਸ਼ਬਦ “ਉੱਥੇ” ਤੋਂ ਪਤਾ ਚੱਲਦਾ ਹੈ ਕਿ ਹਿਜ਼ਕੀਏਲ ਕਿੰਨਾ ਹੈਰਾਨ ਹੋਇਆ ਹੋਣਾ ਕਿ ਪਰਮੇਸ਼ੁਰ ਉੱਥੇ ਯਾਨੀ ਬਾਬਲ ਵਿਚ ਉਸ ਦੇ ਨਾਲ ਸੀ। . . . ਇਸ ਗੱਲ ਤੋਂ ਉਸ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ!’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ