ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਮੱਥੇ ʼਤੇ ਨਿਸ਼ਾਨ ਲਾ”
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
    • 5, 6. ਕਿਸ ਤਰ੍ਹਾਂ ਦੇ ਲੋਕਾਂ ʼਤੇ ਨਿਸ਼ਾਨ ਲਾਇਆ ਗਿਆ? (ਪਹਿਲੀ ਤਸਵੀਰ ਦੇਖੋ।)

      5 ਕਲਮ-ਦਵਾਤ ਵਾਲੇ ਆਦਮੀ ਨੇ ਕੀ ਕਰਨਾ ਸੀ? ਉਸ ਨੂੰ ਯਹੋਵਾਹ ਤੋਂ ਇਕ ਵੱਡੀ ਜ਼ਿੰਮੇਵਾਰੀ ਮਿਲੀ: “ਯਰੂਸ਼ਲਮ ਸ਼ਹਿਰ ਦੇ ਵਿੱਚੋਂ ਦੀ ਲੰਘ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਲਾ ਜਿਹੜੇ ਸ਼ਹਿਰ ਵਿਚ ਹੁੰਦੇ ਸਾਰੇ ਘਿਣਾਉਣੇ ਕੰਮਾਂ ਕਰਕੇ ਹਉਕੇ ਭਰਦੇ ਹਨ ਅਤੇ ਦੁੱਖ ਦੇ ਮਾਰੇ ਹੂੰਗਦੇ ਹਨ।” ਇਹ ਸੁਣ ਕੇ ਉਸ ਵੇਲੇ ਹਿਜ਼ਕੀਏਲ ਨੂੰ ਪੁਰਾਣੇ ਜ਼ਮਾਨੇ ਦੀ ਇਕ ਘਟਨਾ ਯਾਦ ਆਈ ਹੋਣੀ। ਵਫ਼ਾਦਾਰ ਇਜ਼ਰਾਈਲੀ ਮਾਪਿਆਂ ਨੇ ਆਪਣੀਆਂ ਚੁਗਾਠਾਂ ਦੇ ਉੱਪਰਲੇ ਪਾਸੇ ਅਤੇ ਦੋਹਾਂ ਪਾਸਿਆਂ ʼਤੇ ਖ਼ੂਨ ਲਾਇਆ ਸੀ। ਇਹ ਖ਼ੂਨ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਨ੍ਹਾਂ ਦੇ ਜੇਠੇ ਬੱਚਿਆਂ ਦੀ ਜਾਨ ਬਖ਼ਸ਼ ਦਿੱਤੀ ਜਾਵੇ। (ਕੂਚ 12:7, 22, 23) ਕੀ ਹਿਜ਼ਕੀਏਲ ਦੇ ਦਰਸ਼ਣ ਵਿਚ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਾਉਣ ਦਾ ਵੀ ਇਹੀ ਮਕਸਦ ਸੀ ਕਿ ਯਰੂਸ਼ਲਮ ਦੇ ਨਾਸ਼ ਵੇਲੇ ਉਨ੍ਹਾਂ ਨੂੰ ਬਚਾਇਆ ਜਾਵੇਗਾ?

      6 ਇਸ ਦਾ ਜਵਾਬ ਜਾਣਨ ਲਈ ਆਓ ਆਪਾਂ ਗੌਰ ਕਰੀਏ ਕਿ ਇਹ ਨਿਸ਼ਾਨ ਕਿਨ੍ਹਾਂ ਲੋਕਾਂ ਦੇ ਮੱਥੇ ਉੱਤੇ ਲਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ “ਸ਼ਹਿਰ ਵਿਚ ਹੁੰਦੇ” ਸਾਰੇ ਘਿਣਾਉਣੇ ਕੰਮਾਂ ਕਰਕੇ ‘ਹਉਕੇ ਭਰਦੇ ਸਨ ਅਤੇ ਦੁੱਖ ਦੇ ਮਾਰੇ ਹੂੰਗਦੇ ਸਨ।’ ਉਨ੍ਹਾਂ ਲੋਕਾਂ ਬਾਰੇ ਸਾਨੂੰ ਕੀ ਪਤਾ ਲੱਗਦਾ ਹੈ ਜਿਨ੍ਹਾਂ ਦੇ ਮੱਥੇ ʼਤੇ ਨਿਸ਼ਾਨ ਲੱਗਾ ਸੀ? ਇਕ ਗੱਲ ਤਾਂ ਇਹ ਹੈ ਕਿ ਉਹ ਨਾ ਸਿਰਫ਼ ਮੰਦਰ ਵਿਚ ਹੋ ਰਹੀ ਮੂਰਤੀ-ਪੂਜਾ ਕਰਕੇ, ਸਗੋਂ ਪੂਰੇ ਯਰੂਸ਼ਲਮ ਵਿਚ ਹੋ ਰਹੀ ਹਿੰਸਾ, ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਕਰਕੇ ਬਹੁਤ ਦੁਖੀ ਸਨ। (ਹਿਜ਼. 22:9-12) ਦੂਜੀ ਗੱਲ, ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਦਿਲ ਵਿਚ ਦਬਾ ਕੇ ਨਹੀਂ ਰੱਖੀਆਂ। ਉਨ੍ਹਾਂ ਦੀਆਂ ਗੱਲਾਂ ਅਤੇ ਕੰਮਾਂ ਤੋਂ ਸਾਫ਼ ਜ਼ਾਹਰ ਸੀ ਕਿ ਦੇਸ਼ ਵਿਚ ਹੋ ਰਹੇ ਬੁਰੇ ਕੰਮਾਂ ਤੋਂ ਉਨ੍ਹਾਂ ਨੂੰ ਕਿੰਨੀ ਘਿਣ ਸੀ ਅਤੇ ਸ਼ੁੱਧ ਭਗਤੀ ਕਰਨ ਦਾ ਉਨ੍ਹਾਂ ਦਾ ਇਰਾਦਾ ਕਿੰਨਾ ਪੱਕਾ ਸੀ। ਇਹ ਲੋਕ ਨਾਸ਼ ਤੋਂ ਬਚਣ ਦੇ ਲਾਇਕ ਸਨ, ਇਸ ਲਈ ਯਹੋਵਾਹ ਨੇ ਉਨ੍ਹਾਂ ʼਤੇ ਦਇਆ ਕਰ ਕੇ ਉਨ੍ਹਾਂ ਨੂੰ ਬਚਾਉਣਾ ਸੀ।

  • “ਮੱਥੇ ʼਤੇ ਨਿਸ਼ਾਨ ਲਾ”
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
    • 9, 10. ਯਰੂਸ਼ਲਮ ਦੇ ਨਾਸ਼ ਵਿੱਚੋਂ ਬਚਣ ਵਾਲੇ ਕੁਝ ਵਫ਼ਾਦਾਰ ਲੋਕ ਕੌਣ ਸਨ ਅਤੇ ਉਹ ਕਿਹੋ ਜਿਹੇ ਲੋਕ ਸਨ?

      9 ਦੂਜਾ ਇਤਿਹਾਸ 36:17-20 ਪੜ੍ਹੋ। ਹਿਜ਼ਕੀਏਲ ਦੀ ਭਵਿੱਖਬਾਣੀ 607 ਈਸਵੀ ਪੂਰਵ ਵਿਚ ਪੂਰੀ ਹੋਈ ਜਦੋਂ ਬਾਬਲੀ ਫ਼ੌਜ ਨੇ ਯਰੂਸ਼ਲਮ ਅਤੇ ਇਸ ਦੇ ਮੰਦਰ ਦਾ ਨਾਸ਼ ਕੀਤਾ ਸੀ। ਬਾਬਲ ‘ਯਹੋਵਾਹ ਦੇ ਹੱਥ ਵਿਚ ਪਿਆਲਾ ਸੀ’ ਜਿਸ ਨੂੰ ਵਰਤ ਕੇ ਯਹੋਵਾਹ ਨੇ ਯਰੂਸ਼ਲਮ ਦੇ ਬੇਵਫ਼ਾ ਲੋਕਾਂ ਨੂੰ ਸਜ਼ਾ ਦਿੱਤੀ। (ਯਿਰ. 51:7) ਕੀ ਉਸ ਵੇਲੇ ਅੰਨ੍ਹੇਵਾਹ ਨਾਸ਼ ਕੀਤਾ ਗਿਆ ਸੀ? ਨਹੀਂ। ਹਿਜ਼ਕੀਏਲ ਦੇ ਦਰਸ਼ਣ ਵਿਚ ਦੱਸਿਆ ਗਿਆ ਸੀ ਕਿ ਬਾਬਲੀ ਕੁਝ ਲੋਕਾਂ ਨੂੰ ਨਹੀਂ ਮਾਰਨਗੇ।​​—ਉਤ. 18:22-33; 2 ਪਤ. 2:9.

      10 ਕਈ ਵਫ਼ਾਦਾਰ ਲੋਕਾਂ ਨੂੰ ਬਚਾਇਆ ਗਿਆ ਸੀ ਜਿਨ੍ਹਾਂ ਵਿਚ ਰੇਕਾਬੀ ਲੋਕ, ਇਥੋਪੀਆਈ ਅਬਦ-ਮਲਕ, ਯਿਰਮਿਯਾਹ ਨਬੀ ਅਤੇ ਉਸ ਦਾ ਸਕੱਤਰ ਬਾਰੂਕ ਸ਼ਾਮਲ ਸਨ। (ਯਿਰ. 35:1-19; 39:15-18; 45:1-5) ਹਿਜ਼ਕੀਏਲ ਦੇ ਦਰਸ਼ਣ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਹ ਲੋਕ ਯਰੂਸ਼ਲਮ ਵਿਚ ਹੁੰਦੇ ‘ਘਿਣਾਉਣੇ ਕੰਮਾਂ ਕਰਕੇ ਹਉਕੇ ਭਰਦੇ ਅਤੇ ਦੁੱਖ ਦੇ ਮਾਰੇ ਹੂੰਗਦੇ’ ਹੋਣੇ। (ਹਿਜ਼. 9:4) ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਉਨ੍ਹਾਂ ਨੇ ਦਿਖਾਇਆ ਸੀ ਕਿ ਉੱਥੇ ਹੁੰਦੇ ਬੁਰੇ ਕੰਮਾਂ ਤੋਂ ਉਨ੍ਹਾਂ ਨੂੰ ਘਿਣ ਸੀ ਅਤੇ ਸ਼ੁੱਧ ਭਗਤੀ ਕਰਨ ਦਾ ਉਨ੍ਹਾਂ ਦਾ ਇਰਾਦਾ ਪੱਕਾ ਸੀ। ਇਸੇ ਕਰਕੇ ਉਹ ਬਚਣ ਦੇ ਲਾਇਕ ਸਨ।

      11. ਕਲਮ-ਦਵਾਤ ਵਾਲਾ ਆਦਮੀ ਅਤੇ ਹਥਿਆਰਾਂ ਵਾਲੇ ਛੇ ਆਦਮੀ ਕਿਸ ਨੂੰ ਦਰਸਾਉਂਦੇ ਹਨ?

      11 ਕੀ ਉਨ੍ਹਾਂ ਵਫ਼ਾਦਾਰ ਲੋਕਾਂ ਦੇ ਮੱਥੇ ਉੱਤੇ ਸੱਚ-ਮੁੱਚ ਕੋਈ ਨਿਸ਼ਾਨ ਲਾਇਆ ਗਿਆ ਸੀ? ਬਾਈਬਲ ਵਿਚ ਕਿਤੇ ਨਹੀਂ ਲਿਖਿਆ ਕਿ ਹਿਜ਼ਕੀਏਲ ਜਾਂ ਕਿਸੇ ਹੋਰ ਨਬੀ ਨੇ ਸਾਰੇ ਯਰੂਸ਼ਲਮ ਵਿਚ ਜਾ ਕੇ ਵਫ਼ਾਦਾਰ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਾਇਆ ਸੀ। ਹਿਜ਼ਕੀਏਲ ਨੇ ਦਰਸ਼ਣ ਵਿਚ ਇਸ ਗੱਲ ਦੀ ਝਲਕ ਦੇਖੀ ਕਿ ਸਵਰਗ ਵਿਚ ਕੀ ਹੋ ਰਿਹਾ ਸੀ ਜੋ ਇਨਸਾਨਾਂ ਨੂੰ ਨਜ਼ਰ ਨਹੀਂ ਆਉਂਦਾ ਸੀ। ਕਲਮ-ਦਵਾਤ ਵਾਲਾ ਆਦਮੀ ਅਤੇ ਚਕਨਾਚੂਰ ਕਰਨ ਵਾਲੇ ਹਥਿਆਰਾਂ ਵਾਲੇ ਛੇ ਆਦਮੀ ਯਹੋਵਾਹ ਦੇ ਵਫ਼ਾਦਾਰ ਦੂਤਾਂ ਨੂੰ ਦਰਸਾਉਂਦੇ ਸਨ ਜੋ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (ਜ਼ਬੂ. 103:20, 21) ਜਦੋਂ ਯਰੂਸ਼ਲਮ ਦੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਸੀ, ਉਸ ਸਮੇਂ ਯਹੋਵਾਹ ਨੇ ਆਪਣੇ ਦੂਤਾਂ ਨੂੰ ਵਰਤਿਆ ਹੋਣਾ। ਉਨ੍ਹਾਂ ਦੂਤਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਯਰੂਸ਼ਲਮ ਵਿਚ ਅੰਨ੍ਹੇਵਾਹ ਕੱਟ-ਵੱਢ ਨਾ ਹੋਵੇ ਤੇ ਵਫ਼ਾਦਾਰ ਲੋਕਾਂ ਨੂੰ ਬਚਾਇਆ ਜਾਵੇ। ਇਹ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਾਉਣ ਵਾਂਗ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ