ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ (ਸਟੱਡੀ)—2016 | ਜੂਨ
    • 607 ਈਸਵੀ ਪੂਰਵ ਤੋਂ ਪਹਿਲਾਂ ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਦਿੱਤਾ ਕਿ ਯਰੂਸ਼ਲਮ ਦੀ ਤਬਾਹੀ ਹੋਣ ਤੋਂ ਪਹਿਲਾਂ ਕੀ-ਕੀ ਹੋਵੇਗਾ। ਦਰਸ਼ਣ ਵਿਚ ਹਿਜ਼ਕੀਏਲ ਨੇ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਘਿਣਾਉਣੇ ਕੰਮ ਹੋ ਰਹੇ ਸਨ। ਫਿਰ ਉਸ ਨੇ ਛੇ ਮਨੁੱਖ ਦੇਖੇ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ। ਉਸ ਨੇ ਉਨ੍ਹਾਂ ਨਾਲ ਇਕ ਹੋਰ ਆਦਮੀ ਵੀ ਦੇਖਿਆ ਜਿਸ ਨੇ “ਕਤਾਨੀ ਕੱਪੜੇ ਪਹਿਨੇ ਹੋਏ ਸਨ” ਅਤੇ ਉਸ ਕੋਲ “ਲਿਖਣ ਵਾਲੀ ਦਵਾਤ” ਸੀ। (ਹਿਜ਼. 8:6-12; 9:2, 3) ਇਸ ਆਦਮੀ ਨੂੰ ਕਿਹਾ ਗਿਆ ਕਿ ‘ਸ਼ਹਿਰ ਦੇ ਵਿਚਾਲਿਓਂ ਲੰਘ ਅਤੇ ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇਹ।’ ਫਿਰ ਜਿਨ੍ਹਾਂ ਆਦਮੀਆਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ, ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਮਾਰ ਦੇਣ ਜਿਨ੍ਹਾਂ ʼਤੇ ਨਿਸ਼ਾਨ ਨਹੀਂ ਲੱਗਾ ਹੋਇਆ। (ਹਿਜ਼. 9:4-7) ਅਸੀਂ ਇਸ ਦਰਸ਼ਣ ਤੋਂ ਕੀ ਸਿੱਖਦੇ ਹਾਂ ਅਤੇ ਉਹ ਆਦਮੀ ਕੌਣ ਹੈ ਜਿਸ ਕੋਲ ਲਿਖਣ ਵਾਲੀ ਦਵਾਤ ਹੈ?

      ਇਹ ਭਵਿੱਖਬਾਣੀ 612 ਈ. ਪੂ. ਵਿਚ ਕੀਤੀ ਗਈ ਸੀ। ਇਸ ਦੀ ਪਹਿਲੀ ਪੂਰਤੀ ਸਿਰਫ਼ ਪੰਜ ਸਾਲਾਂ ਬਾਅਦ ਹੋਈ ਜਦੋਂ ਬਾਬਲੀ ਫ਼ੌਜਾਂ ਨੇ ਯਰੂਸ਼ਲਮ ਨੂੰ ਨਾਸ਼ ਕੀਤਾ। ਭਾਵੇਂ ਕਿ ਝੂਠੀ ਭਗਤੀ ਕਰਨ ਵਾਲੇ ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਪਰ ਉਨ੍ਹਾਂ ਨੇ ਇਹ ਸਭ ਕੁਝ ਯਹੋਵਾਹ ਦੀ ਮਰਜ਼ੀ ਮੁਤਾਬਕ ਕੀਤਾ ਸੀ। (ਯਿਰ. 25:9, 15-18) ਕਿਉਂਕਿ ਯਹੋਵਾਹ ਬੇਵਫ਼ਾ ਇਜ਼ਰਾਈਲੀਆਂ ਨੂੰ ਸਜ਼ਾ ਦੇਣੀ ਚਾਹੁੰਦਾ ਸੀ। ਪਰ ਪਰਮੇਸ਼ੁਰ ਨੇ ਇਜ਼ਰਾਈਲੀਆਂ ਦਾ ਅੰਨ੍ਹੇਵਾਹ ਨਾਸ਼ ਨਹੀਂ ਹੋਣ ਦਿੱਤਾ। ਯਹੋਵਾਹ ਨੇ ਉਨ੍ਹਾਂ ਇਜ਼ਰਾਈਲੀਆਂ ਨੂੰ ਬਚਾਉਣ ਦਾ ਪ੍ਰਬੰਧ ਕੀਤਾ ਜੋ ਸ਼ਹਿਰ ਵਿਚ ਹੁੰਦੇ ਘਿਣਾਉਣੇ ਕੰਮਾਂ ਕਰਕੇ ਆਹਾਂ ਭਰ ਰਹੇ ਸਨ।

      ਹਿਜ਼ਕੀਏਲ ਨੇ ਨਾ ਤਾਂ ਕਿਸੇ ਦੇ ਮੱਥੇ ʼਤੇ ਨਿਸ਼ਾਨ ਲਾਇਆ ਤੇ ਨਾ ਹੀ ਨਾਸ਼ ਕਰਨ ਵਿਚ ਹਿੱਸਾ ਲਿਆ। ਇਸ ਦੀ ਬਜਾਇ, ਯਰੂਸ਼ਲਮ ਦਾ ਨਾਸ਼ ਦੂਤਾਂ ਦੀ ਅਗਵਾਈ ਅਧੀਨ ਕੀਤਾ ਗਿਆ। ਸੋ ਇਸ ਭਵਿੱਖਬਾਣੀ ਤੋਂ ਮਾਨੋ ਅਸੀਂ ਦੇਖ ਸਕਦੇ ਹਾਂ ਕਿ ਸਵਰਗ ਵਿਚ ਕੀ ਹੋਇਆ ਸੀ। ਯਹੋਵਾਹ ਨੇ ਦੂਤਾਂ ਨੂੰ ਨਾ ਸਿਰਫ਼ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ, ਸਗੋਂ ਧਰਮੀਆਂ ਨੂੰ ਬਚਾਉਣ ਦਾ ਵੀ ਕੰਮ ਦਿੱਤਾ।a

  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ (ਸਟੱਡੀ)—2016 | ਜੂਨ
    • ਇਹ ਭਵਿੱਖਬਾਣੀ ਆਉਣ ਵਾਲੇ ਸਮੇਂ ਵਿਚ ਵੀ ਪੂਰੀ ਹੋਵੇਗੀ। ਸਾਡੇ ਪ੍ਰਕਾਸ਼ਨਾਂ ਵਿਚ ਪਹਿਲਾਂ ਸਮਝਾਇਆ ਗਿਆ ਸੀ ਕਿ ਜਿਸ ਆਦਮੀ ਕੋਲ ਲਿਖਣ ਵਾਲੀ ਦਵਾਤ ਸੀ, ਉਹ ਆਦਮੀ ਧਰਤੀ ʼਤੇ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਸੀ। ਪਹਿਲਾਂ ਸਮਝਿਆ ਜਾਂਦਾ ਸੀ ਕਿ ਪ੍ਰਚਾਰ ਕਰਨ ਵੇਲੇ ਜਿਹੜੇ ਲੋਕ ਸੰਦੇਸ਼ ਕਬੂਲ ਕਰਦੇ ਸਨ, ਉਨ੍ਹਾਂ ਲੋਕਾਂ ʼਤੇ ਬਚਾਅ ਦਾ ਨਿਸ਼ਾਨ ਲਾਇਆ ਜਾਂਦਾ ਸੀ। ਪਰ ਹਾਲ ਹੀ ਵਿਚ ਸਾਨੂੰ ਪਤਾ ਲੱਗਾ ਹੈ ਕਿ ਸਾਨੂੰ ਆਪਣੀ ਇਸ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ। ਮੱਤੀ 25:31-33 ਮੁਤਾਬਕ ਯਿਸੂ ਹੀ ਲੋਕਾਂ ਦਾ ਨਿਆਂ ਕਰੇਗਾ। ਉਹ ਮਹਾਂਕਸ਼ਟ ਦੌਰਾਨ ਬੱਕਰੀਆਂ ਅਤੇ ਭੇਡਾਂ ਵਰਗੇ ਲੋਕਾਂ ਨੂੰ ਵੱਖ ਕਰੇਗਾ। ਉਹ ਭੇਡਾਂ ਵਰਗੇ ਲੋਕਾਂ ਨੂੰ ਬਚਾਵੇਗਾ, ਪਰ ਬੱਕਰੀਆਂ ਵਰਗੇ ਲੋਕਾਂ ਦਾ ਨਾਸ਼ ਕਰੇਗਾ।

  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ (ਸਟੱਡੀ)—2016 | ਜੂਨ
      1. ਹਿਜ਼ਕੀਏਲ ਦੇ ਦਿਨਾਂ ਵਿਚ ਲੋਕਾਂ ਦੇ ਮੱਥੇ ʼਤੇ ਸੱਚੀਂ-ਮੁੱਚੀ ਨਿਸ਼ਾਨ ਨਹੀਂ ਲਾਇਆ ਗਿਆ ਅਤੇ ਅੱਜ ਵੀ ਇੱਦਾਂ ਨਹੀਂ ਕੀਤਾ ਜਾਂਦਾ। ਮਹਾਂਕਸ਼ਟ ਤੋਂ ਬਚਣ ਲਈ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ? ਉਨ੍ਹਾਂ ਨੂੰ ਸੰਦੇਸ਼ ਸੁਣਨ, ਮਸੀਹ ਵਰਗਾ ਸੁਭਾਅ ਅਪਣਾਉਣ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਮਰਥਨ ਕਰਨ ਦੀ ਲੋੜ ਹੈ। (ਮੱਤੀ 25:35-40) ਜਿਹੜੇ ਲੋਕ ਇਹ ਕੰਮ ਕਰਦੇ ਹਨ, ਉਨ੍ਹਾਂ ʼਤੇ ਮਹਾਂਕਸ਼ਟ ਦੌਰਾਨ ਨਿਸ਼ਾਨ ਲਾਇਆ ਜਾਵੇਗਾ ਯਾਨੀ ਉਨ੍ਹਾਂ ਨੂੰ ਬਚਾਇਆ ਜਾਵੇਗਾ।

      2. ਇਸ ਭਵਿੱਖਬਾਣੀ ਦੀ ਸਾਡੇ ਸਮੇਂ ਦੀ ਪੂਰਤੀ ਵਿਚ ਲਿਖਣ ਵਾਲੀ ਦਵਾਤ ਵਾਲਾ ਆਦਮੀ ਯਿਸੂ ਨੂੰ ਦਰਸਾਉਂਦਾ ਹੈ। ਮਹਾਂਕਸ਼ਟ ਦੌਰਾਨ ਯਿਸੂ ਵੱਡੀ ਭੀੜ ʼਤੇ ਨਿਸ਼ਾਨ ਲਾਵੇਗਾ ਜਦੋਂ ਉਹ ਉਨ੍ਹਾਂ ਦਾ ਭੇਡਾਂ ਵਜੋਂ ਨਿਆਂ ਕਰੇਗਾ। ਫਿਰ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ।​—ਮੱਤੀ 25:34, 46.b

  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ (ਸਟੱਡੀ)—2016 | ਜੂਨ
    • a ਜਿਨ੍ਹਾਂ ਨੂੰ ਬਚਾਇਆ ਗਿਆ ਸੀ, ਉਨ੍ਹਾਂ ਦੇ ਮੱਥਿਆਂ ʼਤੇ ਸੱਚ-ਮੁੱਚ ਨਿਸ਼ਾਨ ਨਹੀਂ ਲਾਇਆ ਗਿਆ ਸੀ, ਜਿਵੇਂ ਬਾਰੂਕ (ਯਿਰਮਿਯਾਹ ਦਾ ਸੈਕਟਰੀ), ਅਬਦ-ਮਲਕ ਕੂਸ਼ੀ ਅਤੇ ਰੇਕਾਬੀ। (ਯਿਰ. 35:1-19; 39:15-18; 45:1-5) ਨਿਸ਼ਾਨ ਇਸ ਗੱਲ ਨੂੰ ਦਰਸਾਉਂਦਾ ਸੀ ਕਿ ਉਨ੍ਹਾਂ ਨੂੰ ਬਚਾਇਆ ਜਾਣਾ ਸੀ।

  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ (ਸਟੱਡੀ)—2016 | ਜੂਨ
    • b ਵਫ਼ਾਦਾਰ ਚੁਣੇ ਹੋਏ ਮਸੀਹੀਆਂ ʼਤੇ ਬਚਾਅ ਲਈ ਇਹ ਨਿਸ਼ਾਨ ਲਗਾਉਣ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਉਨ੍ਹਾਂ ʼਤੇ ਆਖ਼ਰੀ ਮੋਹਰ ਉਨ੍ਹਾਂ ਦੇ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ ਜਾਂ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਲੱਗੇਗੀ।​—ਪ੍ਰਕਾ. 7:1, 3.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ