ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!
    ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
    • 7. ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਰਾਜੇ ਨੂੰ ਕੀ ਸੁਝਾਅ ਪੇਸ਼ ਕੀਤਾ ਅਤੇ ਇਸ ਨੂੰ ਕਿਸ ਢੰਗ ਨਾਲ ਸੁਣਾਇਆ ਗਿਆ ਸੀ?

      7 ਪ੍ਰਧਾਨ ਅਤੇ ਮਨਸਬਦਾਰ ਦਾਰਾ ਦੇ ਸਾਮ੍ਹਣੇ “ਇਕੱਠੇ ਹੋ ਕੇ ਆਏ।” ਇੱਥੇ ਵਰਤੇ ਗਏ ਅਰਾਮੀ ਭਾਸ਼ਾ ਦੇ ਇਨ੍ਹਾਂ ਸ਼ਬਦਾਂ ਦਾ ਅਰਥ ਹੈ ਕਿ ਉਨ੍ਹਾਂ ਨੇ ਬਹੁਤ ਹੀ ਰੌਲਾ-ਰੱਪਾ ਪਾਇਆ। ਜ਼ਾਹਰ ਹੈ ਕਿ ਇਹ ਮਨੁੱਖ ਦਾਰਾ ਦੇ ਸਾਮ੍ਹਣੇ ਇਵੇਂ ਪੇਸ਼ ਹੋਏ ਜਿਵੇਂ ਕਿ ਉਹ ਦਾਰਾ ਨੂੰ ਇਕ ਬਹੁਤ ਹੀ ਜ਼ਰੂਰੀ ਗੱਲ ਦੱਸਣ ਵਾਲੇ ਸਨ। ਉਨ੍ਹਾਂ ਨੇ ਸ਼ਾਇਦ ਇਹ ਸੋਚਿਆ ਹੋਵੇਗਾ ਕਿ ਜੇ ਉਹ ਜ਼ੋਰ-ਸ਼ੋਰ ਨਾਲ ਦਾਰਾ ਦੇ ਸਾਮ੍ਹਣੇ ਆਪਣਾ ਸੁਝਾਅ ਪੇਸ਼ ਕਰ ਕੇ ਕਹਿਣ ਕਿ ਉਸ ਨੂੰ ਤੁਰੰਤ ਹੀ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ, ਤਾਂ ਰਾਜਾ ਕੋਈ ਖ਼ਾਸ ਛਾਣਬੀਣ ਨਹੀਂ ਕਰੇਗਾ। ਇਸ ਲਈ ਉਨ੍ਹਾਂ ਨੇ ਮਤਲਬ ਦੀ ਗੱਲ ਕੀਤੀ ਕਿ “ਰਾਜ ਦੇ ਸਾਰੇ ਪਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ ਕਿ ਇੱਕ ਸ਼ਾਹੀ ਬਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਨੂਨ ਬਣਾਇਆ ਜਾਵੇ ਭਈ ਜਿਹੜਾ ਕੋਈ ਤੀਹਾਂ ਦਿਹਾੜਿਆਂ ਤੀਕ ਤੁਹਾਥੋਂ ਬਾਝ, ਹੇ ਰਾਜਨ, ਕਿਸੇ ਦਿਓਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ।”a—ਦਾਨੀਏਲ 6:6, 7.

      8. (ੳ) ਦਾਰਾ ਦੇ ਸਾਮ੍ਹਣੇ ਪੇਸ਼ ਕੀਤੇ ਗਏ ਕਾਨੂੰਨ ਦਾ ਸੁਝਾਅ ਉਸ ਨੂੰ ਕਿਉਂ ਪਸੰਦ ਆਇਆ? (ਅ) ਪ੍ਰਧਾਨਾਂ ਅਤੇ ਮਨਸਬਦਾਰਾਂ ਦਾ ਅਸਲ ਵਿਚ ਕੀ ਇਰਾਦਾ ਸੀ?

      8 ਇਤਿਹਾਸਕ ਰਿਕਾਰਡ ਦਿਖਾਉਂਦੇ ਹਨ ਕਿ ਆਮ ਤੌਰ ਤੇ ਮਸੋਪੋਟੇਮੀ ਰਾਜਿਆਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਇਸ ਲਈ ਕੋਈ ਸ਼ੱਕ ਨਹੀਂ ਕਿ ਇਹ ਸੁਝਾਅ ਦਾਰਾ ਨੂੰ ਪਸੰਦ ਆਇਆ ਹੋਵੇਗਾ। ਉਸ ਨੇ ਇਸ ਵਿਚ ਲਾਭ ਵੀ ਦੇਖਿਆ ਹੋਵੇਗਾ। ਯਾਦ ਰੱਖੋ ਕਿ ਬਾਬਲ ਦੇ ਨਿਵਾਸੀਆਂ ਲਈ ਦਾਰਾ ਇਕ ਨਵਾਂ-ਨਵਾਂ ਅਤੇ ਵਿਦੇਸ਼ੀ ਰਾਜਾ ਸੀ। ਇਹ ਨਵਾਂ ਕਾਨੂੰਨ ਉਸ ਨੂੰ ਰਾਜੇ ਵਜੋਂ ਪੂਰੀ ਤਰ੍ਹਾਂ ਸਥਾਪਿਤ ਕਰ ਦੇਵੇਗਾ ਅਤੇ ਬਾਬਲ ਵਿਚ ਵਸਦੀ ਜਨਤਾ ਨੂੰ ਉਸ ਦੀ ਨਵੀਂ ਹਕੂਮਤ ਦੇ ਪ੍ਰਤੀ ਵਫ਼ਾਦਾਰ ਹੋਣ ਲਈ ਪ੍ਰੇਰਿਤ ਕਰੇਗਾ। ਪਰ ਪ੍ਰਧਾਨ ਅਤੇ ਮਨਸਬਦਾਰ ਇਸ ਕਾਨੂੰਨ ਦਾ ਸੁਝਾਅ ਪੇਸ਼ ਕਰ ਕੇ ਰਾਜੇ ਦਾ ਭਲਾ ਨਹੀਂ ਸੋਚ ਰਹੇ ਸਨ। ਅਸਲ ਵਿਚ ਉਹ ਦਾਨੀਏਲ ਨੂੰ ਫਸਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਦਾਨੀਏਲ ਆਪਣੇ ਦਸਤੂਰ ਅਨੁਸਾਰ ਆਪਣੀ ਕੋਠੜੀ ਦੀਆਂ ਬਾਰੀਆਂ ਖੋਲ੍ਹ ਕੇ ਰੋਜ਼ ਤਿੰਨ ਵਾਰ ਪਰਮੇਸ਼ੁਰ ਦੇ ਸਾਮ੍ਹਣੇ ਬੇਨਤੀ ਕਰਦਾ ਹੁੰਦਾ ਸੀ।

      9. ਇਸ ਨਵੇਂ ਕਾਨੂੰਨ ਨੇ ਆਮ ਤੌਰ ਤੇ ਗ਼ੈਰ-ਯਹੂਦੀ ਲੋਕਾਂ ਲਈ ਕੋਈ ਸਮੱਸਿਆ ਕਿਉਂ ਨਹੀਂ ਖੜ੍ਹੀ ਕੀਤੀ?

      9 ਕੀ ਪ੍ਰਾਰਥਨਾ ਉੱਤੇ ਲਗਾਈ ਗਈ ਇਸ ਪਾਬੰਦੀ ਦਾ ਬੁਰਾ ਅਸਰ ਬਾਬਲ ਦੇ ਸਾਰੇ ਧਾਰਮਿਕ ਸਮੂਹਾਂ ਉੱਤੇ ਪਵੇਗਾ? ਇਹ ਜ਼ਰੂਰੀ ਨਹੀਂ ਸੀ, ਕਿਉਂਕਿ ਇਹ ਪਾਬੰਦੀ ਸਿਰਫ਼ ਇਕ ਮਹੀਨੇ ਲਈ ਹੀ ਲਗਾਈ ਗਈ ਸੀ। ਇਸ ਤੋਂ ਇਲਾਵਾ, ਗ਼ੈਰ-ਯਹੂਦੀ ਲੋਕਾਂ ਦੀਆਂ ਨਜ਼ਰਾਂ ਵਿਚ ਕੁਝ ਸਮੇਂ ਲਈ ਕਿਸੇ ਮਨੁੱਖ ਦੀ ਪੂਜਾ ਨੂੰ ਸਮਝੌਤਾ ਨਹੀਂ ਸਮਝਿਆ ਜਾਂਦਾ ਸੀ। ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ “ਉਨ੍ਹਾਂ ਕੌਮਾਂ ਲਈ ਜੋ ਮੂਰਤੀ-ਪੂਜਾ ਵਿਚ ਖੁੱਭੀਆਂ ਰਹਿੰਦੀਆਂ ਸਨ, ਸਮਰਾਟ-ਪੂਜਾ ਕਰਨੀ ਕੋਈ ਅਨੋਖੀ ਗੱਲ ਨਹੀਂ ਸੀ। ਇਸ ਲਈ ਬੈਬੀਲੋਨੀ ਲੋਕ ਜ਼ਰਾ ਵੀ ਨਹੀਂ ਝਿਜਕੇ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਵਿਜੇਤਾ ਦਾਰਾ ਮਾਦੀ ਦਾ ਇਕ ਦੇਵਤੇ ਵਜੋਂ ਸਨਮਾਨ ਕਰਨ ਲਈ ਆਖਿਆ ਗਿਆ। ਸਿਰਫ਼ ਯਹੂਦੀ ਲੋਕ ਹੀ ਇਸ ਮੰਗ ਤੋਂ ਕਤਰਾਏ।”

  • ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!
    ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
    • a ਪ੍ਰਾਚੀਨ ਸ਼ਿਲਾ-ਲੇਖ ਦਿਖਾਉਂਦੇ ਹਨ ਕਿ ਅਕਸਰ ਪੂਰਬੀ ਰਾਜਿਆਂ ਕੋਲ ਜੰਗਲੀ ਜਾਨਵਰਾਂ ਲਈ ਪਸ਼ੂ-ਘਰ ਹੁੰਦੇ ਸਨ। ਬਾਬਲ ਵਿਚ ਇਨ੍ਹਾਂ ਤੋਂ “ਸ਼ੇਰਾਂ ਦੇ ਘੁਰੇ” ਹੋਣ ਦਾ ਸਬੂਤ ਮਿਲਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ