-
ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
12. (ੳ) ਜਦੋਂ ਦਾਨੀਏਲ ਨੂੰ ਨਵੇਂ ਕਾਨੂੰਨ ਬਾਰੇ ਪਤਾ ਲੱਗਾ, ਤਾਂ ਉਸ ਨੇ ਕੀ ਕੀਤਾ? (ਅ) ਦਾਨੀਏਲ ਉੱਤੇ ਕੌਣ ਨਜ਼ਰ ਰੱਖ ਰਹੇ ਸਨ, ਅਤੇ ਕਿਉਂ?
12 ਦਾਨੀਏਲ ਨੂੰ ਜਲਦੀ ਹੀ ਪ੍ਰਾਰਥਨਾ ਉੱਤੇ ਲਗਾਈ ਗਈ ਪਾਬੰਦੀ ਦੇ ਕਾਨੂੰਨ ਬਾਰੇ ਪਤਾ ਲੱਗ ਗਿਆ। ਉਹ ਫ਼ੌਰਨ ਹੀ ਆਪਣੇ ਘਰ ਦੀ ਕੋਠੜੀ ਵਿਚ ਗਿਆ ਜਿਸ ਦੀਆਂ ਬਾਰੀਆਂ ਯਰੂਸ਼ਲਮ ਵੱਲ ਖੁੱਲ੍ਹੀਆਂ ਸਨ।b ਉੱਥੇ ਦਾਨੀਏਲ ‘ਜਿਵੇਂ ਅੱਗੇ ਕਰਦਾ ਹੁੰਦਾ ਸੀ,’ ਪਰਮੇਸ਼ੁਰ ਦੇ ਸਾਹਮਣੇ ਪ੍ਰਾਰਥਨਾ ਕਰਨ ਲੱਗ ਪਿਆ। ਦਾਨੀਏਲ ਸ਼ਾਇਦ ਸੋਚਦਾ ਹੋਵੇ ਕਿ ਉਹ ਇਕੱਲਾ ਸੀ, ਪਰ ਉਨ੍ਹਾਂ ਚਲਾਕ ਬੰਦਿਆਂ ਦੀ ਨਜ਼ਰ ਉਸ ਦੇ ਉੱਤੇ ਸੀ। ਅਚਾਨਕ ਹੀ ਉਹ ਦਾਨੀਏਲ ਦੇ ਸਾਮ੍ਹਣੇ ਉਸੇ ਜ਼ੋਰ-ਸ਼ੋਰ ਨਾਲ, ਜਿਸ ਨਾਲ ਉਹ ਪਹਿਲਾਂ ਦਾਰਾ ਦੇ ਸਾਮ੍ਹਣੇ ਗਏ ਸਨ, “ਇਕੱਠੇ” ਹੋ ਕੇ ਆ ਖੜ੍ਹੇ ਹੋਏ। ਹੁਣ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦਾਨੀਏਲ ਨੂੰ “ਪਰਮੇਸ਼ੁਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਪਾਇਆ।” (ਦਾਨੀਏਲ 6:10, 11) ਦਾਨੀਏਲ ਨੂੰ ਬਾਦਸ਼ਾਹ ਦੇ ਸਾਮ੍ਹਣੇ ਦੋਸ਼ੀ ਠਹਿਰਾਉਣ ਲਈ ਪ੍ਰਧਾਨਾਂ ਅਤੇ ਮਨਸਬਦਾਰਾਂ ਕੋਲ ਹੁਣ ਉਹ ਸਾਰਾ ਸਬੂਤ ਸੀ ਜੋ ਉਨ੍ਹਾਂ ਨੂੰ ਚਾਹੀਦਾ ਸੀ।
-
-
ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
b ਛੱਤ ਉੱਤੇ ਇਕ ਵੱਖਰੇ ਕਮਰੇ ਨੂੰ ਕੋਠੜੀ ਕਿਹਾ ਜਾਂਦਾ ਸੀ ਜਿਸ ਵਿਚ ਵਿਅਕਤੀ ਜਦੋਂ ਚਾਹੇ ਇਕੱਲਾ ਜਾ ਕੇ ਆਰਾਮ ਕਰ ਸਕਦਾ ਸੀ।
-