-
ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
16. (ੳ) ਦਾਰਾ ਦਾਨੀਏਲ ਦੇ ਪਰਮੇਸ਼ੁਰ ਦਾ ਕਿਉਂ ਆਦਰ ਕਰਦਾ ਸੀ? (ਅ) ਦਾਰਾ ਦਾਨੀਏਲ ਲਈ ਕੀ ਉਮੀਦ ਰੱਖਦਾ ਸੀ?
16 ਦਾਰਾ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਉਸ ਦੇ ਹੱਥ ਬੰਨ੍ਹੇ ਹੋਏ ਸਨ, ਨਾ ਤਾਂ ਕਾਨੂੰਨ ਬਦਲਿਆ ਜਾ ਸਕਦਾ ਸੀ ਅਤੇ ਨਾ ਹੀ ਦਾਨੀਏਲ ਦਾ “ਪਾਪ” ਮਾਫ਼ ਕੀਤਾ ਜਾ ਸਕਦਾ ਸੀ। ਦਾਰਾ ਦਾਨੀਏਲ ਨੂੰ ਸਿਰਫ਼ ਇਹ ਹੀ ਕਹਿ ਸਕਿਆ ਕਿ “ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਉਹ ਤੈਨੂੰ ਛੁਡਾਊ!” ਇਵੇਂ ਲੱਗਦਾ ਹੈ ਕਿ ਦਾਰਾ ਦਾਨੀਏਲ ਦੇ ਪਰਮੇਸ਼ੁਰ ਦਾ ਆਦਰ ਕਰਦਾ ਸੀ। ਉਹ ਯਹੋਵਾਹ ਹੀ ਸੀ ਜਿਸ ਨੇ ਦਾਨੀਏਲ ਨੂੰ ਬਾਬਲ ਦੇ ਢਹਿਣ ਬਾਰੇ ਪਹਿਲਾਂ ਹੀ ਦੱਸਿਆ ਸੀ। ਪਰਮੇਸ਼ੁਰ ਨੇ ਹੀ ਦਾਨੀਏਲ ਨੂੰ “ਚੰਗਾ ਆਤਮਾ” ਦਿੱਤਾ ਸੀ, ਜਿਸ ਕਾਰਨ ਦਾਨੀਏਲ ਨੂੰ ਦੂਜਿਆਂ ਪ੍ਰਧਾਨਾਂ ਨਾਲੋਂ ਜ਼ਿਆਦਾ ਵਡਿਆਈ ਮਿਲੀ। ਸ਼ਾਇਦ ਦਾਰਾ ਜਾਣਦਾ ਸੀ ਕਿ ਕੁਝ ਦਹਾਕੇ ਪਹਿਲਾਂ ਇਸੇ ਹੀ ਪਰਮੇਸ਼ੁਰ ਨੇ ਤਿੰਨ ਇਬਰਾਨੀ ਨੌਜਵਾਨਾਂ ਨੂੰ ਅੱਗ ਦੀ ਬਲਦੀ ਹੋਈ ਭੱਠੀ ਵਿੱਚੋਂ ਬਚਾਇਆ ਸੀ। ਸੰਭਵ ਹੈ ਕਿ ਰਾਜਾ ਇਹ ਉਮੀਦ ਰੱਖਦਾ ਸੀ ਕਿ ਯਹੋਵਾਹ ਹੁਣ ਦਾਨੀਏਲ ਨੂੰ ਬਚਾ ਲਵੇਗਾ ਕਿਉਂਕਿ ਉਹ ਉਸ ਕਾਨੂੰਨ ਨੂੰ ਨਹੀਂ ਬਦਲ ਸਕਦਾ ਸੀ ਜਿਸ ਉੱਤੇ ਉਸ ਨੇ ਸਹੀ ਪਾ ਦਿੱਤੀ ਸੀ। ਇਸ ਕਰਕੇ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ।c ਫਿਰ “ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੁਰੇ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪਰਧਾਨਾਂ ਦੀ ਮੋਹਰ ਉਹ ਦੇ ਉੱਤੇ ਲਾ ਦਿੱਤੀ ਏਸ ਲਈ ਭਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ।”—ਦਾਨੀਏਲ 6:16, 17.
-
-
ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
c ਹੋ ਸਕਦਾ ਹੈ ਕਿ ਸ਼ੇਰਾਂ ਦਾ ਘੁਰਾ ਜ਼ਮੀਨ ਦੇ ਹੇਠ ਇਕ ਕਮਰਾ ਸੀ ਜਿਸ ਦੀ ਛੱਤ ਵਿਚ ਇਕ ਮੂੰਹ ਸੀ। ਸ਼ਾਇਦ ਇਸ ਦਾ ਸੀਖਾਂ ਵਾਲਾ ਦਰਵਾਜ਼ਾ ਵੀ ਸੀ ਜੋ ਪਸ਼ੂਆਂ ਨੂੰ ਅੰਦਰ ਵਾੜਨ ਲਈ ਉੱਪਰ ਚੁੱਕਿਆ ਜਾ ਸਕਦਾ ਸੀ।
-