ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”
    ਪਹਿਰਾਬੁਰਜ (ਸਟੱਡੀ)—2020 | ਮਈ
    • 8. ਆਖ਼ਰੀ ਦਿਨਾਂ ਦੌਰਾਨ ਦੱਖਣ ਦਾ ਰਾਜਾ ਕੌਣ ਰਿਹਾ ਹੈ?

      8 ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਤੇ ਬਰਤਾਨੀਆ ਮਿਲ ਕੇ ਲੜੇ ਅਤੇ ਬਹੁਤ ਤਾਕਤਵਰ ਬਣ ਗਏ। ਇਨ੍ਹਾਂ ਦੀ ਗੂੜ੍ਹੀ ਦੋਸਤੀ ਕਰਕੇ ਇਨ੍ਹਾਂ ਦੇਸ਼ਾਂ ਤੋਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਬਣ ਗਈ। ਦਾਨੀਏਲ ਦੀ ਭਵਿੱਖਬਾਣੀ ਮੁਤਾਬਕ ਇਸ ਰਾਜੇ ਨੇ “ਅੱਤ ਵੱਡੀ ਅਤੇ ਜ਼ੋਰਾਵਰ ਫੌਜ” ਇਕੱਠੀ ਕਰ ਲਈ ਸੀ। (ਦਾਨੀ. 11:25) ਆਖ਼ਰੀ ਦਿਨਾਂ ਦੌਰਾਨ ਐਂਗਲੋ-ਅਮਰੀਕੀ ਗੱਠਜੋੜ ਦੱਖਣ ਦਾ ਰਾਜਾ ਰਿਹਾ ਹੈ।c ਪਰ ਉੱਤਰ ਦਾ ਰਾਜਾ ਕੌਣ ਰਿਹਾ?

      ਬਾਈਬਲ ਦੀ ਭਵਿੱਖਬਾਣੀ ਵਿਚ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ

      ਦੱਖਣ ਦੇ ਰਾਜੇ ਯਾਨੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਵੱਖੋ-ਵੱਖਰੇ ਤਰੀਕਿਆਂ ਨਾਲ ਦਰਸਾਇਆ ਗਿਆ ਹੈ, ਜਿਵੇਂ ਕਿ . . .

      • ਲੋਹੇ ਅਤੇ ਮਿੱਟੀ ਦੇ ਪੈਰ।

        ਮਿੱਟੀ ਅਤੇ ਲੋਹੇ ਦੇ ਪੈਰ (ਦਾਨੀ. 2:41-43)

      • ਸਿੰਗਾਂ ਵਾਲੇ ਦਰਿੰਦੇ ਦਾ ਸਿਰ। ਸਿੰਗਾਂ ਵਿਚ ਇਕ ਛੋਟਾ ਸਿੰਗ ਨਿਕਲਿਆ ਜਿਸ ਦੀਆਂ ਅੱਖਾਂ ਅਤੇ ਮੂੰਹ ਹੈ।

        ਭਿਆਨਕ ਦਰਿੰਦੇ ਦੇ ਸਿਰ ਤੋਂ ਨਿਕਲਿਆ ਸਿੰਗ (ਦਾਨੀ. 7:7, 8)

      • ਦਸ ਸਿੰਗਾਂ ਅਤੇ ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ।

        ਵਹਿਸ਼ੀ ਦਰਿੰਦੇ ਦਾ ਸੱਤਵਾਂ ਸਿਰ (ਪ੍ਰਕਾ. 13:1)

      • ਦੋ ਸਿੰਗਾਂ ਵਾਲਾ ਦਰਿੰਦਾ।

        ਦੋ ਸਿੰਗਾਂ ਵਾਲਾ ਦਰਿੰਦਾ (ਪ੍ਰਕਾ. 13:11-15)

      • ਸਰਕਾਰੀ ਇਮਾਰਤਾਂ ਜੋ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੀਆਂ ਹਨ।

        ‘ਝੂਠਾ ਨਬੀ’ (ਪ੍ਰਕਾ. 19:20)

      ਉੱਤਰ ਦਾ ਰਾਜਾ ਦੁਬਾਰਾ ਆਇਆ

      9. ਉੱਤਰ ਦਾ ਰਾਜਾ ਦੁਬਾਰਾ ਕਦੋਂ ਆਇਆ ਅਤੇ ਦਾਨੀਏਲ 11:25 ਦੀ ਪੂਰਤੀ ਕਿਵੇਂ ਹੋਈ?

      9 ਭਰਾ ਰਸਲ ਅਤੇ ਉਸ ਦੇ ਸਾਥੀਆਂ ਵੱਲੋਂ ਬਾਈਬਲ ਸਟੱਡੀ ਗਰੁੱਪ ਸ਼ੁਰੂ ਕਰਨ ਤੋਂ ਇਕ ਸਾਲ ਬਾਅਦ 1871 ਵਿਚ ਉੱਤਰ ਦਾ ਰਾਜਾ ਦੁਬਾਰਾ ਆਇਆ। ਉਸੇ ਸਾਲ ਓਟੋ ਵਾਨ ਬਿਜ਼ਮਾਰਕ ਨੇ ਜਰਮਨ ਸਾਮਰਾਜ ਦੀ ਸਥਾਪਨਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਜਰਮਨ ਸਾਮਰਾਜ ਦਾ ਪਹਿਲਾ ਰਾਜਾ ਕਿੰਗ ਵਿਲਹੈਲਮ ਸੀ ਅਤੇ ਉਸ ਨੇ ਬਿਜ਼ਮਾਰਕ ਨੂੰ ਪਹਿਲੇ ਮੁੱਖ ਮੰਤਰੀ ਵਜੋਂ ਨਿਯੁਕਤ ਕੀਤਾ।d ਅਗਲੇ ਕੁਝ ਦਹਾਕਿਆਂ ਦੌਰਾਨ ਜਰਮਨੀ ਨੇ ਅਫ਼ਰੀਕਾ ਦੇ ਅਤੇ ਸ਼ਾਂਤ ਮਹਾਂਸਾਗਰ ਦੇ ਦੇਸ਼ਾਂ ਉੱਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਰਤਾਨੀਆ ਤੋਂ ਜ਼ਿਆਦਾ ਤਾਕਤਵਰ ਬਣਨ ਦੀ ਕੋਸ਼ਿਸ਼ ਕੀਤੀ। (ਦਾਨੀਏਲ 11:25 ਪੜ੍ਹੋ।) ਜਰਮਨ ਸਾਮਰਾਜ ਨੇ ਇਕ ਤਾਕਤਵਰ ਫ਼ੌਜ ਤਿਆਰ ਕੀਤੀ ਅਤੇ ਉਸ ਦੀ ਜਲ-ਸੈਨਾ ਦੁਨੀਆਂ ਵਿਚ ਦੂਜੀ ਸਭ ਤੋਂ ਵੱਡੀ ਸੈਨਾ ਸੀ। ਜਰਮਨੀ ਨੇ ਪਹਿਲੇ ਵਿਸ਼ਵ ਯੁੱਧ ਵਿਚ ਇਸ ਫ਼ੌਜ ਨੂੰ ਆਪਣੇ ਦੁਸ਼ਮਣਾਂ ਖ਼ਿਲਾਫ਼ ਵਰਤਿਆ।

      10. ਦਾਨੀਏਲ 11:25ਅ, 26 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?

      10 ਦਾਨੀਏਲ ਨੇ ਇਹ ਵੀ ਦੱਸਿਆ ਸੀ ਕਿ ਜਰਮਨ ਸਾਮਰਾਜ ਅਤੇ ਉਸ ਦੀ ਫ਼ੌਜ ਨਾਲ ਕੀ ਹੋਵੇਗਾ। ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਉੱਤਰ ਦਾ ਰਾਜਾ “ਨਾ ਠਹਿਰੇਗਾ।” ਕਿਉਂ? ‘ਕਿਉਂ ਜੋ ਓਹ ਉਸ ਦੇ ਵਿਰੁੱਧ ਉਪਾਉ ਕਰਨਗੇ। ਹਾਂ, ਓਹੋ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਰਸਤਾਂ ਖਾਂਦੇ ਹਨ ਓਹੋ ਉਸ ਨੂੰ ਨਾਸ ਕਰ ਸੁੱਟਣਗੇ।’ (ਦਾਨੀ. 11:25ਅ, 26ੳ) ਦਾਨੀਏਲ ਦੇ ਦਿਨਾਂ ਵਿਚ ਜਿਹੜੇ ਲੋਕ ਰਾਜੇ ਦੇ “ਸੁਆਦਲੇ ਭੋਜਨ ਵਿੱਚੋਂ” ਖਾਂਦੇ ਸਨ, ਉਨ੍ਹਾਂ ਵਿਚ “ਰਾਜੇ ਦੀ ਦਰਗਾਹੇ” ਖੜ੍ਹੇ ਸ਼ਾਹੀ ਅਧਿਕਾਰੀ ਵੀ ਸ਼ਾਮਲ ਸਨ। (ਦਾਨੀ. 1:5) ਇੱਥੇ ਕਿਨ੍ਹਾਂ ਦੀ ਗੱਲ ਕੀਤੀ ਗਈ ਹੈ? ਇੱਥੇ ਜਰਮਨ ਸਾਮਰਾਜ ਦੇ ਤਾਕਤਵਰ ਅਧਿਕਾਰੀਆਂ ਦੀ ਗੱਲ ਕੀਤੀ ਗਈ ਹੈ, ਜਿਵੇਂ ਜਨਰਲ ਅਤੇ ਫ਼ੌਜੀ ਅਫ਼ਸਰ। ਇਨ੍ਹਾਂ ਤਾਕਤਵਰ ਲੋਕਾਂ ਦੇ ਕੰਮਾਂ ਕਰਕੇ ਰਾਜੇ ਨੂੰ ਆਪਣੀ ਗੱਦੀ ਤੋਂ ਹੱਥ ਧੋਣਾ ਪਿਆ ਅਤੇ ਜਰਮਨੀ ਵਿਚ ਨਵੀਂ ਸਰਕਾਰ ਦਾ ਜਨਮ ਹੋਇਆ।e ਭਵਿੱਖਬਾਣੀ ਵਿਚ ਸਿਰਫ਼ ਸਾਮਰਾਜ ਦੇ ਨਾਸ਼ ਬਾਰੇ ਹੀ ਨਹੀਂ, ਸਗੋਂ ਇਹ ਵੀ ਦੱਸਿਆ ਗਿਆ ਸੀ ਕਿ ਦੱਖਣ ਦੇ ਰਾਜੇ ਨਾਲ ਯੁੱਧ ਕਰਨ ਦਾ ਕੀ ਨਤੀਜਾ ਨਿਕਲੇਗਾ। ਉੱਤਰ ਦੇ ਰਾਜੇ ਬਾਰੇ ਇਹ ਦੱਸਿਆ ਗਿਆ ਸੀ: “ਉਸ ਦੀ ਫੌਜ ਆਫਰੇਗੀ [ਯਾਨੀ ਹਾਰ ਜਾਵੇਗੀ] ਅਰ ਢੇਰ ਸਾਰੇ ਮਾਰੇ ਜਾਣਗੇ।” (ਦਾਨੀ. 11:26ਅ) ਭਵਿੱਖਬਾਣੀ ਮੁਤਾਬਕ ਪਹਿਲੇ ਵਿਸ਼ਵ ਯੁੱਧ ਵਿਚ ਜਰਮਨ ਫ਼ੌਜ ਹਾਰ ਗਈ ਅਤੇ ਉਸ ਦੇ ਬਹੁਤ ਸਾਰੇ ਸਿਪਾਹੀ “ਮਾਰੇ” ਗਏ। ਇਹ ਉਸ ਸਮੇਂ ਦੇ ਮਨੁੱਖੀ ਇਤਿਹਾਸ ਦਾ ਸਭ ਤੋਂ ਘਾਤਕ ਯੁੱਧ ਸਾਬਤ ਹੋਇਆ।

  • ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”
    ਪਹਿਰਾਬੁਰਜ (ਸਟੱਡੀ)—2020 | ਮਈ
    • e ਉਨ੍ਹਾਂ ਦੇ ਕਈ ਕੰਮਾਂ ਕਰਕੇ ਸਰਕਾਰ ਛੇਤੀ ਹੀ ਟੁੱਟ ਗਈ। ਮਿਸਾਲ ਲਈ, ਉਨ੍ਹਾਂ ਨੇ ਰਾਜੇ ਦੀ ਮਦਦ ਕਰਨੀ ਛੱਡ ਦਿੱਤੀ, ਦੂਜਿਆਂ ਨੂੰ ਯੁੱਧ ਬਾਰੇ ਗੁਪਤ ਜਾਣਕਾਰੀ ਦਿੱਤੀ ਅਤੇ ਰਾਜੇ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ