-
ਯਹੋਵਾਹ ਦੱਸਦਾ ਹੈ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ”ਪਹਿਰਾਬੁਰਜ—2012 | ਜੂਨ 15
-
-
9 ਯਹੋਵਾਹ ਦੇ ਸੇਵਕਾਂ ਨੇ ਲੰਬੇ ਸਮੇਂ ਤੋਂ ਮੂਰਤ ਦੇ ਪੈਰਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦਾਨੀਏਲ 2:41 ਵਿਚ ਦੱਸਿਆ ਗਿਆ ਹੈ ਕਿ ਲੋਹਾ ਅਤੇ ਮਿੱਟੀ ਇੱਕੋ “ਰਾਜ” ਨੂੰ ਦਰਸਾਉਂਦੇ ਹਨ, ਨਾ ਕਿ ਬਹੁਤ ਸਾਰਿਆਂ ਨੂੰ। ਮਿੱਟੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਅਧਿਕਾਰ ਹੇਠ ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜਿਹੜੇ ਇਸ ਨੂੰ ਲੋਹੇ ਵਰਗੇ ਬਲਵਾਨ ਰੋਮੀ ਸਾਮਰਾਜ ਨਾਲੋਂ ਕਮਜ਼ੋਰ ਬਣਾਉਂਦੇ ਹਨ। ਮਿੱਟੀ “ਮਨੁੱਖ ਦੀ ਅੰਸ” ਯਾਨੀ ਆਮ ਲੋਕ ਹਨ। (ਦਾਨੀ. 2:43) ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਵਿਚ ਆਮ ਲੋਕ ਨਾਗਰਿਕ ਹੱਕ ਮੁਹਿੰਮਾਂ ਤੇ ਮਜ਼ਦੂਰ ਯੂਨੀਅਨਾਂ ਦੇ ਜ਼ਰੀਏ ਅਤੇ ਆਜ਼ਾਦੀ ਦੀ ਲੜਾਈ ਲੜ ਕੇ ਆਪਣੇ ਹੱਕ ਲੈਣ ਲਈ ਖੜ੍ਹੇ ਹੋਏ ਹਨ। ਆਮ ਲੋਕਾਂ ਦੇ ਵਿਰੋਧ ਕਰਕੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਆਪਣੀ ਲੋਹੇ ਵਰਗੀ ਤਾਕਤ ਨੂੰ ਪੂਰੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕਦੀ ਹੈ। ਇਸ ਦੇ ਲੋਕ ਵੱਖੋ-ਵੱਖਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਮਰਥਨ ਦਿੰਦੇ ਹਨ ਜਿਸ ਕਰਕੇ ਕੋਈ ਵੀ ਨੇਤਾ ਵੋਟਾਂ ਵਿਚ ਵੱਡੇ ਫ਼ਰਕ ਨਾਲ ਨਹੀਂ ਜਿੱਤਦਾ। ਇਸ ਕਰਕੇ ਸਰਕਾਰ ਕੋਲ ਆਪਣੀਆਂ ਨੀਤੀਆਂ ਲਾਗੂ ਕਰਨ ਦਾ ਪੂਰਾ ਅਧਿਕਾਰ ਨਹੀਂ ਹੁੰਦਾ। ਦਾਨੀਏਲ ਦੀ ਇਹ ਗੱਲ ਸਹੀ ਸਾਬਤ ਹੋਈ ਹੈ: “ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ।”—ਦਾਨੀ. 2:42; 2 ਤਿਮੋ. 3:1-3.
-
-
ਯਹੋਵਾਹ ਦੱਸਦਾ ਹੈ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ”ਪਹਿਰਾਬੁਰਜ—2012 | ਜੂਨ 15
-
-
11 ਕੀ ਮੂਰਤ ਦੇ ਪੈਰਾਂ ਦੀਆਂ ਉਂਗਲੀਆਂ ਦੀ ਗਿਣਤੀ ਦਾ ਵੀ ਕੋਈ ਖ਼ਾਸ ਅਰਥ ਹੈ? ਗੌਰ ਕਰੋ: ਦੂਸਰੇ ਦਰਸ਼ਣਾਂ ਵਿਚ ਦਾਨੀਏਲ ਨੇ ਗਿਣਤੀ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਸੀ, ਜਿਵੇਂ ਕਿ ਵੱਖੋ-ਵੱਖਰੇ ਦਰਿੰਦਿਆਂ ਦੇ ਸਿੰਗਾਂ ਅਤੇ ਸਿਰਾਂ ਦੀ ਗਿਣਤੀ। ਉਨ੍ਹਾਂ ਦੀ ਗਿਣਤੀ ਦਾ ਖ਼ਾਸ ਅਰਥ ਹੈ। ਪਰ ਜਦੋਂ ਉਸ ਨੇ ਮੂਰਤ ਦੀ ਗੱਲ ਕੀਤੀ ਸੀ, ਤਾਂ ਉਸ ਨੇ ਪੈਰਾਂ ਦੀਆਂ ਉਂਗਲੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਸੀ। ਇਸ ਲਈ ਇੱਥੇ ਇਸ ਗਿਣਤੀ ਦਾ ਕੋਈ ਖ਼ਾਸ ਅਰਥ ਨਹੀਂ ਹੈ ਜਿਵੇਂ ਮੂਰਤ ਦੀਆਂ ਬਾਹਾਂ, ਹੱਥਾਂ, ਉਂਗਲੀਆਂ, ਲੱਤਾਂ ਤੇ ਪੈਰਾਂ ਦੀ ਗਿਣਤੀ ਦਾ ਕੋਈ ਅਰਥ ਨਹੀਂ ਹੈ। ਪਰ ਦਾਨੀਏਲ ਨੇ ਇਹ ਜ਼ਰੂਰ ਦੱਸਿਆ ਕਿ ਉਂਗਲੀਆਂ ਲੋਹੇ ਅਤੇ ਮਿੱਟੀ ਦੀਆਂ ਬਣੀਆਂ ਹੋਈਆਂ ਹਨ। ਪੈਰਾਂ ਬਾਰੇ ਦਾਨੀਏਲ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੀ ਹਕੂਮਤ ਦੌਰਾਨ ਇਕ “ਪੱਥਰ” ਮੂਰਤ ਦੇ ਪੈਰਾਂ ਵਿਚ ਵੱਜੇਗਾ। ਇਹ ਪੱਥਰ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ।—ਦਾਨੀ. 2:45.
-