-
ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!ਪਹਿਰਾਬੁਰਜ (ਸਟੱਡੀ)—2022 | ਜੁਲਾਈ
-
-
10. (ੳ) ਦਾਨੀਏਲ ਦੀ ਭਵਿੱਖਬਾਣੀ ਵਿਚ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਬਾਰੇ ਕਿਹੜੀ ਇਕ ਗੱਲ ਅੱਜ ਪੂਰੀ ਹੋ ਰਹੀ ਹੈ? (ਅ) ਸਾਨੂੰ ਕਿਹੜੇ ਖ਼ਤਰੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ? (“ਮਿੱਟੀ ਤੋਂ ਸਾਵਧਾਨ ਰਹੋ!” ਨਾਂ ਦੀ ਡੱਬੀ ਦੇਖੋ।)
10 ਪਹਿਲੀ ਗੱਲ, ਦਰਸ਼ਣ ਵਿਚ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਮਿੱਟੀ ਤੇ ਲੋਹੇ ਨਾਲ ਦਰਸਾਇਆ ਗਿਆ ਹੈ, ਜਦ ਕਿ ਬਾਕੀ ਵਿਸ਼ਵ ਸ਼ਕਤੀਆਂ ਨੂੰ ਸੋਨੇ-ਚਾਂਦੀ ਵਰਗੀਆਂ ਮਜ਼ਬੂਤ ਧਾਤਾਂ ਨਾਲ ਦਰਸਾਇਆ ਗਿਆ ਹੈ। ਮਿੱਟੀ “ਮਨੁੱਖਜਾਤੀ ਦੀ ਸੰਤਾਨ” ਯਾਨੀ ਆਮ ਲੋਕਾਂ ਨੂੰ ਦਰਸਾਉਂਦੀ ਹੈ। (ਦਾਨੀ. 2:43, ਫੁਟਨੋਟ।) ਅੱਜ ਅਸੀਂ ਇਹ ਗੱਲ ਸਾਫ਼ ਦੇਖਦੇ ਹਾਂ ਕਿ ਆਮ ਲੋਕ ਇਸ ਵਿਸ਼ਵ ਸ਼ਕਤੀ ਦੀ ਲੋਹੇ ਵਰਗੀ ਤਾਕਤ ਨੂੰ ਕਮਜ਼ੋਰ ਕਰਦੇ ਹਨ। ਲੋਕ ਵੋਟਾਂ, ਧਰਨਿਆਂ ਮਜ਼ਦੂਰ ਯੂਨੀਅਨਾਂ ਦੇ ਜ਼ਰੀਏ ਅਤੇ ਨਾਗਰਿਕ ਹੱਕਾਂ ਲਈ ਲੜ ਕੇ ਇਸ ਵਿਸ਼ਵ ਸ਼ਕਤੀ ਨੂੰ ਆਪਣੀਆਂ ਨੀਤੀਆਂ ਲਾਗੂ ਕਰਨ ਤੋਂ ਰੋਕਦੇ ਹਨ।
-