ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਰਮੇਸ਼ੁਰ ਦਾ ਰਾਜ ਕੀ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਬਾਈਬਲ ਦਾ ਮੁੱਖ ਸੰਦੇਸ਼ ਪਰਮੇਸ਼ੁਰ ਦੇ ਰਾਜ ਬਾਰੇ ਹੈ। ਇਸ ਰਾਜ ਦੇ ਰਾਹੀਂ ਯਹੋਵਾਹ ਧਰਤੀ ਅਤੇ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ। ਸ਼ਾਇਦ ਤੁਸੀਂ ਸੋਚਦੇ ਹੋਵੋ ਕਿ ਪਰਮੇਸ਼ੁਰ ਦਾ ਰਾਜ ਕੀ ਹੈ? ਸਾਨੂੰ ਕਿਵੇਂ ਪਤਾ ਹੈ ਕਿ ਇਹ ਰਾਜ ਹੁਣ ਹਕੂਮਤ ਕਰ ਰਿਹਾ ਹੈ? ਪਰਮੇਸ਼ੁਰ ਦੇ ਰਾਜ ਨੇ ਹੁਣ ਤਕ ਕੀ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਪਾਠ ਵਿਚ ਅਤੇ ਅਗਲੇ ਦੋ ਪਾਠਾਂ ਵਿਚ ਦਿੱਤੇ ਜਾਣਗੇ।

      1. ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਪਰਮੇਸ਼ੁਰ ਨੇ ਕਿਸ ਨੂੰ ਇਸ ਦਾ ਰਾਜਾ ਬਣਾਇਆ ਹੈ?

      ਯਹੋਵਾਹ ਪਰਮੇਸ਼ੁਰ ਨੇ ਸਵਰਗ ਵਿਚ ਇਕ ਸਰਕਾਰ ਬਣਾਈ ਹੈ ਜਿਸ ਨੂੰ ਪਰਮੇਸ਼ੁਰ ਦਾ ਰਾਜ ਕਿਹਾ ਗਿਆ ਹੈ। ਯਹੋਵਾਹ ਨੇ ਯਿਸੂ ਮਸੀਹ ਨੂੰ ਇਸ ਦਾ ਰਾਜਾ ਬਣਾਇਆ ਹੈ। (ਮੱਤੀ 4:17; ਯੂਹੰਨਾ 18:36) ਬਾਈਬਲ ਵਿਚ ਯਿਸੂ ਬਾਰੇ ਲਿਖਿਆ ਹੈ ਕਿ ਉਹ “ਹਮੇਸ਼ਾ ਰਾਜ ਕਰੇਗਾ।” (ਲੂਕਾ 1:32, 33) ਯਿਸੂ ਇਕ ਰਾਜੇ ਵਜੋਂ ਧਰਤੀ ਦੇ ਸਾਰੇ ਲੋਕਾਂ ਉੱਤੇ ਰਾਜ ਕਰੇਗਾ।

      2. ਯਿਸੂ ਨਾਲ ਕੌਣ ਰਾਜ ਕਰਨਗੇ?

      ਯਿਸੂ ਇਕੱਲਾ ਰਾਜ ਨਹੀਂ ਕਰੇਗਾ, ਸਗੋਂ ਉਸ ਨਾਲ ‘ਹਰ ਕਬੀਲੇ, ਭਾਸ਼ਾ, ਨਸਲ ਅਤੇ ਕੌਮ ਵਿੱਚੋਂ ਲੋਕ ਰਾਜਿਆਂ ਵਜੋਂ ਧਰਤੀ ਉੱਤੇ ਰਾਜ ਕਰਨਗੇ।’ (ਪ੍ਰਕਾਸ਼ ਦੀ ਕਿਤਾਬ 5:9, 10) ਜਦੋਂ ਯਿਸੂ ਧਰਤੀ ਉੱਤੇ ਆਇਆ ਸੀ, ਉਦੋਂ ਤੋਂ ਲੈ ਕੇ ਹੁਣ ਤਕ ਲੱਖਾਂ ਹੀ ਲੋਕ ਉਸ ਦੇ ਚੇਲੇ ਬਣੇ ਹਨ। ਪਰ ਕੀ ਇਹ ਸਾਰੇ ਉਸ ਦੇ ਨਾਲ ਸਵਰਗ ਵਿਚ ਰਾਜ ਕਰਨਗੇ? ਜੀ ਨਹੀਂ। ਉਨ੍ਹਾਂ ਵਿੱਚੋਂ ਸਿਰਫ਼ 1,44,000 ਜਣੇ ਉਸ ਨਾਲ ਰਾਜ ਕਰਨਗੇ। (ਪ੍ਰਕਾਸ਼ ਦੀ ਕਿਤਾਬ 14:1-4 ਪੜ੍ਹੋ।) ਬਾਕੀ ਸਾਰੇ ਚੇਲੇ ਧਰਤੀ ʼਤੇ ਇਸ ਰਾਜ ਦੀ ਪਰਜਾ ਬਣਨਗੇ।—ਜ਼ਬੂਰ 37:29.

      3. ਪਰਮੇਸ਼ੁਰ ਦਾ ਰਾਜ ਕਿਉਂ ਇਨਸਾਨੀ ਸਰਕਾਰਾਂ ਤੋਂ ਕਿਤੇ ਜ਼ਿਆਦਾ ਬਿਹਤਰ ਹੈ?

      ਇਕ ਹਾਕਮ ਲੋਕਾਂ ਦੀ ਭਲਾਈ ਲਈ ਸ਼ਾਇਦ ਬਹੁਤ ਕੁਝ ਕਰਨਾ ਚਾਹੇ, ਪਰ ਉਸ ਕੋਲ ਸਭ ਕੁਝ ਕਰਨ ਦੀ ਤਾਕਤ ਨਹੀਂ ਹੁੰਦੀ। ਇੰਨਾ ਹੀ ਨਹੀਂ, ਕੁਝ ਸਮੇਂ ਬਾਅਦ ਉਸ ਦੀ ਜਗ੍ਹਾ ਦੂਸਰਾ ਹਾਕਮ ਆ ਜਾਂਦਾ ਹੈ ਅਤੇ ਸ਼ਾਇਦ ਉਹ ਲੋਕਾਂ ਦੇ ਭਲੇ ਬਾਰੇ ਨਾ ਸੋਚੇ। ਪਰ ਯਿਸੂ ਨੂੰ ਹਟਾ ਕੇ ਕੋਈ ਹੋਰ ਰਾਜਾ ਉਸ ਦੀ ਜਗ੍ਹਾ ਨਹੀਂ ਲਵੇਗਾ। ਪਰਮੇਸ਼ੁਰ ਨੇ ਅਜਿਹਾ ‘ਰਾਜ ਖੜ੍ਹਾ ਕੀਤਾ ਹੈ ਜੋ ਕਦੇ ਨਾਸ਼ ਨਹੀਂ ਹੋਵੇਗਾ।’ (ਦਾਨੀਏਲ 2:44) ਯਿਸੂ ਪੂਰੀ ਦੁਨੀਆਂ ʼਤੇ ਰਾਜ ਕਰੇਗਾ ਅਤੇ ਕਿਸੇ ਨਾਲ ਪੱਖਪਾਤ ਨਹੀਂ ਕਰੇਗਾ। ਯਿਸੂ ਪਿਆਰ ਕਰਨ ਵਾਲਾ, ਦਿਆਲੂ ਅਤੇ ਇਨਸਾਫ਼-ਪਸੰਦ ਰਾਜਾ ਹੈ। ਉਹ ਆਪਣੀ ਪਰਜਾ ਨੂੰ ਵੀ ਸਿਖਾਵੇਗਾ ਕਿ ਉਹ ਇਕ-ਦੂਜੇ ਨਾਲ ਬੇਇਨਸਾਫ਼ੀ ਨਾ ਕਰਨ, ਸਗੋਂ ਪਿਆਰ ਤੇ ਦਇਆ ਨਾਲ ਪੇਸ਼ ਆਉਣ।​—ਯਸਾਯਾਹ 11:9 ਪੜ੍ਹੋ।

      ਹੋਰ ਸਿੱਖੋ

      ਆਓ ਜਾਣੀਏ ਕਿ ਪਰਮੇਸ਼ੁਰ ਦਾ ਰਾਜ ਕਿਉਂ ਇਨਸਾਨੀ ਸਰਕਾਰਾਂ ਤੋਂ ਕਿਤੇ ਵਧੀਆ ਹੈ।

      ਯਿਸੂ ਮਸੀਹ ਆਪਣੇ ਸਵਰਗੀ ਸਿੰਘਾਸਣ ਤੋਂ ਪੂਰੀ ਧਰਤੀ ʼਤੇ ਰਾਜ ਕਰ ਰਿਹਾ ਹੈ। ਹੋਰ ਰਾਜੇ ਉਸ ਦੇ ਪਿੱਛੇ ਬੈਠੇ ਹਨ। ਉਨ੍ਹਾਂ ਪਿੱਛੇ ਯਹੋਵਾਹ ਦਾ ਤੇਜ ਚਮਕ ਰਿਹਾ ਹੈ।

      4. ਪਰਮੇਸ਼ੁਰ ਦਾ ਸ਼ਕਤੀਸ਼ਾਲੀ ਰਾਜ ਪੂਰੀ ਧਰਤੀ ʼਤੇ ਹਕੂਮਤ ਕਰੇਗਾ

      ਯਿਸੂ ਮਸੀਹ ਕੋਲ ਜਿੰਨਾ ਅਧਿਕਾਰ ਅਤੇ ਤਾਕਤ ਹੈ, ਉੱਨਾ ਹੋਰ ਕਿਸੇ ਵੀ ਹਾਕਮ ਨੂੰ ਹੁਣ ਤਕ ਨਹੀਂ ਮਿਲਿਆ। ਮੱਤੀ 28:18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਕੋਲ ਹੋਰ ਕਿਸੇ ਵੀ ਹਾਕਮ ਨਾਲੋਂ ਜ਼ਿਆਦਾ ਅਧਿਕਾਰ ਹੈ?

      ਇਨਸਾਨੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ, ਹਰ ਸਰਕਾਰ ਧਰਤੀ ਦੇ ਕਿਸੇ ਇਕ ਇਲਾਕੇ ਜਾਂ ਦੇਸ਼ ʼਤੇ ਹੀ ਰਾਜ ਕਰਦੀ ਹੈ। ਪਰ ਧਿਆਨ ਦਿਓ ਕਿ ਪਰਮੇਸ਼ੁਰ ਦੇ ਰਾਜ ਬਾਰੇ ਕੀ ਦੱਸਿਆ ਗਿਆ ਹੈ। ਦਾਨੀਏਲ 7:14 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਇਹ ਖ਼ੁਸ਼ੀ ਦੀ ਗੱਲ ਕਿਉਂ ਹੈ ਕਿ ਪਰਮੇਸ਼ੁਰ ਦਾ ਰਾਜ “ਕਦੇ ਨਾਸ਼ ਨਹੀਂ ਹੋਵੇਗਾ”?

      • ਇਹ ਖ਼ੁਸ਼ੀ ਦੀ ਗੱਲ ਕਿਉਂ ਹੈ ਕਿ ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ʼਤੇ ਹਕੂਮਤ ਕਰੇਗਾ?

      5. ਇਨਸਾਨੀ ਸਰਕਾਰਾਂ ਨਾਕਾਮ ਰਹੀਆਂ ਹਨ

      ਸਾਨੂੰ ਇਨਸਾਨੀ ਸਰਕਾਰਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਦੀ ਲੋੜ ਕਿਉਂ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਪਰਮੇਸ਼ੁਰ ਦਾ ਰਾਜ ਕੀ ਹੈ?​—ਕੁਝ ਹਿੱਸਾ  (1:41)

      • ਇਨਸਾਨਾਂ ਦੀ ਹਕੂਮਤ ਦਾ ਕੀ ਨਤੀਜਾ ਨਿਕਲਿਆ ਹੈ?

      ਉਪਦੇਸ਼ਕ ਦੀ ਕਿਤਾਬ 8:9 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇਨਸਾਨੀ ਸਰਕਾਰਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਦੀ ਲੋੜ ਹੈ? ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ?

      6. ਪਰਮੇਸ਼ੁਰ ਦੇ ਰਾਜ ਦੇ ਰਾਜੇ ਸਾਨੂੰ ਚੰਗੀ ਤਰ੍ਹਾਂ ਸਮਝਦੇ ਹਨ

      ਸਾਡਾ ਰਾਜਾ ਯਿਸੂ ਖ਼ੁਦ ਇਕ ਇਨਸਾਨ ਵਜੋਂ ਧਰਤੀ ʼਤੇ ਰਹਿ ਚੁੱਕਾ ਹੈ। ਇਸ ਲਈ ਉਹ ਸਾਨੂੰ ਅਤੇ ‘ਸਾਡੀਆਂ ਕਮਜ਼ੋਰੀਆਂ ਨੂੰ ਸਮਝਦਾ’ ਹੈ। (ਇਬਰਾਨੀਆਂ 4:15) ਯਹੋਵਾਹ ਨੇ ਯਿਸੂ ਨਾਲ ਰਾਜ ਕਰਨ ਲਈ ਧਰਤੀ ਤੋਂ 1,44,000 ਜਣਿਆਂ ਨੂੰ ਚੁਣਿਆ ਹੈ। ਇਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੂੰ “ਹਰ ਕਬੀਲੇ, ਭਾਸ਼ਾ, ਨਸਲ ਅਤੇ ਕੌਮ ਵਿੱਚੋਂ” ਚੁਣਿਆ ਗਿਆ ਹੈ।—ਪ੍ਰਕਾਸ਼ ਦੀ ਕਿਤਾਬ 5:9.

      • ਕੀ ਤੁਹਾਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ ਸਾਡੀਆਂ ਮੁਸ਼ਕਲਾਂ ਚੰਗੀ ਤਰ੍ਹਾਂ ਸਮਝਦੇ ਹਨ? ਤੁਹਾਨੂੰ ਕਿਉਂ ਤਸੱਲੀ ਮਿਲਦੀ ਹੈ?

      ਅਲੱਗ-ਅਲੱਗ ਸਮਿਆਂ ਅਤੇ ਪਿਛੋਕੜਾਂ ਦੇ ਆਦਮੀਆਂ ਅਤੇ ਔਰਤਾਂ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ।

      ਯਹੋਵਾਹ ਨੇ ਯਿਸੂ ਨਾਲ ਰਾਜ ਕਰਨ ਲਈ ਅਲੱਗ-ਅਲੱਗ ਕੌਮਾਂ, ਭਾਸ਼ਾਵਾਂ ਅਤੇ ਦੇਸ਼ਾਂ ਤੋਂ ਆਦਮੀਆਂ ਅਤੇ ਔਰਤਾਂ ਨੂੰ ਚੁਣਿਆ ਹੈ

      7. ਪਰਮੇਸ਼ੁਰ ਦੇ ਰਾਜ ਦੇ ਕਾਨੂੰਨ ਕਿਸੇ ਵੀ ਸਰਕਾਰ ਦੇ ਕਾਨੂੰਨਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹਨ

      ਆਮ ਤੌਰ ਤੇ ਸਰਕਾਰਾਂ ਆਪਣੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਕਾਇਦੇ-ਕਾਨੂੰਨ ਬਣਾਉਂਦੀਆਂ ਹਨ। ਪਰਮੇਸ਼ੁਰ ਦੀ ਸਰਕਾਰ ਨੇ ਵੀ ਆਪਣੇ ਲੋਕਾਂ ਲਈ ਕਾਇਦੇ-ਕਾਨੂੰਨ ਬਣਾਏ ਹਨ। 1 ਕੁਰਿੰਥੀਆਂ 6:9-11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਜੇ ਸਾਰੇ ਲੋਕ ਚਾਲ-ਚਲਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ, ਤਾਂ ਇਹ ਦੁਨੀਆਂ ਕਿਹੋ ਜਿਹੀ ਹੋਵੇਗੀ?a

      • ਕੀ ਯਹੋਵਾਹ ਲਈ ਆਪਣੇ ਲੋਕਾਂ ਤੋਂ ਇਹ ਉਮੀਦ ਰੱਖਣੀ ਸਹੀ ਹੈ ਕਿ ਉਹ ਉਸ ਦੇ ਕਾਨੂੰਨ ਮੰਨਣ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

      • ਕਿਸ ਗੱਲ ਤੋਂ ਪਤਾ ਲੱਗਦਾ ਕਿ ਜਿਹੜੇ ਲੋਕ ਅੱਜ ਪਰਮੇਸ਼ੁਰ ਦੇ ਕਾਨੂੰਨ ਨਹੀਂ ਮੰਨਦੇ, ਉਹ ਵੀ ਬਾਅਦ ਵਿਚ ਬਦਲ ਸਕਦੇ ਹਨ?​—ਆਇਤ 11 ਦੇਖੋ।

      ਚੌਂਕ ਵਿਚ ਖੜ੍ਹਾ ਪੁਲਸ ਵਾਲਾ ਗੱਡੀਆਂ ਨੂੰ ਰੋਕ ਰਿਹਾ ਹੈ। ਅਲੱਗ-ਅਲੱਗ ਉਮਰ ਦੇ ਲੋਕ ਸੜਕ ਪਾਰ ਕਰ ਰਹੇ ਹਨ।

      ਸਰਕਾਰਾਂ ਆਪਣੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਕਾਨੂੰਨ ਬਣਾਉਂਦੀਆਂ ਹਨ। ਪਰ ਪਰਮੇਸ਼ੁਰ ਦੇ ਰਾਜ ਦੇ ਕਾਨੂੰਨ ਕਿਤੇ ਜ਼ਿਆਦਾ ਬਿਹਤਰ ਹਨ

      ਕੁਝ ਲੋਕਾਂ ਦਾ ਕਹਿਣਾ ਹੈ: “ਪਰਮੇਸ਼ੁਰ ਦਾ ਰਾਜ ਸਾਡੇ ਦਿਲਾਂ ਵਿਚ ਹੈ।”

      • ਤੁਸੀਂ ਕੀ ਜਵਾਬ ਦਿਓਗੇ?

      ਹੁਣ ਤਕ ਅਸੀਂ ਸਿੱਖਿਆ

      ਪਰਮੇਸ਼ੁਰ ਦਾ ਰਾਜ ਸੱਚ-ਮੁੱਚ ਦੀ ਸਰਕਾਰ ਹੈ। ਇਹ ਸਰਕਾਰ ਸਵਰਗ ਤੋਂ ਪੂਰੀ ਧਰਤੀ ʼਤੇ ਹਕੂਮਤ ਕਰੇਗੀ।

      ਤੁਸੀਂ ਕੀ ਕਹੋਗੇ?

      • ਪਰਮੇਸ਼ੁਰ ਦੇ ਰਾਜ ਦੇ ਰਾਜੇ ਕੌਣ ਹਨ?

      • ਪਰਮੇਸ਼ੁਰ ਦਾ ਰਾਜ ਇਨਸਾਨੀ ਸਰਕਾਰਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਕਿਉਂ ਹੈ?

      • ਯਹੋਵਾਹ ਆਪਣੇ ਰਾਜ ਦੇ ਨਾਗਰਿਕਾਂ ਤੋਂ ਕੀ ਉਮੀਦ ਰੱਖਦਾ ਹੈ?

      ਟੀਚਾ

      ਇਹ ਵੀ ਦੇਖੋ

      ਪਰਮੇਸ਼ੁਰ ਦਾ ਰਾਜ ਕਿੱਥੇ ਹੈ? ਧਿਆਨ ਦਿਓ ਕਿ ਯਿਸੂ ਨੇ ਇਸ ਬਾਰੇ ਕੀ ਕਿਹਾ।

      “ਕੀ ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਹੈ?” (jw.org ʼਤੇ ਲੇਖ)

      ਯਹੋਵਾਹ ਦੇ ਗਵਾਹ ਇਨਸਾਨੀ ਸਰਕਾਰਾਂ ਨਾਲੋਂ ਜ਼ਿਆਦਾ ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ ਕਿਉਂ ਰਹਿੰਦੇ ਹਨ?

      ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ  (1:43)

      ਬਾਈਬਲ ਵਿਚ 1,44,000 ਲੋਕਾਂ ਬਾਰੇ ਕੀ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਯਿਸੂ ਨਾਲ ਰਾਜ ਕਰਨ ਲਈ ਚੁਣਿਆ ਹੈ? ਆਓ ਜਾਣੀਏ।

      “ਸਵਰਗ ਕੌਣ ਜਾਣਗੇ?” (jw.org ʼਤੇ ਲੇਖ)

      ਜੇਲ੍ਹ ਵਿਚ ਕੈਦ ਇਕ ਔਰਤ ਨੂੰ ਕਿਸ ਗੱਲ ਤੋਂ ਯਕੀਨ ਹੋਇਆ ਕਿ ਸਿਰਫ਼ ਪਰਮੇਸ਼ੁਰ ਹੀ ਦੁਨੀਆਂ ਵਿੱਚੋਂ ਬੇਇਨਸਾਫ਼ੀ ਮਿਟਾ ਸਕਦਾ ਹੈ?

      “ਮੈਂ ਜਾਣਿਆ ਕਿ ਬੇਇਨਸਾਫ਼ੀ ਕਿਵੇਂ ਖ਼ਤਮ ਹੋਵੇਗੀ” (ਜਾਗਰੂਕ ਬਣੋ!  ਲੇਖ)

      a ਇਨ੍ਹਾਂ ਵਿੱਚੋਂ ਕੁਝ ਮਿਆਰਾਂ ਬਾਰੇ ਭਾਗ 3 ਵਿਚ ਚਰਚਾ ਕੀਤੀ ਜਾਵੇਗੀ।

  • ਪਰਮੇਸ਼ੁਰ ਦਾ ਰਾਜ ਕੀ ਕਰੇਗਾ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ। ਬਹੁਤ ਜਲਦੀ ਉਹ ਧਰਤੀ ਉੱਤੇ ਵੀ ਰਾਜ ਕਰੇਗਾ ਅਤੇ ਵਿਗੜੇ ਹੋਏ ਹਾਲਾਤਾਂ ਨੂੰ ਠੀਕ ਕਰੇਗਾ। ਇਸ ਰਾਜ ਵਿਚ ਇਨਸਾਨਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਬਰਕਤਾਂ ʼਤੇ ਗੌਰ ਕਰੀਏ।

      1. ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਸ਼ਾਂਤੀ ਅਤੇ ਨਿਆਂ ਕਿਵੇਂ ਕਾਇਮ ਕਰੇਗਾ?

      ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਆਰਮਾਗੇਡਨ ਦੀ ਲੜਾਈ ਵਿਚ ਦੁਸ਼ਟ ਲੋਕਾਂ ਅਤੇ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾਸ਼ ਦੀ ਕਿਤਾਬ 16:14, 16) ਉਸ ਸਮੇਂ ਬਾਈਬਲ ਦਾ ਇਹ ਵਾਅਦਾ ਪੂਰਾ ਹੋਵੇਗਾ: “ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ।” (ਜ਼ਬੂਰ 37:10) ਇਸ ਤਰ੍ਹਾਂ ਇਸ ਰਾਜ ਦੇ ਜ਼ਰੀਏ ਯਿਸੂ ਪੂਰੀ ਧਰਤੀ ਉੱਤੇ ਸ਼ਾਂਤੀ ਅਤੇ ਨਿਆਂ ਕਾਇਮ ਕਰੇਗਾ।​—ਯਸਾਯਾਹ 11:4 ਪੜ੍ਹੋ।

      2. ਜਦੋਂ ਧਰਤੀ ʼਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇਗੀ, ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

      ਪਰਮੇਸ਼ੁਰ ਦੇ ਰਾਜ ਵਿਚ “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।” (ਜ਼ਬੂਰ 37:29) ਜ਼ਰਾ ਸੋਚੋ, ਧਰਤੀ ਉੱਤੇ ਹਰ ਇਨਸਾਨ ਧਰਮੀ ਹੋਵੇਗਾ ਅਤੇ ਉਹ ਯਹੋਵਾਹ ਅਤੇ ਇਕ-ਦੂਜੇ ਨਾਲ ਪਿਆਰ ਕਰੇਗਾ। ਕੋਈ ਬੀਮਾਰ ਨਹੀਂ ਹੋਵੇਗਾ ਅਤੇ ਇਨਸਾਨ ਹਮੇਸ਼ਾ ਲਈ ਜੀਉਣਗੇ। ਉਹ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ!

      3. ਦੁਸ਼ਟਾਂ ਦਾ ਨਾਸ਼ ਕਰਨ ਤੋਂ ਬਾਅਦ ਪਰਮੇਸ਼ੁਰ ਦਾ ਰਾਜ ਕੀ ਕਰੇਗਾ?

      ਦੁਸ਼ਟ ਲੋਕਾਂ ਦੇ ਨਾਸ਼ ਤੋਂ ਬਾਅਦ ਯਿਸੂ 1,000 ਸਾਲ ਤਕ ਰਾਜ ਕਰੇਗਾ। ਇਸ ਦੌਰਾਨ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣੇ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰਨਗੇ। ਹਜ਼ਾਰ ਸਾਲ ਦੇ ਅਖ਼ੀਰ ਤਕ ਸਾਰਾ ਕੁਝ ਠੀਕ ਹੋ ਜਾਵੇਗਾ, ਇਹ ਧਰਤੀ ਸੋਹਣੀ ਬਣ ਜਾਵੇਗੀ ਅਤੇ ਉੱਥੇ ਸਾਰੇ ਲੋਕ ਖ਼ੁਸ਼ ਰਹਿਣਗੇ ਕਿਉਂਕਿ ਉਹ ਯਹੋਵਾਹ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨਗੇ। ਫਿਰ ਯਿਸੂ ਆਪਣੇ ਪਿਤਾ ਨੂੰ ਰਾਜ ਵਾਪਸ ਕਰ ਦੇਵੇਗਾ। ਉਦੋਂ ਹਮੇਸ਼ਾ ਲਈ ਯਹੋਵਾਹ ਦਾ ‘ਨਾਂ ਪਵਿੱਤਰ ਕੀਤਾ ਜਾਵੇਗਾ।’ (ਮੱਤੀ 6:9, 10) ਇਹ ਸਾਬਤ ਹੋ ਜਾਵੇਗਾ ਕਿ ਯਹੋਵਾਹ ਇਕ ਚੰਗਾ ਰਾਜਾ ਹੈ ਜਿਸ ਨੂੰ ਆਪਣੀ ਪਰਜਾ ਦੀ ਬਹੁਤ ਪਰਵਾਹ ਹੈ। ਫਿਰ ਯਹੋਵਾਹ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਖ਼ਤਮ ਕਰ ਦੇਵੇਗਾ। ਉਹ ਉਨ੍ਹਾਂ ਲੋਕਾਂ ਨੂੰ ਵੀ ਖ਼ਤਮ ਕਰ ਦੇਵੇਗਾ ਜੋ ਉਸ ਦੀ ਹਕੂਮਤ ਖ਼ਿਲਾਫ਼ ਬਗਾਵਤ ਕਰਨਗੇ। (ਪ੍ਰਕਾਸ਼ ਦੀ ਕਿਤਾਬ 20:7-10) ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਜੋ ਚੰਗੇ ਹਾਲਾਤ ਲਿਆਵੇਗਾ, ਉਹ ਹਮੇਸ਼ਾ ਲਈ ਰਹਿਣਗੇ।

      ਹੋਰ ਸਿੱਖੋ

      ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਰਾਜ ਵਿਚ ਉਹ ਸਾਰੇ ਵਾਅਦੇ ਪੂਰੇ ਕਰੇਗਾ ਜੋ ਉਸ ਨੇ ਬਾਈਬਲ ਵਿਚ ਲਿਖਵਾਏ ਹਨ? ਆਓ ਜਾਣੀਏ।

      4. ਪਰਮੇਸ਼ੁਰ ਦਾ ਰਾਜ ਇਨਸਾਨੀ ਹਕੂਮਤਾਂ ਦਾ ਅੰਤ ਕਰ ਦੇਵੇਗਾ

      “ਇਨਸਾਨ ਨੇ ਇਨਸਾਨ ʼਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।” (ਉਪਦੇਸ਼ਕ ਦੀ ਕਿਤਾਬ 8:9) ਯਹੋਵਾਹ ਆਪਣੇ ਰਾਜ ਦੇ ਜ਼ਰੀਏ ਇਨਸਾਨੀ ਹਕੂਮਤਾਂ ਨੂੰ ਅਤੇ ਉਨ੍ਹਾਂ ਕਰਕੇ ਆਈਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰ ਦੇਵੇਗਾ।

      ਦਾਨੀਏਲ 2:44 ਅਤੇ 2 ਥੱਸਲੁਨੀਕੀਆਂ 1:6-8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਯਹੋਵਾਹ ਅਤੇ ਉਸ ਦਾ ਪੁੱਤਰ ਯਿਸੂ ਇਨਸਾਨੀ ਸਰਕਾਰਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨਾਲ ਕੀ ਕਰਨਗੇ?

      • ਹੁਣ ਤਕ ਤੁਸੀਂ ਯਹੋਵਾਹ ਅਤੇ ਯਿਸੂ ਬਾਰੇ ਬਹੁਤ ਕੁਝ ਸਿੱਖਿਆ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਕਿਉਂ ਯਕੀਨ ਹੈ ਕਿ ਉਹ ਜੋ ਕਰਨਗੇ ਸਹੀ ਕਰਨਗੇ?

      ਰਾਜਾ ਯਿਸੂ ਸਵਰਗ ਤੋਂ ਸੋਹਣੀ ਧਰਤੀ ʼਤੇ ਰਾਜ ਕਰ ਰਿਹਾ ਹੈ।

      5. ਯਿਸੂ ਤੋਂ ਵਧੀਆ ਰਾਜਾ ਹੋਰ ਕੋਈ ਹੋ ਹੀ ਨਹੀਂ ਸਕਦਾ!

      ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਆਪਣੀ ਪਰਜਾ ਲਈ ਬਹੁਤ ਸਾਰੇ ਚੰਗੇ ਕੰਮ ਕਰੇਗਾ। ਇਸ ਗੱਲ ਦਾ ਸਬੂਤ ਉਸ ਨੇ ਧਰਤੀ ʼਤੇ ਹੁੰਦਿਆਂ ਦਿੱਤਾ। ਉਸ ਨੇ ਲੋਕਾਂ ਲਈ ਬਹੁਤ ਕੁਝ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਕਰਨ ਲਈ ਪਰਮੇਸ਼ੁਰ ਨੇ ਉਸ ਨੂੰ ਤਾਕਤ ਵੀ ਦਿੱਤੀ ਹੈ। ਇਸ ਬਾਰੇ ਜਾਣਨ ਲਈ ਵੀਡੀਓ ਦੇਖੋ।

      ਵੀਡੀਓ: ਯਿਸੂ ਨੇ ਦਿਖਾਇਆ ਕਿ ਪਰਮੇਸ਼ੁਰ ਦਾ ਰਾਜ ਕੀ ਕਰੇਗਾ (1:13)

      ਧਰਤੀ ਉੱਤੇ ਯਿਸੂ ਨੇ ਜੋ ਕੰਮ ਕੀਤੇ, ਉਨ੍ਹਾਂ ਤੋਂ ਇਸ ਗੱਲ ਦੀ ਝਲਕ ਮਿਲੀ ਕਿ ਪਰਮੇਸ਼ੁਰ ਦਾ ਰਾਜ ਕੀ ਕਰੇਗਾ। ਅੱਗੇ ਕੁਝ ਵਾਅਦੇ ਦੱਸੇ ਗਏ ਹਨ ਜੋ ਪਰਮੇਸ਼ੁਰ ਦੇ ਰਾਜ ਵਿਚ ਪੂਰੇ ਹੋਣਗੇ। ਅਜਿਹੇ ਕਿਹੜੇ ਵਾਅਦੇ ਹਨ ਜਿਨ੍ਹਾਂ ਦੇ ਪੂਰਾ ਹੋਣ ਦੀ ਤੁਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਹੋ? ਉਨ੍ਹਾਂ ਵਾਅਦਿਆਂ ਨਾਲ ਦਿੱਤੀਆਂ ਆਇਤਾਂ ਪੜ੍ਹੋ।

      ਧਰਤੀ ʼਤੇ ਹੁੰਦਿਆਂ ਯਿਸੂ ਨੇ . . .

      ਸਵਰਗ ਤੋਂ ਯਿਸੂ . . .

      • ਕੁਦਰਤੀ ਤਾਕਤਾਂ ਨੂੰ ਕਾਬੂ ਵਿਚ ਰੱਖਿਆ।​—ਮਰਕੁਸ 4:36-41.

      • ਵਾਤਾਵਰਣ ਸੰਬੰਧੀ ਸਮੱਸਿਆਵਾਂ ਹੱਲ ਕਰੇਗਾ।​—ਯਸਾਯਾਹ 35:1, 2.

      • ਚਮਤਕਾਰ ਕਰ ਕੇ ਹਜ਼ਾਰਾਂ ਨੂੰ ਖਾਣਾ ਖੁਆਇਆ।​—ਮੱਤੀ 14:17-21.

      • ਦੁਨੀਆਂ ਵਿੱਚੋਂ ਭੁੱਖਮਰੀ ਮਿਟਾ ਦੇਵੇਗਾ।​—ਜ਼ਬੂਰ 72:16.

      • ਕਈ ਬੀਮਾਰ ਲੋਕਾਂ ਨੂੰ ਠੀਕ ਕੀਤਾ।​—ਲੂਕਾ 18:35-43.

      • ਬੀਮਾਰੀਆਂ ਖ਼ਤਮ ਕਰੇਗਾ ਜਿਸ ਕਰਕੇ ਸਾਰੇ ਜਣੇ ਤੰਦਰੁਸਤ ਰਹਿਣਗੇ।​—ਯਸਾਯਾਹ 33:24.

      • ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ।​—ਲੂਕਾ 8:49-55.

      • ਮੌਤ ਨੂੰ ਮਿਟਾ ਦੇਵੇਗਾ ਅਤੇ ਮਰੇ ਲੋਕਾਂ ਨੂੰ ਜੀਉਂਦਾ ਕਰੇਗਾ।​—ਪ੍ਰਕਾਸ਼ ਦੀ ਕਿਤਾਬ 21:3, 4.

      6. ਪਰਮੇਸ਼ੁਰ ਦਾ ਰਾਜ ਇਨਸਾਨਾਂ ਨੂੰ ਸ਼ਾਨਦਾਰ ਭਵਿੱਖ ਦੇਵੇਗਾ

      ਯਹੋਵਾਹ ਸ਼ੁਰੂ ਤੋਂ ਹੀ ਇਨਸਾਨਾਂ ਨੂੰ ਸੋਹਣੀ ਧਰਤੀ ਉੱਤੇ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਸੀ। ਉਹ ਆਪਣੇ ਰਾਜ ਵਿਚ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਯਹੋਵਾਹ ਆਪਣਾ ਇਹ ਮਕਸਦ ਪੂਰਾ ਕਰਨ ਲਈ ਆਪਣੇ ਪੁੱਤਰ ਦੇ ਜ਼ਰੀਏ ਕੀ ਕਰ ਰਿਹਾ ਹੈ? ਇਹ ਜਾਣਨ ਲਈ ਵੀਡੀਓ ਦੇਖੋ।

      ਵੀਡੀਓ: ਸ਼ਾਨਦਾਰ ਭਵਿੱਖ ਦੀ ਇਕ ਝਲਕ (4:38)

      ਜ਼ਬੂਰ 145:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਹੋਵਾਹ ‘ਸਾਰੇ ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ ਕਰੇਗਾ।’ ਇਹ ਜਾਣ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

      ਕੁਝ ਲੋਕਾਂ ਦਾ ਕਹਿਣਾ ਹੈ: “ਜੇ ਅਸੀਂ ਰਲ਼-ਮਿਲ ਕੇ ਕੋਸ਼ਿਸ਼ ਕਰੀਏ, ਤਾਂ ਅਸੀਂ ਆਪ ਹੀ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾ ਸਕਦੇ ਹਾਂ।”

      • ਪਰਮੇਸ਼ੁਰ ਦਾ ਰਾਜ ਅਜਿਹੀਆਂ ਕਿਹੜੀਆਂ ਸਮੱਸਿਆਵਾਂ ਖ਼ਤਮ ਕਰੇਗਾ ਜੋ ਇਨਸਾਨੀ ਸਰਕਾਰਾਂ ਕਦੇ ਖ਼ਤਮ ਨਹੀਂ ਕਰ ਸਕਦੀਆਂ?

      ਹੁਣ ਤਕ ਅਸੀਂ ਸਿੱਖਿਆ

      ਯਹੋਵਾਹ ਆਪਣੇ ਰਾਜ ਦੇ ਜ਼ਰੀਏ ਆਪਣਾ ਮਕਸਦ ਪੂਰਾ ਕਰੇਗਾ। ਉਸ ਰਾਜ ਵਿਚ ਪੂਰੀ ਧਰਤੀ ਬਹੁਤ ਸੋਹਣੀ ਬਣ ਜਾਵੇਗੀ। ਸਿਰਫ਼ ਚੰਗੇ ਲੋਕ ਹੀ ਧਰਤੀ ʼਤੇ ਰਹਿਣਗੇ ਜੋ ਹਮੇਸ਼ਾ ਲਈ ਯਹੋਵਾਹ ਦੀ ਭਗਤੀ ਕਰਨਗੇ।

      ਤੁਸੀਂ ਕੀ ਕਹੋਗੇ?

      • ਪਰਮੇਸ਼ੁਰ ਦੇ ਰਾਜ ਰਾਹੀਂ ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕੀਤਾ ਜਾਵੇਗਾ?

      • ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਬਾਈਬਲ ਵਿਚ ਦੱਸੇ ਸਾਰੇ ਵਾਅਦੇ ਪੂਰੇ ਕਰੇਗਾ?

      • ਪਰਮੇਸ਼ੁਰ ਦੇ ਰਾਜ ਵਿਚ ਤੁਸੀਂ ਕਿਸ ਵਾਅਦੇ ਦੇ ਪੂਰਾ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ?

      ਟੀਚਾ

      ਇਹ ਵੀ ਦੇਖੋ

      ਆਓ ਜਾਣੀਏ ਕਿ ਆਰਮਾਗੇਡਨ ਕੀ ਹੈ।

      “ਆਰਮਾਗੇਡਨ ਦੀ ਲੜਾਈ ਕੀ ਹੈ?” (jw.org ʼਤੇ ਲੇਖ)

      ਜਾਣੋ ਕਿ ਉਸ ਸਮੇਂ ਦੌਰਾਨ ਕਿਹੜੀਆਂ ਘਟਨਾਵਾਂ ਹੋਣਗੀਆਂ ਜਿਸ ਨੂੰ ਯਿਸੂ ਨੇ “ਮਹਾਂਕਸ਼ਟ” ਕਿਹਾ ਸੀ।—ਮੱਤੀ 24:21.

      “ਮਹਾਂਕਸ਼ਟ ਕੀ ਹੈ?” (jw.org ʼਤੇ ਲੇਖ)

      ਵੀਡੀਓ ਵਿਚ ਦੇਖੋ ਕਿ ਤੁਸੀਂ ਕਿਵੇਂ ਆਪਣੇ ਪਰਿਵਾਰ ਨਾਲ ਮਿਲ ਕੇ ਨਵੀਂ ਦੁਨੀਆਂ ਦੀ ਕਲਪਨਾ ਕਰ ਸਕਦੇ ਹੋ।

      ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ (1:50)

      “ਮੈਂ ਕਈ ਸਵਾਲਾਂ ਨੂੰ ਲੈ ਕੇ ਪਰੇਸ਼ਾਨ ਸੀ।” ਇਸ ਕਹਾਣੀ ਵਿਚ ਇਕ ਅਜਿਹੇ ਆਦਮੀ ਬਾਰੇ ਦੱਸਿਆ ਗਿਆ ਹੈ ਜੋ ਆਪਣੇ ਦੇਸ਼ ਦੀ ਸਰਕਾਰ ਬਦਲਣੀ ਚਾਹੁੰਦਾ ਸੀ। ਪਰ ਫਿਰ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ।

      “ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ ਲੇਖ)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ