ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • pe ਅਧਿ. 16 ਸਫ਼ੇ 134-141
  • ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਆਰੰਭ ਕਰਦੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਆਰੰਭ ਕਰਦੀ ਹੈ
  • ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਉਹ ਸਰਕਾਰ ਜਿਸ ਲਈ ਮਸੀਹੀ ਪ੍ਰਾਰਥਨਾ ਕਰਦੇ ਹਨ
  • ਵੈਰੀਆਂ ਦੇ ਵਿਚਕਾਰ ਸ਼ਾਸਨ ਦਾ ਆਰੰਭ
  • ਜਦੋਂ ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਆਰੰਭ ਕਰਦੀ ਹੈ
  • ਪਰਮੇਸ਼ੁਰ ਦਾ ਰਾਜ ਹਰ ਪੱਖੋਂ ਉੱਤਮ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ਪਰਮੇਸ਼ੁਰ ਦਾ ਰਾਜ ਕੀ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
ਹੋਰ ਦੇਖੋ
ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
pe ਅਧਿ. 16 ਸਫ਼ੇ 134-141

ਅਧਿਆਇ 16

ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਆਰੰਭ ਕਰਦੀ ਹੈ

1. (ੳ) ਵਿਸ਼ਵਾਸ ਕਰਨ ਵਾਲੇ ਵਿਅਕਤੀ ਬਹੁਤ ਚਿਰ ਤੋਂ ਕਿਸ ਚੀਜ਼ ਦੀ ਉਡੀਕ ਵਿਚ ਹਨ? (ਅ) ਪਰਮੇਸ਼ੁਰ ਦਾ ਰਾਜ ਇਕ “ਨਗਰ” ਕਿਉਂ ਆਖਿਆ ਗਿਆ ਹੈ?

ਹਜ਼ਾਰਾਂ ਹੀ ਸਾਲਾਂ ਲਈ ਪਰਮੇਸ਼ੁਰ ਦੀ ਸਰਕਾਰ ਵਿਚ ਵਿਸ਼ਵਾਸ ਕਰਨ ਵਾਲੇ ਵਿਅਕਤੀਆਂ ਨੇ ਉਸ ਸਮੇਂ ਦੀ ਉਡੀਕ ਕੀਤੀ ਹੈ ਜਦੋਂ ਇਹ ਆਪਣਾ ਸ਼ਾਸਨ ਆਰੰਭ ਕਰੇਗੀ। ਉਦਾਹਰਣ ਦੇ ਤੌਰ ਤੇ, ਬਾਈਬਲ ਆਖਦੀ ਹੈ ਕਿ ਵਫ਼ਾਦਾਰ ਅਬਰਾਹਾਮ “ਉਸ ਨਗਰ ਦੀ ਉਡੀਕ ਕਰਦਾ ਸੀ ਜਿਹ ਦੀਆਂ [“ਵਾਸਤਵਿਕ,” ਨਿਵ] ਨੀਹਾਂ ਹਨ ਅਤੇ ਜਿਹ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ।” (ਇਬਰਾਨੀਆਂ 11:10) ਉਹ “ਨਗਰ” ਪਰਮੇਸ਼ੁਰ ਦਾ ਰਾਜ ਹੈ। ਪਰ ਇਹ ਇੱਥੇ “ਨਗਰ” ਕਿਉਂ ਆਖਿਆ ਗਿਆ ਹੈ? ਇਹ ਇਸ ਲਈ ਹੈ ਕਿਉਂਕਿ ਪ੍ਰਾਚੀਨ ਸਮਿਆਂ ਵਿਚ ਇਕ ਰਾਜੇ ਦਾ ਇਕ ਨਗਰ ਉੱਤੇ ਸ਼ਾਸਨ ਕਰਨਾ ਆਮ ਗੱਲ ਸੀ। ਇਸ ਲਈ ਲੋਕ ਇਕ ਨਗਰ ਨੂੰ ਅਕਸਰ ਇਕ ਰਾਜ ਸਮਝਦੇ ਸਨ।

2. (ੳ) ਕੀ ਦਿਖਾਉਂਦਾ ਹੈ ਕਿ ਮਸੀਹ ਦੇ ਪਹਿਲੇ ਚੇਲਿਆਂ ਲਈ ਰਾਜ ਇਕ ਵਾਸਤਵਿਕਤਾ ਸੀ? (ਅ) ਉਹ ਉਸ ਦੇ ਬਾਰੇ ਕੀ ਜਾਣਨਾ ਚਾਹੁੰਦੇ ਸਨ?

2 ਮਸੀਹ ਦੇ ਪਹਿਲੇ ਅਨੁਯਾਈਆਂ ਲਈ ਪਰਮੇਸ਼ੁਰ ਦਾ ਰਾਜ ਇਕ ਵਾਸਤਵਿਕਤਾ ਸੀ। ਇਹ ਉਨ੍ਹਾਂ ਦੀ ਉਸ ਦੇ ਸ਼ਾਸਨ ਵਿਚ ਤੀਬਰ ਦਿਲਚਸਪੀ ਤੋਂ ਪ੍ਰਦਰਸ਼ਿਤ ਹੁੰਦਾ ਹੈ। (ਮੱਤੀ 20:20-23) ਉਨ੍ਹਾਂ ਦੇ ਮਨਾਂ ਵਿਚ ਇਕ ਇਹ ਸਵਾਲ ਸੀ: ਮਸੀਹ ਅਤੇ ਉਸ ਦੇ ਚੇਲੇ ਕਦੋਂ ਸ਼ਾਸਨ ਕਰਨਾ ਆਰੰਭ ਕਰਨਗੇ? ਇਕ ਵਾਰ ਜਦੋਂ ਯਿਸੂ ਆਪਣੇ ਪੁਨਰ-ਉਥਾਨ ਤੋਂ ਬਾਅਦ ਆਪਣੇ ਚੇਲਿਆਂ ਨੂੰ ਪ੍ਰਗਟ ਹੋਇਆ, ਤਾਂ ਉਨ੍ਹਾਂ ਨੇ ਪੁੱਛਿਆ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” (ਰਸੂਲਾਂ ਦੇ ਕਰਤੱਬ 1:6, ਟੇਢੇ ਟਾਈਪ ਸਾਡੇ) ਤਾਂ ਫਿਰ, ਕੀ ਤੁਸੀਂ ਇਹ ਜਾਣਨ ਲਈ ਉਤਸੁਕ ਹੋ ਕਿ ਕਦੋਂ ਮਸੀਹ ਪਰਮੇਸ਼ੁਰ ਦੀ ਸਰਕਾਰ ਦਾ ਰਾਜਾ ਹੋ ਕੇ ਸ਼ਾਸਨ ਕਰਨਾ ਆਰੰਭ ਕਰਦਾ ਹੈ, ਜਿਸ ਤਰ੍ਹਾਂ ਮਸੀਹ ਦੇ ਚੇਲੇ ਵੀ ਉਤਸੁਕ ਸਨ?

ਉਹ ਸਰਕਾਰ ਜਿਸ ਲਈ ਮਸੀਹੀ ਪ੍ਰਾਰਥਨਾ ਕਰਦੇ ਹਨ

3, 4. (ੳ) ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਹਮੇਸ਼ਾ ਰਾਜੇ ਦੇ ਰੂਪ ਵਿਚ ਸ਼ਾਸਨ ਕੀਤਾ ਹੈ? (ਅ) ਤਾਂ ਫਿਰ ਮਸੀਹ ਨੇ ਆਪਣੇ ਅਨੁਯਾਈਆਂ ਨੂੰ ਪਰਮੇਸ਼ੁਰ ਦੇ ਰਾਜ ਆਉਣ ਲਈ ਪ੍ਰਾਰਥਨਾ ਕਰਨ ਲਈ ਕਿਉਂ ਸਿੱਖਿਆ ਦਿੱਤੀ ਸੀ?

3 ਮਸੀਹ ਨੇ ਆਪਣੇ ਅਨੁਯਾਈਆਂ ਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਪਰ ਸ਼ਾਇਦ ਕੋਈ ਪੁੱਛੇ: ‘ਕੀ ਯਹੋਵਾਹ ਪਰਮੇਸ਼ੁਰ ਨੇ ਹਮੇਸ਼ਾ ਰਾਜੇ ਦੇ ਰੂਪ ਵਿਚ ਸ਼ਾਸਨ ਨਹੀਂ ਕੀਤਾ ਹੈ? ਅਗਰ ਉਸ ਨੇ ਕੀਤਾ ਹੈ, ਤਾਂ ਫਿਰ ਉਸ ਦੇ ਰਾਜ ਦੇ ਆਉਣ ਵਾਸਤੇ ਕਿਉਂ ਪ੍ਰਾਰਥਨਾ ਕਰੀਏ?’

4 ਇਹ ਸੱਚ ਹੈ ਕਿ ਬਾਈਬਲ ਯਹੋਵਾਹ ਨੂੰ “ਜੁੱਗਾਂ [ਦਾ] ਮਹਾਰਾਜ” ਆਖਦੀ ਹੈ। (1 ਤਿਮੋਥਿਉਸ 1:17) ਅਤੇ ਇਹ ਆਖਦੀ ਹੈ: “ਯਹੋਵਾਹ ਨੇ ਆਪਣੀ ਰਾਜ ਗੱਦੀ ਸੁਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।” (ਜ਼ਬੂਰਾਂ ਦੀ ਪੋਥੀ 103:19) ਇਸ ਲਈ ਯਹੋਵਾਹ ਹਮੇਸ਼ਾ ਆਪਣੀਆਂ ਰਚਨਾਵਾਂ ਉੱਤੇ ਪਰਮ ਸ਼ਾਸਕ ਰਿਹਾ ਹੈ। (ਯਿਰਮਿਯਾਹ 10:10) ਪਰ, ਅਦਨ ਦੇ ਬਾਗ਼ ਵਿਚ ਉਸ ਦੀ ਹਕੂਮਤ ਦੇ ਵਿਰੁੱਧ ਬਗਾਵਤ ਦੇ ਕਾਰਨ, ਪਰਮੇਸ਼ੁਰ ਨੇ ਇਕ ਵਿਸ਼ੇਸ਼ ਸਰਕਾਰ ਦਾ ਪ੍ਰਬੰਧ ਬਣਾਇਆ। ਇਹ ਉਹ ਸਰਕਾਰ ਹੈ ਜਿਸ ਲਈ ਯਿਸੂ ਮਸੀਹ ਨੇ ਬਾਅਦ ਵਿਚ ਆਪਣੇ ਅਨੁਯਾਈਆਂ ਨੂੰ ਪ੍ਰਾਰਥਨਾ ਕਰਨ ਲਈ ਸਿੱਖਿਆ ਦਿੱਤੀ ਸੀ। ਇਸ ਦਾ ਮਕਸਦ ਉਨ੍ਹਾਂ ਸਮੱਸਿਆਵਾਂ ਦਾ ਅੰਤ ਕਰਨਾ ਹੈ ਜਿਹੜੀਆਂ ਉਦੋਂ ਉਤਪੰਨ ਹੋਈਆਂ ਜਦੋਂ ਸ਼ਤਾਨ ਅਰਥਾਤ ਇਬਲੀਸ ਅਤੇ ਦੂਸਰੇ ਵਿਅਕਤੀ ਪਰਮੇਸ਼ੁਰ ਦੀ ਹਕੂਮਤ ਤੋਂ ਮੁੜ ਗਏ।

5. ਅਗਰ ਇਹ ਪਰਮੇਸ਼ੁਰ ਦਾ ਰਾਜ ਹੈ, ਤਾਂ ਇਹ ਮਸੀਹ ਦਾ ਰਾਜ ਅਤੇ 1,44,000 ਦਾ ਰਾਜ ਵੀ ਕਿਉਂ ਆਖਿਆ ਜਾਂਦਾ ਹੈ?

5 ਇਸ ਨਵੀਂ ਰਾਜ ਸਰਕਾਰ ਨੂੰ ਮਹਾਨ ਰਾਜੇ, ਯਹੋਵਾਹ ਪਰਮੇਸ਼ੁਰ ਤੋਂ ਸ਼ਾਸਨ ਕਰਨ ਲਈ ਸ਼ਕਤੀ ਅਤੇ ਅਧਿਕਾਰ ਪ੍ਰਾਪਤ ਹੁੰਦਾ ਹੈ। ਇਹ ਉਹ ਦਾ ਰਾਜ ਹੈ। ਵਾਰ ਵਾਰ, ਬਾਈਬਲ ਇਸ ਨੂੰ “ਪਰਮੇਸ਼ੁਰ [ਦਾ] ਰਾਜ” ਆਖਦੀ ਹੈ। (ਲੂਕਾ 9:2, 11, 60, 62; 1 ਕੁਰਿੰਥੀਆਂ 6:9, 10; 15:50) ਫਿਰ ਭੀ, ਕਿਉਂਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਇਸ ਦਾ ਮੁੱਖ ਸ਼ਾਸਕ ਨਿਯੁਕਤ ਕੀਤਾ ਹੈ, ਇਸ ਲਈ ਇਹ ਨੂੰ ਮਸੀਹ ਦੇ ਰਾਜ ਦੇ ਤੌਰ ਤੇ ਵੀ ਜ਼ਿਕਰ ਕੀਤਾ ਜਾਂਦਾ ਹੈ। (2 ਪਤਰਸ 1:11) ਜਿਸ ਤਰ੍ਹਾਂ ਅਸੀਂ ਇਕ ਪਹਿਲੇ ਅਧਿਆਇ ਵਿਚ ਸਿੱਖਿਆ ਸੀ, ਮਨੁੱਖਜਾਤੀ ਵਿਚੋਂ 1,44,000 ਵਿਅਕਤੀ ਮਸੀਹ ਨਾਲ ਉਸ ਦੇ ਰਾਜ ਵਿਚ ਸ਼ਾਸਨ ਕਰਨਗੇ। (ਪਰਕਾਸ਼ ਦੀ ਪੋਥੀ 14:1-4; 20:6) ਇਸ ਲਈ ਇਹ ਨੂੰ ਬਾਈਬਲ ‘ਉਨ੍ਹਾਂ ਦੇ ਰਾਜ’ ਦੇ ਤੌਰ ਤੇ ਵੀ ਜ਼ਿਕਰ ਕਰਦੀ ਹੈ।—ਦਾਨੀਏਲ 7:27, ਨਿਵ.

6. ਕੁਝ ਵਿਅਕਤੀਆਂ ਦੇ ਅਨੁਸਾਰ, ਪਰਮੇਸ਼ੁਰ ਦੇ ਰਾਜ ਨੇ ਕਦੋਂ ਸ਼ਾਸਨ ਕਰਨਾ ਆਰੰਭ ਕੀਤਾ?

6 ਕੁਝ ਵਿਅਕਤੀ ਇਹ ਆਖਦੇ ਹਨ ਕਿ ਇਸ ਰਾਜ ਨੇ ਆਪਣਾ ਸ਼ਾਸਨ ਉਦੋਂ ਆਰੰਭ ਕੀਤਾ ਜਿਸ ਸਾਲ ਯਿਸੂ ਸਵਰਗ ਨੂੰ ਵਾਪਸ ਮੁੜਿਆ ਸੀ। ਉਹ ਆਖਦੇ ਹਨ ਕਿ ਮਸੀਹ 33 ਸਾ.ਯੁ. ਵਿਚ ਯਹੂਦੀ ਤਿਉਹਾਰ ਦੇ ਪੰਤੇਕੁਸਤ ਦੇ ਦਿਨ ਤੇ ਸ਼ਾਸਨ ਕਰਨ ਲੱਗਾ ਜਦੋਂ ਉਸ ਨੇ ਆਪਣੇ ਅਨੁਯਾਈਆਂ ਉੱਤੇ ਪਵਿੱਤਰ ਆਤਮਾ ਪਾਈ ਸੀ। (ਰਸੂਲਾਂ ਦੇ ਕਰਤੱਬ 2:1-4) ਪਰ ਉਸ ਰਾਜ ਸਰਕਾਰ ਨੇ ਜਿਸ ਦਾ ਪ੍ਰਬੰਧ ਯਹੋਵਾਹ ਨੇ ਸ਼ਤਾਨ ਦੀ ਬਗਾਵਤ ਦੁਆਰਾ ਉਤਪੰਨ ਹੋਈਆਂ ਸਾਰੀਆਂ ਸਮੱਸਿਆਵਾਂ ਦਾ ਅੰਤ ਕਰਨ ਲਈ ਕੀਤਾ ਸੀ, ਉਦੋਂ ਆਪਣਾ ਸ਼ਾਸਨ ਆਰੰਭ ਨਹੀਂ ਕੀਤਾ ਸੀ। ਇਹ ਪ੍ਰਦਰਸ਼ਿਤ ਕਰਨ ਲਈ ਕੋਈ ਵੀ ਸਬੂਤ ਨਹੀਂ ਹੈ ਕਿ ਉਹ ‘ਨਰ ਬਾਲਕ’ ਨੇ, ਜੋ ਕਿ ਪਰਮੇਸ਼ੁਰ ਦੀ ਸਰਕਾਰ ਹੈ ਜਿਸ ਦਾ ਸ਼ਾਸਕ ਮਸੀਹ ਹੈ, ਉਦੋਂ ਪੈਦਾ ਹੋ ਕੇ ਆਪਣਾ ਸ਼ਾਸਨ ਆਰੰਭ ਕੀਤਾ ਸੀ। (ਪਰਕਾਸ਼ ਦੀ ਪੋਥੀ 12:1-10) ਭਲਾ, ਕੀ 33 ਸਾ.ਯੁ. ਵਿਚ ਯਿਸੂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਇਕ ਰਾਜ ਸੀ?

7. ਮਸੀਹ 33 ਸਾ.ਯੁ. ਤੋਂ ਕਿਨ੍ਹਾਂ ਉੱਤੇ ਸ਼ਾਸਨ ਕਰ ਰਿਹਾ ਹੈ?

7 ਹਾਂ, ਉਦੋਂ ਯਿਸੂ ਨੇ ਆਪਣੇ ਅਨੁਯਾਈਆਂ ਦੀ ਕਲੀਸਿਯਾ ਉੱਤੇ ਸ਼ਾਸਨ ਕਰਨਾ ਆਰੰਭ ਕੀਤਾ, ਜਿਨ੍ਹਾਂ ਨੇ ਸਮਾਂ ਬੀਤਣ ਤੇ ਉਸ ਦੇ ਨਾਲ ਸਵਰਗ ਵਿਚ ਇਕੱਠੇ ਹੋਣਾ ਸੀ। ਇਸ ਲਈ ਬਾਈਬਲ ਉਨ੍ਹਾਂ ਬਾਰੇ ਜ਼ਿਕਰ ਕਰਦੀ ਹੈ, ਕਿ ਜਦੋਂ ਉਹ ਧਰਤੀ ਉੱਤੇ ਹੀ ਸਨ, ਉਹ “[ਪਰਮੇਸ਼ੁਰ ਦੇ] ਪਿਆਰੇ ਪੁੱਤ੍ਰ ਦੇ ਰਾਜ ਵਿੱਚ” ਲਏ ਗਏ ਸੀ। (ਕੁਲੁੱਸੀਆਂ 1:13) ਪਰ ਸਵਰਗੀ ਜੀਵਨ ਦੀ ਉਮੀਦ ਰੱਖਣ ਵਾਲਿਆਂ ਮਸੀਹੀਆਂ ਉੱਤੇ ਇਹ ਸ਼ਾਸਨ, ਯਾ “ਰਾਜ,” ਉਹ ਰਾਜ ਸਰਕਾਰ ਨਹੀਂ ਹੈ ਜਿਸ ਲਈ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਪ੍ਰਾਰਥਨਾ ਕਰਨ ਲਈ ਸਿੱਖਿਆ ਦਿੱਤੀ ਸੀ। ਇਹ ਰਾਜ ਕੇਵਲ ਉਨ੍ਹਾਂ 1,44,000 ਵਿਅਕਤੀਆਂ ਉੱਤੇ ਹੀ ਹੈ ਜਿਹੜੇ ਉਸ ਦੇ ਨਾਲ ਸਵਰਗ ਵਿਚ ਸ਼ਾਸਨ ਕਰਨਗੇ। ਸਦੀਆਂ ਦੇ ਦੌਰਾਨ ਇਹੋ ਹੀ ਕੇਵਲ ਉਸ ਦੀ ਪਰਜਾ ਰਹੇ ਹਨ। ਇਸ ਲਈ ਇਹ ਸ਼ਾਸਨ, ਯਾ ‘ਪਰਮੇਸ਼ੁਰ ਦੇ ਪਿਆਰੇ ਪੁੱਤ੍ਰ ਦਾ ਰਾਜ,’ ਉਦੋਂ ਖ਼ਤਮ ਹੋ ਜਾਵੇਗਾ ਜਦੋਂ ਇਸ ਦੀ ਪਰਜਾ ਵਿਚੋਂ ਸਵਰਗੀ ਉਮੀਦ ਵਾਲਾ ਆਖਰੀ ਵਿਅਕਤੀ ਮਰ ਜਾਂਦਾ ਹੈ ਅਤੇ ਮਸੀਹ ਦੇ ਨਾਲ ਸਵਰਗ ਵਿਚ ਇਕੱਠਾ ਹੋ ਜਾਂਦਾ ਹੈ। ਉਦੋਂ ਉਹ ਮਸੀਹ ਦੀ ਪਰਜਾ ਨਹੀਂ ਹੋਣਗੇ, ਪਰ ਉਹ ਤਦ ਉਸ ਦੇ ਨਾਲ ਪਰਮੇਸ਼ੁਰ ਦੀ ਉਹ ਦੀਰਘ ਸਮੇਂ ਤੋਂ ਵਾਇਦਾ ਕੀਤੀ ਹੋਈ ਰਾਜ ਸਰਕਾਰ ਵਿਚ ਰਾਜੇ ਹੋਣਗੇ।

ਵੈਰੀਆਂ ਦੇ ਵਿਚਕਾਰ ਸ਼ਾਸਨ ਦਾ ਆਰੰਭ

8. (ੳ) ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਮਸੀਹ ਦੇ ਪੁਨਰ-ਉਥਾਨ ਤੋਂ ਬਾਅਦ ਉਸ ਦੇ ਸ਼ਾਸਨ ਆਰੰਭ ਕਰਨ ਤੋਂ ਪਹਿਲਾਂ ਉਡੀਕ ਕਰਨ ਦਾ ਇਕ ਸਮਾਂ ਹੋਵੇਗਾ? (ਅ) ਪਰਮੇਸ਼ੁਰ ਨੇ ਮਸੀਹ ਨੂੰ ਕੀ ਆਖਿਆ ਜਦੋਂ ਉਸ ਦਾ ਸ਼ਾਸਨ ਕਰਨ ਦਾ ਸਮਾਂ ਆਇਆ?

8 ਆਪਣੇ ਪੁਨਰ-ਉਥਾਨ ਤੋਂ ਬਾਅਦ ਜਦੋਂ ਮਸੀਹ ਸਵਰਗ ਨੂੰ ਵਾਪਸ ਮੁੜਿਆ, ਉਸ ਨੇ ਉਦੋਂ ਪਰਮੇਸ਼ੁਰ ਦੀ ਸਰਕਾਰ ਦਾ ਰਾਜਾ ਹੋ ਕੇ ਸ਼ਾਸਨ ਕਰਨਾ ਆਰੰਭ ਨਹੀਂ ਕੀਤਾ। ਇਸ ਦੀ ਬਜਾਇ, ਉਡੀਕ ਕਰਨ ਦਾ ਸਮਾਂ ਹੋਣਾ ਸੀ, ਜਿਸ ਤਰ੍ਹਾਂ ਰਸੂਲ ਪੌਲੁਸ ਵਿਆਖਿਆ ਕਰਦਾ ਹੈ: “ਪਰ ਏਹ [ਯਿਸੂ ਮਸੀਹ] ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।” (ਇਬਰਾਨੀਆਂ 10:12, 13, ਟੇਢੇ ਟਾਈਪ ਸਾਡੇ) ਜਦੋਂ ਮਸੀਹ ਦਾ ਸ਼ਾਸਨ ਆਰੰਭ ਕਰਨ ਦਾ ਸਮਾਂ ਆਇਆ, ਤਦ ਯਹੋਵਾਹ ਨੇ ਉਸ ਨੂੰ ਆਖਿਆ: “ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ [ਯਾ, ਜਿੱਤ ਪ੍ਰਾਪਤ] ਕਰ।”—ਜ਼ਬੂਰਾਂ ਦੀ ਪੋਥੀ 110:1, 2, 5, 6.

9. (ੳ) ਹਰ ਇਕ ਵਿਅਕਤੀ ਪਰਮੇਸ਼ੁਰ ਦਾ ਰਾਜ ਕਿਉਂ ਨਹੀਂ ਚਾਹੁੰਦਾ ਹੈ? (ਅ) ਜਦੋਂ ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਆਰੰਭ ਕਰਦੀ ਹੈ, ਤਾਂ ਕੌਮਾਂ ਕੀ ਕਰਦੀਆਂ ਹਨ?

9 ਕੀ ਇਹ ਹੈਰਾਨਗੀ ਦੀ ਗੱਲ ਲੱਗਦੀ ਹੈ ਕਿ ਪਰਮੇਸ਼ੁਰ ਦੀ ਸਰਕਾਰ ਦਾ ਕੋਈ ਵੈਰੀ ਵੀ ਹੋਵੇਗਾ? ਪਰ ਫਿਰ ਹਰ ਇਕ ਜਣਾ ਅਜਿਹੀ ਸਰਕਾਰ ਦੇ ਅਧੀਨ ਨਹੀਂ ਰਹਿਣਾ ਚਾਹੁੰਦਾ ਹੈ ਜਿਹੜੀ ਆਪਣੀ ਪਰਜਾ ਤੋਂ ਸਹੀ ਕੰਮ ਕਰਨ ਦੀ ਮੰਗ ਕਰਦੀ ਹੈ। ਇਸ ਲਈ ਇਹ ਦੱਸਣ ਤੋਂ ਬਾਅਦ ਕਿ ਕਿਵੇਂ ਯਹੋਵਾਹ ਅਤੇ ਉਸ ਦਾ ਪੁੱਤਰ ਇਸ ਸੰਸਾਰ ਦੀ ਹਕੂਮਤ ਲੈ ਲੈਣਗੇ, ਬਾਈਬਲ ਆਖਦੀ ਹੈ, “ਕੌਮਾ ਕ੍ਰੋਧਵਾਨ ਹੋਈਆਂ।” (ਪਰਕਾਸ਼ ਦੀ ਪੋਥੀ 11:15, 17, 18) ਕੌਮਾਂ ਪਰਮੇਸ਼ੁਰ ਦੇ ਰਾਜ ਦਾ ਸਵਾਗਤ ਨਹੀਂ ਕਰਦੀਆਂ ਹਨ ਕਿਉਂਕਿ ਸ਼ਤਾਨ ਉਨ੍ਹਾਂ ਨੂੰ ਇਸ ਦਾ ਵਿਰੋਧ ਕਰਨ ਲਈ ਭਰਮਾਉਂਦਾ ਹੈ।

10, 11. (ੳ) ਜਦੋਂ ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਆਰੰਭ ਕਰਦੀ ਹੈ, ਸਵਰਗ ਵਿਚ ਕੀ ਹੁੰਦਾ ਹੈ? (ਅ) ਧਰਤੀ ਉੱਤੇ ਕੀ ਹੁੰਦਾ ਹੈ? (ੲ) ਤਾਂ ਫਿਰ ਸਾਨੂੰ ਕਿਹੜੀ ਮਹੱਤਵਪੂਰਣ ਗੱਲ ਯਾਦ ਰੱਖਣੀ ਚਾਹੀਦੀ ਹੈ?

10 ਜਦੋਂ ਪਰਮੇਸ਼ੁਰ ਦਾ ਰਾਜ ਆਪਣਾ ਸ਼ਾਸਨ ਆਰੰਭ ਕਰਦਾ ਹੈ, ਸ਼ਤਾਨ ਅਤੇ ਉਸ ਦੇ ਦੂਤ ਹਾਲੇ ਵੀ ਸਵਰਗ ਵਿਚ ਰਹਿ ਰਹੇ ਹਨ। ਕਿਉਂਕਿ ਉਹ ਰਾਜ ਸ਼ਾਸਨ ਦਾ ਵਿਰੋਧ ਕਰਦੇ ਹਨ, ਫੌਰਨ ਯੁੱਧ ਆਰੰਭ ਹੋ ਜਾਂਦਾ ਹੈ। ਨਤੀਜੇ ਵਜੋਂ, ਸ਼ਤਾਨ ਅਤੇ ਉਸ ਦੇ ਦੂਤ ਸਵਰਗ ਵਿਚੋਂ ਬਾਹਰ ਸੁੱਟੇ ਜਾਂਦੇ ਹਨ। ਇਸ ਘਟਨਾ ਤੇ, ਇਕ ਉੱਚੀ ਆਵਾਜ਼ ਆਖਦੀ ਹੈ: “ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇਖ਼ਤਿਆਰ ਹੋ ਗਿਆ।” (ਟੇਢੇ ਟਾਈਪ ਸਾਡੇ) ਹਾਂ, ਪਰਮੇਸ਼ੁਰ ਦੀ ਸਰਕਾਰ ਦਾ ਸ਼ਾਸਨ ਆਰੰਭ ਹੁੰਦਾ ਹੈ! ਅਤੇ ਸ਼ਤਾਨ ਅਤੇ ਉਸ ਦੇ ਦੂਤਾਂ ਨੂੰ ਸਵਰਗ ਵਿਚੋਂ ਬਾਹਰ ਕੱਢੇ ਜਾਣ ਤੋਂ ਬਾਅਦ, ਉੱਥੇ ਆਨੰਦ ਬਹਾਲ ਹੁੰਦਾ ਹੈ। “ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ!” ਬਾਈਬਲ ਆਖਦੀ ਹੈ।—ਪਰਕਾਸ਼ ਦੀ ਪੋਥੀ 12:7-12.

11 ਕੀ ਧਰਤੀ ਲਈ ਵੀ ਇਹ ਆਨੰਦ ਦਾ ਸਮਾਂ ਹੈ? ਨਹੀਂ! ਇਸ ਦੀ ਬਜਾਇ, ਧਰਤੀ ਉੱਤੇ ਇਹ ਅਜਿਹਾ ਦੁੱਖ ਭਰਿਆ ਸਮਾਂ ਹੈ ਜਿਹੜਾ ਪਹਿਲਾਂ ਕਦੇ ਵੀ ਨਹੀਂ ਆਇਆ ਸੀ। ਬਾਈਬਲ ਸਾਨੂੰ ਦੱਸਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:12) ਇਸ ਲਈ ਇਹ ਯਾਦ ਰੱਖਣ ਲਈ ਇਕ ਮਹੱਤਵਪੂਰਣ ਗੱਲ ਹੈ: ਪਰਮੇਸ਼ੁਰ ਦੇ ਰਾਜ ਦੇ ਸ਼ਾਸਨ ਦੇ ਆਰੰਭ ਦਾ ਅਰਥ ਧਰਤੀ ਉੱਤੇ ਤਤਕਾਲੀ ਸ਼ਾਂਤੀ ਅਤੇ ਸੁਰੱਖਿਆ ਨਹੀਂ ਹੈ। ਵਾਸਤਵਿਕ ਸ਼ਾਂਤੀ ਬਾਅਦ ਵਿਚ ਉਦੋਂ ਆਵੇਗੀ ਜਦੋਂ ਪਰਮੇਸ਼ੁਰ ਦਾ ਰਾਜ ਇਸ ਧਰਤੀ ਉੱਤੇ ਪੂਰਾ ਕੰਟ੍ਰੋਲ ਕਰ ਲੈਂਦਾ ਹੈ। ਇਹ ‘ਥੋੜੇ ਸਮੇਂ’ ਦੇ ਅੰਤ ਤੇ ਹੁੰਦਾ ਹੈ, ਜਦੋਂ ਸ਼ਤਾਨ ਅਤੇ ਉਸ ਦੇ ਦੂਤ ਰਾਹ ਵਿਚੋਂ ਹਟਾ ਦਿੱਤੇ ਜਾਣਗੇ ਤਾਂ ਕਿ ਉਹ ਹੋਰ ਕਿਸੇ ਲਈ ਮੁਸ਼ਕਲਾਂ ਨਾ ਲਿਆ ਸਕਣ।

12. ਅਸੀਂ ਇਹ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਬਾਈਬਲ ਸਾਨੂੰ ਦੱਸੇਗੀ ਕਿ ਪਰਮੇਸ਼ੁਰ ਦੀ ਸਰਕਾਰ ਕਦੋਂ ਆਪਣਾ ਸ਼ਾਸਨ ਆਰੰਭ ਕਰਦੀ ਹੈ?

12 ਪਰ ਸ਼ਤਾਨ ਕਦੋਂ ਸਵਰਗ ਵਿਚੋਂ ਕੱਢਿਆ ਜਾਂਦਾ ਹੈ, ਤਾਂ ਜੋ ਉਹ ਧਰਤੀ ਉੱਤੇ ‘ਥੋੜੇ ਸਮੇਂ’ ਲਈ ਕਸ਼ਟ ਲਿਆਵੇ? ਪਰਮੇਸ਼ੁਰ ਦੀ ਸਰਕਾਰ ਕਦੋਂ ਆਪਣਾ ਸ਼ਾਸਨ ਆਰੰਭ ਕਰਦੀ ਹੈ? ਕੀ ਬਾਈਬਲ ਇਸ ਦਾ ਜਵਾਬ ਦਿੰਦੀ ਹੈ? ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਦੇਵੇਗੀ। ਕਿਉਂ? ਕਿਉਂਕਿ ਬਹੁਤ ਚਿਰ ਅਗਾਓ ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਦਾ ਪੁੱਤਰ ਕਦੋਂ ਮਸੀਹਾ ਬਣਨ ਦੇ ਲਈ ਧਰਤੀ ਉੱਤੇ ਮਨੁੱਖ ਦੇ ਰੂਪ ਵਿਚ ਪਹਿਲੀ ਵਾਰ ਪ੍ਰਗਟ ਹੋਵੇਗਾ। ਅਸਲ ਵਿਚ, ਇਸ ਨੇ ਉਹੀ ਸਾਲ ਨੂੰ ਸੰਕੇਤ ਕੀਤਾ ਜਿਸ ਵਿਚ ਉਹ ਮਸੀਹਾ ਬਣਿਆ। ਤਾਂ ਫਿਰ, ਆਪਣਾ ਰਾਜ ਸ਼ਾਸਨ ਆਰੰਭ ਕਰਨ ਦੇ ਲਈ, ਮਸੀਹਾ ਯਾ ਮਸੀਹ ਦੇ ਹੋਰ ਮਹੱਤਵਪੂਰਣ ਆਗਮਨ ਬਾਰੇ ਕੀ? ਨਿਸ਼ਚੇ ਹੀ ਅਸੀਂ ਇਹ ਉਮੀਦ ਰੱਖਾਂਗੇ ਕਿ ਬਾਈਬਲ ਸਾਨੂੰ ਇਹ ਵੀ ਦੱਸੇਗੀ ਕਿ ਇਹ ਕਦੋਂ ਹੋਵੇਗਾ!

13. ਬਾਈਬਲ ਉਸ ਸਾਲ ਬਾਰੇ ਕਿਸ ਤਰ੍ਹਾਂ ਭਵਿੱਖਬਾਣੀ ਕਰਦੀ ਹੈ ਜਦੋਂ ਮਸੀਹਾ ਇਸ ਧਰਤੀ ਉੱਤੇ ਪ੍ਰਗਟ ਹੋਇਆ?

13 ਪਰ ਇਕ ਵਿਅਕਤੀ ਸ਼ਾਇਦ ਪੁੱਛੇ: ‘ਬਾਈਬਲ ਉਸੇ ਸਾਲ ਬਾਰੇ ਕਿੱਥੇ ਭਵਿੱਖਬਾਣੀ ਕਰਦੀ ਹੈ ਜਦੋਂ ਮਸੀਹਾ ਇਸ ਧਰਤੀ ਉੱਤੇ ਪ੍ਰਗਟ ਹੋਇਆ ਸੀ?’ ਬਾਈਬਲ ਵਿਚ ਦਾਨੀਏਲ ਦੀ ਕਿਤਾਬ ਆਖਦੀ ਹੈ: “ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ ਸੱਤ ਸਾਤੇ ਹੋਣਗੇ ਅਤੇ ਬਹਾਠ ਸਾਤੇ,” ਯਾ ਕੁਲ ਮਿਲਾ ਕੇ 69 ਹਫ਼ਤੇ। (ਦਾਨੀਏਲ 9:25, ਟੇਢੇ ਟਾਈਪ ਸਾਡੇ) ਪਰ ਫਿਰ, ਇਹ 69 ਸ਼ਾਬਦਿਕ ਹਫ਼ਤੇ ਨਹੀਂ ਹਨ, ਜਿਨ੍ਹਾਂ ਦੀ ਗਿਣਤੀ ਕੇਵਲ 483 ਦਿਨ ਹੀ ਹੁੰਦੀ ਹੈ, ਯਾ ਇਕ ਸਾਲ ਤੋਂ ਕੁਝ ਹੀ ਜ਼ਿਆਦਾ। ਇਹ 69 ਹਫ਼ਤਿਆਂ ਦੇ ਸਾਲ, ਯਾ 483 ਸਾਲ ਹਨ। (ਗਿਣਤੀ 14:34 ਨਾਲ ਤੁਲਨਾ ਕਰੋ।) ਯਰੂਸ਼ਲਮ ਦੀਆਂ ਦੀਵਾਰਾਂ ਨੂੰ ਮੁੜ ਬਹਾਲ ਅਤੇ ਮੁੜ ਬਣਾਉਣ ਦਾ ਹੁਕਮ 455 ਸਾ.ਯੁ.ਪੂ.a ਵਿਚ ਦਿੱਤਾ ਗਿਆ ਸੀ। (ਨਹਮਯਾਹ 2:1-8) ਤਾਂ ਫਿਰ ਇਹ 69 ਹਫ਼ਤਿਆਂ ਦੇ ਸਾਲ, 483 ਸਾਲ ਬਾਅਦ, 29 ਸਾ.ਯੁ. ਵਿਚ ਖ਼ਤਮ ਹੋਏ। ਅਤੇ ਇਹ ਉਹੀ ਸਾਲ ਹੈ ਜਿਸ ਵਿਚ ਯਿਸੂ ਯੂਹੰਨਾ ਕੋਲ ਬਪਤਿਸਮਾ ਲੈਣ ਲਈ ਆਇਆ ਸੀ! ਉਸ ਅਵਸਰ ਤੇ ਉਹ ਪਵਿੱਤਰ ਆਤਮਾ ਦੁਆਰਾ ਮਸਹ ਕੀਤਾ ਗਿਆ ਅਤੇ ਮਸੀਹਾ, ਯਾ ਮਸੀਹ ਬਣਿਆ।—ਲੂਕਾ 3:1, 2, 21-23.

ਜਦੋਂ ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਆਰੰਭ ਕਰਦੀ ਹੈ

14. ਦਾਨੀਏਲ ਦੇ ਚੌਥੇ ਅਧਿਆਇ ਵਿਚ “ਰੁੱਖ” ਕਿਸ ਚੀਜ਼ ਨੂੰ ਦਰਸਾਉਂਦਾ ਹੈ?

14 ਭਲਾ, ਫਿਰ ਬਾਈਬਲ ਕਿੱਥੇ ਉਸ ਸਾਲ ਬਾਰੇ ਭਵਿੱਖਬਾਣੀ ਕਰਦੀ ਹੈ ਜਦੋਂ ਮਸੀਹ ਪਰਮੇਸ਼ੁਰ ਦੀ ਸਰਕਾਰ ਦਾ ਰਾਜਾ ਹੋ ਕੇ ਸ਼ਾਸਨ ਆਰੰਭ ਕਰਦਾ ਹੈ? ਇਹ ਬਾਈਬਲ ਵਿਚ ਦਾਨੀਏਲ ਦੀ ਉਹੀ ਕਿਤਾਬ ਵਿਚ ਹੈ। (ਦਾਨੀਏਲ 4:10-37) ਉਥੇ ਬਾਬੁਲ ਦੇ ਰਾਜੇ ਨਬੂਕਦਨੱਸਰ ਨੂੰ ਦਰਸਾਉਣ ਲਈ ਇਕ ਵੱਡਾ, ਸਵਰਗ-ਜਿਹਾ-ਉੱਚਾ ਰੁੱਖ ਇਸਤੇਮਾਲ ਕੀਤਾ ਜਾਂਦਾ ਹੈ। ਉਸ ਵੇਲੇ ਉਹ ਸਭ ਤੋਂ ਉੱਚਾ ਮਾਨਵ ਸ਼ਾਸਕ ਸੀ। ਪਰ ਫਿਰ, ਰਾਜੇ ਨਬੂਕਦਨੱਸਰ ਨੂੰ ਇਹ ਜਾਣਨ ਲਈ ਮਜਬੂਰ ਕੀਤਾ ਗਿਆ ਕਿ ਕੋਈ ਉਸ ਤੋਂ ਵੀ ਉੱਚਾ ਵਿਅਕਤੀ ਸ਼ਾਸਨ ਕਰ ਰਿਹਾ ਸੀ। ਇਹ “ਅੱਤ ਮਹਾਨ,” ਯਾ ‘ਅਕਾਸ਼ ਦਾ ਮਹਾਰਾਜਾ’ ਯਹੋਵਾਹ ਪਰਮੇਸ਼ੁਰ ਹੈ। (ਦਾਨੀਏਲ 4:34, 37) ਇਸ ਲਈ, ਇਕ ਹੋਰ ਮਹੱਤਵਪੂਰਣ ਤਰੀਕੇ ਵਿਚ, ਇਹ ਸਵਰਗ-ਜਿਹਾ-ਉੱਚਾ ਰੁੱਖ ਪਰਮੇਸ਼ੁਰ ਦੀ ਉੱਚ ਹਕੂਮਤ ਨੂੰ, ਵਿਸ਼ੇਸ਼ ਤੌਰ ਤੇ ਸਾਡੀ ਧਰਤੀ ਨਾਲ ਸੰਬੰਧਿਤ ਹਕੂਮਤ ਨੂੰ ਦਰਸਾਉਂਦਾ ਹੈ। ਕੁਝ ਸਮੇਂ ਲਈ ਯਹੋਵਾਹ ਦੀ ਹਕੂਮਤ ਉਸ ਰਾਜ ਦੁਆਰਾ ਪ੍ਰਗਟ ਕੀਤੀ ਗਈ ਸੀ ਜਿਹੜਾ ਉਸ ਨੇ ਇਸਰਾਏਲ ਕੌਮ ਉੱਤੇ ਸਥਾਪਿਤ ਕੀਤਾ ਸੀ। ਇਸ ਤਰ੍ਹਾਂ ਯਹੂਦਾਹ ਦੇ ਗੋਤ ਦੇ ਰਾਜੇ ਜਿਹੜੇ ਇਸਰਾਏਲ ਉੱਤੇ ਰਾਜ ਕਰਦੇ ਸਨ ਉਹ ‘ਯਹੋਵਾਹ ਦੇ ਸਿੰਘਾਸਣ ਉੱਤੇ ਬੈਠੇ’ ਆਖੇ ਜਾਂਦੇ ਸੀ।—1 ਇਤਹਾਸ 29:23.

15. ਜਦੋਂ “ਰੁੱਖ” ਕੱਟਿਆ ਗਿਆ, ਤਦ ਉਹ ਸੰਮਾਂ ਨਾਲ ਕਿਉਂ ਬੰਨ੍ਹਿਆਂ ਗਿਆ?

15 ਦਾਨੀਏਲ ਦੇ ਚੌਥੇ ਅਧਿਆਇ ਵਿਚ ਬਾਈਬਲ ਬਿਰਤਾਂਤ ਦੇ ਅਨੁਸਾਰ, ਉਹ ਸਵਰਗ-ਜਿਹਾ-ਉੱਚਾ ਰੁੱਖ ਕੱਟਿਆ ਗਿਆ। ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿੱਤਾ ਗਿਆ, ਅਤੇ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨ੍ਹਿਆਂ ਗਿਆ। ਇਹ ਉਸ ਵੇਲੇ ਤਾਈਂ ਜੜ੍ਹਾਂ ਦੇ ਮੁੱਢ ਨੂੰ ਪੁੰਗਰਨ ਤੋਂ ਰੋਕੇਗਾ ਜਦ ਤਕ ਉਨ੍ਹਾਂ ਸੰਮਾਂ ਨੂੰ ਲਾਉਣ ਦਾ ਅਤੇ ਮੁੜ ਕੇ ਉਹ ਨੂੰ ਪੁੰਗਰਨ ਦਾ ਪਰਮੇਸ਼ੁਰ ਦਾ ਠਹਿਰਾਇਆ ਹੋਇਆ ਸਮਾਂ ਨਾ ਆਵੇ। ਪਰ ਪਰਮੇਸ਼ੁਰ ਦੀ ਹਕੂਮਤ ਕਿਸ ਤਰ੍ਹਾਂ ਅਤੇ ਕਦੋਂ ਕੱਟੀ ਗਈ ਸੀ?

16. (ੳ) ਪਰਮੇਸ਼ੁਰ ਦੀ ਹਕੂਮਤ ਕਿਸ ਤਰ੍ਹਾਂ ਅਤੇ ਕਦੋਂ ਕੱਟੀ ਗਈ ਸੀ? (ਅ) “ਯਹੋਵਾਹ ਦੇ ਸਿੰਘਾਸਣ” ਉੱਤੇ ਬੈਠਣ ਵਾਲੇ ਯਹੂਦਾਹ ਦੇ ਆਖਰੀ ਰਾਜੇ ਨੂੰ ਕੀ ਆਖਿਆ ਗਿਆ ਸੀ?

16 ਸਮਾਂ ਬੀਤਣ ਤੇ, ਯਹੂਦਾਹ ਦਾ ਰਾਜ ਜਿਹੜਾ ਯਹੋਵਾਹ ਨੇ ਸਥਾਪਿਤ ਕੀਤਾ ਸੀ ਇੰਨਾ ਭ੍ਰਿਸ਼ਟ ਹੋ ਗਿਆ ਕਿ ਉਸ ਨੇ ਨਬੂਕਦਨੱਸਰ ਨੂੰ ਉਸ ਨੂੰ ਵਿਨਾਸ਼ ਕਰਨ, ਯਾ ਕੱਟਣ ਦੀ ਇਜਾਜ਼ਤ ਦੇ ਦਿੱਤੀ। ਇਹ 607 ਸਾ.ਯੁ.ਪੂ. ਵਿਚ ਹੋਇਆ। ਉਸ ਸਮੇਂ ਯਹੋਵਾਹ ਦੇ ਸਿੰਘਾਸਣ ਉੱਤੇ ਬੈਠਣ ਵਾਲੇ ਯਹੂਦਾਹ ਦੇ ਆਖਰੀ ਰਾਜਾ ਸਿਦਕੀਯਾਹ ਨੂੰ ਆਖਿਆ ਗਿਆ: “ਤਾਜ ਲਾਹ ਦੇਹ। . . . ਏਹ ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।”—ਹਿਜ਼ਕੀਏਲ 21:25-27.

17. ਕਿਹੜੀ ਅਵਧੀ 607 ਸਾ.ਯੁ.ਪੂ. ਵਿਚ ਆਰੰਭ ਹੋਈ?

17 ਸੋ ਪਰਮੇਸ਼ੁਰ ਦੀ ਹਕੂਮਤ, ਜਿਹੜੀ ਇਹ “ਰੁੱਖ” ਦੁਆਰਾ ਦਰਸਾਈ ਗਈ ਸੀ, 607 ਸਾ.ਯੁ.ਪੂ. ਵਿਚ ਕੱਟੀ ਗਈ। ਹੁਣ ਪਰਮੇਸ਼ੁਰ ਦੀ ਹਕੂਮਤ ਨੂੰ ਦਰਸਾਉਣ ਲਈ ਧਰਤੀ ਉੱਤੇ ਕੋਈ ਵੀ ਸਰਕਾਰ ਨਹੀਂ ਸੀ। ਇਸ ਪ੍ਰਕਾਰ, 607 ਸਾ.ਯੁ.ਪੂ. ਵਿਚ ਉਹ ਸਮਾਂ ਆਰੰਭ ਹੋਇਆ ਜਿਸ ਨੂੰ ਯਿਸੂ ਮਸੀਹ ਨੇ ਬਾਅਦ ਵਿਚ “ਕੌਮਾਂ ਦੇ ਨਿਯੁਕਤ ਸਮੇਂ,” ਯਾ “ਪਰਾਈਆਂ ਕੌਮਾਂ ਦੇ ਸਮੇ,” ਆਖ ਕੇ ਜ਼ਿਕਰ ਕੀਤਾ। (ਲੂਕਾ 21:24, ਨਿਵ; ਕਿੰਗ ਜੇਮਜ਼ ਵਰਯਨ) ਇਨ੍ਹਾਂ ‘ਨਿਯੁਕਤ ਸਮਿਆਂ’ ਦੇ ਦੌਰਾਨ, ਧਰਤੀ ਉੱਤੇ ਪਰਮੇਸ਼ੁਰ ਦੀ ਹਕੂਮਤ ਨੂੰ ਦਰਸਾਉਣ ਲਈ ਕੋਈ ਵੀ ਸਰਕਾਰ ਨਹੀਂ ਸੀ।

18. “ਕੌਮਾਂ ਦੇ ਨਿਯੁਕਤ ਸਮੇਂ” ਦੀ ਸਮਾਪਤੀ ਤੇ ਕੀ ਹੋਣਾ ਸੀ?

18 ਇਹ ‘ਨਿਯੁਕਤ ਸਮਿਆਂ’ ਦੇ ਅੰਤ ਤੇ ਕੀ ਹੋਣਾ ਸੀ? ਯਹੋਵਾਹ ਨੇ ਉਹ ਨੂੰ “ਜਿਸ ਦਾ ਹੱਕ ਹੈ,” ਸ਼ਾਸਨ ਕਰਨ ਲਈ ਸ਼ਕਤੀ ਦੇਣੀ ਸੀ। ਇਹ ਵਿਅਕਤੀ ਯਿਸੂ ਮਸੀਹ ਹੈ। ਤਾਂ ਫਿਰ ਅਗਰ ਅਸੀਂ ਇਹ ਪਤਾ ਕਰ ਸਕੀਏ ਕਿ ਕਦੋਂ ਉਹ “ਨਿਯੁਕਤ ਸਮੇਂ” ਸਮਾਪਤ ਹੁੰਦੇ ਹਨ, ਤਾਂ ਅਸੀਂ ਇਹ ਜਾਣ ਜਾਵਾਂਗੇ ਕਿ ਕਦੋਂ ਮਸੀਹ ਰਾਜੇ ਦੇ ਰੂਪ ਵਿਚ ਸ਼ਾਸਨ ਕਰਨਾ ਆਰੰਭ ਕਰਦਾ ਹੈ।

19. ਧਰਤੀ ਉੱਤੇ ਪਰਮੇਸ਼ੁਰ ਦੀ ਹਕੂਮਤ ਵਿਚ ਕਿੰਨਿਆਂ ‘ਸਮਿਆਂ’ ਲਈ ਵਿਗਨ ਪੈਣਾ ਸੀ?

19 ਦਾਨੀਏਲ ਦੇ ਚੌਥੇ ਅਧਿਆਇ ਦੇ ਅਨੁਸਾਰ, ਇਹ “ਨਿਯੁਕਤ ਸਮੇਂ” ‘ਸੱਤ ਸਮਿਆਂ’ ਦੇ ਬਰਾਬਰ ਹੋਣਗੇ। ਦਾਨੀਏਲ ਪ੍ਰਦਰਸ਼ਿਤ ਕਰਦਾ ਹੈ ਕਿ “ਸੱਤ ਸਮੇ” ਹੋਣਗੇ ਜਿਨ੍ਹਾਂ ਦੇ ਦੌਰਾਨ ਪਰਮੇਸ਼ੁਰ ਦੀ ਹਕੂਮਤ, ਜਿਹੜੀ ਇਕ “ਰੁੱਖ” ਦੁਆਰਾ ਦਰਸਾਈ ਗਈ ਹੈ, ਕ੍ਰਿਆਸ਼ੀਲ ਨਹੀਂ ਹੋਵੇਗੀ। (ਦਾਨੀਏਲ 4:16, 23) ਇਹ “ਸੱਤ ਸਮੇ” ਕਿੰਨੇ ਲੰਬੇ ਹਨ?

20. (ੳ) ਇਕ ‘ਸਮਾਂ’ ਕਿੰਨਾ ਲੰਬਾ ਹੈ? (ਅ) “ਸੱਤ ਸਮੇ” ਕਿੰਨੇ ਲੰਬੇ ਹਨ? (ੲ) ਅਸੀਂ ਇਕ ਦਿਨ ਲਈ ਇਕ ਸਾਲ ਕਿਉਂ ਗਿਣਦੇ ਹਾਂ?

20 ਪਰਕਾਸ਼ ਦੀ ਪੋਥੀ ਦੇ ਅਧਿਆਇ 12, ਆਇਤਾਂ 6 ਅਤੇ 14 ਵਿਚ ਅਸੀਂ ਸਿੱਖਦੇ ਹਾਂ ਕਿ 1,260 ਦਿਨ “ਸਮੇਂ [ਅਰਥਾਤ, 1 ਸਮਾਂ] ਅਤੇ ਦੋਂਹ ਸਮਿਆਂ [ਅਰਥਾਤ, 2 ਸਮੇਂ] ਅਤੇ ਅੱਧ ਸਮੇਂ” ਦੇ ਬਰਾਬਰ ਹਨ। ਇਹ ਕੁਲ ਮਿਲਾ ਕੇ 3 1/2 ਸਮੇਂ ਹਨ। ਤਾਂ ਫਿਰ ਇਕ ‘ਸਮਾਂ’ 360 ਦਿਨਾਂ ਦੇ ਬਰਾਬਰ ਹੋਵੇਗਾ। ਇਸ ਲਈ, “ਸੱਤ ਸਮੇ” 7 ਗੁਣਾ 360, ਯਾ 2,520 ਦਿਨ ਹੋਣਗੇ। ਹੁਣ ਬਾਈਬਲ ਦੇ ਇਕ ਨਿਯਮ ਦੇ ਅਨੁਸਾਰ, ਅਗਰ ਅਸੀਂ ਇਕ ਦਿਨ ਨੂੰ ਇਕ ਸਾਲ ਗਿਣਦੇ ਹਾਂ, ਤਾਂ “ਸੱਤ ਸਮੇ” 2,520 ਸਾਲਾਂ ਦੇ ਬਰਾਬਰ ਹਨ।—ਗਿਣਤੀ 14:34; ਹਿਜ਼ਕੀਏਲ 4:6.

21. (ੳ) “ਕੌਮਾਂ ਦੇ ਨਿਯੁਕਤ ਸਮੇਂ” ਕਦੋਂ ਆਰੰਭ ਅਤੇ ਸਮਾਪਤ ਹੁੰਦੇ ਹਨ? (ਅ) ਪਰਮੇਸ਼ੁਰ ਦੀ ਸਰਕਾਰ ਆਪਣਾ ਸ਼ਾਸਨ ਕਦੋਂ ਆਰੰਭ ਕਰਦੀ ਹੈ? (ੲ) ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਹਾਲੇ ਵੀ ਪ੍ਰਾਰਥਨਾ ਕਰਨਾ ਕਿਉਂ ਉਚਿਤ ਹੈ?

21 ਅਸੀਂ ਇਹ ਪਹਿਲਾਂ ਹੀ ਸਿੱਖ ਚੁੱਕੇ ਹਾਂ ਕਿ “ਕੌਮਾਂ ਦੇ ਨਿਯੁਕਤ ਸਮੇਂ” 607 ਸਾ.ਯੁ.ਪੂ. ਵਿਚ ਆਰੰਭ ਹੋਏ। ਇਸ ਲਈ ਉਸ ਤਾਰੀਖ਼ ਤੋਂ 2,520 ਸਾਲ ਗਿਣਦੇ ਹੋਏ, ਅਸੀਂ 1914 ਸਾ.ਯੁ. ਤੇ ਪਹੁੰਚਦੇ ਹਾਂ। ਇਹ ਉਹ ਸਾਲ ਹੈ ਜਦੋਂ ਇਹ “ਨਿਯੁਕਤ ਸਮੇਂ” ਸਮਾਪਤ ਹੋਏ। ਲੱਖਾਂ ਹੀ ਹਾਲੇ ਜੀਉਂਦੇ ਲੋਕਾਂ ਨੂੰ ਉਹ ਚੀਜ਼ਾਂ ਯਾਦ ਹਨ ਜਿਹੜੀਆਂ 1914 ਵਿਚ ਹੋਈਆਂ ਸਨ। ਉਸ ਸਾਲ ਵਿਚ, ਪਹਿਲੇ ਵਿਸ਼ਵ ਯੁੱਧ ਨੇ ਇਕ ਅਜਿਹੀ ਭਿਅੰਕਰ ਦੁੱਖਾਂ ਦੀ ਅਵਧੀ ਸ਼ੁਰੂ ਕੀਤੀ ਜਿਹੜੀ ਸਾਡੇ ਦਿਨਾਂ ਤਾਈਂ ਜਾਰੀ ਹੈ। ਇਸ ਦਾ ਅਰਥ ਹੈ ਕਿ ਯਿਸੂ ਮਸੀਹ ਨੇ 1914 ਵਿਚ ਪਰਮੇਸ਼ੁਰ ਦੀ ਸਵਗਰੀ ਸਰਕਾਰ ਦਾ ਰਾਜਾ ਹੋ ਕੇ ਸ਼ਾਸਨ ਕਰਨਾ ਆਰੰਭ ਕੀਤਾ ਸੀ। ਅਤੇ ਕਿਉਂਕਿ ਰਾਜ ਹੁਣ ਆਪਣਾ ਸ਼ਾਸਨ ਆਰੰਭ ਕਰ ਚੁੱਕਾ ਹੈ, ਇਹ ਕਿੰਨੀ ਸਮਾਂ-ਉਚਿਤ ਗੱਲ ਹੈ ਕਿ ਅਸੀਂ ਪ੍ਰਾਰਥਨਾ ਕਰੀਏ ਕਿ ਉਹ “ਆਵੇ,” ਅਤੇ ਇਸ ਧਰਤੀ ਤੋਂ ਸ਼ਤਾਨ ਦੀ ਦੁਸ਼ਟ ਰੀਤੀ-ਵਿਵਸਥਾ ਨੂੰ ਖ਼ਤਮ ਕਰੇ!—ਮੱਤੀ 6:10; ਦਾਨੀਏਲ 2:44.

22. ਕੋਈ ਵਿਅਕਤੀ ਸ਼ਾਇਦ ਕੀ ਸਵਾਲ ਪੁੱਛੇ?

22 ਫਿਰ ਵੀ ਇਕ ਵਿਅਕਤੀ ਪੁੱਛ ਸਕਦਾ ਹੈ: ‘ਅਗਰ ਮਸੀਹ ਆਪਣੇ ਪਿਤਾ ਦੇ ਰਾਜ ਵਿਚ ਸ਼ਾਸਨ ਕਰਨ ਲਈ ਵਾਪਸ ਮੁੱੜ ਚੁੱਕਾ ਹੈ, ਤਾਂ ਅਸੀਂ ਉਸ ਨੂੰ ਕਿਉਂ ਨਹੀਂ ਦੇਖਦੇ ਹਾਂ?’

[ਫੁਟਨੋਟ]

a ਇਤਿਹਾਸਕ ਸਬੂਤ ਲਈ ਕਿ ਇਹ ਹੁਕਮ 455 ਸਾ.ਯੁ.ਪੂ. ਵਿਚ ਦਿੱਤਾ ਗਿਆ ਸੀ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕ., ਦੁਆਰਾ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਏਡ ਟੂ ਬਾਈਬਲ ਅੰਡਰਸਟੈਂਡਿੰਗ ਵਿਚ “ਆਰਟੈਕਸਰਸੀਸ” ਵਿਸ਼ੇ ਨੂੰ ਦੇਖੋ।

[ਸਫ਼ੇ 140, 141 ਉੱਤੇ ਚਾਰਟ]

ਸੰਨ 607 ਸਾ.ਯੁ.ਪੂ. ਵਿਚ ਪਰਮੇਸ਼ੁਰ ਦਾ ਯਹੂਦਾਹ ਦਾ ਰਾਜ ਢਹਿ ਗਿਆ।

1914 ਸਾ.ਯੁ. ਵਿਚ ਯਿਸੂ ਮਸੀਹ ਨੇ ਪਰਮੇਸ਼ੁਰ ਦੀ ਸਵਰਗੀ ਸਰਕਾਰ ਦਾ ਰਾਜਾ ਹੋ ਕੇ ਸ਼ਾਸਨ ਕਰਨਾ ਆਰੰਭ ਕੀਤਾ

607 ਸਾ.ਯੁ.ਪੂ.—1914 ਸਾ.ਯੁ.

ਅਕਤੂਬਰ, 607 ਸਾ.ਯੁ.ਪੂ.—ਅਕਤੂਬਰ, 1 ਸਾ.ਯੁ.ਪੂ. = 606 ਸਾਲ

ਅਕਤੂਬਰ, 1 ਸਾ.ਯੁ.ਪੂ.—ਅਕਤੂਬਰ, 1914 ਸਾ.ਯੁ. = 1,914 ਸਾਲ

ਪਰਾਈਆਂ ਕੌਮਾਂ ਦੇ ਸੱਤ ਸਮੇਂ = 2,520 ਸਾਲ

[ਸਫ਼ੇ 134 ਉੱਤੇ ਤਸਵੀਰ]

“ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?”

[ਸਫ਼ੇ 139 ਉੱਤੇ ਤਸਵੀਰ]

ਦਾਨੀਏਲ ਅਧਿਆਇ 4 ਵਿਚ ਉਹ ਵੱਡਾ ਰੁੱਖ ਈਸ਼ਵਰੀ ਹਕੂਮਤ ਨੂੰ ਦਰਸਾਉਂਦਾ ਹੈ। ਕੁਝ ਸਮੇਂ ਲਈ ਇਹ ਯਹੂਦਾਹ ਦੇ ਰਾਜ ਦੁਆਰਾ ਪ੍ਰਗਟ ਕੀਤੀ ਗਈ ਸੀ

[ਸਫ਼ੇ 140, 141 ਉੱਤੇ ਤਸਵੀਰ]

ਉਹ ਰੁੱਖ ਕੱਟਿਆ ਗਿਆ ਜਦੋਂ ਯਹੂਦਾਹ ਦੇ ਰਾਜ ਦਾ ਵਿਨਾਸ਼ ਹੋਇਆ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ