-
ਉਸ ਨੇ ਦਇਆ ਕਰਨੀ ਸਿੱਖੀਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
8 ਇਸ ਦਾ ਰਾਜੇ ʼਤੇ ਕੀ ਅਸਰ ਪਿਆ? ਉਸ ਦੇ ਦਿਲ ਵਿਚ ਵੀ ਰੱਬ ਦਾ ਡਰ ਪੈਦਾ ਹੋ ਗਿਆ। ਉਹ ਤੋਬਾ ਕਰਨ ਲਈ ਆਪਣੀ ਰਾਜ-ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਚੋਗਾ ਲਾਹਿਆ ਅਤੇ ਲੋਕਾਂ ਵਾਂਗ ਤੱਪੜ ਪਾ “ਰਾਖ ਵਿੱਚ ਬੈਠ ਗਿਆ।” ਉਸ ਨੇ ਆਪਣੇ “ਸਰਦਾਰਾਂ” ਨਾਲ ਮਿਲ ਕੇ ਸਾਰੇ ਲੋਕਾਂ ਨੂੰ ਵਰਤ ਰੱਖਣ ਦਾ ਫ਼ਰਮਾਨ ਜਾਰੀ ਕੀਤਾ। ਉਸ ਦਾ ਹੁਕਮ ਸੀ ਕਿ ਸਾਰੇ ਤੱਪੜ ਪਾਉਣ, ਇੱਥੋਂ ਤਕ ਕਿ ਜਾਨਵਰਾਂ ਦੇ ਵੀ।b ਉਸ ਨੇ ਨਿਮਰਤਾ ਨਾਲ ਕਬੂਲ ਕੀਤਾ ਕਿ ਉਸ ਦੇ ਲੋਕ ਭੈੜੇ ਕੰਮ ਅਤੇ ਜ਼ੁਲਮ ਕਰ ਰਹੇ ਸਨ। ਉਸ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਪਛਤਾਵਾ ਦੇਖ ਕੇ ਸੱਚਾ ਪਰਮੇਸ਼ੁਰ ਉਨ੍ਹਾਂ ʼਤੇ ਦਇਆ ਕਰੇਗਾ। ਉਸ ਨੇ ਕਿਹਾ: “ਕੀ ਜਾਣੀਏ ਜੋ ਪਰਮੇਸ਼ੁਰ ਮੁੜੇ . . . ਅਤੇ ਆਪਣੇ ਤੱਤੇ ਕ੍ਰੋਧ ਤੋਂ ਹਟੇ ਭਈ ਅਸੀਂ ਨਾਸ ਨਾ ਹੋਈਏ?”—ਯੂਨਾ. 3:6-9.
-
-
ਉਸ ਨੇ ਦਇਆ ਕਰਨੀ ਸਿੱਖੀਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
b ਇਹ ਗੱਲ ਸ਼ਾਇਦ ਅਜੀਬ ਲੱਗੇ, ਪਰ ਪੁਰਾਣੇ ਜ਼ਮਾਨੇ ਵਿਚ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਾ ਸੀ। ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਵਿਚ ਫ਼ਾਰਸੀ ਲੋਕਾਂ ਨੇ ਇਕ ਮਸ਼ਹੂਰ ਫ਼ਾਰਸੀ ਜਰਨੈਲ ਦਾ ਸੋਗ ਕਰਨ ਵੇਲੇ ਜਾਨਵਰਾਂ ਨੂੰ ਵੀ ਸ਼ਾਮਲ ਕੀਤਾ ਸੀ।
-