-
ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿਚ ਖ਼ੁਸ਼ੀ ਮਨਾਓਪਹਿਰਾਬੁਰਜ—2000 | ਫਰਵਰੀ 1
-
-
14-16. ਹਬੱਕੂਕ 3:14, 15 ਦੇ ਅਨੁਸਾਰ ਯਹੋਵਾਹ ਦੇ ਲੋਕਾਂ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਕੀ ਹੋਵੇਗਾ?
14 ਆਰਮਾਗੇਡਨ ਵਿਚ ਯਹੋਵਾਹ ਦੇ “ਮਸਹ ਕੀਤੇ ਹੋਏ” ਨੂੰ ਨਾਸ਼ ਕਰਨ ਵਾਲੇ ਹਫੜਾ-ਦਫੜੀ ਵਿਚ ਪਾਏ ਜਾਣਗੇ। ਹਬੱਕੂਕ 3:14, 15 ਦੇ ਅਨੁਸਾਰ, ਹਬੱਕੂਕ ਨਬੀ ਯਹੋਵਾਹ ਨੂੰ ਕਹਿੰਦਾ ਹੈ: “ਤੈਂ ਉਸੇ ਦੀਆਂ ਬਰਛੀਆਂ ਨਾਲ ਉਸ ਦੇ ਮਹਾਇਣ ਦਾ ਸਿਰ ਵਿੰਨ੍ਹਿਆ, ਓਹ ਤੁਫ਼ਾਨ ਵਾਂਙੁ ਮੈਨੂੰ ਉਡਾਉਣ ਲਈ ਆਏ, ਓਹ ਬਾਗ ਬਾਗ ਹੋਏ ਜਿਵੇਂ ਓਹ ਮਸਕੀਨ ਨੂੰ ਚੁੱਪ ਕਰ ਕੇ ਖਾ ਜਾਣ। ਤੈਂ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਲਤਾੜਿਆ, ਵੱਡੇ ਪਾਣੀ ਉੱਛਲ ਪਏ।”
-
-
ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿਚ ਖ਼ੁਸ਼ੀ ਮਨਾਓਪਹਿਰਾਬੁਰਜ—2000 | ਫਰਵਰੀ 1
-
-
16 ਪਰ ਇਸ ਤੋਂ ਵੀ ਵੱਧ ਕੁਝ ਹੋਵੇਗਾ। ਯਹੋਵਾਹ ਦੂਤਾਂ ਦੀਆਂ ਫ਼ੌਜਾਂ ਵਰਤ ਕੇ ਆਪਣੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇਵੇਗਾ। ਯਿਸੂ ਮਸੀਹ ਦੇ ਅਧੀਨ ਆਕਾਸ਼ੀ ਫ਼ੌਜਾਂ ਦੇ “ਘੋੜਿਆਂ” ਨਾਲ, ਉਹ “ਸਮੁੰਦਰ” ਅਤੇ ‘ਵੱਡੇ ਉੱਛਲਦੇ ਪਾਣੀਆਂ,’ ਅਰਥਾਤ ਉਸ ਨਾਲ ਦੁਸ਼ਮਣੀ ਮੁੱਲ ਲੈਣ ਵਾਲੀ ਅਸ਼ਾਂਤ ਮਨੁੱਖਜਾਤੀ ਨੂੰ ਲਤਾੜੇਗਾ ਅਤੇ ਜੇਤੂ ਹੋਵੇਗਾ। (ਪਰਕਾਸ਼ ਦੀ ਪੋਥੀ 19:11-21) ਉਦੋਂ ਦੁਸ਼ਟ ਲੋਕ ਧਰਤੀ ਉੱਤੋਂ ਖ਼ਤਮ ਕਰ ਦਿੱਤੇ ਜਾਣਗੇ। ਪਰਮੇਸ਼ੁਰ ਦੀ ਤਾਕਤ ਅਤੇ ਨਿਆਉਂ ਦਾ ਕਿੰਨਾ ਸ਼ਾਨਦਾਰ ਪ੍ਰਦਰਸ਼ਨ!
-