-
ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!ਪਹਿਰਾਬੁਰਜ—2001 | ਫਰਵਰੀ 15
-
-
17. ਸਫ਼ਨਯਾਹ 1:14-16 ਅਨੁਸਾਰ ਯਹੋਵਾਹ ਦਾ ਨਿਆਂ ਦਾ ਦਿਨ ਕਿੰਨਾ ਕੁ ਨੇੜੇ ਹੈ?
17 ਯਹੋਵਾਹ ਦਾ ਨਿਆਂ ਦਾ ਦਿਨ ਕਿੰਨਾ ਕੁ ਨੇੜੇ ਹੈ? ਸਫ਼ਨਯਾਹ 1:14-16 ਵਿਚ ਪਰਮੇਸ਼ੁਰ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ, ਹਾਂ, ਯਹੋਵਾਹ ਦੀ ਅਵਾਜ਼—ਸੂਰਮਾ ਉੱਥੇ ਕੁੜੱਤਣ ਨਾਲ ਚਿੱਲਾਵੇਗਾ! ਉਹ ਦਿਨ ਕਹਿਰ ਦਾ ਦਿਨ ਹੈ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ! ਤੁਰ੍ਹੀ ਅਤੇ ਨਾਰੇ ਦਾ ਦਿਨ, ਗੜ੍ਹਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਅਰ ਉੱਚੇ ਬੁਰਜਾਂ ਦੇ ਵਿਰੁੱਧ।”
-
-
ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!ਪਹਿਰਾਬੁਰਜ—2001 | ਫਰਵਰੀ 15
-
-
19, 20. (ੳ) ਜਦੋਂ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ ਸੀ, ਤਾਂ ਕੀ-ਕੀ ਹੋਇਆ ਸੀ? (ਅ) ਇਸ ਦੁਨੀਆਂ ਉੱਤੇ ਆਉਣ ਵਾਲੀ ਤਬਾਹੀ ਬਾਰੇ ਸੋਚਦੇ ਹੋਏ ਕਿਹੜੇ ਸਵਾਲ ਉੱਠਦੇ ਹਨ?
19 ਜਦੋਂ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ ਸੀ, ਤਾਂ ਇਹ ਉਨ੍ਹਾਂ ਲਈ “ਦੁਖ ਅਤੇ ਕਸ਼ਟ ਦਾ ਦਿਨ” ਸੀ। ਬਾਬਲੀ ਹਮਲਾਵਰਾਂ ਨੇ ਯਹੂਦਾਹ ਦੇ ਲੋਕਾਂ ਨੂੰ ਬਹੁਤ ਸਾਰੇ ਦੁੱਖ ਦਿੱਤੇ ਸਨ। ਲੋਕਾਂ ਨੂੰ ਮੌਤ ਅਤੇ ਤਬਾਹੀ ਦਾ ਸਾਮ੍ਹਣਾ ਕਰਦੇ ਹੋਏ ਮਾਨਸਿਕ ਕਸ਼ਟ ਵੀ ਸਹਿਣੇ ਪਏ ਸਨ। ਉਹ “ਬਰਬਾਦੀ ਅਤੇ ਵਿਰਾਨੀ ਦਾ ਦਿਨ” ਸੱਚ-ਮੁੱਚ ਹਨੇਰੇ, ਬੱਦਲਾਂ, ਅਤੇ ਕਾਲੀਆਂ ਘਟਾਂ ਦਾ ਦਿਨ ਸੀ। ਸ਼ਾਇਦ ਇਹ ਸਭ ਕੁਝ ਨਾ ਸਿਰਫ਼ ਲਾਖਣਿਕ ਤੌਰ ਤੇ, ਸਗੋਂ ਹਕੀਕਤ ਵਿਚ ਵੀ ਵਾਪਰਿਆ ਸੀ ਕਿਉਂਕਿ ਹਰ ਥਾਂ ਧੂੰਆਂ ਅਤੇ ਖ਼ੂਨ-ਖ਼ਰਾਬਾ ਸੀ। ਉਹ “ਤੁਰ੍ਹੀ ਅਤੇ ਨਾਰੇ ਦਾ ਦਿਨ” ਸੀ, ਪਰ ਲੋਕਾਂ ਨੂੰ ਖ਼ਬਰਦਾਰ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ ਸੀ।
-