ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਮੇਰੇ ਲਈ ਠਹਿਰੇ ਰਹੋ”
    ਪਹਿਰਾਬੁਰਜ—1996 | ਮਾਰਚ 1
    • “ਠਹਿਰੇ ਰਹੋ”

      16. (ੳ) ਯਹੋਵਾਹ ਦੇ ਦਿਨ ਦਾ ਆਗਮਨ ਕਿਨ੍ਹਾਂ ਲਈ ਆਨੰਦ ਦਾ ਇਕ ਸ੍ਰੋਤ ਸੀ, ਅਤੇ ਕਿਉਂ? (ਅ) ਇਸ ਵਫ਼ਾਦਾਰ ਬਕੀਏ ਨੂੰ ਕਿਹੜਾ ਉਤਸ਼ਾਹਪੂਰਣ ਹੁਕਮ ਦਿੱਤਾ ਗਿਆ?

      16 ਹਾਲਾਂਕਿ ਯਹੂਦਾਹ ਅਤੇ ਯਰੂਸ਼ਲਮ ਦਿਆਂ ਆਗੂਆਂ ਅਤੇ ਉਨ੍ਹਾਂ ਦੇ ਅਨੇਕ ਵਾਸੀਆਂ ਦੇ ਦਰਮਿਆਨ ਅਧਿਆਤਮਿਕ ਸੁਸਤੀ, ਸੰਦੇਹਵਾਦ, ਮੂਰਤੀ-ਪੂਜਾ, ਭ੍ਰਿਸ਼ਟਾਚਾਰ, ਅਤੇ ਭੌਤਿਕਵਾਦ ਪ੍ਰਚਲਿਤ ਸਨ, ਜ਼ਾਹਰਾ ਤੌਰ ਤੇ ਕੁਝ ਵਫ਼ਾਦਾਰ ਯਹੂਦੀਆਂ ਨੇ ਸਫ਼ਨਯਾਹ ਦੀ ਚੇਤਾਵਨੀ-ਸੂਚਕ ਭਵਿੱਖਬਾਣੀ ਉੱਤੇ ਕੰਨ ਧਰਿਆ। ਉਹ ਯਹੂਦਾਹ ਦਿਆਂ ਸਰਦਾਰਾਂ, ਨਿਆਂਕਾਰਾਂ, ਅਤੇ ਜਾਜਕਾਂ ਦੇ ਘਿਣਾਉਣੇ ਅਭਿਆਸਾਂ ਦੇ ਕਾਰਨ ਦੁਖੀ ਸਨ। ਸਫ਼ਨਯਾਹ ਦੀਆਂ ਘੋਸ਼ਣਾਵਾਂ ਇਨ੍ਹਾਂ ਨਿਸ਼ਠਾਵਾਨਾਂ ਲਈ ਦਿਲਾਸਾ ਦਾ ਇਕ ਸ੍ਰੋਤ ਸੀ। ਯਹੋਵਾਹ ਦੇ ਦਿਨ ਦਾ ਆਗਮਨ ਦੁੱਖ ਦਾ ਕਾਰਨ ਹੋਣ ਦੀ ਬਜਾਇ, ਉਨ੍ਹਾਂ ਲਈ ਆਨੰਦ ਦਾ ਇਕ ਸ੍ਰੋਤ ਸੀ, ਕਿਉਂਕਿ ਇਸ ਦੇ ਨਾਲ ਅਜਿਹੇ ਘਿਣਾਉਣੇ ਅਭਿਆਸਾਂ ਦਾ ਅੰਤ ਹੋਵੇਗਾ। ਇਸ ਵਫ਼ਾਦਾਰ ਬਕੀਏ ਨੇ ਯਹੋਵਾਹ ਦੇ ਉਤਸ਼ਾਹਪੂਰਣ ਹੁਕਮ ਨੂੰ ਧਿਆਨ ਦਿੱਤਾ: “ਸੋ ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮਾ ਕਰਾਂ, ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ।”—ਸਫ਼ਨਯਾਹ 3:8.

      17. ਕੌਮਾਂ ਉੱਤੇ ਸਫ਼ਨਯਾਹ ਦੇ ਨਿਆਉਂ ਦੇ ਸੰਦੇਸ਼ ਕਦੋਂ ਅਤੇ ਕਿਵੇਂ ਪੂਰੇ ਹੋਣੇ ਸ਼ੁਰੂ ਹੋਏ?

      17 ਜਿਨ੍ਹਾਂ ਨੇ ਉਸ ਚੇਤਾਵਨੀ ਨੂੰ ਧਿਆਨ ਦਿੱਤਾ, ਉਹ ਹੈਰਾਨ ਨਹੀਂ ਹੋਏ। ਬਥੇਰੇ ਲੋਕ ਸਫ਼ਨਯਾਹ ਦੀ ਭਵਿੱਖਬਾਣੀ ਦੀ ਪੂਰਤੀ ਦੇਖਣ ਲਈ ਜੀਉਂਦੇ ਰਹੇ। ਸੰਨ 632 ਸਾ.ਯੁ.ਪੂ. ਵਿਚ, ਨੀਨਵਾਹ ਨੂੰ ਬਾਬਲੀਆਂ, ਮਾਦੀਆਂ, ਅਤੇ ਉੱਤਰ ਤੋਂ ਆਏ ਲਸ਼ਕਰਾਂ, ਸੰਭਵ ਹੈ ਕਿ ਸਿਥੀਅਨ, ਦੇ ਇਕ ਗਠਬੰਧਨ ਦੇ ਦੁਆਰਾ ਕਬਜ਼ਾ ਕੀਤਾ ਅਤੇ ਨਾਸ਼ ਕੀਤਾ ਗਿਆ। ਇਤਿਹਾਸਕਾਰ ਵਿਲ ਡੁਰੈਂਟ ਬਿਆਨ ਕਰਦਾ ਹੈ: “ਨਬੋਪੋਲੱਸਰ ਦੇ ਅਧੀਨ ਬਾਬਲੀਆਂ ਦੀ ਇਕ ਫ਼ੌਜ, ਸਾਏਕਸਰੀਜ਼ ਦੇ ਅਧੀਨ ਮਾਦੀਆਂ ਦੀ ਇਕ ਫ਼ੌਜ ਦੇ ਨਾਲ ਅਤੇ ਕੌਕੇਸਸ ਤੋਂ ਆਏ ਸਿਥੀਅਨ ਦੇ ਇਕ ਲਸ਼ਕਰ ਨਾਲ ਮਿਲ ਗਈ, ਅਤੇ ਹੈਰਾਨਕੁਨ ਆਸਾਨੀ ਅਤੇ ਤੇਜ਼ੀ ਨਾਲ ਉੱਤਰ ਦਿਆਂ ਕਿਲ੍ਹਿਆਂ ਨੂੰ ਕਬਜ਼ਾ ਕਰ ਲਿਆ। . . . ਇੱਕੋ ਝਟਕੇ ਵਿਚ ਅੱਸ਼ੂਰ ਇਤਿਹਾਸ ਤੋਂ ਮਿਟ ਗਿਆ।” ਇਹੋ ਹੀ ਗੱਲ ਸਫ਼ਨਯਾਹ ਨੇ ਭਵਿੱਖਬਾਣੀ ਕੀਤੀ ਸੀ।—ਸਫ਼ਨਯਾਹ 2:13-15.

      18. (ੳ) ਯਰੂਸ਼ਲਮ ਉੱਤੇ ਈਸ਼ਵਰੀ ਨਿਆਉਂ ਕਿਵੇਂ ਪੂਰਾ ਕੀਤਾ ਗਿਆ, ਅਤੇ ਕਿਉਂ? (ਅ) ਮੋਆਬ ਅਤੇ ਅੰਮੋਨ ਦੇ ਸੰਬੰਧ ਵਿਚ ਸਫ਼ਨਯਾਹ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?

      18 ਅਨੇਕ ਯਹੂਦੀ ਜੋ ਯਹੋਵਾਹ ਲਈ ਠਹਿਰੇ ਰਹੇ, ਉਹ ਯਹੂਦਾਹ ਅਤੇ ਯਰੂਸ਼ਲਮ ਉੱਤੇ ਉਸ ਦੇ ਨਿਆਉਂ ਦੀ ਪੂਰਤੀ ਦੇਖਣ ਲਈ ਵੀ ਜੀਉਂਦੇ ਰਹੇ। ਯਰੂਸ਼ਲਮ ਦੇ ਸੰਬੰਧ ਵਿਚ, ਸਫ਼ਨਯਾਹ ਨੇ ਭਵਿੱਖਬਾਣੀ ਕੀਤੀ ਸੀ: “ਹਾਇ ਉਹ ਨੂੰ ਜੋ ਆਕੀ ਅਤੇ ਪਲੀਤ ਹੈ, ਉਸ ਅਨ੍ਹੇਰ ਕਰਨ ਵਾਲੇ ਸ਼ਹਿਰ ਨੂੰ! ਉਸ ਨੇ ਅਵਾਜ਼ ਨਹੀਂ ਸੁਣੀ, ਨਾ ਸਿੱਖਿਆ ਮੰਨੀ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਆਪਣੇ ਪਰਮੇਸ਼ੁਰ ਦੇ ਨੇੜੇ ਆਇਆ।” (ਸਫ਼ਨਯਾਹ 3:1, 2) ਆਪਣੀ ਬੇਵਫ਼ਾਈ ਦੇ ਕਾਰਨ, ਯਰੂਸ਼ਲਮ ਦੋ ਵਾਰੀ ਬਾਬਲੀਆਂ ਦੇ ਦੁਆਰਾ ਘੇਰਿਆ ਗਿਆ ਅਤੇ ਆਖ਼ਰਕਾਰ 607 ਸਾ.ਯੁ.ਪੂ. ਵਿਚ ਉਸ ਨੂੰ ਕਬਜ਼ਾ ਕਰ ਕੇ ਨਾਸ਼ ਕੀਤਾ ਗਿਆ। (2 ਇਤਹਾਸ 36:5, 6, 11-21) ਮੋਆਬ ਅਤੇ ਅੰਮੋਨ ਦੇ ਸੰਬੰਧ ਵਿਚ, ਯਹੂਦੀ ਇਤਿਹਾਸਕਾਰ ਜੋਸੀਫ਼ਸ ਦੇ ਅਨੁਸਾਰ, ਯਰੂਸ਼ਲਮ ਦੇ ਪਤਨ ਮਗਰੋਂ ਪੰਜਵੇਂ ਸਾਲ ਵਿਚ, ਬਾਬਲੀਆਂ ਨੇ ਉਨ੍ਹਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਉੱਤੇ ਜਿੱਤ ਹਾਸਲ ਕੀਤੀ। ਬਾਅਦ ਵਿਚ ਉਨ੍ਹਾਂ ਦੀ ਹੋਂਦ ਹੀ ਮਿਟ ਗਈ, ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ।

      19, 20. (ੳ) ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਪ੍ਰਤਿਫਲ ਦਿੱਤਾ ਜੋ ਉਸ ਲਈ ਠਹਿਰੇ ਰਹੇ? (ਅ) ਇਨ੍ਹਾਂ ਘਟਨਾਵਾਂ ਦਾ ਸਾਡੇ ਨਾਲ ਕੀ ਵਾਸਤਾ ਹੈ, ਅਤੇ ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕੀਤੀ ਜਾਵੇਗੀ?

      19 ਇਨ੍ਹਾਂ ਦੀ ਪੂਰਤੀ ਅਤੇ ਸਫ਼ਨਯਾਹ ਦੀ ਭਵਿੱਖਬਾਣੀ ਦੇ ਦੂਜੇ ਵੇਰਵਿਆਂ ਦੀ ਪੂਰਤੀ ਉਨ੍ਹਾਂ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਲਈ, ਜੋ ਯਹੋਵਾਹ ਦੇ ਲਈ ਠਹਿਰੇ ਰਹੇ, ਇਕ ਹੌਸਲਾ-ਅਫ਼ਜ਼ਾਈ ਅਨੁਭਵ ਸੀ। ਯਹੂਦਾਹ ਅਤੇ ਯਰੂਸ਼ਲਮ ਉੱਤੇ ਆਏ ਵਿਨਾਸ਼ ਵਿੱਚੋਂ ਬਚਣ ਵਾਲਿਆਂ ਵਿਚ ਯਿਰਮਿਯਾਹ, ਕੂਸ਼ੀ ਅਬਦ-ਮਲਕ, ਅਤੇ ਯਹੋਨਾਦਾਬ ਅਰਥਾਤ ਰੀਕਾਬੀ ਦਾ ਘਰਾਣਾ ਸ਼ਾਮਲ ਸਨ। (ਯਿਰਮਿਯਾਹ 35:18, 19; 39:11, 12, 16-18) ਜਲਾਵਤਨੀ ਵਿਚ ਵਫ਼ਾਦਾਰ ਯਹੂਦੀ ਅਤੇ ਉਨ੍ਹਾਂ ਦੀ ਸੰਤਾਨ, ਜੋ ਲਗਾਤਾਰ ਯਹੋਵਾਹ ਲਈ ਠਹਿਰੇ ਰਹੇ, ਉਸ ਆਨੰਦਿਤ ਬਕੀਏ ਦਾ ਇਕ ਭਾਗ ਬਣੇ ਜੋ 537 ਸਾ.ਯੁ.ਪੂ. ਵਿਚ ਬਾਬਲ ਤੋਂ ਛੁਡਾਏ ਗਏ ਅਤੇ ਸੱਚੀ ਉਪਾਸਨਾ ਨੂੰ ਮੁੜ ਸਥਾਪਿਤ ਕਰਨ ਦੇ ਲਈ ਯਹੂਦਾਹ ਪਰਤੇ।—ਅਜ਼ਰਾ 2:1; ਸਫ਼ਨਯਾਹ 3:14, 15, 20.

  • “ਤੇਰੇ ਹੱਥ ਢਿੱਲੇ ਨਾ ਪੈ ਜਾਣ”
    ਪਹਿਰਾਬੁਰਜ—1996 | ਮਾਰਚ 1
    • 2. ਸਫ਼ਨਯਾਹ ਦੇ ਦਿਨ ਦੇ ਹਾਲਾਤ ਅਤੇ ਅੱਜ ਮਸੀਹੀ-ਜਗਤ ਦੇ ਅੰਦਰ ਦੀ ਪਰਿਸਥਿਤੀ ਵਿਚਕਾਰ ਕੀ ਸਮਾਨਤਾਵਾਂ ਹਨ?

      2 ਅੱਜ, ਯਹੋਵਾਹ ਦਾ ਨਿਆਇਕ ਫ਼ੈਸਲਾ ਹੈ, ਸਫ਼ਨਯਾਹ ਦੇ ਦਿਨ ਨਾਲੋਂ ਕਿਤੇ ਹੀ ਜ਼ਿਆਦਾ ਵੱਡੇ ਪੈਮਾਨੇ ਤੇ ਕੌਮਾਂ ਨੂੰ ਨਾਸ਼ ਦੇ ਲਈ ਇਕੱਠੇ ਕਰਨਾ। (ਸਫ਼ਨਯਾਹ 3:8) ਉਹ ਕੌਮਾਂ ਜੋ ਮਸੀਹੀ ਹੋਣ ਦਾ ਦਾਅਵਾ ਕਰਦੀਆਂ ਹਨ, ਪਰਮੇਸ਼ੁਰ ਦੀ ਨਜ਼ਰ ਵਿਚ ਖ਼ਾਸ ਕਰਕੇ ਧਿਕਾਰਨਯੋਗ ਹਨ। ਠੀਕ ਜਿਵੇਂ ਯਰੂਸ਼ਲਮ ਨੇ ਆਪਣੀ ਬੇਵਫ਼ਾਈ ਦੇ ਕਾਰਨ ਵੱਡੀ ਕੀਮਤ ਚੁਕਾਈ, ਉਸੇ ਤਰ੍ਹਾਂ ਮਸੀਹੀ-ਜਗਤ ਨੂੰ ਵੀ ਆਪਣੇ ਬਦਕਾਰ ਰਾਹਾਂ ਲਈ ਪਰਮੇਸ਼ੁਰ ਨੂੰ ਜਵਾਬ ਦੇਣਾ ਪਵੇਗਾ। ਸਫ਼ਨਯਾਹ ਦੇ ਦਿਨ ਵਿਚ ਯਹੂਦਾਹ ਅਤੇ ਯਰੂਸ਼ਲਮ ਦੇ ਵਿਰੁੱਧ ਘੋਸ਼ਿਤ ਕੀਤਾ ਗਿਆ ਈਸ਼ਵਰੀ ਨਿਆਉਂ, ਮਸੀਹੀ-ਜਗਤ ਦੇ ਗਿਰਜਿਆਂ ਅਤੇ ਸੰਪ੍ਰਦਾਵਾਂ ਉੱਤੇ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੁੰਦਾ ਹੈ। ਉਨ੍ਹਾਂ ਨੇ ਵੀ ਆਪਣੇ ਪਰਮੇਸ਼ੁਰ-ਨਿਰਾਦਰ ਸਿਧਾਂਤਾਂ ਦੇ ਦੁਆਰਾ ਸੱਚੀ ਉਪਾਸਨਾ ਨੂੰ ਦੂਸ਼ਿਤ ਕੀਤਾ ਹੈ, ਜਿਨ੍ਹਾਂ ਵਿੱਚੋਂ ਅਨੇਕ ਸਿਧਾਂਤ ਗ਼ੈਰ-ਮਸੀਹੀ ਮੂਲ ਤੋਂ ਹਨ। ਉਨ੍ਹਾਂ ਨੇ ਆਪਣੇ ਲੱਖਾਂ ਹੀ ਸਿਹਤਮੰਦ ਪੁੱਤਰਾਂ ਨੂੰ ਯੁੱਧ ਦੀ ਆਧੁਨਿਕ ਵੇਦੀ ਉੱਤੇ ਬਲੀ ਕੀਤਾ ਹੈ। ਇਸ ਤੋਂ ਇਲਾਵਾ, ਪ੍ਰਤਿਰੂਪੀ ਯਰੂਸ਼ਲਮ ਦੇ ਵਾਸੀ ਅਖਾਉਤੀ ਮਸੀਹੀਅਤ ਨੂੰ ਜੋਤਸ਼-ਵਿਦਿਆ, ਪ੍ਰੇਤਵਾਦ, ਅਤੇ ਹੀਣਤਾ ਭਰੀ ਲਿੰਗੀ ਅਨੈਤਿਕਤਾ ਦੇ ਨਾਲ ਰਲ-ਮਿਲਾਉਂਦੇ ਹਨ, ਜੋ ਕਿ ਬਆਲ ਉਪਾਸਨਾ ਦੀ ਯਾਦ ਦਿਲਾਉਂਦਾ ਹੈ।—ਸਫ਼ਨਯਾਹ 1:4, 5.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ