-
“ਤੇਰੇ ਹੱਥ ਢਿੱਲੇ ਨਾ ਪੈ ਜਾਣ”ਪਹਿਰਾਬੁਰਜ—1996 | ਮਾਰਚ 1
-
-
16. ਮਸੀਹੀ-ਜਗਤ ਦਿਆਂ ਗਿਰਜਿਆਂ ਦੇ ਅਨੇਕ ਸਦੱਸਾਂ ਦੇ ਦਰਮਿਆਨ ਕਿਹੜੀ ਮਨੋ-ਦਸ਼ਾ ਪਾਈ ਜਾਂਦੀ ਹੈ, ਪਰੰਤੂ ਯਹੋਵਾਹ ਸਾਨੂੰ ਕੀ ਉਤਸ਼ਾਹ ਦਿੰਦਾ ਹੈ?
16 ਧਰਤੀ ਦੇ ਅਨੇਕ ਭਾਗਾਂ ਵਿਚ, ਖ਼ਾਸ ਕਰਕੇ ਜ਼ਿਆਦਾ ਅਮੀਰ ਦੇਸ਼ਾਂ ਵਿਚ ਅੱਜ ਉਦਾਸੀਨਤਾ ਇਕ ਪ੍ਰਚਲਿਤ ਰਵੱਈਆ ਹੈ। ਮਸੀਹੀ-ਜਗਤ ਦਿਆਂ ਗਿਰਜਿਆਂ ਦੇ ਸਦੱਸ ਵੀ ਇਹ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਹਨ ਕਿ ਯਹੋਵਾਹ ਪਰਮੇਸ਼ੁਰ ਸਾਡੇ ਦਿਨ ਵਿਚ ਮਾਨਵੀ ਮਾਮਲਿਆਂ ਵਿਚ ਦਖ਼ਲ ਦੇਵੇਗਾ। ਉਨ੍ਹਾਂ ਤਕ ਰਾਜ ਦੀ ਖ਼ੁਸ਼ ਖ਼ਬਰੀ ਪਹੁੰਚਾਉਣ ਦਿਆਂ ਸਾਡੇ ਜਤਨਾਂ ਨੂੰ ਉਹ ਜਾਂ ਤਾਂ ਇਕ ਸੰਦੇਹਵਾਦੀ ਮੁਸਕਾਨ ਨਾਲ ਜਾਂ ਇਕ ਰੁੱਖੇ ਜਵਾਬ “ਮੈਨੂੰ ਦਿਲਚਸਪੀ ਨਹੀਂ ਹੈ!” ਦੇ ਨਾਲ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਨ੍ਹਾਂ ਹਾਲਤਾਂ ਦੇ ਅਧੀਨ, ਗਵਾਹੀ ਕੰਮ ਵਿਚ ਜੁਟੇ ਰਹਿਣਾ ਇਕ ਅਸਲ ਚੁਣੌਤੀ ਹੋ ਸਕਦੀ ਹੈ। ਇਹ ਸਾਡੇ ਧੀਰਜ ਨੂੰ ਪਰਖਦੀ ਹੈ। ਪਰੰਤੂ ਸਫ਼ਨਯਾਹ ਦੀ ਭਵਿੱਖਬਾਣੀ ਦੇ ਰਾਹੀਂ, ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਇਹ ਕਹਿੰਦੇ ਹੋਏ ਸ਼ਕਤੀ ਪ੍ਰਦਾਨ ਕਰਦਾ ਹੈ: ‘ਤੇਰੇ ਹੱਥ ਢਿੱਲੇ ਨਾ ਪੈ ਜਾਣ! ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ, ਉਹ ਆਪਣੇ ਪ੍ਰੇਮ ਵਿੱਚ ਚੁੱਪ ਰਹੇਗਾ, ਉਹ ਤੇਰੇ ਕਾਰਨ ਜੈਕਾਰਿਆਂ ਨਾਲ ਨਿਹਾਲ ਹੋਵੇਗਾ।’—ਸਫ਼ਨਯਾਹ 3:16, 17, ਫੁਟਨੋਟ।
17. ਜ਼ਿਆਦਾ ਨਵੇਂ ਵਿਅਕਤੀਆਂ ਨੂੰ ਹੋਰ ਭੇਡਾਂ ਦੇ ਦਰਮਿਆਨ ਕਿਹੜੇ ਉੱਤਮ ਉਦਾਹਰਣ ਦਾ ਅਨੁਸਰਣ ਕਰਨਾ ਚਾਹੀਦਾ ਹੈ, ਅਤੇ ਕਿਵੇਂ?
17 ਯਹੋਵਾਹ ਦੇ ਲੋਕਾਂ ਦੇ ਆਧੁਨਿਕ-ਦਿਨ ਦੇ ਇਤਿਹਾਸ ਵਿਚ ਇਹ ਇਕ ਹਕੀਕਤ ਹੈ ਕਿ ਬਕੀਏ ਨੇ, ਨਾਲੇ ਹੋਰ ਭੇਡਾਂ ਦੇ ਦਰਮਿਆਨ ਜ਼ਿਆਦਾ ਬਿਰਧ ਵਿਅਕਤੀਆਂ ਨੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਇਕ ਜ਼ਬਰਦਸਤ ਇਕੱਤਰੀਕਰਣ ਦਾ ਕੰਮ ਸੰਪੰਨ ਕੀਤਾ ਹੈ। ਇਨ੍ਹਾਂ ਸਾਰੇ ਵਫ਼ਾਦਾਰ ਮਸੀਹੀਆਂ ਨੇ ਦਸ਼ਕਾਂ ਦੇ ਦੌਰਾਨ ਧੀਰਜ ਦਿਖਾਇਆ ਹੈ। ਉਨ੍ਹਾਂ ਨੇ ਮਸੀਹੀ ਜਗਤ ਵਿਚ ਬਹੁਮਤ ਵੱਲੋਂ ਉਦਾਸੀਨਤਾ ਦੇ ਕਾਰਨ ਆਪਣੇ ਆਪ ਨੂੰ ਨਿਰਉਤਸ਼ਾਹਿਤ ਨਹੀਂ ਹੋਣ ਦਿੱਤਾ ਹੈ। ਇਸ ਲਈ ਇੰਜ ਹੋਵੇ ਕਿ ਹੋਰ ਭੇਡਾਂ ਦੇ ਦਰਮਿਆਨ ਜ਼ਿਆਦਾ ਨਵੇਂ ਵਿਅਕਤੀ ਅਧਿਆਤਮਿਕ ਮਾਮਲਿਆਂ ਦੇ ਪ੍ਰਤੀ ਦਿਖਾਈ ਗਈ ਉਦਾਸੀਨਤਾ ਤੋਂ ਆਪਣੇ ਆਪ ਨੂੰ ਨਿਰਉਤਸ਼ਾਹਿਤ ਨਾ ਹੋਣ ਦੇਣ, ਜੋ ਅੱਜ ਅਨੇਕ ਦੇਸ਼ਾਂ ਵਿਚ ਇੰਨੀ ਪ੍ਰਚਲਿਤ ਹੈ। ਉਹ ਆਪਣੇ ‘ਹੱਥ ਢਿੱਲੇ ਪੈਣ,’ ਜਾਂ ਨਰਮ ਪੈਣ ਨਾ ਦੇਣ। ਉਹ ਪਹਿਰਾਬੁਰਜ, ਅਵੇਕ!, ਅਤੇ ਦੂਜੇ ਉੱਤਮ ਪ੍ਰਕਾਸ਼ਨ ਪੇਸ਼ ਕਰਨ ਦੇ ਹਰ ਮੌਕੇ ਤੋਂ ਫ਼ਾਇਦਾ ਚੁੱਕਣ, ਜਿਨ੍ਹਾਂ ਨੂੰ ਖ਼ਾਸ ਤੌਰ ਤੇ ਭੇਡ-ਸਮਾਨ ਲੋਕਾਂ ਨੂੰ ਯਹੋਵਾਹ ਦੇ ਦਿਨ ਦੇ ਬਾਰੇ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਬਰਕਤਾਂ ਦੇ ਬਾਰੇ ਸੱਚਾਈ ਸਿੱਖਣ ਵਿਚ ਮਦਦ ਕਰਨ ਲਈ ਤਿਆਰ ਕੀਤਾ ਜਾਂਦਾ ਹੈ।
-
-
“ਤੇਰੇ ਹੱਥ ਢਿੱਲੇ ਨਾ ਪੈ ਜਾਣ”ਪਹਿਰਾਬੁਰਜ—1996 | ਮਾਰਚ 1
-
-
18, 19. (ੳ) ਮੱਤੀ 24:13 ਅਤੇ ਯਸਾਯਾਹ 35:3, 4 ਵਿਚ ਸਾਨੂੰ ਧੀਰਜ ਰੱਖਣ ਦੇ ਲਈ ਕਿਹੜਾ ਉਤਸ਼ਾਹ ਮਿਲਦਾ ਹੈ? (ਅ) ਅਸੀਂ ਕਿਵੇਂ ਬਰਕਤ ਪਾਵਾਂਗੇ ਜੇਕਰ ਅਸੀਂ ਯਹੋਵਾਹ ਦੀ ਸੇਵਾ ਵਿਚ ਇਕਮੁੱਠ ਹੋ ਕੇ ਅੱਗੇ ਵਧਦੇ ਜਾਈਏ?
18 ਯਿਸੂ ਨੇ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਇਸ ਲਈ, ਜਿਉਂ-ਜਿਉਂ ਅਸੀਂ ਯਹੋਵਾਹ ਦੇ ਮਹਾਨ ਦਿਨ ਨੂੰ ਉਡੀਕਦੇ ਹਾਂ, ਕੋਈ ‘ਢਿੱਲੇ ਹੱਥ’ ਜਾਂ ‘ਹਿੱਲਦੇ ਗੋਡੇ’ ਨਹੀਂ ਹੋਣੇ ਚਾਹੀਦੇ ਹਨ! (ਯਸਾਯਾਹ 35:3, 4) ਸਫ਼ਨਯਾਹ ਦੀ ਭਵਿੱਖਬਾਣੀ ਯਹੋਵਾਹ ਦੇ ਸੰਬੰਧ ਵਿਚ ਭਰੋਸਾ ਦਿੰਦੇ ਹੋਏ ਬਿਆਨ ਕਰਦੀ ਹੈ: “ਉਹ ਸਮਰੱਥੀ ਬਚਾਉਣ ਵਾਲਾ ਹੈ।” (ਸਫ਼ਨਯਾਹ 3:17) ਜੀ ਹਾਂ, ਯਹੋਵਾਹ “ਵੱਡੀ ਬਿਪਤਾ” ਦੇ ਆਖ਼ਰੀ ਭਾਗ ਵਿੱਚੋਂ “ਵੱਡੀ ਭੀੜ” ਨੂੰ ਬਚਾਵੇਗਾ, ਜਦੋਂ ਉਹ ਆਪਣੇ ਪੁੱਤਰ ਨੂੰ ਉਨ੍ਹਾਂ ਰਾਜਨੀਤਿਕ ਕੌਮਾਂ ਨੂੰ ਚਕਨਾਚੂਰ ਕਰਨ ਦਾ ਆਦੇਸ਼ ਦੇਵੇਗਾ ਜੋ ਉਸ ਦੀ ਪਰਜਾ ਉੱਤੇ ‘ਆਪਣੀ ਵਡਿਆਈ ਕਰਦੇ’ ਹਨ।—ਪਰਕਾਸ਼ ਦੀ ਪੋਥੀ 7:9, 14; ਸਫ਼ਨਯਾਹ 2:10, 11; ਜ਼ਬੂਰ 2:7-9.
-