-
ਕਲੀਸਿਯਾ ਉੱਤੇ ਯਹੋਵਾਹ ਬਰਕਤ ਪਾਉਂਦਾ ਹੈਪਹਿਰਾਬੁਰਜ—2007 | ਅਪ੍ਰੈਲ 15
-
-
10. ਮੱਤੀ 18:15-17 ਅਨੁਸਾਰ ਗੰਭੀਰ ਸਮੱਸਿਆਵਾਂ ਕਿਵੇਂ ਹੱਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ?
10 ਯਿਸੂ ਨੇ ਇਨ੍ਹਾਂ ਭਰਾਵਾਂ ਦੇ ਪ੍ਰਬੰਧ ਵੱਲ ਸੰਕੇਤ ਕੀਤਾ ਸੀ। ਮੱਤੀ 18:15-17 ਦੇ ਬਿਰਤਾਂਤ ਨੂੰ ਚੇਤੇ ਕਰੋ। ਇਸ ਵਿਚ ਉਸ ਨੇ ਦੱਸਿਆ ਸੀ ਕਿ ਕਦੇ-ਕਦੇ ਪਰਮੇਸ਼ੁਰ ਦੇ ਸੇਵਕਾਂ ਵਿਚਕਾਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ ਜਿਨ੍ਹਾਂ ਕਾਰਨ ਕਿਸੇ ਨੂੰ ਠੇਸ ਪਹੁੰਚ ਸਕਦੀ ਹੈ। ਜਿਸ ਵਿਅਕਤੀ ਨੂੰ ਠੇਸ ਪਹੁੰਚੀ ਹੈ, ਉਸ ਨੂੰ ਗ਼ਲਤੀ ਕਰਨ ਵਾਲੇ ‘ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾਉਣ’ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਇਹ ਕਦਮ ਚੁੱਕਣ ਨਾਲ ਮਸਲਾ ਹੱਲ ਨਹੀਂ ਹੁੰਦਾ, ਤਾਂ ਉਹ ਮਸਲੇ ਤੋਂ ਜਾਣੂ ਇਕ-ਦੋ ਜਣਿਆਂ ਨੂੰ ਨਾਲ ਲੈ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਪਰ ਜੇ ਇਸ ਤਰ੍ਹਾਂ ਕਰਨ ਨਾਲ ਵੀ ਮਸਲਾ ਹੱਲ ਨਹੀਂ ਹੁੰਦਾ, ਤਾਂ ਕੀ ਕੀਤਾ ਜਾਣਾ ਚਾਹੀਦਾ ਹੈ? ਯਿਸੂ ਨੇ ਕਿਹਾ: ‘ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਖ਼ਬਰ ਦਿਹ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।’ ਜਦੋਂ ਯਿਸੂ ਨੇ ਇਹ ਗੱਲ ਕਹੀ ਸੀ ਤਾਂ ਯਹੂਦੀ “ਪਰਮੇਸ਼ੁਰ ਦੀ ਕਲੀਸਿਯਾ” ਸਨ। ਇਸ ਦਾ ਮਤਲਬ ਹੈ ਕਿ ਇਹ ਸ਼ਬਦ ਯਿਸੂ ਨੇ ਪਹਿਲਾਂ ਯਹੂਦੀਆਂ ਨੂੰ ਕਹੇ ਸਨ।a ਪਰ ਮਸੀਹੀ ਕਲੀਸਿਯਾ ਬਣ ਜਾਣ ਤੇ ਉਸ ਦੇ ਇਹ ਸ਼ਬਦ ਇਸ ਕਲੀਸਿਯਾ ਉੱਤੇ ਵੀ ਲਾਗੂ ਹੁੰਦੇ ਸਨ। ਇਹ ਇਕ ਹੋਰ ਸਬੂਤ ਹੈ ਕਿ ਪਰਮੇਸ਼ੁਰ ਦੇ ਲੋਕਾਂ ਲਈ ਕਲੀਸਿਯਾ ਵਿਚ ਇਕ ਅਜਿਹਾ ਇੰਤਜ਼ਾਮ ਹੋਵੇਗਾ ਜੋ ਹਰ ਮਸੀਹੀ ਨੂੰ ਹੌਸਲਾ ਤੇ ਸੇਧ ਦੇਵੇਗਾ।
11. ਸਮੱਸਿਆਵਾਂ ਨੂੰ ਨਜਿੱਠਣ ਵੇਲੇ ਬਜ਼ੁਰਗ ਕਿਹੜੀ ਭੂਮਿਕਾ ਨਿਭਾਉਂਦੇ ਹਨ?
11 ਇਸ ਲਈ ਵਾਜਬ ਹੈ ਕਿ ਬਜ਼ੁਰਗ ਜਾਂ ਨਿਗਾਹਬਾਨ ਕਲੀਸਿਯਾ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਜਾਂ ਪਾਪ ਦੇ ਮਸਲਿਆਂ ਨੂੰ ਹੱਲ ਕਰਨ। ਉਨ੍ਹਾਂ ਦੀ ਇਹ ਜ਼ਿੰਮੇਵਾਰੀ ਤੀਤੁਸ 1:9 ਵਿਚ ਬਜ਼ੁਰਗਾਂ ਲਈ ਜ਼ਿਕਰ ਕੀਤੀਆਂ ਮੰਗਾਂ ਅਨੁਸਾਰ ਹੈ। ਇਹ ਸੱਚ ਹੈ ਕਿ ਕਲੀਸਿਯਾ ਦੇ ਬਜ਼ੁਰਗ ਤੀਤੁਸ ਵਾਂਗ ਨਾਮੁਕੰਮਲ ਸਨ ਜਿਸ ਨੂੰ ਪੌਲੁਸ ਨੇ ਕਲੀਸਿਯਾਵਾਂ ਵਿਚ ‘ਗੱਲਾਂ ਨੂੰ ਸੁਆਰਨ’ ਲਈ ਭੇਜਿਆ ਸੀ। (ਤੀਤੁਸ 1:4, 5) ਅੱਜ ਜਿਨ੍ਹਾਂ ਨੂੰ ਬਜ਼ੁਰਗਾਂ ਵਜੋਂ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੇ ਬਜ਼ੁਰਗ ਬਣਨ ਤੋਂ ਕਾਫ਼ੀ ਸਮਾਂ ਪਹਿਲਾਂ ਆਪਣੀ ਨਿਹਚਾ ਅਤੇ ਸ਼ਰਧਾ ਦਾ ਸਬੂਤ ਦਿੱਤਾ ਹੈ। ਇਸ ਲਈ ਕਲੀਸਿਯਾ ਦੇ ਭੈਣ-ਭਰਾ ਬਜ਼ੁਰਗਾਂ ਰਾਹੀਂ ਦਿੱਤੀ ਜਾਂਦੀ ਸੇਧ ਅਤੇ ਅਗਵਾਈ ਤੇ ਭਰੋਸਾ ਰੱਖ ਸਕਦੇ ਹਨ।
-
-
ਕਲੀਸਿਯਾ ਉੱਤੇ ਯਹੋਵਾਹ ਬਰਕਤ ਪਾਉਂਦਾ ਹੈਪਹਿਰਾਬੁਰਜ—2007 | ਅਪ੍ਰੈਲ 15
-
-
a ਬਾਈਬਲ ਦੇ ਇਕ ਵਿਦਵਾਨ ਐਲਬਰਟ ਬਾਰਨਜ਼ ਨੇ ਕਿਹਾ ਕਿ ਜਦੋਂ ਯਿਸੂ ਨੇ ‘ਕਲੀਸਿਯਾ ਨੂੰ ਖ਼ਬਰ ਦੇਣ’ ਸੰਬੰਧੀ ਗੱਲ ਕੀਤੀ ਸੀ, ਤਾਂ ਉਹ “ਉਨ੍ਹਾਂ ਆਦਮੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਅਜਿਹੇ ਮਸਲਿਆਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਹ ਚਰਚ ਦੇ ਨਿਗਾਹਬਾਨ ਸਨ। ਯਹੂਦੀ ਸਭਾ ਘਰ ਵਿਚ ਬਜ਼ੁਰਗਾਂ ਦਾ ਇਕ ਸਮੂਹ ਹੁੰਦਾ ਸੀ ਜਿਨ੍ਹਾਂ ਅੱਗੇ ਇਹੋ ਜਿਹੇ ਮਸਲੇ ਲਿਆਂਦੇ ਜਾਂਦੇ ਸਨ।”
-