-
“ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”ਪਹਿਰਾਬੁਰਜ—1997 | ਦਸੰਬਰ 1
-
-
1. (ੳ) ਜਦੋਂ ਪਤਰਸ ਨੇ ਸੁਝਾਅ ਦਿੱਤਾ ਕਿ ਅਸੀਂ ਦੂਸਰਿਆਂ ਨੂੰ “ਸੱਤ ਵਾਰ” ਮਾਫ਼ ਕਰੀਏ, ਤਾਂ ਉਸ ਨੇ ਇਹ ਕਿਉਂ ਸੋਚਿਆ ਹੋਵੇਗਾ ਕਿ ਉਹ ਖੁੱਲ੍ਹ-ਦਿਲਾ ਬਣ ਰਿਹਾ ਸੀ? (ਅ) ਯਿਸੂ ਦੇ ਕਹਿਣ ਦਾ ਕੀ ਅਰਥ ਸੀ ਕਿ ਸਾਨੂੰ “ਸੱਤਰ ਦੇ ਸੱਤ ਗੁਣਾ ਤੀਕਰ” ਮਾਫ਼ ਕਰਨਾ ਚਾਹੀਦਾ ਹੈ?
“ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੀਕਰ?” (ਮੱਤੀ 18:21) ਪਤਰਸ ਨੇ ਸ਼ਾਇਦ ਸੋਚਿਆ ਹੋਵੇ ਕਿ ਉਹ ਆਪਣੇ ਸੁਝਾਅ ਦੁਆਰਾ ਬਹੁਤ ਖੁੱਲ੍ਹ-ਦਿਲਾ ਬਣ ਰਿਹਾ ਸੀ। ਉਸ ਸਮੇਂ, ਰਾਬਿਨੀ ਰੀਤ ਅਨੁਸਾਰ ਕਿਸੇ ਨੂੰ ਇੱਕੋ ਦੋਸ਼ ਲਈ ਤਿੰਨ ਤੋਂ ਜ਼ਿਆਦਾ ਵਾਰ ਮਾਫ਼ੀ ਨਹੀਂ ਦੇਣੀ ਚਾਹੀਦੀ ਸੀ।a ਤਾਂ ਫਿਰ ਪਤਰਸ ਦੀ ਹੈਰਾਨੀ ਦੀ ਕਲਪਨਾ ਕਰੋ, ਜਦੋਂ ਯਿਸੂ ਨੇ ਜਵਾਬ ਦਿੱਤਾ: “ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ”! (ਮੱਤੀ 18:22) ਸੱਤ ਨੂੰ ਦੁਹਰਾਉਣਾ, “ਅਸੀਮਿਤ” ਕਹਿਣ ਦੇ ਬਰਾਬਰ ਸੀ। ਯਿਸੂ ਦੀ ਦ੍ਰਿਸ਼ਟੀ ਵਿਚ, ਇਸ ਦੀ ਤਕਰੀਬਨ ਕੋਈ ਸੀਮਾ ਨਹੀਂ ਹੈ ਕਿ ਕਿਸੇ ਮਸੀਹੀ ਨੂੰ ਦੂਸਰਿਆਂ ਨੂੰ ਕਿੰਨੀ ਵਾਰ ਮਾਫ਼ ਕਰਨਾ ਚਾਹੀਦਾ ਹੈ।
-
-
“ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”ਪਹਿਰਾਬੁਰਜ—1997 | ਦਸੰਬਰ 1
-
-
a ਬਾਬਲੀ ਤਾਲਮੂਦ ਅਨੁਸਾਰ, ਇਕ ਰਾਬਿਨੀ ਰੀਤ ਨੇ ਬਿਆਨ ਕੀਤਾ: “ਜੇਕਰ ਇਕ ਵਿਅਕਤੀ ਉਲੰਘਣਾ ਕਰਦਾ ਹੈ, ਪਹਿਲੀ ਵਾਰ, ਦੂਸਰੀ ਅਤੇ ਤੀਸਰੀ ਵਾਰ ਉਸ ਨੂੰ ਮਾਫ਼ ਕੀਤਾ ਜਾਂਦਾ ਹੈ, ਚੌਥੀ ਵਾਰ ਉਸ ਨੂੰ ਮਾਫ਼ ਨਹੀਂ ਕੀਤਾ ਜਾਂਦਾ।” (ਯੋਮਾ 86ਅ) ਇਹ ਕੁਝ ਹੱਦ ਤਕ ਆਮੋਸ 1:3; 2:6; ਅਤੇ ਅੱਯੂਬ 33:29 ਵਰਗੇ ਸ਼ਾਸਤਰਵਚਨਾਂ ਦੀ ਗ਼ਲਤ ਸਮਝ ਉੱਤੇ ਆਧਾਰਿਤ ਸੀ।
-