-
ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
-
-
ਸ਼ਬਦਾਂ ਵਿਚ ਫੇਰ-ਬਦਲ। ਜਦੋਂ ਸ਼ਾਬਦਿਕ ਅਨੁਵਾਦ ਕੀਤਾ ਜਾਂਦਾ ਹੈ, ਤਾਂ ਕਦੀ-ਕਦਾਈਂ ਗੱਲ ਦੀ ਪੂਰੀ ਸਮਝ ਨਹੀਂ ਲੱਗਦੀ ਜਾਂ ਉਸ ਦਾ ਵੱਖਰਾ ਮਤਲਬ ਨਿਕਲ ਸਕਦਾ ਹੈ। ਮਿਸਾਲ ਲਈ, ਮੱਤੀ 5:3 ਵਿਚ ਯਿਸੂ ਦੀ ਕਹੀ ਗੱਲ ਦਾ ਅਕਸਰ ਇਸ ਤਰ੍ਹਾਂ ਤਰਜਮਾ ਕੀਤਾ ਜਾਂਦਾ ਹੈ: “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ।” (ਇੰਗਲਿਸ਼ ਸਟੈਂਡਡ ਵਰਯਨ; ਕਿੰਗ ਜੇਮਜ਼ ਵਰਯਨ; ਨਿਊ ਇੰਟਰਨੈਸ਼ਨਲ ਵਰਯਨ) ਕਈ ਲੋਕ “ਦਿਲ ਦੇ ਗ਼ਰੀਬ” ਵਾਕ ਨੂੰ ਸਮਝ ਨਹੀਂ ਸਕਦੇ ਅਤੇ ਕਈ ਸੋਚਦੇ ਹਨ ਕਿ ਯਿਸੂ ਨਿਮਰ ਜਾਂ ਗ਼ਰੀਬ ਹੋਣ ਉੱਤੇ ਜ਼ੋਰ ਦੇ ਰਿਹਾ ਸੀ। ਪਰ ਅਸਲ ਵਿਚ ਯਿਸੂ ਇੱਥੇ ਇਹ ਗੱਲ ਸਮਝਾ ਰਿਹਾ ਸੀ ਕਿ ਅਸਲੀ ਖ਼ੁਸ਼ੀ ਉਨ੍ਹਾਂ ਨੂੰ ਮਿਲਦੀ ਹੈ ਜੋ ਪਰਮੇਸ਼ੁਰ ਦੀ ਸੇਧ ਚਾਹੁੰਦੇ ਹਨ। ਨਵੀਂ ਦੁਨੀਆਂ ਅਨੁਵਾਦ ਨੇ ਇਸ ਆਇਤ ਵਿਚ ਯਿਸੂ ਦੀ ਗੱਲ ਦਾ ਸਹੀ-ਸਹੀ ਤਰਜਮਾ ਕੀਤਾ ਹੈ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”—ਮੱਤੀ 5:3.c
-
-
ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
-
-
c ਜੇ. ਬੀ. ਫ਼ਿਲਿਪਸ ਬਾਈਬਲ ਵਿਚ ਵੀ ਇਸ ਆਇਤ ਦਾ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ: “ਜਿਹੜੇ ਜਾਣਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਜ਼ਰੂਰਤ ਹੈ” ਅਤੇ ਦ ਟ੍ਰਾਂਸਲੇਟਰਜ਼ ਨਿਊ ਟੈਸਟਾਮੈਂਟ ਵਿਚ ਇਸ ਤਰ੍ਹਾਂ ਕੀਤਾ ਗਿਆ ਹੈ: “ਜਿਹੜੇ ਜਾਣਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ।”
-