ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੰਗੂਰੀ ਬਾਗ਼ ਵਿਚ ਮਜ਼ਦੂਰ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਆਖ਼ਰਕਾਰ, ਪ੍ਰਤੀਕਾਤਮਕ ਕੰਮ ਦਾ ਦਿਨ ਯਿਸੂ ਦੀ ਮੌਤ ਨਾਲ ਸਮਾਪਤ ਹੁੰਦਾ ਹੈ, ਅਤੇ ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਦਾ ਸਮਾਂ ਆਉਂਦਾ ਹੈ। ਪਿਛਲਿਆਂ ਨੂੰ ਪਹਿਲਾਂ ਮਜ਼ਦੂਰੀ ਦੇਣ ਦੇ ਅਸਾਧਾਰਣ ਨਿਯਮ ਦਾ ਅਨੁਸਰਣ ਕੀਤਾ ਜਾਂਦਾ ਹੈ, ਜਿਵੇਂ ਸਮਝਾਇਆ ਗਿਆ ਹੈ: “ਜਾਂ ਸੰਝ ਹੋਈ ਬਾਗ਼ ਦੇ ਮਾਲਕ ਨੇ ਆਪਣੇ ਮੁਖ਼ਤਿਆਰ ਨੂੰ ਆਖਿਆ ਭਈ ਮਜੂਰਾਂ ਨੂੰ ਸੱਦ ਅਰ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਨ੍ਹਾਂ ਨੂੰ ਮਜੂਰੀ ਦੇਹ। ਅਤੇ ਜਾਂ ਓਹ ਆਏ ਜਿਹੜੇ ਘੰਟਾ ਦਿਨ ਰਹਿੰਦੇ ਕੰਮ ਲੱਗੇ ਸਨ ਤਾਂ ਉਨ੍ਹਾਂ ਨੂੰ ਵੀ ਇੱਕ ਇੱਕ ਅੱਠਿਆਨੀ [“ਦੀਨਾਰ,” ਨਿ ਵ] ਮਿਲੀ। ਅਤੇ ਜਾਂ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਭਈ ਸਾਨੂੰ ਕੁਝ ਵੱਧ ਮਿਲੂ ਅਤੇ ਉਨ੍ਹਾਂ ਨੂੰ ਵੀ ਇੱਕੋ ਇੱਕ ਅੱਠਿਆਨੀ [“ਦੀਨਾਰ,” ਨਿ ਵ] ਮਿਲੀ। ਪਰ ਓਹ ਇਹ ਲੈਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ। ਅਤੇ ਬੋਲੇ ਜੋ ਇਨ੍ਹਾਂ ਪਿਛਲਿਆਂ ਨੇ ਇੱਕੋ ਘੜੀ ਕੰਮ ਕੀਤਾ ਅਰ ਤੈਂ ਇਨ੍ਹਾਂ ਨੂੰ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ। ਤਦ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਜਵਾਬ ਦਿੱਤਾ ਭਈ ਮੈਂ ਤੇਰੇ ਉੱਤੇ ਕੁਝ ਬੇਇਨਸਾਫ਼ੀ ਨਹੀਂ ਕਰਦਾ। ਭਲਾ, ਤੈਂ ਮੇਰੇ ਨਾਲ ਇੱਕ ਅੱਠਿਆਨੀ [“ਦੀਨਾਰ,” ਨਿ ਵ] ਨਹੀਂ ਚੁਕਾਈ ਸੀ? ਤੂੰ ਆਪਣਾ ਲੈਕੇ ਚੱਲਿਆ ਜਾਹ ਪਰ ਮੇਰੀ ਮਰਜੀ ਹੈ ਕਿ ਜਿੰਨਾ ਤੈਨੂੰ ਦਿੱਤਾ ਉੱਨਾ ਹੀ ਇਸ ਪਿਛਲੇ ਨੂੰ ਭੀ ਦਿਆਂ। ਭਲਾ, ਮੇਰਾ ਇਖ਼ਤਿਆਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ? ਕੀ ਤੂੰ ਇਸੇ ਲਈ ਬੁਰੀ ਨਜ਼ਰ ਵੇਖਦਾ ਹੈਂ ਜੋ ਮੈਂ ਭਲਾ ਹਾਂ?” ਸਮਾਪਤੀ ਵਿਚ, ਯਿਸੂ ਨੇ ਪਹਿਲਾਂ ਕਹੇ ਮੁੱਦੇ ਨੂੰ ਦੁਹਰਾਉਂਦੇ ਹੋਏ ਕਿਹਾ: “ਇਸੇ ਤਰਾਂ ਪਿਛਲੇ ਪਹਿਲੇ ਹੋਣਗੇ ਅਤੇ ਪਹਿਲੇ, ਪਿਛਲੇ।”

  • ਅੰਗੂਰੀ ਬਾਗ਼ ਵਿਚ ਮਜ਼ਦੂਰ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਜਲਦੀ ਹੀ ਜਿਹੜੇ ਪਹਿਲਾਂ ਮਜ਼ਦੂਰੀ ਤੇ ਲਏ ਗਏ ਸਨ, ਧਿਆਨ ਦਿੰਦੇ ਹਨ ਕਿ ਯਿਸੂ ਦੇ ਚੇਲਿਆਂ ਨੂੰ ਮਜ਼ਦੂਰੀ ਦਿੱਤੀ ਗਈ ਹੈ, ਅਤੇ ਉਹ ਉਨ੍ਹਾਂ ਨੂੰ ਪ੍ਰਤੀਕਾਤਮਕ ਦੀਨਾਰ ਇਸਤੇਮਾਲ ਕਰਦੇ ਹੋਏ ਦੇਖਦੇ ਹਨ। ਪਰੰਤੂ ਉਹ ਪਵਿੱਤਰ ਆਤਮਾ ਅਤੇ ਇਸ ਦੇ ਨਾਲ ਸੰਬੰਧਿਤ ਰਾਜ ਦੇ ਵਿਸ਼ੇਸ਼-ਸਨਮਾਨਾਂ ਤੋਂ ਜ਼ਿਆਦਾ ਹੋਰ ਵੀ ਚਾਹੁੰਦੇ ਹਨ। ਉਨ੍ਹਾਂ ਦਾ ਬੁੜਬੁੜਾਉਣਾ ਅਤੇ ਇਤਰਾਜ਼ ਮਸੀਹ ਦੇ ਚੇਲਿਆਂ, ਅਰਥਾਤ ਅੰਗੂਰੀ ਬਾਗ਼ ਦੇ “ਪਿਛਲੇ” ਮਜ਼ਦੂਰਾਂ ਦੀ ਸਤਾਹਟ ਦੇ ਰੂਪ ਵਿਚ ਹੁੰਦਾ ਹੈ।

      ਕੀ ਉਹ ਪਹਿਲੀ ਸਦੀ ਦੀ ਪੂਰਤੀ, ਯਿਸੂ ਦੇ ਦ੍ਰਿਸ਼ਟਾਂਤ ਦੀ ਇੱਕੋ ਇਕ ਪੂਰਤੀ ਹੈ? ਨਹੀਂ, ਇਸ 20ਵੀਂ ਸਦੀ ਵਿਚ ਮਸੀਹੀ-ਜਗਤ ਦੇ ਪਾਦਰੀ, ਆਪਣੀਆਂ ਪਦਵੀਆਂ ਅਤੇ ਜ਼ਿੰਮੇਵਾਰੀਆਂ ਦੇ ਕਾਰਨ, ਪਰਮੇਸ਼ੁਰ ਦੇ ਪ੍ਰਤੀਕਾਤਮਕ ਅੰਗੂਰੀ ਬਾਗ਼ ਵਿਚ ਕੰਮ ਕਰਨ ਲਈ “ਪਹਿਲੇ” ਮਜ਼ਦੂਰੀ ਤੇ ਲਏ ਗਏ ਹਨ। ਉਹ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਨਾਲ ਸੰਬੰਧਿਤ ਸਮਰਪਿਤ ਪ੍ਰਚਾਰਕਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਕਿਸੇ ਵੀ ਯੋਗ ਕਾਰਜ-ਨਿਯੁਕਤੀ ਲਈ “ਪਿਛਲੇ” ਸਮਝਦੇ ਹਨ। ਪਰੰਤੂ ਅਸਲ ਵਿਚ, ਇਹੋ ਹੀ ਹਨ, ਜਿਨ੍ਹਾਂ ਨਾਲ ਪਾਦਰੀਆਂ ਨੇ ਨਫ਼ਰਤ ਕੀਤੀ, ਜਿਨ੍ਹਾਂ ਨੂੰ ਦੀਨਾਰ ਮਿਲਦਾ ਹੈ​— ਅਰਥਾਤ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਮਸਹ ਕੀਤੇ ਹੋਏ ਰਾਜਦੂਤਾਂ ਦੇ ਤੌਰ ਤੇ ਸੇਵਾ ਕਰਨ ਦਾ ਸਨਮਾਨ। ਮੱਤੀ 19:​30–20:⁠16.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ