-
“ਉਸ ਨੂੰ ਉਨ੍ਹਾਂ ʼਤੇ ਤਰਸ ਆਇਆ”‘ਆਓ ਮੇਰੇ ਚੇਲੇ ਬਣੋ’
-
-
3 ਭੀੜ ਦੇ ਰੌਲ਼ੇ-ਰੱਪੇ ਦੇ ਬਾਵਜੂਦ ਯਿਸੂ ਉਨ੍ਹਾਂ ਦੀ ਪੁਕਾਰ ਸੁਣ ਲੈਂਦਾ ਹੈ। ਹੁਣ ਉਹ ਕੀ ਕਰੇਗਾ? ਉਸ ਦੇ ਮਨ ʼਤੇ ਕਈ ਗੱਲਾਂ ਦਾ ਬੋਝ ਹੈ ਕਿਉਂਕਿ ਧਰਤੀ ʼਤੇ ਉਸ ਦੀ ਜ਼ਿੰਦਗੀ ਦੇ ਕੁਝ ਹੀ ਦਿਨ ਬਾਕੀ ਹਨ। ਉਹ ਜਾਣਦਾ ਹੈ ਕਿ ਬਹੁਤ ਜਲਦ ਉਸ ਨੂੰ ਦੁੱਖ-ਤਕਲੀਫ਼ ਸਹਿਣੇ ਪੈਣਗੇ ਅਤੇ ਫਿਰ ਉਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਵੇਗਾ। ਫਿਰ ਵੀ ਉਹ ਇਨ੍ਹਾਂ ਭਿਖਾਰੀਆਂ ਦੀ ਫ਼ਰਿਆਦ ਸੁਣ ਕੇ ਰੁਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ। ਭਿਖਾਰੀ ਤਰਲੇ ਕਰਦਿਆਂ ਕਹਿੰਦੇ ਹਨ: “ਪ੍ਰਭੂ, ਅਸੀਂ ਸੁਜਾਖੇ ਹੋਣਾ ਚਾਹੁੰਦੇ ਹਾਂ।” ਯਿਸੂ ਨੂੰ “ਉਨ੍ਹਾਂ ʼਤੇ ਦਇਆ ਆਈ,” ਇਸ ਲਈ ਉਹ ਉਨ੍ਹਾਂ ਦੀਆਂ ਅੱਖਾਂ ਨੂੰ ਛੋਂਹਦਾ ਹੈ ਤੇ ਉਸੇ ਵੇਲੇ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਂਦੀ ਹੈ।a ਫਿਰ ਉਹ ਯਿਸੂ ਦੇ ਪਿੱਛੇ-ਪਿੱਛੇ ਤੁਰ ਪੈਂਦੇ ਹਨ।—ਲੂਕਾ 18:35-43; ਮੱਤੀ 20:29-34.
-
-
“ਉਸ ਨੂੰ ਉਨ੍ਹਾਂ ʼਤੇ ਤਰਸ ਆਇਆ”‘ਆਓ ਮੇਰੇ ਚੇਲੇ ਬਣੋ’
-
-
a ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਦਇਆ ਆਈ” ਜਾਂ “ਤਰਸ ਆਇਆ” ਕੀਤਾ ਗਿਆ ਹੈ, ਉਹ ਸ਼ਬਦ ਗਹਿਰੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ। ਇਕ ਕਿਤਾਬ ਕਹਿੰਦੀ ਹੈ ਕਿ ਜਿਹੜਾ ਇਨਸਾਨ ਕਿਸੇ ʼਤੇ ਤਰਸ ਖਾਂਦਾ ਹੈ, ਉਹ “ਉਸ ਦੀ ਹਾਲਤ ਦੇਖ ਕੇ ਸਿਰਫ਼ ਦੁਖੀ ਨਹੀਂ ਹੁੰਦਾ, ਸਗੋਂ ਉਸ ਦੇ ਦੁੱਖ ਨੂੰ ਹੌਲਾ ਕਰਨ ਜਾਂ ਦੂਰ ਕਰਨ ਲਈ ਉਸ ਦੀ ਮਦਦ ਵੀ ਕਰਨੀ ਚਾਹੁੰਦਾ ਹੈ।”
-