ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਯਿਸੂ ਫਿਰ ਦਿਖਾਉਂਦਾ ਹੈ ਕਿ ਉਨ੍ਹਾਂ ਧਾਰਮਿਕ ਆਗੂਆਂ ਦੀ ਅਸਫਲਤਾ ਸਿਰਫ਼ ਪਰਮੇਸ਼ੁਰ ਦੀ ਸੇਵਾ ਨੂੰ ਨਜ਼ਰਅੰਦਾਜ਼ ਕਰਨ ਵਿਚ ਹੀ ਨਹੀਂ ਹੈ। ਨਹੀਂ, ਪਰੰਤੂ ਉਹ ਸੱਚ-ਮੁੱਚ ਹੀ ਦੁਸ਼ਟ ਅਤੇ ਬੁਰੇ ਆਦਮੀ ਹਨ। ਯਿਸੂ ਦੱਸਦਾ ਹੈ: “ਇੱਕ ਘਰ ਦਾ ਮਾਲਕ ਸੀ ਜਿਹ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ। ਅਤੇ ਮਾਲੀਆਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਅਰ ਕਿਸੇ ਨੂੰ ਮਾਰ ਸੁੱਟਿਆ ਅਰ ਕਿਸੇ ਨੂੰ ਪਥਰਾਉ ਕੀਤਾ। ਫੇਰ ਉਹ ਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੀਕ ਘੱਲੇ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰਾਂ ਕੀਤਾ।”

      “ਚਾਕਰ” ਉਹ ਨਬੀ ਹਨ ਜਿਨ੍ਹਾਂ ਨੂੰ “ਘਰ ਦਾ ਮਾਲਕ,” ਯਹੋਵਾਹ ਪਰਮੇਸ਼ੁਰ ਆਪਣੇ “ਅੰਗੂਰੀ ਬਾਗ਼” ਦੇ “ਮਾਲੀਆਂ” ਕੋਲ ਭੇਜਦਾ ਹੈ। ਇਹ ਮਾਲੀ ਇਸਰਾਏਲ ਦੀ ਕੌਮ, ਉਹ ਕੌਮ ਜਿਸ ਨੂੰ ਬਾਈਬਲ ਪਰਮੇਸ਼ੁਰ ਦੇ “ਅੰਗੂਰੀ ਬਾਗ਼” ਦੇ ਤੌਰ ਤੇ ਪਛਾਣ ਕਰਵਾਉਂਦੀ ਹੈ, ਦੇ ਮੁੱਖ ਪ੍ਰਤੀਨਿਧ ਹਨ।

  • ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਇਸ ਤਰ੍ਹਾਂ ਉਹ ਅਣਜਾਣਪੁਣੇ ਵਿਚ ਆਪਣੇ ਉੱਪਰ ਆਪ ਹੀ ਨਿਆਉਂ ਦੀ ਘੋਸ਼ਣਾ ਕਰ ਲੈਂਦੇ ਹਨ, ਕਿਉਂਕਿ ਉਹ ਵੀ ਯਹੋਵਾਹ ਦੀ ਇਸਰਾਏਲ ਦੇ ਰਾਸ਼ਟਰੀ “ਅੰਗੂਰੀ ਬਾਗ਼” ਦੇ ਇਸਰਾਏਲੀ “ਮਾਲੀਆਂ” ਵਿਚ ਸ਼ਾਮਲ ਹਨ। ਅਜਿਹੇ ਮਾਲੀਆਂ ਤੋਂ ਜਿਹੜੇ ਫਲ ਦੀ ਯਹੋਵਾਹ ਆਸ਼ਾ ਕਰਦਾ ਹੈ, ਉਹ ਹੈ ਉਸ ਦੇ ਪੁੱਤਰ, ਸੱਚੇ ਮਸੀਹਾ ਉੱਤੇ ਨਿਹਚਾ। ਉਨ੍ਹਾਂ ਦਾ ਅਜਿਹੇ ਫਲ ਲਿਆਉਣ ਤੋਂ ਚੁੱਕ ਜਾਣ ਦੇ ਕਾਰਨ, ਯਿਸੂ ਚੇਤਾਵਨੀ ਦਿੰਦਾ ਹੈ: “ਭਲਾ ਤੁਸਾਂ ਲਿਖਤਾਂ ਵਿੱਚ [ਜ਼ਬੂਰ 118:​22, 23 ਵਿਖੇ] ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ। ਅਰ ਜੋ ਕੋਈ ਇਸ ਪੱਥਰ ਓੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ