-
ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋਪਹਿਰਾਬੁਰਜ (ਸਟੱਡੀ)—2018 | ਜੂਨ
-
-
ਪਿਆਰ ਅਤੇ ਨਿਮਰਤਾ ਨਾਲ ਪੱਖਪਾਤ ਨੂੰ ਖ਼ਤਮ ਕਰੋ
8. ਮਸੀਹੀ ਏਕਤਾ ਕਿਸ ਅਹਿਮ ਅਸੂਲ ʼਤੇ ਟਿਕੀ ਹੋਈ ਹੈ? ਸਮਝਾਓ।
8 ਏਕਤਾ ਬਣਾਈ ਰੱਖਣ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਅਹਿਮ ਅਸੂਲ ਦਿੱਤਾ। ਉਸ ਨੇ ਕਿਹਾ: “ਤੁਸੀਂ ਸਾਰੇ ਜਣੇ ਭਰਾ ਹੋ।” (ਮੱਤੀ 23:8, 9 ਪੜ੍ਹੋ।) ਇਕ ਮਾਅਨੇ ਵਿਚ ਅਸੀਂ ਸਾਰੇ ਭਰਾ ਹਾਂ ਕਿਉਂਕਿ ਅਸੀਂ ਆਦਮ ਦੀ ਸੰਤਾਨ ਹਾਂ। (ਰਸੂ. 17:26) ਯਿਸੂ ਨੇ ਇਹ ਵੀ ਸਮਝਾਇਆ ਕਿ ਉਸ ਦੇ ਚੇਲੇ ਭੈਣ-ਭਰਾ ਇਸ ਲਈ ਹਨ ਕਿਉਂਕਿ ਉਹ ਯਹੋਵਾਹ ਨੂੰ ਆਪਣਾ ਸਵਰਗੀ ਪਿਤਾ ਮੰਨਦੇ ਸਨ। (ਮੱਤੀ 12:50) ਨਾਲੇ ਉਹ ਸਾਰੇ ਪਰਮੇਸ਼ੁਰ ਦੇ ਪਰਿਵਾਰ ਦੇ ਜੀਅ ਸਨ ਜੋ ਪਿਆਰ ਤੇ ਨਿਹਚਾ ਕਰਕੇ ਏਕਤਾ ਵਿਚ ਬੱਝੇ ਹੋਏ ਸਨ। ਇਸ ਲਈ ਮੰਡਲੀਆਂ ਨੂੰ ਲਿਖੀਆਂ ਚਿੱਠੀਆਂ ਵਿਚ ਰਸੂਲਾਂ ਨੇ ਮਸੀਹੀਆਂ ਨੂੰ ਭੈਣ-ਭਰਾ ਕਿਹਾ।—1 ਪਤ. 2:17; 1 ਯੂਹੰ. 3:13.a
-
-
ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋਪਹਿਰਾਬੁਰਜ (ਸਟੱਡੀ)—2018 | ਜੂਨ
-
-
a ਜਦੋਂ ਬਾਈਬਲ ਵਿਚ “ਭਰਾ” ਸ਼ਬਦ ਆਉਂਦਾ ਹੈ, ਤਾਂ ਇਸ ਵਿਚ ਭੈਣਾਂ ਵੀ ਸ਼ਾਮਲ ਹੋ ਸਕਦੀਆਂ ਹਨ। ਜਦੋਂ ਪੌਲੁਸ ਨੇ ਰੋਮ ਦੇ “ਭਰਾਵਾਂ” ਨੂੰ ਚਿੱਠੀ ਲਿਖੀ, ਤਾਂ ਜ਼ਾਹਰ ਹੈ ਕਿ ਉਹ ਭੈਣਾਂ ਨੂੰ ਵੀ ਲਿਖ ਰਿਹਾ ਸੀ ਕਿਉਂਕਿ ਉਸ ਦੀ ਚਿੱਠੀ ਵਿਚ ਕੁਝ ਭੈਣਾਂ ਦੇ ਨਾਂ ਸਨ। (ਰੋਮੀ. 16:3, 6, 12) ਬਹੁਤ ਸਾਲਾਂ ਤੋਂ ਪਹਿਰਾਬੁਰਜ ਵਿਚ ਮੰਡਲੀ ਦੇ ਮਸੀਹੀਆਂ ਨੂੰ ਭੈਣ-ਭਰਾ ਕਿਹਾ ਜਾ ਰਿਹਾ ਹੈ।
-