ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਸੂ ਦੀਆਂ ਗੱਲਾਂ ਉੱਤੇ ਨਿਹਚਾ ਕਰਨ ਨਾਲ ਜਾਨਾਂ ਬਚੀਆਂ
    ਪਹਿਰਾਬੁਰਜ—2007 | ਅਪ੍ਰੈਲ 1
    • ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸੀਰੀਆ ਦਾ ਰੋਮੀ ਹਾਕਮ ਸੈਸਟੀਅਸ ਗੈਲਸ ਆਪਣੇ ਨਾਲ 30,000 ਫ਼ੌਜੀ ਲੈ ਕੇ ਯਹੂਦੀਆਂ ਦੀ ਬਗਾਵਤ ਰੋਕਣ ਲਈ ਯਰੂਸ਼ਲਮ ਵੱਲ ਤੁਰ ਪਿਆ। ਉਸ ਦੀ ਫ਼ੌਜ ਉਸ ਸਮੇਂ ਯਰੂਸ਼ਲਮ ਪਹੁੰਚੀ ਜਦ ਯਹੂਦੀ ਡੇਰਿਆਂ ਦਾ ਪਰਬ ਮਨਾ ਰਹੇ ਸਨ। ਥੋੜ੍ਹੇ ਹੀ ਸਮੇਂ ਵਿਚ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ। ਇਨਕਲਾਬੀਆਂ ਦੀ ਗਿਣਤੀ ਰੋਮੀ ਫ਼ੌਜ ਤੋਂ ਕਿਤੇ ਘੱਟ ਹੋਣ ਕਰਕੇ ਉਨ੍ਹਾਂ ਨੂੰ ਰੋਮੀਆਂ ਅੱਗੋਂ ਭੱਜਣਾ ਪਿਆ। ਉਨ੍ਹਾਂ ਨੇ ਵਾਪਸ ਯਰੂਸ਼ਲਮ ਸ਼ਹਿਰ ਵਿਚ ਆ ਕੇ ਹੈਕਲ ਵਿਚ ਪਨਾਹ ਲਈ। ਪਰ ਰੋਮੀ ਫ਼ੌਜੀਆਂ ਨੇ ਹੈਕਲ ਦੀ ਕੰਧ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਇਸ ਤੋਂ ਯਹੂਦੀਆਂ ਦੇ ਜਜ਼ਬਾਤਾਂ ਨੂੰ ਬਹੁਤ ਧੱਕਾ ਲੱਗਾ। ਉਨ੍ਹਾਂ ਦੀ ਸਭ ਤੋਂ ਪਵਿੱਤਰ ਜਗ੍ਹਾ ਵਿਚ ਆਉਣ ਦੀ ਰੋਮੀ ਫ਼ੌਜੀਆਂ ਦੀ ਇਹ ਜੁਰਅਤ! ਪਰ ਸ਼ਹਿਰ ਵਿਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਉਸ ਦੇ ਸ਼ਬਦ ਯਾਦ ਆਏ: ‘ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।’ (ਮੱਤੀ 24:15, 16) ਕੀ ਉਹ ਯਿਸੂ ਦੀ ਗੱਲ ਉੱਤੇ ਨਿਹਚਾ ਕਰ ਕੇ ਭੱਜਣ ਲਈ ਤਿਆਰ ਸਨ? ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀਆਂ ਜਾਨ ਬਚ ਜਾਣੀਆਂ ਸਨ। ਪਰ ਉਹ ਭੱਜ ਕਿਸ ਤਰ੍ਹਾਂ ਸਕਦੇ ਸਨ? ਬਾਹਰ ਤਾਂ ਰੋਮੀ ਫ਼ੌਜ ਖੜ੍ਹੀ ਸੀ!

      ਅਚਾਨਕ ਬਿਨਾਂ ਕਿਸੇ ਕਾਰਨ ਦੇ ਸੈਸਟੀਅਸ ਗੈਲਸ ਨੇ ਆਪਣੀਆਂ ਫ਼ੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਉਨ੍ਹਾਂ ਨੂੰ ਪਿੱਛੇ ਹਟਦੇ ਦੇਖ ਕੇ ਇਨਕਲਾਬੀ ਯਹੂਦੀਆਂ ਵਿਚ ਨਵਾਂ ਜੋਸ਼ ਭਰ ਗਿਆ ਤੇ ਉਨ੍ਹਾਂ ਨੇ ਰੋਮੀ ਫ਼ੌਜਾਂ ਦਾ ਪਿੱਛਾ ਕੀਤਾ। ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋਏ ਯਿਸੂ ਦੇ ਚੇਲੇ ਮੌਕੇ ਦਾ ਫ਼ਾਇਦਾ ਉਠਾ ਕੇ ਯਰੂਸ਼ਲਮ ਤੋਂ ਪੈਲਾ ਨਾਂ ਦੇ ਸ਼ਹਿਰ ਨੂੰ ਭੱਜ ਗਏ ਜੋ ਯਰਦਨ ਨਦੀ ਪਾਰ ਪਹਾੜੀਆਂ ਵਿਚ ਸੀ। ਉਹ ਐਨ ਠੀਕ ਸਮੇਂ ਤੇ ਭੱਜੇ ਸਨ ਕਿਉਂਕਿ ਕੁਝ ਹੀ ਸਮੇਂ ਬਾਅਦ ਇਨਕਲਾਬੀ ਯਹੂਦੀਆਂ ਨੇ ਯਰੂਸ਼ਲਮ ਵਾਪਸ ਆ ਕੇ ਸ਼ਹਿਰ ਦੇ ਬਾਕੀ ਵਾਸੀਆਂ ਨੂੰ ਆਪਣੇ ਨਾਲ ਬਗਾਵਤ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ।a ਪਰ ਉਦੋਂ ਯਿਸੂ ਦੇ ਚੇਲੇ ਪੈਲਾ ਸ਼ਹਿਰ ਵਿਚ ਸੁਰੱਖਿਅਤ ਸਨ ਅਤੇ ਇੰਤਜ਼ਾਰ ਕਰ ਰਹੇ ਸਨ ਕਿ ਅੱਗੇ ਕੀ ਹੋਵੇਗਾ।

  • ਯਿਸੂ ਦੀਆਂ ਗੱਲਾਂ ਉੱਤੇ ਨਿਹਚਾ ਕਰਨ ਨਾਲ ਜਾਨਾਂ ਬਚੀਆਂ
    ਪਹਿਰਾਬੁਰਜ—2007 | ਅਪ੍ਰੈਲ 1
    • a ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਰਿਪੋਰਟ ਕੀਤਾ ਕਿ ਯਹੂਦੀ ਇਨਕਲਾਬੀਆਂ ਨੇ ਯਰੂਸ਼ਲਮ ਵਾਪਸ ਆਉਣ ਤੋਂ ਪਹਿਲਾਂ ਸੱਤ ਦਿਨਾਂ ਤਕ ਰੋਮੀ ਫ਼ੌਜੀਆਂ ਦਾ ਪਿੱਛਾ ਕੀਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ