-
“ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”ਪਹਿਰਾਬੁਰਜ—2013 | ਜੁਲਾਈ 15
-
-
16. ਕਿਨ੍ਹਾਂ ਹੋਰ ਆਇਤਾਂ ਵਿਚ ਯਿਸੂ ਦੇ ਆਉਣ ਦਾ ਜ਼ਿਕਰ ਕੀਤਾ ਗਿਆ ਹੈ?
16 ਵਫ਼ਾਦਾਰ ਅਤੇ ਸਮਝਦਾਰ ਨੌਕਰ ਬਾਰੇ ਯਿਸੂ ਨੇ ਕਿਹਾ ਸੀ: “ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਆ ਕੇ ਉਸ ਨੂੰ ਆਪਣਾ ਕੰਮ ਕਰਦਿਆਂ ਦੇਖੇ!” ਕੁਆਰੀਆਂ ਦੀ ਮਿਸਾਲ ਵਿਚ ਯਿਸੂ ਨੇ ਕਿਹਾ: “ਜਦ ਮੂਰਖ ਕੁਆਰੀਆਂ ਤੇਲ ਖ਼ਰੀਦਣ ਗਈਆਂ ਹੋਈਆਂ ਸਨ, ਤਾਂ ਲਾੜਾ ਪਹੁੰਚ ਗਿਆ।” ਚਾਂਦੀ ਦੇ ਸਿੱਕਿਆਂ ਦੀਆਂ ਥੈਲੀਆਂ ਦੀ ਮਿਸਾਲ ਵਿਚ ਯਿਸੂ ਨੇ ਕਿਹਾ: “ਲੰਬੇ ਸਮੇਂ ਬਾਅਦ ਮਾਲਕ ਵਾਪਸ ਆਇਆ।” ਇਸੇ ਮਿਸਾਲ ਵਿਚ ਮਾਲਕ ਨੇ ਬਾਅਦ ਵਿਚ ਕਿਹਾ: “ਜਦੋਂ ਮੈਂ ਆਉਂਦਾ, ਤਾਂ ਮੈਨੂੰ ਵਿਆਜ ਸਮੇਤ ਆਪਣੇ ਪੈਸੇ ਵਾਪਸ ਮਿਲਦੇ।” (ਮੱਤੀ 24:46; 25:10, 19, 27) ਇਨ੍ਹਾਂ ਆਇਤਾਂ ਮੁਤਾਬਕ ਯਿਸੂ ਕਦੋਂ ਆਉਂਦਾ ਹੈ?
17. ਪਹਿਲਾਂ ਅਸੀਂ ਮੱਤੀ 24:46 ਵਿਚ ਯਿਸੂ ਦੇ ਆਉਣ ਬਾਰੇ ਕੀ ਸੋਚਦੇ ਸੀ?
17 ਪਹਿਲਾਂ ਅਸੀਂ ਆਪਣੇ ਪ੍ਰਕਾਸ਼ਨਾਂ ਵਿਚ ਕਹਿੰਦੇ ਸੀ ਕਿ ਇਨ੍ਹਾਂ ਆਖ਼ਰੀ ਚਾਰ ਆਇਤਾਂ ਮੁਤਾਬਕ ਯਿਸੂ 1918 ਵਿਚ ਆਇਆ ਸੀ। ਮਿਸਾਲ ਲਈ, ਜ਼ਰਾ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਬਾਰੇ ਯਿਸੂ ਦੀ ਗੱਲ ਲੈ ਲਓ। (ਮੱਤੀ 24:45-47 ਪੜ੍ਹੋ।) ਅਸੀਂ ਮੰਨਦੇ ਸੀ ਕਿ 46ਵੀਂ ਆਇਤ ਵਿਚ ਯਿਸੂ ਦੇ ਆਉਣ ਦਾ ਮਤਲਬ ਸੀ ਕਿ ਉਹ 1918 ਵਿਚ ਚੁਣੇ ਹੋਏ ਮਸੀਹੀਆਂ ਦੀ ਨਿਹਚਾ ਦੀ ਪਰਖ ਕਰਨ ਆਇਆ ਸੀ ਅਤੇ ਫਿਰ ਉਸ ਨੇ 1919 ਵਿਚ ਇਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਇਆ ਸੀ। (ਮਲਾ. 3:1) ਪਰ ਯਿਸੂ ਦੀ ਭਵਿੱਖਬਾਣੀ ਵੱਲ ਹੋਰ ਧਿਆਨ ਦੇਣ ਤੋਂ ਬਾਅਦ ਪਤਾ ਲੱਗਾ ਹੈ ਕਿ ਸਾਨੂੰ ਇਨ੍ਹਾਂ ਗੱਲਾਂ ਦੀ ਸਮਝ ਵਿਚ ਤਬਦੀਲੀ ਕਰਨ ਦੀ ਲੋੜ ਹੈ। ਕਿਉਂ?
18. ਯਿਸੂ ਦੀ ਪੂਰੀ ਭਵਿੱਖਬਾਣੀ ਪੜ੍ਹ ਕੇ ਸਾਨੂੰ ਉਸ ਦੇ ਆਉਣ ਬਾਰੇ ਕੀ ਪਤਾ ਲੱਗਦਾ ਹੈ?
18 ਧਿਆਨ ਦਿਓ ਕਿ ਮੱਤੀ 24:46 ਤੋਂ ਪਹਿਲਾਂ ਦੀਆਂ ਆਇਤਾਂ ਵਿਚ ਜਦ ਵੀ ਯਿਸੂ ਦੇ ‘ਆਉਣ’ ਦੀ ਗੱਲ ਕੀਤੀ ਗਈ ਹੈ, ਤਾਂ ਇਹ ਹਮੇਸ਼ਾ ਉਸ ਸਮੇਂ ਨੂੰ ਸੰਕੇਤ ਕਰਦੀਆਂ ਹਨ ਜਦ ਯਿਸੂ ਮਹਾਂਕਸ਼ਟ ਦੌਰਾਨ ਨਿਆਂ ਕਰਨ ਤੇ ਸਜ਼ਾ ਦੇਣ ਆਵੇਗਾ। (ਮੱਤੀ 24:30, 42, 44) ਨਾਲੇ ਜਿਵੇਂ ਅਸੀਂ 12ਵੇਂ ਪੈਰੇ ਵਿਚ ਦੇਖਿਆ ਸੀ, ਮੱਤੀ 25:31 ਮੁਤਾਬਕ ਵੀ ਯਿਸੂ ਉਸੇ ਸਮੇਂ ਨਿਆਂ ਕਰਨ “ਆਵੇਗਾ।” ਤਾਂ ਫਿਰ ਇਹ ਕਹਿਣਾ ਸਹੀ ਹੋਵੇਗਾ ਕਿ ਮੱਤੀ 24:46, 47 ਮੁਤਾਬਕ ਯਿਸੂ ਵਫ਼ਾਦਾਰ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਉਣ ਲਈ ਵੀ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਆਵੇਗਾ। ਯਿਸੂ ਦੀ ਪੂਰੀ ਭਵਿੱਖਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਸ ਦੇ ਆਉਣ ਬਾਰੇ ਇਨ੍ਹਾਂ ਅੱਠ ਆਇਤਾਂ ਵਿਚ ਉਸ ਸਮੇਂ ਦੀ ਗੱਲ ਕੀਤੀ ਹੈ ਜਦ ਉਹ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਨਿਆਂ ਕਰਨ ਆਵੇਗਾ।
-
-
“ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”ਪਹਿਰਾਬੁਰਜ—2013 | ਜੁਲਾਈ 15
-
-
e ਪੈਰਾ 15: ਇੱਕੋ ਯੂਨਾਨੀ ਸ਼ਬਦ ਅਰਖੋਮਾਈ ਦਾ ਤਰਜਮਾ ‘ਆਉਣ’ ਅਤੇ ‘ਪਹੁੰਚਣ’ ਕੀਤਾ ਗਿਆ ਹੈ।
-