ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!
    ਪਹਿਰਾਬੁਰਜ—2004 | ਮਾਰਚ 1
    • 2, 3. “ਦੁਸ਼ਟ ਨੌਕਰ” ਕਿੱਥੋਂ ਆਇਆ ਅਤੇ ਉਹ ਦੁਸ਼ਟ ਕਿਉਂ ਬਣਿਆ?

      2 ਯਿਸੂ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਬਾਰੇ ਗੱਲ ਕਰਨ ਤੋਂ ਬਾਅਦ ਇਕ ਦੁਸ਼ਟ ਨੌਕਰ ਬਾਰੇ ਵੀ ਗੱਲ ਕੀਤੀ ਸੀ। ਉਸ ਨੇ ਕਿਹਾ: “ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ। ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆਵੇਗਾ। ਅਤੇ ਉਹ ਨੂੰ ਦੋ ਟੋਟੇ ਕਰ ਦੇਵੇਗਾ ਅਰ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।” (ਮੱਤੀ 24:48-51) ‘ਉਹ ਦੁਸ਼ਟ ਨੌਕਰ’ ਕਹਿ ਕੇ ਯਿਸੂ ਦਿਖਾ ਰਿਹਾ ਸੀ ਕਿ “ਦੁਸ਼ਟ ਨੌਕਰ” ਪਹਿਲਾਂ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦਾ ਹਿੱਸਾ ਸੀ।a ਸੋ ਸਵਾਲ ਪੈਦਾ ਹੁੰਦਾ ਹੈ ਕਿ ਉਹ ਦੁਸ਼ਟ ਕਿਸ ਤਰ੍ਹਾਂ ਬਣਿਆ?

  • “ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!
    ਪਹਿਰਾਬੁਰਜ—2004 | ਮਾਰਚ 1
    • 4. ਯਿਸੂ ਨੇ “ਦੁਸ਼ਟ ਨੌਕਰ” ਅਤੇ ਉਸ ਵਰਗਾ ਰਵੱਈਆ ਅਪਣਾਉਣ ਵਾਲਿਆਂ ਨਾਲ ਕੀ ਕੀਤਾ ਹੈ?

      4 ਇਹ ਲੋਕ, ਜੋ ਪਹਿਲਾਂ ਮਸੀਹੀ ਸਨ, ਹੁਣ “ਦੁਸ਼ਟ ਨੌਕਰ” ਵਜੋਂ ਪਛਾਣੇ ਜਾਣ ਲੱਗੇ। ਇਸ ਕਰਕੇ ਯਿਸੂ ਨੇ ਉਨ੍ਹਾਂ ਦੇ ‘ਦੋ ਟੋਟੇ ਕੀਤੇ’ ਯਾਨੀ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ। ਕਿਸ ਤਰ੍ਹਾਂ? ਉਸ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਅਤੇ ਉਹ ਆਪਣੀ ਸਵਰਗੀ ਆਸ ਗੁਆ ਬੈਠੇ। ਪਰ ਉਨ੍ਹਾਂ ਦਾ ਉਸੇ ਵੇਲੇ ਨਾਸ਼ ਨਹੀਂ ਕੀਤਾ ਗਿਆ ਸੀ। ਨਾਸ਼ ਹੋਣ ਤੋਂ ਪਹਿਲਾਂ ਉਹ ਕਲੀਸਿਯਾ ਤੋਂ “ਬਾਹਰ ਦੇ ਅੰਧਘੋਰ” ਵਿਚ ਰੋਂਦੇ ਅਤੇ ਕਚੀਚੀਆਂ ਵੱਟਦੇ ਹਨ। (ਮੱਤੀ 8:12) ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਕੁਝ ਹੋਰ ਮਸਹ ਕੀਤੇ ਹੋਇਆਂ ਨੇ ਵੀ ਉਨ੍ਹਾਂ ਵਾਂਗ ਗ਼ਲਤ ਰਵੱਈਆ ਅਪਣਾਇਆ ਅਤੇ ਆਪਣੀ ਪਛਾਣ “ਦੁਸ਼ਟ ਨੌਕਰ” ਨਾਲ ਕਰਵਾਈ। ‘ਹੋਰ ਭੇਡਾਂ’ ਦੇ ਕੁਝ ਮਸੀਹੀਆਂ ਨੇ ਵੀ ਉਨ੍ਹਾਂ ਵਾਂਗ ਬੇਵਫ਼ਾਈ ਕੀਤੀ ਹੈ। (ਯੂਹੰਨਾ 10:16) ਯਿਸੂ ਦੇ ਅਜਿਹੇ ਸਾਰੇ ਵਿਰੋਧੀ ਰੂਹਾਨੀ ਤੌਰ ਤੇ “ਬਾਹਰ ਦੇ ਅੰਧਘੋਰ” ਵਿਚ ਸੁੱਟ ਦਿੱਤੇ ਜਾਂਦੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ