ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੰਤ ਦਿਆਂ ਦਿਨਾਂ ਦੇ ਲੱਛਣ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਲਾੜੇ ਵੱਲੋਂ ਅਤਿ ਦੇਰੀ ਸੰਕੇਤ ਕਰਦੀ ਹੈ ਕਿ ਸੱਤਾਧਾਰੀ ਰਾਜੇ ਦੇ ਤੌਰ ਤੇ ਮਸੀਹ ਦੀ ਮੌਜੂਦਗੀ ਅਜੇ ਦੂਰ ਭਵਿੱਖ ਵਿਚ ਹੋਣੀ ਹੈ। ਉਹ ਆਖ਼ਰਕਾਰ ਸੰਨ 1914 ਵਿਚ ਆਪਣੇ ਸਿੰਘਾਸਣ ਤੇ ਆਉਂਦਾ ਹੈ। ਉਸ ਤੋਂ ਪਹਿਲਾਂ ਦੀ ਲੰਬੀ ਰਾਤ ਦੇ ਦੌਰਾਨ ਸਾਰੀਆਂ ਕੁਆਰੀਆਂ ਸੌਂ ਜਾਂਦੀਆਂ ਹਨ। ਪਰੰਤੂ ਉਨ੍ਹਾਂ ਨੂੰ ਇਸ ਲਈ ਦੋਸ਼ੀ ਨਹੀਂ ­ਠਹਿਰਾਇਆ ਜਾਂਦਾ ਹੈ। ਮੂਰਖ ਕੁਆਰੀਆਂ ਨੂੰ ਉਨ੍ਹਾਂ ਦੇ ਭਾਂਡਿਆਂ ਵਿਚ ਤੇਲ ਨਾ ਹੋਣ ਦੇ ਕਾਰਨ ਦੋਸ਼ੀ ਠਹਿਰਾਇਆ ਜਾਂਦਾ ਹੈ। ਯਿਸੂ ਵਿਆਖਿਆ ਕਰਦਾ ਹੈ ਕਿ ਕਿਸ ਤਰ੍ਹਾਂ ਕੁਆਰੀਆਂ ਲਾੜੇ ਦੇ ਪਹੁੰਚਣ ਤੋਂ ਪਹਿਲਾਂ ਜਾਗਦੀਆਂ ਹਨ: “ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ! ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ। ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾਕੇ ਆਪਣੇ ਲਈ ਮੁੱਲ ਲਓ।”

  • ਅੰਤ ਦਿਆਂ ਦਿਨਾਂ ਦੇ ਲੱਛਣ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਮਸੀਹ ਦੇ ਆਪਣੇ ਸਵਰਗੀ ਰਾਜ ਵਿਚ ਪਹੁੰਚਣ ਤੋਂ ਬਾਅਦ, ਮਸਹ ਕੀਤੇ ਹੋਏ ਸੱਚੇ ਮਸੀਹੀਆਂ ਦਾ ਚਤੁਰ ਕੁਆਰੀਆਂ ਦਾ ਵਰਗ, ਵਾਪਸ ਆਏ ਹੋਏ ਲਾੜੇ ਦੀ ਵਡਿਆਈ ਵਿਚ ਇਸ ਅੰਧਕਾਰ ਭਰੀ ਦੁਨੀਆਂ ਵਿਚ ਰੌਸ਼ਨੀ ਪਾਉਣ ਦੇ ਆਪਣੇ ਵਿਸ਼ੇਸ਼-ਸਨਮਾਨ ਦੇ ਪ੍ਰਤੀ ਜਾਗਦਾ ਹੈ। ਪਰੰਤੂ ਮੂਰਖ ਕੁਆਰੀਆਂ ਦੁਆਰਾ ਚਿਤ੍ਰਿਤ ਕੀਤੇ ਹੋਏ ਲੋਕ, ਇਹ ਸੁਆਗਤੀ ਵਡਿਆਈ ਦੇਣ ਦੇ ਲਈ ਤਿਆਰ ਨਹੀਂ ਹਨ। ਇਸ ਲਈ ਜਦੋਂ ਸਮਾਂ ਆਉਂਦਾ ਹੈ, ਤਾਂ ਮਸੀਹ ਸਵਰਗ ਵਿਚ ਉਨ੍ਹਾਂ ਲਈ ਵਿਆਹ ਦੀ ਦਾਅਵਤ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਹੈ। ਉਹ ਉਨ੍ਹਾਂ ਨੂੰ ਬਾਕੀ ਸਾਰੇ ਬੁਰਿਆਰਾਂ ਦੇ ਨਾਲ ਨਾਸ਼ ਹੋਣ ਲਈ, ਸੰਸਾਰ ਦੀ ਸਭ ਤੋਂ ਗਹਿਰੀ ਰਾਤ ਦੇ ਅਨ੍ਹੇਰੇ ਵਿਚ ਬਾਹਰ ਛੱਡ ਦਿੰਦਾ ਹੈ। “ਇਸ ਕਰਕੇ ਜਾਗਦੇ ਰਹੋ,” ਯਿਸੂ ਸਮਾਪਤ ਕਰਦਾ ਹੈ, “ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ